Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਜੰਗਲਾਤ ਵਿਭਾਗ ਵੱਲੋਂ ਪਿਛਲੇ ਸਾਢੇ 4 ਸਾਲਾਂ ਵਿੱਚ ਕਰੀਬ 853 ਏਕੜ ਜੰਗਲੀ ਰਕਬੇ 'ਤੇ ਹੋਏ ਨਜ਼ਾਇਜ ਕਬਜਿਆਂ ਨੂੰ ਛੁਡਵਾਇਆ ਗਿਆ : ਸਾਧੂ ਸਿੰਘ ਧਰਮਸੋਤ

ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਣ ਦਾ ਨਾਮ 'ਪਵਿੱਤਰ ਵਣ' ਰੱਖਿਆ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਕੀਤੀ ਅਪੀਲ

Sadhu Singh Dharamsot, Punjab Social Welfare and Minorities, Punjab Pradesh Congress Committee, Congress, Chandigarh, Punjab Congress, Government of Punjab, Punjab  Government, Punjab

Web Admin

Web Admin

5 Dariya News

ਭੂੰਦੜੀ/ਲੁਧਿਆਣਾ , 07 Sep 2021

Last updated on: Sep 07, 2021, 00:00 IST

ਪੰਜਾਬ ਸਰਕਾਰ ਦੇ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਜੰਗਲਾਤ ਅਧੀਨ ਖੇਤਰ ਨੂੰ ਵਧਾਉਣ ਲਈ ਸ਼ੁਰੂ ਕੀਤੇ ਉਪਰਾਲਿਆਂ ਤਹਿਤਅੱਜ ਪਿੰਡ ਕੋਟ ਉਮਰਾ ਅਤੇ ਗੋਰਸੀਆਂ ਖਾਨ ਮੁਹੰਮਦ ਦੇ ਜੰਗਲਾਤ ਵਿਭਾਗ ਦੀ ਖਾਲੀ ਕਰਵਾਈ ਜਮੀਨ ਵਿੱਚ ਲਗਾਏ ਪੌਦਿਆਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਵੱਲੋਂ ਪੌਦਾ ਲਗਾਇਆ ਗਿਆ ਅਤੇ ਉਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਅਪੀਲ ਕੀਤੀ। ਇਸ ਮੌਕੇ ਉਹਨਾਂ ਨਾਲ ਵਣ ਮੰਡਲ ਅਫਸਰ ਲੁਧਿਆਣਾ ਸ੍ਰ. ਹਰਭਜਨ ਸਿੰਘ, ਆਈ.ਐਫ.ਐਸ. ਸ਼੍ਰੀ ਪ੍ਰਵੀਨ ਕੁਮਾਰ, ਆਈ.ਐਫ.ਐਸ. ਸ਼੍ਰੀ ਨਿਰਮਲਜੀਤ ਸਿੰਘ ਅਤੇ ਆਈ.ਐਫ.ਐਸ. ਸ਼੍ਰੀ ਮੁਨੀਸ਼ ਕੁਮਾਰ, ਵਿਸੇਸ਼ ਤੌਰ ਤੇ ਸ਼ਾਮਿਲ ਸਨ।ਕੈਬਨਿਟ ਮੰਤਰੀ ਸ੍ਰ. ਧਰਮਸੋਤ ਨੇ ਕਿਹਾ ਕਿ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਸਹਿਯੋਗ ਨਾਲ ਇਸ ਵਿਭਾਗ ਚੋਂ ਪਿਛਲੇ ਸਾਢੇ 4 ਸਾਲਾਂ ਵਿੱਚ ਕਰੀਬ 853 ਏਕੜ ਜੰਗਲੀ ਰਕਬੇ ਤੇ ਹੋਏ ਨਜ਼ਾਇਜ ਕਬਜਿਆਂ ਨੂੰ ਛੁਡਵਾਇਆ ਅਤੇ ਇਸ ਵਿੱਚੋਂ ਹੁਣ ਤੱਕ 320 ਹੈਕਟੇਅਰ ਏਰੀਆ ਵਿੱਚ ਪਲਾਂਟੇਸ਼ਨ ਕਰਵਾਈ ਜਾ ਚੁੱਕੀ ਹੈ ਤਾਂ ਜੋ ਰਕਬੇ ਨੂੰ ਮੁੜ ਕਿਸੇ ਤਰ੍ਹਾਂ ਦੇ ਨਜ਼ਾਇਜ਼ ਕਬਜ਼ੇ ਤੋਂ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਸਾਲ 2017-18 ਵਿੱਚ ਕੋਟਉਮਰਾ ਤੋਂ 147 ਏਕੜ, ਗੋਰਸੀਆਂ ਖਾਨ ਮੁਹੰਮਦ ਤੋਂ 80 ਏਕੜ, ਸਲੇਮਪਰ ਤੋਂ 2 ਏਕੜ, ਹੈਦਰਨਗਰ ਤੋਂ 108 ਏਕੜ, ਗੋਪਾਲਪੁਰ ਬੁਲੰਦੇਵਾਲ ਤੋਂ 11 ਏਕੜ ਕੁੱਲ 348 ਏਕੜ, ਸਾਲ 2018-19 ਵਿੱਚ ਹਾਦੀਵਾਲ ਤੋਂ 79 ਏਕੜ, ਰੋੜ ਮਾਜਰੀ ਤੋਂ 70 ਏਕੜ ਕੁੱਲ 149 ਏਕੜ, ਸਾਲ 2019-20 ਵਿੱਚ ਹਾਦੀਵਾਲ ਤੋਂ 25 ਏਕੜ, ਹੈਦਰਨਗਰ ਤੋਂ 67 ਏਕੜ, ਮੰਡ ਉਧੋਵਾਲ ਤੋਂ 55 ਏਕੜ ਕੁੱਲ 147 ਏਕੜ, ਸਾਲ 2020-21 ਵਿੱਚ ਮੰਡ ਉਧੋਵਾਲ ਤੋਂ 25 ਏਕੜ, ਲਾਡੋਵਾਲ ਤੋਂ 10 ਏਕੜ, ਮੰਡ ਝੜੌਦੀ ਅਤੇ ਦੌਲਤਪੁਰ ਤੋਂ 25 ਏਕੜ, ਮੰਡ ਉਧੋਵਾਲ ਖੁਰਦ ਤੋਂ 69 ਏਕੜ, ਫਾਗਲਾ ਡਰੇਨ ਤੋਂ 25 ਏਕੜ, ਕੁੱਲ 154 ਏਕੜ, ਸਾਲ 2021-22 ਵਿੱਚ ਮੱਤੇਵਾੜਾ ਤੋਂ 37 ਏਕੜ, ਮੱਜਫਵਾਲ ਤੋਂ 18 ਏਕੜ, ਕੁੱਲ 55 ਏਕੜ ਕਬਜ਼ਾ ਛੁਡਵਾਇਆ ਗਿਆ। 

ਉਕਤ ਹਟਾਏ ਗਏ ਨਜਾਇਜ਼ ਕਬਜ਼ਿਆਂ ਵਿੱਚੋਂ ਕਈ ਰਕਬਿਆਂ ਵਿੱਚ ਲੋੜ ਅਨੁਸਾਰ ਫੈਸਿੰਗ ਵੀ ਕੀਤੀ ਗਈ ਹੈ। ਉਕਤ ਰਕਬਿਆਂ ਨੂੰ ਭਵਿੱਚ ਵਿੱਚ ਸੁਰੱਖਿਅਤ ਰੱਖਣ ਲਈ ਵਣ ਵਿਭਾਗ ਵੱਲੋਂ ਇੱਕ ਪਹਿਲਕਦਮੀ ਕਰਦੇ ਹੋਏ ਸਕਿਊਰਟੀ ਗਾਰਡਾਂ ਨੂੰ ਤੈਨਾਤ ਕੀਤਾ ਗਿਆ ਹੈ। ਇਨ੍ਹਾਂ ਨੂੰ ਸੁਰੱਖਿਅਤ ਰੱਖਣ ਸਬੰਧੀ ਸਾਰੀ ਕਾਰਵਾਈ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਸਾਲ 2017 ਤੋਂ ਕਾਰਵਾਈ ਆਰੰਭੀ ਗਈ ਸੀ ਜਿਹੜੀ ਕਿ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਫਾਰਸੈਟ ਸਰਵੇ ਆਫ ਇੰਡੀਆ ਦੇਹਰਾਦੂਨ ਦੀ ਤਾਜ਼ਾ ਰਿਪੋਰਟ ਅਨੁਸਾਰ ਲੁਧਿਆਣਾ ਜ਼ਿਲ੍ਹੇ ਦਾ 1.65 ਪ੍ਰੀਤਸ਼ਤ ਰਕਬਾ ਫਾਰੈਸਟ ਕਵਰ ਅਧੀਨ ਹੈ ਅਤੇ ਫਾਰੈਸਟ ਸਰਵੇ ਆਫ ਇੰਡੀਆ 2017 ਦੀ ਤੁਲਨਾ ਵਿੱਚ ਲੁਧਿਆਣਾ ਜ਼ਿਲ੍ਹੇ ਅਧੀਨ 3.92 ਸੁਕੇਅਰ ਕਿਲੋਮੀਟਰ ਫਾਰੈਸਟ ਕਵਰ ਦਾ ਵਾਧਾ ਹੋਇਆ ਹੈ। ਉਨ੍ਹਾਂ ਇਸ ਮੌਕੇ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਵਣ ਦਾ ਨਾਮ ੋਪਵਿੱਤਰ ਵਣੋ ਰੱਖਿਆ।ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਵਿੱਚ ਕੀਤੀ ਗਈ ਪਲਾਂਟੇਸ਼ਨ ਹੋ ਚੁੱਕੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਜੰਗਲ ਦਾ ਰੂਪ ਧਾਰਨ ਕਰਕੇ ਲੁਧਿਆਣਾ ਮੰਡਲ ਅਧੀਨ ਫਾਰੈਸਟ ਕਵਰ ਦਾ ਹੋਰ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਵਾਤਾਵਰਨ ਵਿੱਚ ਸੁਧਾਰ ਲਿਆਉਣ ਵਿੱਚ ਮੱਦਦ ਮਿਲੇਗੀ ਅਤੇ ਇਸ ਤੋਂ ਇਲਾਵਾ ਇਸ ਨਾਲ ਸਤਲੁਜ ਦਰਿਆ ਦੇ ਕਿਨਾਰੇ ਅਤੇ ਆਲੇ ਦੁਆਲੇ ਪੈਂਦੇ ਏਰੀਏ ਦੀ ਭੂਮੀ ਸੁਰੱਖਿਆ ਵਿੱਚ ਵੀ ਮੱਦਦ ਮਿਲੇਗੀ। ਇਹ ਰਕਬੇ ਦੀ ਮਿੱਟੀ ਵਿੱਚ ਜੰਗਲ ਆ ਜਾਣ ਕਾਰਨ ਆਰਗੈਨਿਕ ਮੈਟਰ ਵਿੱਚ ਵਾਧਾ ਹੋਣ ਕਾਰਨ ਇਸ ਦੀ ਉਪਜਾਊ ਸ਼ਤੀ ਵਿੱਚ ਵੀ ਵਾਧਾ ਹੋ ਰਿਹਾ ਹੈ। ਇਸ ਦੇ ਨਾਲ ਨਾਲ ਆਸ ਪਾਸ ਦੇ ਗਰੀਬ ਲੋਕਾਂ ਲਈ ਰੋਜ਼ਗਾਰ ਸਾਧਨਾਂ ਵਿੱਚ ਵੀ ਕਾਫੀ ਵਾਧਾ ਹੋਇਆ ਹੈ।ਉਨ੍ਹਾਂ ਦੱਸਿਆ ਕਿ ਮਹਿਕਮੇ ਦੇ ਮੁਲਾਜਮ ਆਪਣੀਆਂ ਜਾਨਾਂ ਤੇ ਵੀ ਖੇਡ ਗਏ ਪਰੰਤੂ ਆਪਣੀ ਡਿਊਟੀ ਚ ਆਂਚ ਨਹੀਂ ਆਉਣ ਦਿੱਤੀ। ਕੈਬਨਿਟ ਮੰਤਰੀ ਸ੍ਰ. ਧਰਮਸੋਤ ਨੇ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਉਕਤ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਨਿਰਦੇਸ਼ ਦਿੱਤੇ ਕਿ ਇਨ੍ਹਾਂ ਰਕਬਿਆਂ ਨੂੰ ਭਵਿੱਖ ਵਿੱਚ ਵੀ ਕਿਸੇ ਤਰ੍ਹਾਂ ਦੇ ਨਜ਼ਾਇਜ਼ ਕਬਜ਼ੇ ਤੋਂ ਸੁਰੱਖਿਅਤ ਰੱਖਣ ਲਈ ਯੋਗ ਉਪਰਾਲੇ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜੰਗਲਾਤ ਵਿਭਾਗ ਵੱਲੋਂ ਜਿੰਨਾਂ ਵੀ ਰਕਬਾ ਛੁਡਾਇਆ ਜਾ ਰਿਹਾ ਹੈ, ਓਨੇ ਰਕਬੇ ਵਿੱਚ ਪੌਦੇ ਲਾ ਕੇ ਉਸ ਨੂੰ ਜੰਗਲਾਤ ਅਧੀਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਨਾਲੋਂ ਇਸ ਸਾਲ ਪੌਦੇ ਲਾਉਣ ਦਾ ਟੀਚਾ ਵਧਾਇਆ ਗਿਆ ਹੈ।

 

Tags: Sadhu Singh Dharamsot , Punjab Social Welfare and Minorities , Punjab Pradesh Congress Committee , Congress , Chandigarh , Punjab Congress , Government of Punjab , Punjab Government , Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD