Thursday, 09 May 2024

 

 

ਖ਼ਾਸ ਖਬਰਾਂ ਸੁਖਪਾਲ ਸਿੰਘ ਖਹਿਰਾ ਅਤੇ ਡਾ: ਧਰਮਵੀਰ ਗਾਂਧੀ ਨੇ ਪਟਿਆਲਾ ਅਤੇ ਸੰਗਰੂਰ ਲਈ ਨਾਮਜ਼ਦਗੀ ਦਾਖ਼ਲ ਕੀਤੀ ਨਾਮਜ਼ਦਗੀਆਂ ਭਰਨ ਦੇ ਦੂਜੇ ਦਿਨ ਇੱਕ ਉਮੀਦਵਾਰ ਨੇ ਭਰੇ ਕਾਗਜ਼ ਵੋਟ ਫੀਸਦੀ ਵਿੱਚ ਮਿਸਾਲੀ ਵਾਧਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਦੀ ਵਿਲੱਖਣ ਸਵੀਪ ਗਤੀਵਿਧੀ ਐਲਪੀਯੂ ਵੱਲੋਂ ਮੇਗਾ ਰੀਯੂਨੀਅਨ -2024 'ਚ ਹਜ਼ਾਰਾਂ ਸਾਬਕਾ ਵਿਦਿਆਰਥੀਆਂ ਨੇ ਕੈਂਪਸ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਜ਼ਿਲ੍ਹਾ ਸਵੀਪ ਟੀਮ ਵੱਲੋਂ ਸਵੀਪ ਗਤੀਵਿਧੀ ਕਰਵਾਈਆਂ ਗਈਆਂ ਖ਼ਰਚਾ ਨਿਗਰਾਨ ਵੱਲੋਂ ਉਮੀਦਵਾਰਾਂ ਦੇ ਖ਼ਰਚੇ 'ਤੇ ਨਿਗਰਾਨੀ ਰੱਖ ਰਹੀਆਂ ਟੀਮਾਂ ਨਾਲ ਮੀਟਿੰਗ ਖਰਚਾ ਨਿਗਰਾਨ ਵੱਲੋਂ ਫਾਜ਼ਿਲਕਾ ਦਾ ਦੌਰਾ, ਜ਼ਿਲ੍ਹਾ ਖਰਚਾ ਮਾਨੀਟਰਿੰਗ ਸੈੱਲ ਦੇ ਅਧਿਕਾਰੀਆਂ ਨਾਲ ਮੀਟਿੰਗ ਗੁਰਜੀਤ ਸਿੰਘ ਔਜਲਾ ਨੇ ਚੋਣਾਂ ਤੋਂ ਸਮਾਂ ਕੱਢ ਕੇ ਪਹਿਲਵਾਨਾਂ ਨਾਲ ਮੁਲਾਕਾਤ ਕੀਤੀ ਪੰਜਾਬ ਦਾ ਬੁਨਿਆਦੀ ਢਾਂਚਾ ਵਿਕਾਸ ਅਕਾਲੀ ਦਲ ਦੇ ਦੇਣ: ਐਨ.ਕੇ. ਸ਼ਰਮਾ ਦੋਆਬੇ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ, ਪ੍ਰਸਿੱਧ ਦਲਿਤ ਆਗੂ ਅਤੇ ਹੁਸ਼ਿਆਰਪੁਰ ਤੋਂ ਬਸਪਾ ਉਮੀਦਵਾਰ ਰਾਕੇਸ਼ ਸੋਮਨ ਹੋਏ ਆਮ ਆਦਮੀ ਪਾਰਟੀ ‘ਚ ਸ਼ਾਮਲ ਪੰਜਾਬ ਦੀਆਂ 13 ਸੀਟਾਂ ਜਿਤਾਉਣ ਵਾਸਤੇ ਲੋਕਾਂ ਨੂੰ ਬੇਨਤੀ ਕਰਨ ਵਾਲੇ ਮੁੱਖ ਮੰਤਰੀ ਦੱਸਣ ਕਿ 7 ਰਾਜ ਸਭਾ ਮੈਂਬਰਾਂ ਨੇ ਕਿੰਨੇ ਕੁ ਪੰਜਾਬ ਦੇ ਮਸਲੇ ਚੁੱਕੇ ਤੇ ਧਰਨੇ ਦਿੱਤੇ : ਕੁਲਜੀਤ ਸਿੰਘ ਬੇਦੀ ਖ਼ਰਚਾ ਆਬਜ਼ਰਵਰ ਮਨੀਸ਼ ਕੁਮਾਰ ਦੀ ਫ਼ਰੀਦਕੋਟ ਲੋਕ ਸਭਾ ਦੇ ਆਬਜ਼ਰਵਰ ਵਜੋਂ ਹੋਈ ਨਿਯੁਕਤੀ ਸੀਜੀਸੀ ਲਾਂਡਰਾਂ ਦੇ ਐਮਈ ਦੇ ਵਿਿਦਆਰਥੀਆਂ ਨੇ ਨਵੀਨਤਾਕਾਰੀ ਇਲੈਕਟ੍ਰਿਕ ਵ੍ਹੀਲਬੈਰੋ ਕੀਤੀ ਤਿਆਰ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਬੀਤੀ ਸ਼ਾਮ ਤੱਕ 99 ਫੀਸਦੀ ਤੋਂ ਵੱਧ ਕਣਕ ਦੀ ਹੋ ਚੁੱਕੀ ਹੈ ਖਰੀਦ- ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਡਿਪਟੀ ਕਮਿਸ਼ਨਰ ਡਾ ਸੇਨੂ ਦਗਲ ਵੱਲੋਂ ਸਬਜੀ ਮੰਡੀ ਦਾ ਦੌਰਾ, ਸਫਾਈ ਵਿਵਸਥਾ ਦੁਰਸਤ ਕਰਨ ਕੀ ਕੀਤੀ ਹਦਾਇਤ ਦਾਖਾ ਵਿੱਚ ਚੋਣ ਪ੍ਰਚਾਰ ਦੌਰਾਨ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਜਿੱਤ ਦਾ ਭਰੋਸਾ ਪ੍ਰਗਟਾਇਆ ਚੋਣ ਖਰਚਾ ਨਿਗਰਾਨ ਵੱਲੋਂ ਏ.ਆਰ.ਓਜ਼, ਏ.ਈ.ਓਜ਼ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਸੰਸਦੀ ਹਲਕਾ ਲੁਧਿਆਣਾ 'ਚ ਹੁਣ ਤੱਕ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ 1.11 ਕਰੋੜ ਰੁਪਏ ਦੇ ਚੋਣ ਖਰਚੇ ਰਿਕਾਰਡ ਕੀਤੇ ਗਏ : ਸਾਕਸ਼ੀ ਸਾਹਨੀ ਨਾਮਜ਼ਦਗੀਆਂ ਦੇ ਪਹਿਲੇ ਦਿਨ ਹੁਸ਼ਿਆਰਪੁਰ ਵਿਖੇ ਇਕ ਆਜ਼ਾਦ ਉਮੀਦਵਾਰ ਵੱਲੋਂ ਕਾਗਜ਼ ਦਾਖ਼ਲ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪ੍ਰੋਫ਼ੈਸਰ ਵਿਰਸਾ ਸਿੰਘ ਵਲਟੋਹਾ ਦੇ ਹੱਕ ‘ਚ ਪਿੰਡ ਭੈਲ ਹਲਕਾ ਖਡੂਰ ਸਾਹਿਬ ਵਿਖੇ ਕੀਤਾ ਭਰਵਾਂ ਇੱਕਠ ਖ਼ਰਚਾ ਅਬਜ਼ਰਵਰ ਵੱਲੋਂ ਚੋਣਾਂ ਨਾਲ ਸਬੰਧਤ ਵੱਖ-ਵੱਖ ਸੈੱਲਾਂ ਦਾ ਜਾਇਜ਼ਾ

 

17 ਸਤੰਬਰ ਨੂੰ ਹੋਵੇਗਾ ਬਲਾਕਬਸਟਰ ਪੰਜਾਬੀ ਫਿਲਮ ਪੁਆੜਾ ਦਾ ਪ੍ਰੀਮੀਅਰ ਜ਼ੀ 5‘ਤੇ

Pollywood, Entertainment, Actress, Cinema, Punjabi Films, Movie

Web Admin

Web Admin

5 Dariya News (ਹਰਜਿੰਦਰ ਸਿੰਘ ਜਵੰਦਾ)

ਚੰਡੀਗੜ੍ਹ , 02 Sep 2021

ਪੰਜਾਬ ਦੀ ਪਸੰਦੀਦਾ ਆਨ-ਸਕ੍ਰੀਨ ਜੋੜੀ ਐਮੀ ਵਿਰਕ ਤੇ ਸੋਨਮ ਬਾਜਵਾ ਦਾ ਜਲਵਾ ਤੇ ਜਾਦੂ ਇਸ ਰੋਮਾਂਟਿਕ ਕਾਮੇਡੀ ਵਿੱਚ ਓਸੇ ਤਰਾਂ ਕਾਇਮ ਹੈ।ਇਸ ਫਿਲਮ ਦੀ ਸਫਲ ਥੀਏਟਰਿਕਲ ਰਿਲੀਜ਼ ਤੋਂ ਬਾਅਦ, ਪੰਜਾਬੀ ਦੇਸੀ ਰੋਮਕੋਮ ਪੁਆੜਾ 17 ਸਤੰਬਰ ਨੂੰ ਜ਼ੀ 5 'ਤੇ ਪ੍ਰੀਮੀਅਰ ਕਰਨ ਲਈ ਪੂਰੀ ਤਰਾਂ ਤਿਆਰ ਹੈ, ਜਿਸਦੇ ਨਾਲ ਪੰਜਾਬੀ ਫਿਲਮਾਂ ਦੇ ਸ਼ੌਕੀਨਾਂ ਨੂੰ ਇਸ ਫਿਲਮ ਦਾ ਆਨੰਦ ਮਾਨਣ ਦਾ ਮੁੜ ਮੌਕਾ ਮਿਲੇਗਾ।ਮਸ਼ਹੂਰ ਜੋੜੀ ਐਮੀ ਵਿਰਕ (ਜੱਗੀ) ਅਤੇ ਸੋਨਮ ਬਾਜਵਾ (ਰੌਣਕ) ਆਪਣੀਆਂ ਸਫਲ ਫਿਲਮਾਂ ਤੋਂ ਬਾਅਦ, ਚੌਥੀ ਵਾਰ ਪੁਆੜਾ‘ਚ ਮੁੱਖ ਜੋੜੀ ਦੇ ਰੂਪ ਵਿੱਚ ਇਕੱਠੇ ਨਜ਼ਰ ਆ ਰਹੇ ਹਨ। ਰੁਪਿੰਦਰ ਸਿੰਘ ਚਾਹਲ ਦੁਆਰਾ ਨਿਰਦੇਸ਼ਿਤ, ਪੁਆੜਾ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਪਹਿਲੀ ਪੰਜਾਬੀ ਫਿਲਮ ਸੀ (12 ਅਗਸਤ) ਜਦੋਂ ਸਮਾਜਕ ਦੂਰੀਆਂ ਦੇ ਨਿਯਮਾਂ ਦੇ ਨਾਲ ਸਿਨੇਮਾਘਰਾਂ ਨੂੰ ਖੋਲ੍ਹਣ ਦਾ ਐਲਾਨ ਕੀਤਾ ਗਿਆ ਸੀ। ਪ੍ਰਦਰਸ਼ਨਾਂ ਅਤੇ ਹਾਸੇ ਨੇ ਪਹਿਲੇ ਹੀ ਦਿਨ ਬਾਕਸ-ਆਫਿਸ ਰਿਕਾਰਡ ਤੋੜ ਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ।ਇਸ ਜੋੜੀ ਤੋਂ ਇਲਾਵਾ ਇਸ ਫਿਲਮ ਵਿੱਚ ਹੋਰ ਵੀ ਕਈ ਪ੍ਰਤਿਭਾਸ਼ਾਲੀ ਸਹਾਇਕ ਕਲਾਕਾਰ ਹਨ ਜਿਵੇਂ ਕਿ ਹਰਦੀਪ ਗਿੱਲ, ਅਨੀਤਾ ਦੇਵਗਨ, ਸੁਖਵਿੰਦਰ ਚਾਹਲ, ਸੀਮਾ ਕੌਸ਼ਲ, ਨਿਸ਼ਾ ਬਾਨੋ, ਗੁਰਪ੍ਰੀਤ ਭੰਗੂ, ਪ੍ਰਕਾਸ਼ ਗੱਡੂ, ਹਨੀ ਮੱਟੂ ਅਤੇ ਮਿੰਟੂ ਕੱਪਾ।

ਡਿਜੀਟਲ ਪ੍ਰੀਮੀਅਰ ਬਾਰੇ ਬੋਲਦੇ ਹੋਏ, ਮਨੀਸ਼ ਕਾਲੜਾ, ਚੀਫ ਬੁਜ਼ਿਨੈੱਸ ਅਫਸਰ, ਜ਼ੀ 5 ਇੰਡੀਆ ਨੇ ਕਿਹਾ, "ਅਸੀਂ ਥੀਏਟਰਿਕਲ ਬਲਾਕਬਸਟਰ ਫਿਲਮ ਪੁਆੜਾ ਦੇ ਪ੍ਰੀਮੀਅਰ ਦੀ ਜ਼ੀ 5 ‘ਤੇ ਉਡੀਕ ਕਰ ਰਹੇ ਹਾਂ। ਦਰਸ਼ਕਾਂ ਨੂੰ ਮਨੋਰੰਜਕ ਸਮਗਰੀ ਪ੍ਰਦਾਨ ਕਰਨ ਦੇ ਸਾਡੇ ਨਿਰੰਤਰ ਯਤਨਾਂ ਵਿੱਚ, ਇਹ ਫਿਲਮ ਸਾਨੂੰ ਮੌਕਾ ਦਿੰਦੀ ਹੈ । ਅਸੀਂ ਆਪਣੀ ਮੁਹਿੰਮ 'ਜ਼ੀ 5 ਰੱਜ ਕੇ ਵੇਖੋ' ਦੀ ਸ਼ੁਰੂਆਤ ਵੀ ਇਸ ਫਿਲਮ ਨਾਲ ਕਰਦੇ ਹਾਂ। ਪ੍ਰਸ਼ੰਸਕਾਂ ਨੇ ਇਸ ਨੂੰ ਸਿਨੇਮਾਘਰਾਂ ਵਿੱਚ ਵੇਖਣਾ ਪਸੰਦ ਕੀਤਾ ਅਤੇ ਜਿਨ੍ਹਾਂ ਨੇ ਇਹ ਫਿਲਮ ਅਜੇ ਤੱਕ ਨਹੀਂ ਦੇਖੀ, ਉਹ 17 ਸਤੰਬਰ ਨੂੰ ਇਸਨੂੰ ਦੇਖ ਸਕਦੇ ਹਨ ਜ਼ੀ 5 'ਤੇ।ਸੋਨਮ ਬਾਜਵਾ ਨੇ ਕਿਹਾ, "ਅਜਿਹੀ ਫਿਲਮ ਨਾਲ ਜੁੜਨਾ ਬਹੁਤ ਹੀ ਸੰਤੁਸ਼ਟੀਜਨਕ ਅਹਿਸਾਸ ਹੈ ਜੋ ਪੰਜਾਬੀ ਸਿਨੇਮਾ ਪ੍ਰੇਮੀਆਂ ਦੇ ਚਿਹਰਿਆਂ‘ਤੇ ਮੁਸਕਰਾਹਟ ਲਿਆਉਂਦੀ ਹੈ, ਜੋ ਮਹਾਂਮਾਰੀ ਦੇ ਕਾਰਨ ਇੰਨੇ ਲੰਮੇ ਸਮੇਂ ਤੋਂ ਉਨ੍ਹਾਂ ਦੇ ਚਿਹਰੇ  ਤੋਂ ਅਲੱਗ ਸੀ । ਫਿਲਮ ਦੀ ਸਫਲਤਾ ਤੋਂ ਸੱਚਮੁੱਚ ਖੁਸ਼ ਹਾਂ ਅਤੇ 17 ਸਤੰਬਰ ਨੂੰ ਡਿਜੀਟਲ ਪ੍ਰੀਮੀਅਰ ਯਕੀਨੀ ਬਣਾਏਗਾ ਕਿ ਪੁਆੜਾ ਦੀ ਪਹੁੰਚ ਹੋਰ ਕਈ ਗੁਣਾ ਵੱਧ ਗਈ ਹੈ । ਨਿਰਦੇਸ਼ਕ ਰੁਪਿੰਦਰ ਸਿੰਘ ਚਾਹਲ ਨੇ ਕਿਹਾ, " ਪੁਆੜਾ ਦੀ ਥੀਏਟਰਿਕ ਸਫਲਤਾ ਅਤੇ ਬਾਅਦ ਵਿੱਚ 17 ਸਤੰਬਰ ਨੂੰ ਜ਼ੀ 5 'ਤੇ ਪ੍ਰੀਮੀਅਰ ਦੇ ਨਾਲ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੇ ਲੋਕ ਸਿਨੇਮਾਘਰਾਂ ਵਿੱਚ ਜਾਣ ਤੋਂ ਖੁੰਝ ਗਏ ਹਨ, ਉਹ ਹੁਣ ਆਪਣੇ ਨਿੱਜੀ ਘਰੇਲੂ ਉਪਕਰਣਾਂ 'ਤੇ ਇਸ ਫਿਲਮ ਦਾ ਅਨੰਦ ਲੈ ਸਕਦੇ ਹਨ।

 

 

Tags: Pollywood , Entertainment , Actress , Cinema , Punjabi Films , Movie

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD