Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਬਸਪਾ ਸੰਸਥਾਪਕ ਸਾਹਿਬ ਕਾਂਸ਼ੀ ਰਾਮ ਜੀ ਦੇ ਸੁਪਨੇ ਪੰਜਾਬ ਦੇ ਨੌਜਵਾਨ ਪੂਰੇ ਕਰਨਗੇ - ਆਕਾਸ਼ ਆਨੰਦ

ਬਸਪਾ ਤੇ ਅਕਾਲੀ ਦਲ ਦਾ ਗਠਜੋੜ ਲੰਬਾ ਚਲੇਗਾ, ਦੋਨੋਂ ਪੰਜਾਬ ਦੀਆਂ ਪੰਜਾਬੀ ਪਾਰਟੀਆਂ - ਸੁਖਬੀਰ ਬਾਦਲ

Jasvir Singh Garhi, BSP, Bahujan Samaj Party, BSP Punjab

Web Admin

Web Admin

5 Dariya News

ਫਗਵਾੜਾ , 29 Aug 2021

Last updated on: Aug 29, 2021, 00:00 IST

ਬਹੁਜਨ ਸਮਾਜ ਪਰਟੀ ਦੀ ਫਗਵਾੜਾ ਵਿਖੇ ਵਿਸ਼ਾਲ ਅਲਖ ਜਗਾਓ ਰੈਲੀ ਹੋਈ ਜਿਸ ਵਿੱਚ ਬਸਪਾ ਦੇ ਰਾਸ਼ਟਰੀ ਉੱਪ ਪ੍ਰਧਾਨ ਸ਼੍ਰੀ ਅਨੰਦ ਕੁਮਾਰ ਜੀ, ਸ਼੍ਰੋਮਣੀ ਅਕਾਲੀ ਦੱਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ, ਰਾਸ਼ਟਰੀ ਕੋਆਰਡੀਨੇਟਰ ਸ਼੍ਰੀ ਅਕਾਸ਼ ਅਨੰਦ ਜੀ, ਰਾਜ ਸਭਾ ਮੈਂਬਰ ਸ਼੍ਰੀ ਰਾਮਜੀ ਗੋਤਮ, ਪੰਜਾਬ ਬਸਪਾ ਦੇ ਇੰਚਾਰਜ ਸ਼੍ਰੀ ਰਣਧੀਰ ਸਿੰਘ ਬੈਨੀਵਾਲ, ਸ਼੍ਰੀ ਵਿਪੁਲ ਕੁਮਾਰ ਤੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਵਿਸ਼ਾਲ ਰੈਲੀ ਵਿਚ ਮੁੱਖ ਬੁਲਾਰਿਆ ਵਜੋਂ ਸ਼ਿਰਕਤ ਕੀਤੀ। ਹਾਲਾਂਕਿ  ਕਿਸਾਨਾ ਦਾ ਦੋ ਘੰਟੇ ਦਾ ਪੂਰਾ ਪੰਜਾਬ ਬੰਦ ਸੀ। ਬਸਪਾ ਵਲੋਂ ਵੀ ਦੋ ਘੰਟੇ ਲਈ ਰੇਲੀ ਕਿਸ਼ਾਨਾ ਲਈ ਦੇਰੀ ਨਾਲ ਸੂਰੁ ਕੀਤੀ । ਪੰਜਾਬ ਬੰਦ ਦੇ ਬਾਵਜੂਦ ਲੱਖਾ ਦੀ ਸਮੂਲੀਅਤ ਰੈਲੀ ਵਿੱਚ ਪਹੁੰਚੀ। ਸਾਰਾ ਫਗਵਾੜਾ  ਨੀਲੇ ਝੰਡਿਆਂ ਤੇ ਫਲੈਕਸਾ ਨਾਲ ਨੀਲਾ ਨੀਲਾ ਹੋਇਆ ਪਿਆ ਸੀ। ਅਜਿਹੀਆਂ ਖਬਰਾਂ ਹਨ ਕਿ ਬਸਪਾ ਤੇ ਸ਼ਿਰੋਮਣੀ ਅਕਾਲੀ ਦਲ ਦੀ ਪੰਜਾਬ ਦੀ ਲੀਡਰਸ਼ਿਪ ਪੂਰੇ ਪੰਜਾਬ ਵਿਚ ਇਸ ਰੈਲੀ ਦੇ ਬਹਾਨੇ ਨਾਲ ਬੂਥ ਪੱਧਰ ਤੇ ਤਾਲਮੇਲ ਬਨਾਉਣ ਦਾ ਕੰਮ ਪੂਰਾ ਕਰ ਚੁੱਕੀ ਹੈ। ਰੈਲੀ ਵਿੱਚ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਨੇ ਸਾਰਿਆ ਨੂੰ ਜੀ ਆਇਆ ਆਖਿਆ।ਮੰਚ ਤੋਂ ਬੋਲਦਿਆ ਰਾਸ਼ਟਰੀ ਕੋਆਰਡੀਨੇਟਰ ਸ਼੍ਰੀ ਅਕਾਸ਼ ਅਨੰਦ ਜੀ ਨੇ ਕਿਹਾ ਕਿ ਸਾਹਿਬ ਸ਼੍ਰੀ ਕਾਸ਼ੀ ਰਾਮ ਜੀ ਦਾ ਸੁਪਨਾ ਪੰਜਾਬ ਦੇ ਲੋਕ ਪੂਰਾ ਕਰਨਗੇ। ਇਸ ਮੌਕੇ ਸਾਹਿਬ ਕਾਂਸ਼ੀ ਰਾਮ ਜੀ ਬਾਰੇ ਗੱਲ ਕਰਦਿਆਂ ਆਕਾਸ਼ ਆਨੰਦ ਜੀ ਭਾਵੁਕ ਹੋ ਗਏ, ਗਲਾ ਭਰ ਆਇਆ। ਪੰਡਾਲ ਤੋਂ ਲੋਕ ਆਪ ਮੁਹਾਰੇ ਆਕਾਸ਼ ਭਈਆ ਆਗੇ ਬਢੋ, ਹਮ ਤੁਹਾਰੇ ਸਾਥ ਹੈ ਦੇ ਨਾਹਰੇ ਗੂੰਜਣ ਲੱਗੇ।ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਸਪਾ ਮੁਖੀ ਕੁਮਾਰੀ ਮਾਇਆਵਤੀ ਜੀ ਦੀ ਪ੍ਰਸੰਸ਼ਾ ਨਾਲ਼ ਆਪਣਾ ਭਾਸ਼ਣ ਸ਼ੁਰੂ ਕਰਦਿਆ ਕਿਹਾ ਕਿ ਸਾਡਾ ਗੱਠਜੋੜ ਅੱਧੇ ਬੋਲਾ ਨਾਲ ਹੋਇਆ ਹੈ। ਭਾਜਪਾ ਨੇ ਕਿਸਾਨੀ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਬਸਪਾ ਨਾਲ ਸਾਡਾ ਸਮਝੋਤਾ ਲੰਮਾ ਚੱਲੇਗਾ। ਇਹ ਕਿਸਾਨਾ ਮਜਦੂਰਾ ਦਾ ਸਮਝੋਤਾ ਹੈ । ਕਾਗਰਸ ਨੇ ਸ਼ਰਾਬ ਮਾਫੀਆ, ਰੇਤ ਮਾਫੀਆ ਨਾਲ ਪੰਜਾਬ ਲੁਟਿਆ ਹੈ । 

ਬਸਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੋਨੋ ਪੰਜਾਬ ਦੀਆ ਪਾਰਟੀਆ ਹਨ। ਮੈਂ ਅਤੇ ਸਾਹਿਬ ਕਾਂਸ਼ੀ ਰਾਮ 1996 ਵਿੱਚ ਇਕੱਠੇ ਮੈਂਬਰ ਪਾਰਲੀਮੈਂਟ ਬਣੇ ਸਨ। ਗੱਠਜੋੜ ਦਾ 13 ਸੂਤਰੀ ਪ੍ਰੋਗਰਾਮ ਕਾਂਗਰਸ ਭਾਜਪਾ ਦੀ ਅਲਖ ਮਕਾਉਣ ਦਾ ਕੰਮ ਕਰੇਗਾ।ਸ਼੍ਰੀ ਰਣਧੀਰ ਸਿੰਘ ਬੈਨੀਪਾਲ ਪੰਜਾਬ ਇੰਚਾਰਜ ਜੀ ਨੇ ਕਿਹਾ ਕੇ ਕਾਂਗਰਸ ਨੇ ਬਸਪਾ ਦੀ ਅਲਖ ਜਗਾਓ ਰੈਲੀ ਨੂੰ ਅਸਫਲ ਕਰਨ ਲਈ ਅੱਜ ਦੀ ਪੰਜਾਬ ਬੰਦ ਵਿੱਚ ਵੱਡਾ ਰੋਲ ਅਦਾ ਕੀਤਾ ਹੈ। ਕਾਂਗਰਸ ਤੇ ਆਪ ਦਾ ਸੂਪੜਾ ਬਸਪਾ ਅਕਾਲੀ ਗੱਠਜੋੜ ਸਾਫ ਕਰੇਗੀ।ਰਾਜ ਸਭਾ ਮੈਂਬਰ ਸ਼੍ਰੀ ਰਾਮਜੀ ਗੌਤਮ ਨੇ ਕਿਹਾ ਕਿ ਦੇਸ਼ ਨੂੰ ਡੁਬਾਉਣ ਲਈ ਕਾਂਗਰਸ ਜਿੰਮੇਵਾਰ ਹੈ ਜਿਸਦੇ ਰਾਜ ਵਿਚ ਜੀਪ ਘੋਟਾਲੇ ਤੋਂ ਲੈਕੇ ਕੋਲਾ ਘੋਟਾਲਾ ਹੋਇਆ ਹੈ।ਸ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕੇ ਕਾਂਗਰਸ ਦੀ ਚੋਰੀ ਮੋਹਾਲੀ, ਨਾਭਾ, ਹੋਸ਼ਿਆਰਪੁਰ, ਲੁਧਿਆਣਾ ਦੇ ਕੈਬਨਿਟ ਰੈਂਕ ਦੇ ਮੰਤਰੀਆਂ ਨੇ ਸੈਂਕੜੇ ਕਰੋੜ ਦੇ ਘਪਲੇ ਬੇਨਕਾਬ ਹੋ ਚੁਕੇ ਹਨ ਜਦੋਂਕਿ ਚੋਰੀ ਕਰਨ ਵਾਲੀ ਕਾਂਗਰਸ ਦਲਿਤਾ ਪੱਛੜੇ ਵਰਗਾਂ ਨਾਲ ਸੀਨਾਜੋਰੀ ਕਰ ਰਹੀ ਹੈ।ਮੰਚ ਸੰਚਾਲਨ ਸੂਬਾ ਜਨਰਲ ਸਕੱਤਰ ਸ਼੍ਰੀ ਨਛੱਤਰ ਪਾਲ ਜੀ ਨੇ ਕੀਤਾ।ਸੂਬਾ ਉੱਪ ਪ੍ਰਧਾਨ ਸ ਹਰਜੀਤ ਸਿੰਘ ਲੌਂਗੀਆਂ, ਸੂਬਾਜਨਰਲ ਸਕੱਤਰ ਡਾ ਨਛੱਤਰ ਪਾਲ, ਸ੍ਰੀ ਬਲਵਿੰਦਰ ਕੁਮਾਰ, ਡਾ ਦਲਜੀਤ ਸਿੰਘ ਚੀਮਾ, ਸ੍ਰੀ ਜਰਨੈਲ ਸਿੰਘ ਵਾਹਿਦ, ਸ੍ਰੀ ਹੀਰਾ ਸਿੰਘ ਗਾਬੜੀਆ, ਸ੍ਰੀ ਸਰਵਣ ਸਿੰਘ ਕੁਲਾਰ, ਸ਼੍ਰੀ ਰਜਿੰਦਰ ਚੰਦੀ, ਰਣਜੀਤ ਸਿੰਘ ਖੁਰਾਣਾ, ਬਲਦੇਵ ਸਿੰਘ ਖਹਿਰਾ, ਡਾ ਸੁਖਵਿੰਦਰ ਸੁੱਖੀ, ਗੁਰਪ੍ਰਤਾਪ ਵਡਾਲਾ, ਦਵਿੰਦਰ ਸਿੰਘ ਡਾਪਾਈ, ਹਰਜੀਤ ਸਿੰਘ ਵਾਲੀਆ, ਐਡਵੋਕੇਟ ਰਣਜੀਤ ਕੁਮਾਰ, ਸ੍ਰੀ ਗੁਰਲਾਲ ਸੈਲਾ, ਸ੍ਰੀ ਰਾਜਾ ਰਜਿੰਦਰ ਸਿੰਘ ਨਨਹੇੜਿਆ, ਸ੍ਰੀ ਗੁਰਮੇਲ ਚੁੰਬਰ,  ਸ੍ਰੀ ਰਮੇਸ਼ ਕੌਲ, ਸ੍ਰੀ ਅਜੀਤ ਸਿੰਘ ਭੈਣੀ, ਸ੍ਰੀ ਮਨਜੀਤ ਸਿੰਘ ਅਟਵਾਲ, ਡਾ ਸੁਖਬੀਰ ਸਿੰਘ ਸਲਾਰਪੁਰ, ਹਿਮਤ ਕੁਮਾਰ ਬਾਬੀ, ਸ੍ਰੀ ਕੁਲਦੀਪ ਸਿੰਘ ਸਰਦੂਲਗੜ੍ਹ,   ਸ੍ਰੀ ਚਮਕੌਰ ਸਿੰਘ ਵੀਰ, ਸ੍ਰੀ ਰਜਿੰਦਰ ਸਿੰਘ ਰੀਹਲ, ਸ੍ਰੀ ਜੋਗਾ ਸਿੰਘ ਪਨੋਦੀਆਂ,ਸ੍ਰੀ ਲਾਲ ਸਿੰਘ ਸੁਲਹਾਣੀ, ਸ੍ਰੀ ਨਿਰਮਲ ਸਿੰਘ ਸੁੱਮਣ, ਸ੍ਰੀ ਗੁਰਬਕਸ਼ ਸਿੰਘ ਸ਼ੇਰਗਿੱਲ, ਸ੍ਰੀ ਰੋਹਿਤ ਖੋਖਰ, ਸੂਬੇ ਦੇ ਸਕੱਤਰ ਸ੍ਰੀ ਸੁਮਿੱਤਰ ਸਿੰਘ ਸਿਕਰੀ,  ਡਾ ਜਸਪ੍ਰੀਤ ਸਿੰਘ, ਸ੍ਰੀ ਜਗਜੀਤ ਸਿੰਘ ਛੜਬੜ੍ਹ, ਸ੍ਰੀ ਹਰਭਜਨ ਸਿੰਘ ਬਲਾਲੋ, ਸ੍ਰੀ ਅਸ਼ੋਕ ਸੰਧੂ, ਸ ਬਲਜੀਤ ਸਿੰਘ ਭਾਰਾਪੁਰ, ਸ੍ਰੀ ਸੁਖਦੇਵ ਸਿੰਘ ਸ਼ੀਰਾ, ਸ੍ਰੀ ਦਰਸ਼ਨ ਸਿੰਘ ਝਲੂਰ, ਸ੍ਰੀ ਦਲਜੀਤ ਰਾਏ, ਸ੍ਰੀ ਗੁਰਮੇਲ ਸਿੰਘ ਜੀ ਕੇ, ਸ੍ਰੀ ਸੰਤ ਰਾਮ ਮੱਲੀਆਂ, ਸ੍ਰੀ ਪਰਵੀਨ ਬੰਗਾ, ਸ੍ਰੀ ਰਾਮ ਸਿੰਘ ਗੋਗੀ, ਸ੍ਰੀ ਵਿਜੈ ਬੱਧਣ, ਸ੍ਰੀਮਤੀ ਰਚਨਾ ਦੇਵੀ, ਸ੍ਰੀ ਹਰਬੰਸ ਲਾਲ ਚਨਕੋਆ, ਸ੍ਰੀ ਪਰਮਜੀਤ ਮੱਲ, ਸ੍ਰੀ ਪੀ ਡੀ ਸ਼ਾਂਤ ਆਦਿ ਸ਼ਾਮਿਲ ਸਨ।

 

Tags: Jasvir Singh Garhi , BSP , Bahujan Samaj Party , BSP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD