Friday, 05 June 2026

 

 

ਖ਼ਾਸ ਖਬਰਾਂ ਸਰਹੱਦ ਪਾਰੋਂ ਚੱਲ ਰਹੇ ਹਥਿਆਰਾਂ, ਨਸ਼ਿਆਂ ਅਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼ ਅਮਰਪ੍ਰੀਤ ਕੌਰ ਸੰਧੂ ਵੱਲੋਂ ਸੈਂਸਜ-2027 ਸਬੰਧੀ ਸੈਂਸਜ ਅਫਸਰਾਂ ਤੇ ਚਾਰਜ ਅਫਸਰਾਂ ਨਾਲ ਬੈਠਕ ਰਾਹੁਲ ਚਾਬਾ ਨੇ ਨੀਟ ਪ੍ਰੀਖਿਆ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਨਸ਼ਿਆਂ ਦਾ ਖਾਤਮਾ ਕਰਕੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਜਾਵੇਗਾ - ਗੁਰਦਿੱਤ ਸਿੰਘ ਸੇਖੋਂ ਰਣਬੀਰ ਭੁੱਲਰ ਵੱਲੋਂ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਜਾ ਰਹੇ ਨਵੇਂ ਸਮਾਰਟ ਰਾਸ਼ਨ ਕਾਰਡਾਂ ਦੀ ਵੰਡ ਦਾ ਸ਼ੁਭ ਆਰੰਭ ਨਸ਼ਿਆਂ ਦੇ ਮੁਕੰਮਲ ਖਾਤਮੇ ਤੱਕ ਜਾਰੀ ਰਹੇਗਾ ਯੁੱਧ ਨਸ਼ਿਆਂ ਵਿਰੁੱਧ : ਕੁਲਤਾਰ ਸਿੰਘ ਸੰਧਵਾਂ ਆਰਬੀਯੂ ਨੇ 'ਏਕ ਪੇੜ ਮਾਂ ਕੇ ਨਾਮ' ਰੁੱਖ ਲਗਾਉਣ ਦੀ ਮੁਹਿੰਮ ਨਾਲ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸਿੰਗਾਰਾ ਸਿੰਘ ਸਲਾਣਾ ਅਤੇ ਵਾਈਸ ਚੇਅਰਮੈਨ ਗੁਰਵਿੰਦਰ ਸਿੰਘ ਨੇ ਅਹੁੱਦਾ ਸੰਭਾਲਿਆ ਲਖਵੀਰ ਸਿੰਘ ਰਾਏ ਵੱਲੋਂ ਪਿੰਡ ਝਾਂਮਪੁਰ ਵਿਖੇ 42 ਲੱਖ ਤੋਂ ਵਧੇਰੇ ਦੀ ਲਾਗਤ ਨਾਲ ਬਣ ਕੇ ਤਿਆਰ ਹੋਏ ਖੇਡ ਸਟੇਡੀਅਮ ਦਾ ਕੀਤਾ ਉਦਘਾਟਨ ਡਾ. ਬਲਜੀਤ ਕੌਰ ਨੇ ਮੰਡੀ ਲੱਖੇਵਾਲੀ ਵਿਖੇ 2.50 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਨਵੀਂ ਅਨਾਜ ਮੰਡੀ ਦਾ ਨੀਂਹ ਪੱਥਰ ਰੱਖਿਆ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੀਐੱਸਈਆਰਸੀ ਵਿੱਚ ਬਾਹਰੀ ਵਿਅਕਤੀ ਦੀ ਨਿਯੁਕਤੀ ਦੀ ਨਿੰਦਾ ਕੀਤੀ ਦਿਵਿਯਾ ਪੀ. ਨੇ ਬੈਂਕਾਂ ਨੂੰ ਖੇਤੀਬਾੜੀ ਤੇ ਸਹਾਇਕ ਧੰਦਿਆਂ ਲਈ ਆਸਾਨ ਤੇ ਵੱਧ ਤੋਂ ਵੱਧ ਕਰਜ਼ੇ ਮੁਹੱਈਆ ਕਰਵਾਉਣ ਲਈ ਕਿਹਾ ਚੋਣ ਤਹਿਸੀਲਦਾਰ ਸੰਜੇ ਕੁਮਾਰ ਸਹਾਇਕ ਮੁੱਖ ਚੋਣ ਅਫਸਰ, ਪੰਜਾਬ ਵਜੋਂ ਪਦਉੱਨਤ ਪੰਜਾਬ ਸਰਕਾਰ ਦੀ ‘ਮੇਰੀ ਰਸੋਈ’ ਸਕੀਮ ਨਾਲ ਜ਼ਿਲ੍ਹੇ ਦੇ 2 ਲੱਖ 70 ਹਜ਼ਾਰ ਪਰਿਵਾਰਾਂ ਨੂੰ ਹੋਵੇਗਾ ਲਾਭ- ਮੋਹਿੰਦਰ ਭਗਤ ਅਮਿੱਟ ਯਾਦਾਂ ਛੱਡਦਾ ਪਿੰਡ ਸੀਚੇਵਾਲ ਦਾ ਪੰਜ ਰੋਜ਼ਾ ਖੇਡ ਮੇਲਾ ਸੰਪੰਨ ਪੰਜਾਬ ਸਰਕਾਰ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਸੂਬੇ ’ਚੋਂ ਨਸ਼ਿਆਂ ਦੇ ਖਾਤਮੇ ਲਈ ਜਨ ਅੰਦੋਲਨ ਬਣੀ : ਮੋਹਿੰਦਰ ਭਗਤ ਇਵੇਟ ਕੂਪਰ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਡੈਲਸੀ ਰੋਡਰਿਗਜ਼ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਹਰਿਆਣਾ ਸਾਰੇ ਵਿਭਾਗਾਂ ਨੂੰ ਆਪਣੇ 5 ਸਾਲਾਂ ਦਾ ਰੋਡਮੈਪ ਏਆਈ ਟੂਲ 'ਤੇ ਅਪਲੋਡ ਕਰਨ ਦੇ ਨਾਇਬ ਸਿੰਘ ਸੈਣੀ ਨੇ ਦਿੱਤੇ ਨਿਰਦੇਸ਼ ਨਾਇਬ ਸਿੰਘ ਸੈਣੀ ਨੇ ਮਾਰਚ 2027 ਤੱਕ 12 ਫੁੱਟ ਦੀ ਹਰ ਸੜਕ ਨੂੰ 18 ਫੁੱਟ ਚੌੜਾ ਕਰਨ ਦੇ ਨਿਰਦੇਸ਼ ਦਿੱਤੇ ਸੂਬੇ ਵਿੱਚ ਸਾਰੇ ਯੋਗ ਪਰਿਵਾਰਾਂ ਨੂੰ ਦਿੱਤੀ ਜਾਵੇਗੀ ਰਿਹਾਇਸ਼ੀ ਸਹੂਲਤ : ਨਾਇਬ ਸਿੰਘ ਸੈਣੀ

 

ਸੁੰਦਰ ਸ਼ਾਮ ਅਰੋੜਾ ਵਲੋਂ 75ਵੇਂ ਆਜ਼ਾਦੀ ਦਿਹਾੜੇ ਦੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਵਿਲੱਖਣ ਸੇਵਾਵਾਂ ਲਈ 99 ਸ਼ਖਸੀਅਤਾਂ ਦਾ ਸਨਮਾਨ

ਪਰੇਡ ਕਮਾਂਡਰ ਸਮੇਤ 9 ਟੁਕੜੀਆਂ ਦੀ ਅਗਵਾਈ ਕਰਨ ਵਾਲਿਆਂ ਅਤੇ ਰਾਸ਼ਟਰੀ ਗਾਨ ਦੀ ਪੇਸ਼ਕਾਰੀ ਲਈ ਵਿਦਿਆਰਥਣਾਂ ਨੂੰ ਵੀ ਕੀਤਾ ਸਨਮਾਨਿਤ

Sunder Sham Arora, 75th Independence Day, Independence Day, Independence Day of India, India At 75, Azadi ka Amrit Mahotsav, Independence Day India2021,  #IndependenceDayIndia, #IndiaAt75, #15August, #IndiaIndependenceDay, #IndependenceDay2021, #AzadiKaAmritMahotsav, #75YearsOfIndependence, National Flag, 15  August

Web Admin

Web Admin

5 Dariya News

ਹੁਸ਼ਿਆਰਪੁਰ , 15 Aug 2021

Last updated on: Aug 15, 2021, 00:00 IST

ਸਥਾਨਕ ਪੁਲਿਸ ਲਾਈਨ ਗਰਾਊਂਡ ਵਿਚ ਮਨਾਏ ਗਏ 75ਵੇਂ ਆਜ਼ਾਦੀ ਦਿਹਾੜੇ ਮੌਕੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕੋਰੋਨਾ ਕਾਲ ਦੌਰਾਨ ਵਧੀਆ ਕੰਮ ਕਰਨ ਵਾਲੇ ਅਧਿਕਾਰੀਆਂ/ਕਰਮਚਾਰੀਆਂ, ਵੱਖ-ਵੱਖ ਖੇਤਰਾਂ ’ਚ ਸ਼ਲਾਘਾਯੋਗ ਕਾਰਗੁਜਾਰੀ, ਸਵੱਛ ਵਾਰਡ ਮੁਕਾਬਲਿਆਂ ਦੇ ਜੇਤੂਆਂ ਅਤੇ ਸਮਾਜਿਕ ਖੇਤਰ ਵਿਚ ਵਿਲੱਖਣ ਸੇਵਾਵਾਂ ਦੇਣ ਵਾਲੀਆਂ 99 ਸ਼ਖਸੀਅਤਾਂ ਦਾ ਸਨਮਾਨ ਕਰਦਿਆਂ ਕਿਹਾ ਕਿ ਆਪਸੀ ਸਹਿਯੋਗ ਤੋਂ ਬਿਨ੍ਹਾਂ ਕੋਈ ਵੀ ਕਾਰਜ ਸੁਚੱਜੇ ਢੰਗ ਨਾਲ ਨੇਪਰੇ ਨਹੀਂ ਚਾੜਿਆ ਜਾ ਸਕਦਾ।ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਮਾਰਚ ਪਾਸਟ ਤੋਂ ਸਲਾਮੀ ਲੈਣ ਉਪਰੰਤ ਪਰੇਡ ਕਮਾਂਡਰ ਡੀ.ਐਸ.ਪੀ. ਸਤਵੀਰ ਸਿੰਘ, ਪੰਜਾਬ ਪੁਲਿਸ ਦੀ ਟੁਕੜੀ ਦੇ ਸਬ-ਇੰਸਪੈਕਟਰ ਰਣਜੀਤ ਕੁਮਾਰ, ਪੀ.ਆਰ.ਟੀ.ਸੀ. ਜਹਾਨਖੇਲਾਂ ਦੀਆਂ ਦੋ ਟੁਕੜੀਆਂ ਦੇ ਏ.ਐਸ.ਆਈਜ਼ ਕ੍ਰਮਵਾਰ ਗੁਰਦੇਵ ਰਾਜ ਅਤੇ ਜੌਹਰ ਸਿੰਘ, ਪੰਜਾਬ ਪੁਲਿਸ (ਮਹਿਲਾ) ਟੁਕੜੀ ਦੀ ਅਗਵਾਈ ਕਰਨ ਵਾਲੇ ਸਬ-ਇੰਸਪੈਕਟਰ ਜਸਵੀਰ ਕੌਰ, ਪੰਜਾਬ ਹੋਮਗਾਰਡਜ਼ ਦੀ ਟੁਕੜੀ ਦੀ ਅਗਵਾਈ ਕਰਨ ਵਾਲੇ ਸਬ-ਇੰਸਪੈਕਟਰ ਗੁਰਵਿੰਦਰ ਸਿੰਘ, ਸਾਬਕਾ ਫੌਜੀਆਂ ਦੀ ਟੁਕੜੀ ਦੀ ਅਗਵਾਈ ਕਰਨ ਵਾਲੇ ਸੂਬੇਦਾਰ ਚੰਨਣ ਸਿੰਘ, ਸ.ਸੀ.ਸੈਕੰਡਰੀ ਸਕੂਲ ਪੁਰਹੀਰਾਂ ਦੇ ਸਕਾਊਟ ਹਰਪ੍ਰੀਤ ਸਿੰਘ, ਸ ਕੰ ਸ ਸੈ ਸਕੂਲ ਰੇਲਵੇ ਮੰਡੀ ਦੀ ਗਰਲਜ਼ ਗਾਈਡ ਦੀ ਟੁਕੜੀ ਦੀ ਅਗਵਾਈ ਕਰਨ ਵਾਲੀ ਜਸਲੀਨ ਕੌਰ, ਪੀ.ਆਰ.ਟੀ.ਸੀ. ਜਹਾਨਖੇਲਾਂ ਦੇ ਬੈਂਡ ਮਾਸਟਰ ਏ.ਐਸ.ਆਈ. ਰਵਿੰਦਰ ਸਿੰਘ ਅਤੇ ਸ ਕੰ ਸ ਸੈਕੰਡਰੀ ਸਕੂਲ ਰੇਲਵੇ ਮੰਡੀ ਦੀਆਂ ਵਿਦਿਆਰਥਣਾਂ ਵਲੋਂ ਰਾਸ਼ਟਰੀ ਗਾਨ ਦੀ ਪੇਸ਼ਕਾਰੀ ਲਈ ਉਨ੍ਹਾਂ ਦਾ ਸਨਮਾਨ ਕੀਤਾ।ਕੋਰੋਨਾ ਕਾਲ ਦੌਰਾਨ ਬੇਹਤਰੀਨ ਸੇਵਾਵਾਂ ਲਈ ਉਦਯੋਗ ਤੇ ਵਣਜ ਮੰਤਰੀ ਨੇ ਸੁਪਰਡੈਂਟ ਆਸ਼ਾ ਰਾਣੀ, ਜੂਨੀਅਰ ਸਹਾਇਕ ਦੀਪਕ ਕੁਮਾਰ, ਜੂਨੀਅਰ ਸਹਾਇਕ ਕਮਲਜੀਤ ਸਿੰਘ, ਕਲਰਕ ਸੰਜੀਵ ਕੁਮਾਰ, ਕਲਰਕ ਅਮਨਦੀਪ ਸਿੰਘ, ਸਟੈਨੋ ਮਨਪ੍ਰੀਤ ਸਿੰਘ, ਸੇਵਾ ਮੁਕਤ ਡਰਾਈਵਰ ਅਸ਼ੋਕ ਕੁਮਾਰ, ਸੇਵਾਦਾਰ ਰੋਹਿਤ ਕੁਮਾਰ, ਸੇਵਾਦਾਰ ਮਦਨ ਲਾਲ, ਮੈਰਾਕੀ ਫਾਊਂਡੇਸ਼ਨ ਦੇ ਸੀਮਾਂਤ ਡਡਵਾਲ, ਸਟੈਨੋਗ੍ਰਾਫਰ ਸਰਬਜੀਤ ਸਿੱਧੂ, ਕਲਰਕ ਚੇਤਨ ਕਪਾਟੀਆ, ਕਾਨੂੰਗੋ ਕਮਲਜੀਤ ਸਿੰਘ, ਪਟਵਾਰੀ ਵਰਿੰਦਰ  ਸ਼ਰਮਾ, ਸੇਵਾਦਾਰ ਅਮਰਜੀਤ ਸਿੰਘ ਤੇ ਕਰਨ ਸ਼ਰਮਾ ਨੂੰ ਸਨਮਾਨਿਤ ਕੀਤਾ। ਇਸੇ ਤਰ੍ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ 239 ਪਿੰਡਾਂ ਵਿਚ 100 ਫੀਸਦੀ ਟੀਕਾਕਰਨ ਲਈ ਡਾ. ਸੀਮਾ ਗਰਗ, ਕੋਵਿਡ ਮਹਾਮਾਰੀ ਦੌਰਾਨ ਵਧੀਆ ਸੇਵਾਵਾਂ ਲਈ ਫਾਰਮੇਸੀ ਅਫ਼ਸਰ ਅਮਰਦੀਪ ਸ਼ਰਮਾ ਤੇ ਪ੍ਰਦੀਪ ਸ਼ਰਮਾ, ਸਿਵਲ ਸਰਜਨ ਦਫ਼ਤਰ ਦੇ ਫੀਲਡ ਵਰਕਰ ਗੁਰਵਿੰਦਰ ਸਿੰਘ, ਹਰਿੰਦਰ ਕੌਰ, ਡਾ.ਨੇਹਾ ਪਾਲ, ਰਜੇਸ਼ ਪਰਤੀ, ਡਾ. ਨਵਪ੍ਰੀਤ ਕੌਰ, ਡਾ. ਸੋਨਾ ਆਦੀਆ, ਡਾ. ਲਕਸ਼ਮੀ ਕਾਂਤ, ਡਾ. ਖੁਸ਼ਵੀਰ ਸਿੰਘ, ਸਟਾਫ ਨਰਸਾਂ ਰੂਬੀ ਬਾਲੀ, ਹਰਪ੍ਰੀਤ ਕੌਰ ਤੇ ਨਿਰਮਲ ਕੌਰ, ਰੇਡੀਓ ਗ੍ਰਾਫਰ ਹਰਭਿੰਦਰ ਸਿੰਘ, ਐਂਬੂਲੈਂਸ ਡਰਾਈਵਰ ਗੁਰਪ੍ਰੀਤ ਸਿੰਘ, ਵਾਰਡ ਸਰਵੈਂਟ ਪਰਮਜੀਤ ਸਿੰਘ, ਸਫ਼ਾਈ ਸੇਵਕ ਅਕਾਸ਼ ਆਦੀਆ ਅਤੇ ਰਾਜ ਕੁਮਾਰ ਦਾ ਵੀ ਸਨਮਾਨ ਕੀਤਾ ਗਿਆ।

ਸੁੰਦਰ ਸ਼ਾਮ ਅਰੋੜਾ ਵਲੋਂ ਡਾ. ਹਰਿੰਦਰ ਸਿੰਘ ਕਜਲਾ, ਸਿਵਲ ਸਰਜਨ ਦਫ਼ਤਰ ਦੇ ਸਟੋਰਕੀਪਰ ਹਰਰੂਪ ਕੁਮਾਰ, ਪੀ.ਐਚ.ਸੀ. ਬੁੱਢਾਬੜ ਤੋਂ ਰਾਜਦੀਪ ਸਿੰਘ, ਡਰੱਗ ਇੰਸਪੈਕਟਰ ਮਨਪ੍ਰੀਤ ਸਿੰਘ ਤੇ ਪਰਮਿੰਦਰ ਸਿੰਘ, ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਅਰੁਣ ਕੁਮਾਰ, ਐਡਵੋਕੇਟ ਹਰਪ੍ਰੀਤ ਸੰਧੂ ਨੂੰ ਵੀ ਸਨਮਾਨਿਤ ਕੀਤਾ ਗਿਆ। ਵਿਦਿਅਕ ਖੇਤਰ ਵਿਚ ਵਧੀਆ ਕਾਰਗੁਜਾਰੀ ਲਈ ਵੂਡਲੈਂਡ ਓਵਰਸੀਜ਼ ਸਕੂਲ ਦੀ ਡੀਨ ਸਿਮਰਜੀਤ ਕੌਰ ਗਿੱਲ ਦਾ ਵੀ ਸਨਮਾਨ ਕੀਤਾ ਗਿਆ।ਇਸੇ ਤਰ੍ਹਾਂ ਸੇਵਾ ਮੁਕਤ ਸੀਨੀਅਰ ਸਹਾਇਕ ਰਾਜੀਵ ਸ਼ਰਮਾ, ਸਕੱਤਰ ਮਾਰਕੀਟ ਕਮੇਟੀ ਜੁਗਰਾਜ ਪਾਲ ਸਿੰਘ ਸਾਹੀ ਦਾ ਵੀ ਸਨਮਾਨ ਕੀਤਾ ਗਿਆ।ਪੁਲਿਸ ਵਿਭਾਗ ਵਿਚ ਪੂਰੀ ਤਨਦੇਹੀ, ਲਗਨ ਅਤੇ ਮਿਹਨਤ ਨਾਲ ਸੇਵਾਵਾਂ ਦੇਣ ਲਈ ਏ.ਐਸ.ਆਈ. ਜਗਦੀਸ਼ ਸਿੰਘ, ਕਰਮਜੀਤ ਸਿੰਘ, ਨਵਜੋਤ ਸਿੰਘ, ਅਮਨ ਵਰਮਾ ਅਤੇ ਸ਼ਸ਼ੀਪਾਲ ਤੋਂ ਇਲਾਵਾ ਮੁੱਖ ਸਿਪਾਹੀ ਸੁਮਿਤ ਕੁਮਾਰ, ਗੁਰਪ੍ਰੀਤ ਸਿੰਘ ਅਤੇ ਅਮਿਤ ਕੁਮਾਰ ਨੂੰ ਵੀ ਸਨਮਾਨਿਆ ਗਿਆ। ਸਿਪਾਹੀ ਚਰਨਪ੍ਰੀਤ ਤੇ ਅਮ੍ਰਿਤਪਾਲ ਸਿੰਘ, ਏ.ਐਸ.ਆਈ. ਜਸਪਾਲ ਸਿੰਘ ਨੂੰ ਵੀ ਵਧੀਆ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ।ਇਸੇ ਤਰ੍ਹਾਂ ਸਿੱਖਿਆ ਵਿਭਾਗ ਵਿਚ ਵਧੀਆ ਕਾਰਗੁਜਾਰੀ ਲਈ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਕੇਸ਼ ਕੁਮਾਰ, ਸ ਸ ਸ ਸਕੂਲ ਲਾਂਬੜਾ ਦੇ ਮੈਥ  ਮਾਸਟਰ ਸੇਵਾ ਸਿੰਘ ਅਤੇ ਸ ਸ ਸ ਸਕੂਲ ਨਸਰਾਲਾ ਦੇ ਪੰਜਾਬੀ ਮਾਸਟਰ ਡਾ. ਜਸਵੰਤ ਰਾਏ ਨੂੰ ਵੀ ਸਨਮਾਨਿਤ ਕੀਤਾ ਗਿਆ।ਨਗਰ ਨਿਗਮ ਹੁਸ਼ਿਆਰਪੁਰ ਵਿਚ ਆਪਣੀ ਡਿਊਟੀ ਨੂੰ ਪੂਰੀ ਲਗਨ ਅਤੇ ਤਨਦੇਹੀ ਨਾਲ ਨਿਭਾਉਣ ਲਈ ਸੈਨੇਟਰੀ ਸੁਪਰਵਾਈਜ਼ਰ ਰਵਿੰਦਰ ਕੁਮਾਰ, ਸਫਾਈ ਸੇਵਕ ਰਜਿੰਦਰ ਕੁਮਾਰ, ਸਰਵੇਅਰਮੈਨ ਗੋਪਾਲ ਕ੍ਰਿਸ਼ਨ, ਫਾਇਰ ਬ੍ਰਿਗੇਡ ਦੇ ਡਰਾਈਵਰ ਬਲਜੀਤ ਸਿੰਘ ਨੂੰ ਵੀ ਸਨਮਾਨਿਆ ਗਿਆ। ਵਿਜੀਲੈਂਸ ਬਿਊਰੋ ਯੂਨਿਟ ਹੁਸਿਆਰਪੁਰ ਵਿਚ ਸ਼ਲਾਘਾਯੋਗ ਸੇਵਾਵਾਂ ਲਈ ਸਬ-ਇੰਸਪੈਕਟਰ ਅਜੇ ਪਾਲ ਸਿੰਘ, ਮੁੱਖ ਸਿਪਾਹੀ ਗੁਰਦਿਆਲ ਸਿੰਘ ਅਤੇ ਸੀਨੀਅਰ ਸਿਪਾਹੀ ਸੰਦੀਪ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਪੁਲਿਸ ਰਿਕਰੂਟ ਟਰੇਨਿੰਗ ਸੈਂਟਰ ਦੇ ਐਸ.ਆਈ. ਬਖਸ਼ੀਸ਼ ਸਿੰਘ ਅਤੇ ਪਰਗਟ ਸਿੰਘ ਨੂੰ ਵੀ ਵਧੀਆ ਸੇਵਾਵਾਂ ਦੇਣ ਬਦਲੇ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਦੇ ਸਟੈਨੋ ਤੇਜਿੰਦਰ ਕੌਰ, ਮੰਡਲ ਭੂਮੀ ਰੱਖਿਆ ਦਫ਼ਤਰ ਦੇ ਜੂਨੀਅਰ ਸਹਾਇਕ ਰਜਨੀਸ਼ ਸ਼ਰਮਾ, ਲੋਕ ਨਿਰਮਾਣ ਦੇ ਐਸ.ਡੀ.ਈ. ਗੁਰਮੀਤ ਸਿੰਘ ਅਤੇ ਸੁਪਰਡੰਟ ਮੋਤੀ ਲਾਲ ਨੂੰ ਵੀ ਦਫ਼ਤਰੀ ਕੰਮਕਾਜ ਵਧੀਆ ਤਰੀਕੇ ਨਾਲ ਨੇਪਰੇ ਚਾੜਨ ਲਈ ਸਨਮਾਨਿਤ ਕੀਤਾ ਗਿਆ। ਰੈਡ ਕਰਾਸ ਹਸਪਤਾਲ ਭਲਾਈ ਸੈਕਸ਼ਨ ਮੈਂਬਰ ਕਰਮਜੀਤ ਕੌਰ ਆਹਲੂਵਾਲੀਆ ਨੂੰ ਸਮਾਜਿਕ ਖੇਤਰ ਵਿਚ ਵਧੀਆ ਕਾਰਗੁਜਾਰੀ ਲਈ ਸਨਮਾਨਿਆ ਗਿਆ। 

ਡੀ.ਐਸ.ਪੀ. ਰਾਜ ਕੁਮਾਰ, ਏ.ਐਸ.ਆਈ. ਸੁਰਿੰਦਰ ਸਿੰਘ, ਆਸ਼ਾ ਰਾਣੀ ਅਤੇ ਜਸਵੀਰ ਸਿੰਘ ਨੂੰ ਵੀ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਆ ਗਿਆ। ਜੀ.ਓ.ਜੀਜ਼ ਕੈਪਟਨ ਲਖਵੀਰ ਸਿੰਘ ਅਤੇ ਸੂਬੇਦਾਰ ਮੇਜਰ ਪ੍ਰਵੀਨ ਕੁਮਾਰ ਦਾ ਵੀ ਸਨਮਾਨ ਕੀਤਾ ਗਿਆ। ਸਰਕਾਰੀ ਐਲੀਮੈਂਟਰੀ ਸਕੂਲ ਖਿੱਚੀਆਂ ਦੇ ਹੈਡਟੀਚਰ ਹਰਪ੍ਰੀਤ ਕੌਰ, ਸਰਕਾਰੀ ਐਲੀ: ਸਕੂਲ ਬਾਗਪੁਰ ਦੇ ਈ.ਟੀ.ਟੀ. ਟੀਚਰ ਚੰਦਰ ਪ੍ਰ੍ਰਕਾਸ਼ ਜ਼ਿਲ੍ਹਾ ਸਿੱਖਿਆ ਦਫ਼ਤਰ (ਐਲੀਮੈਂਟਰੀ) ਦੇ ਜੂਨੀਅਰ ਸਹਾਇਕ ਭਾਰਤ ਇੰਦੂ ਸ਼ਰਮਾ ਨੂੰ ਵੀ ਸਨਮਾਨਿਆ ਗਿਆ।ਪੰਚਾਇਤੀ ਰਾਜ ਹੁਸ਼ਿਆਰਪੁਰ ਦੇ ਕਾਰਜਕਾਰੀ ਇੰਜੀਨੀਅਰ ਰਾਜ ਕੁਮਾਰ, ਜ਼ਿਲ੍ਹਾ ਪ੍ਰੋਜੈਕਟ ਮੈਨੇਜਰ ਮੁਕੇਸ਼ ਕੁਮਾਰ ਦਾ ਵਧੀਆ ਕਾਰਗੁਜ਼ਾਰੀ ਲਈ ਸਨਮਾਨ ਹੋਇਆ। ਇਸੇ ਤਰ੍ਹਾਂ ਸੋਸ਼ਲ ਵਰਕਰ ਰੇਨੂ ਕੰਵਰ ਅਤੇ ਡੇਰਾ ਮਹਾਰਾਜ ਪ੍ਰਗਟ ਸਿੰਘ ਤੋਂ ਮਹਾਰਾਜ ਹਰਜੋਤ ਸਿੰਘ ਨੂੰ ਸਮਾਜਿਕ ਕਾਰਜਾਂ ਲਈ ਸਨਮਾਨ ਭੇਟ ਕੀਤਾ ਗਿਆ। ਇਸੇ ਤਰ੍ਹਾਂ ਸਮਾਜਿਕ ਖੇਤਰ ਵਿਚ ਕੰਮ ਕਰਨ ਵਾਲੀਆਂ ਸ਼ਖਸੀਅਤਾਂ ਮਾਸਟਰ ਵਿਜੇ, ਜੋਗਿੰਦਰ, ਪ੍ਰਮੋਦ ਕੁਮਾਰ ਅਤੇ ਜਸਦੀਪ ਸਿੰਘ ਪਾਹਵਾ ਦਾ ਵੀ ਸਨਮਾਨ ਕੀਤਾ ਗਿਆ। ਜ਼ਿਲ੍ਹਾ ਪੁਲਿਸ ਦੇ  ਸਬ-ਇੰਸਪੈਕਟਰ ਸੁਭਾਸ਼ ਚੰਦਰ ਅਤੇ ਜੇ.ਈ. ਪੰਚਾਇਤੀ ਰਾਜ ਸੰਦੀਪ ਗੌਤਮ ਨੂੰ ਮਿਹਨਤ ਅਤੇ ਲਗਨ ਨਾਲ ਵਧੀਆ ਸੇਵਾਵਾਂ ਦੇਣ ਲਈ ਸਨਮਾਨਿਤ ਕੀਤਾ ਗਿਆ।ਨਗਰ ਨਿਗਮ ਹੁਸਿਆਰਪੁਰ ਵਲੋਂ ਚਲਾਏ ਸਵੱਛ ਵਾਰਡ ਮੁਕਾਬਲਿਆਂ ਵਿਚ ਪਹਿਲੇ ਸਥਾਨ ’ਤੇ ਰਹੇ ਵਾਰਡ ਨੰਬਰ 48 ਤੋਂ ਕੌਂਸਲਰ ਨਵਾਬ ਹੁਸੈਨ ਅਤੇ ਵਾਰਡ ਵਿਚ ਤਾਇਨਾਤ ਨਿਗਮ ਦੀ ਟੀਮ ਪੰਕਜ, ਦੀਪਕ ਤੇ ਭਜਨ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਦੂਜੇ ਸਥਾਨ ’ਤੇ ਆਏ ਵਾਰਡ ਨੰਬਰ 4 ਦੇ ਕੌਂਸਲਰ ਅਸ਼ੋਕ ਕੁਮਾਰ ਅਤੇ ਟੀਮ ਵਿਚ ਸਪਨਾ, ਰਾਜ ਕੁਮਾਰ ਤੇ ਅਮਿਤ ਨੂੰ ਵੀ ਸਨਮਾਨਿਤ ਕੀਤਾ ਗਿਆ। ਸਵੱਛ ਵਾਰਡ ਮੁਕਾਬਲਿਆਂ ਵਿਚ ਤੀਜੇ ਸਥਾਨ ’ਤੇ ਰਹੇ ਵਾਰਡ ਨੰਬਰ 29 ਦੀ ਕੌਂਸਲਰ ਨਵਜੋਤ ਕਟੋਚ ਅਤੇ ਟੀਮ ਵਿਚ ਬਬਰੀਕ, ਸੰਤੋਸ਼, ਅੰਜਨਾ ਤੇ ਰਜਿੰਦਰ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ਵਿਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੇ ਵਾਰਡਾਂ ਨੂੰ ਕ੍ਰਮਵਾਰ 20 ਲੱਖ ਰੁਪਏ, 15 ਲੱਖ ਰੁਪਏ ਅਤੇ 10 ਲੱਖ ਰੁਪਏ ਵਿਕਾਸ ਕਾਰਜਾਂ ਲਈ ਗਰਾਂਟ ਦਿੱਤੀ ਜਾਵੇਗੀ।ਸੁੰਦਰ ਸ਼ਾਮ ਅਰੋੜਾ ਵਲੋਂ ਸ੍ਰੀਮਤੀ ਪ੍ਰੇਮ ਗੁਪਤਾ ਰੈਡ ਕਰਾਸ ਅਵਾਰਡ ਵਿਦਿਆਰਥਣ ਪਾਰੂਲ ਨੂੰ, ਸ੍ਰੀਮਤੀ ਪ੍ਰੇਮ ਗੁਪਤਾ ਰੈਡ ਕਰਾਸ ਅਵਾਰਡ ਵਿਦਿਆਰਥਣ ਨਿਅਤੀ ਮਹਾਜਨ ਨੂੰ, ਚੌਧਰੀ ਜਗਨ ਨਾਥ ਮੈਮੋਰੀਅਲ ਰੈਡ ਕਰਾਸ ਅਵਾਰਡ ਵਿਦਿਆਰਥੀ ਸਾਹਲ ਗਿੱਲ ਅਤੇ ਸ੍ਰੀਮਤੀ ਪ੍ਰਸਿੰਨੀ ਦੇਵੀ ਮੈਮੋਰੀਅਲ ਰੈਡ ਕਰਾਸ ਅਵਾਰਡ ਵਿਦਿਆਰਥੀ ਸੁਸ਼ੀਲ ਕੁਮਾਰ ਨੂੰ ਦਿੱਤਾ ਗਿਆ। ਇਸ ਉਪਰੰਤ ਉਦਯੋਗ ਤੇ ਵਣਜ ਮੰਤਰੀ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਰੈਡ ਕਰਾਸ ਸੋਸਾਇਟੀ ਦੀ ਤਰਫੋਂ ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਅਤੇ ਟਰਾਈਸਾਈਕਲਾਂ ਦੀ ਵੰਡ ਕੀਤੀ।

 

Tags: Sunder Sham Arora , 75th Independence Day , Independence Day , Independence Day of India , India At 75 , Azadi ka Amrit Mahotsav , Independence Day India2021 , #IndependenceDayIndia , #IndiaAt75 , #15August , #IndiaIndependenceDay , #IndependenceDay2021 , #AzadiKaAmritMahotsav , #75YearsOfIndependence , National Flag , 15 August

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD