Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਬਸਪਾ ਕਰੇਗੀ 29 ਅਗਸਤ ਨੂੰ ਸੂਬਾ ਪੱਧਰੀ ਰੈਲੀ ਫਗਵਾੜਾ ਵਿਖੇ ਕਰੇਗੀ

ਸੰਵਿਧਾਨ ਤੇ ਬਹੁਜਨ ਸਮਾਜ ਦੇ ਸਨਮਾਨ ਵਿੱਚ ਕਾਂਗਰਸ ਭਾਜਪਾ ਤੇ ਆਪ ਪਾਰਟੀ ਦੀਆਂ ਦਲਿਤ ਪਛ‌ੱੜਾ ਵਿਰੋਧੀ ਨੀਤੀਆਂ ਨੂੰ ਬੇਨਕਾਬ ਕਰੇਗੀ ਬਸਪਾ

Jasvir Singh Garhi, BSP, Bahujan Samaj Party, BSP Punjab

Web Admin

Web Admin

5 Dariya News

ਜਲੰਧਰ , 06 Aug 2021

Last updated on: Aug 06, 2021, 00:00 IST

ਬਹੁਜਨ ਸਮਾਜ ਪਾਰਟੀ ਦੀ ਸੂਬਾ ਪੱਧਰੀ ਮੰਥਨ ਮੀਟਿੰਗ ਅੱਜ ਬਸਪਾ ਦੇ ਮੁੱਖ ਦਫਤਰ ਸਾਹਿਬ ਕਾਂਸ਼ੀ ਰਾਮ ਭਵਨ ਵਿਖੇ ਹੋਏ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਰਾਜਸਭਾ ਮੈਂਬਰ, ਰਾਸ਼ਟਰੀ  ਕੌਆਡੀਨੇਟਰ ਰਾਮਜੀ ਗੌਤਮ ਸ਼ਾਮਿਲ ਹੋਏ। ਮੀਟਿੰਗ ਵਿੱਚ ਪੰਜਾਬ ਦੇ ਹਾਲਤਾਂ ਤੇ ਚਾਨਣਾ ਪਾਉਂਦਿਆਂ ਪੰਜਾਬ ਇੰਚਾਰਜ ਰਣਧੀਰ ਸਿੰਘ ਬੈਣੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਜਿੱਥੇ ਸਭ ਤੋਂ ਵੱਧ ਆਬਾਦੀ ਅਨੁਸਚਿਤ ਜਾਤੀਆਂ ਦੀ ਹੈ ਉਥੇ ਕਾਂਗਰਸ ਭਾਜਪਾ ਵੱਲੋਂ ਦਲਿਤ ਪਛੜੇ ਬਹੁਜਨ ਸਮਾਜ ਨੂੰ ਅੱਪਵਿੱਤਰ, ਗੈਰਪੰਥਕ ਤੇ ਜਾਤੀਸੂਚਕ ਸ਼ਬਦਾ ਨਾਲ ਅਪਮਾਨ ਕੀਤਾ ਗਿਆ ਅਤੇ ਆਪ ਪਾਰਟੀ ਵਲੋਂ ਬਾਬਾ ਸਾਹਿਬ  ਅੰਬੇਡਕਰ ਦੀ ਕਲਮ ਲਿਖਿਤ ਭਾਰਤ ਦੇ ਸੰਵਿਧਾਨ ਨੂੰ ਘਟੀਆ ਤੇ ਗਲਤ ਦੱਸਿਆ ਗਿਆ ਹੈ। ਜਿਸ ਨੂੰ ਲੈਕੇ ਬਹੁਜਨ ਸਮਾਜ 'ਚ ਰੋਸ ਹੈ। ਜਿਸਦੀ ਸੂਚਨਾ  ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਨੂੰ ਵਿਸਥਾਰ ਸਾਹਿਤ ਦਿੱਤੀ ਗਈ ਹੈ। ਇਸ ਮੌਕੇ ਰਾਸ਼ਟਰੀ ਕੋਆਰਡੀਨੇਟਰ ਸ਼੍ਰੀ ਰਾਮਜੀ ਗੌਤਮ ਰਾਜਸਭਾ ਮੈਂਬਰ ਨੇ ਕਿਹਾ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਨੇ ਪੰਜਾਬ ਦੇ ਦਲਿਤ ਪੱਛੜੇ ਵਰਗਾਂ ਨੂੰ ਕਾਂਗਰਸ ਭਾਜਪਾ ਤੇ ਆਪ ਪਾਰਟੀ ਦਾ ਮੁਕਾਬਲਾ ਕਰਨ ਹਿੱਤ ਲਾਮਬੰਦ ਹੋਣ ਦਾ ਸੱਦਾ ਦਿੱਤਾ ਹੈ। ਸ੍ਰੀ ਰਾਮਜੀ ਨੇ ਕਿਹਾ ਹੈ ਕਿ 29 ਅਗਸਤ ਨੂੰ ਦਲਿਤ ਪਛੜੇ ਦੇ ਸਨਮਾਨ ਹਿਤ ਅਲਖ਼ ਜਗਾਓ ਰੈਲੀ ਫਗਵਾੜਾ ਵਿਖੇ ਹੋਵੇਗੀ ਜਿਸ ਵਿੱਚ ਰਾਸ਼ਟਰੀ ਕੋਆਡੀਨੇਟਰ ਸ਼੍ਰੀ ਆਕਾਸ਼ ਆਨੰਦ ਜੀ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਣਗੇ।ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਕਾਂਗਰਸ ਸਰਕਾਰ ਦਲਿਤਾਂ ਪੱਛੜੇ ਵਰਗਾਂ ਨੂੰ ਪ੍ਰਸ਼ਾਸ਼ਨ ਦੀ ਪੁਲਸੀਆਂ ਗੁੰਡਾਗਰਦੀ ਨਾਲ ਚੋਰੀ ਤੇ ਸੀਨਾਜ਼ੋਰੀ ਕਰ ਰਹੀ ਹੈ, ਇਸ ਲਈ ਬਸਪਾ ਵਲੋਂ ਸਮਾਜ ਦੀ ਮਾਣ ਸਨਮਾਨ ਲਈ ਅਲਖ ਜਗਾਓ ਰੈਲੀ ਫਗਵਾੜਾ ਵਿਖੇ ਹੋਵੇਗੀ। ਜਿਸ ਤਹਿਤ ਹਰ ਪਿੰਡ ਵਿੱਚ ਬੂਥ ਕਮੇਟੀ ਬਣਾਕੇ ਪਿੰਡ ਪਿੰਡ ਅਲਖ ਜਗਾਈ ਜਾਵੇਗੀ।ਇਸ ਮੌਕੇ ਸੂਬਾ ਇੰਚਾਰਜ ਸ੍ਰੀ ਵਿਪਲ ਕੁਮਾਰ , ਸੂਬਾ ਉਪ ਪ੍ਰਧਾਨ ਹਰਜੀਤ ਸਿੰਘ ਲੌਂਗੀਆ , ਸੂਬਾ ਜਨਰਲ ਸਕੱਤਰ ਡਾ ਨਛੱਤਰ ਪਾਲ,  ਗੁਰਲਾਲ ਸੈਲਾ, ਬਲਦੇਵ ਮਹਿਰਾ, ਮਨਜੀਤ ਸਿੰਘ ਅਟਵਾਲ, ਭਗਵਾਨ ਸਿੰਘ ਚੌਹਾਨ, ਰਣਜੀਤ ਕੁਮਾਰ, ਚਮਕੌਰ ਸਿੰਘ ਵੀਰ, ਕੁਲਦੀਪ ਸਿੰਘ ਸਰਦੂਲਗੜ੍ਹ , ਲਾਲ ਸਿੰਘ ਸੁਲਹਾਨੀ, ਰਮੇਸ਼ ਕੌਲ, ਰਾਜਾ ਰਾਜਿੰਦਰ ਨਨਹੇੜੀਆ, ਬਲਵਿੰਦਰ ਕੁਮਾਰ, ਅਜੀਤ ਭੈਣੀ, ਜੋਗਾ ਸਿੰਘ , ਰਜਿੰਦਰ ਰੀਹਲ, ਡਾ ਜਸਪ੍ਰੀਤ ਸਿੰਘ, ਰਾਮ ਸਿੰਘ ਗੋਗੀ, ਲਖਵਿੰਦਰ ਸਿੰਘ ਗਿਲਜੀਆਂ , ਗੁਰਮੇਲ ਸਿੰਘ ਜੀ ਕੇ, ਵਿਜੇ ਬੱਧਣ, ਦਲਜੀਤ ਰਾਏ, ਬਲਜੀਤ ਸਿੰਘ ਭਾਰਾਪੁਰੀ, ਦਰਸ਼ਨ ਝਲੂਰ, ਸੰਤ ਰਾਮ ਮਲ੍ਹਿਆ,  ਸੁਖਦੇਵ ਸ਼ੀਰਾ, ਜਗਜੀਤ ਛੜਬੜ, ਪੀ ਡੀ ਸ਼ਾਂਤ ਅਤੇ ਪਰਮਜੀਤ ਮੱਲ ਸ਼ਾਮਿਲ ਸਨ।

 

Tags: Jasvir Singh Garhi , BSP , Bahujan Samaj Party , BSP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD