ਸਾਲ 2020 ਤੋਂ ਪੈਦਾ ਹੋਏ ਕੋਰੋਨਾ ਸੰਕਟ ਨੇ ਵਿਸ਼ਵਵਿਆਪੀ ਪੱਧਰ 'ਤੇ ਆਰਥਿਕਤਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਅਜਿਹੇ ਹਾਲਾਤਾਂ 'ਚ ਹਰ ਲੋੜਵੰਦ ਤੇ ਪ੍ਰਤਿਭਾਸ਼ਾਲੀ ਵਿਦਿਆਰਥੀ ਤੱਕ ਉਚੇਰੀ ਸਿੱਖਿਆ ਦੀ ਪਹੁੰਚ ਯਕੀਨੀ ਬਣਾਉਣ ਦੇ ਮੰਤਵ ਨਾਲ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ 2021-22 ਬੈਚ 'ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ 'ਫਾਈਨਾਂਸ਼ੀਅਲ ਏਡ' ਸਕੀਮ ਦੇ ਰੂਪ 'ਚ ਵਿੱਤੀ ਸਹਾਇਤਾ ਮੁਹੱਈਆ ਕਰਵਾ ਰਹੀ ਹੈ। ਅਕਾਦਮਿਕ ਸੈਸ਼ਨ 2020-21 ਤੋਂ ਸ਼ੁਰੂ ਕੀਤੀ ਉਪਰੋਕਤ ਸਕੀਮ ਦਾ ਲਾਭ ਵੱਡੇ ਪੱਧਰ 'ਤੇ ਵਿਦਿਆਰਥੀਆਂ ਨੂੰ ਮਿਲਿਆ ਹੈ। ਜਿਸ ਅਧੀਨ ਵੱਖ-ਵੱਖ ਵਰਗਾਂ ਲਈ ਮੈਰਿਟ ਦੇ ਆਧਾਰ 'ਤੇ ਫਾਈਨਾਂਸ਼ੀਅਲ ਏਡ ਸਕੀਮ ਦਾ ਲਾਭ ਪ੍ਰਦਾਨ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ 'ਵਰਸਿਟੀ ਵੱਲੋਂ ਵੱਖ-ਵੱਖ ਸਰਕਾਰੀ ਅਤੇ ਨਿੱਜੀ ਬੈਂਕਾਂ ਨਾਲ ਸਥਾਪਿਤ ਕੀਤੇ ਗਠਜੋੜਾਂ ਅਧੀਨ ਕਰਜ਼ੇ ਦੇ ਰੂਪ 'ਚ ਐਜੂਕੇਸ਼ਨ ਲੋਨ ਦੀ ਵਿਵਸਥਾ ਵੀ ਵਿਦਿਆਰਥੀਆਂ ਲਈ ਕੀਤੀ ਗਈ ਹੈ।ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ 'ਫਾਈਨਾਂਸ਼ੀਅਲ ਏਡ' ਸਹਾਇਤਾ ਵਿੱਤੀ ਪ੍ਰੋਤਸ਼ਾਹਨ ਤੋਂ ਵੀ ਵੱਡਾ ਇੱਕ ਜ਼ੁੰਮੇਵਾਰੀ ਭਰਿਆ ਕਦਮ ਹੈ, ਇਸ 'ਚ ਹਰ ਵਿਦਿਆਰਥੀ ਲਈ ਵਿਆਪਕ ਸੰਭਵ ਤਰੀਕੇ ਨਾਲ ਕੋਈ ਨਾਲ ਕੋਈ ਸਹਾਇਤਾ ਮੌਜੂਦ ਹੈ। ਉਨ੍ਹਾਂ ਦੱਸਿਆ ਕਿ ਅਕਾਦਮਿਕ ਸੈਸ਼ਨ 2020-21 ਦੇ ਦਾਖ਼ਲਿਆਂ ਦੌਰਾਨ ਫਾਈਨਾਂਸ਼ੀਅਲ ਏਡ ਅਧੀਨ 9921 ਵਿਦਿਆਰਥੀਆਂ ਨੂੰ 30 ਕਰੋੜ ਰੁਪਇਆਂ ਦੇ ਕਰੀਬ ਵਜ਼ੀਫ਼ੇ ਪ੍ਰਦਾਨ ਕਰਵਾਏ ਜਾ ਚੁੱਕੇ ਹਨ ਜਦਕਿ ਸਕੀਮ ਦੇ ਅੰਤਰਗਤ ਵੱਖ-ਵੱਖ ਸ਼੍ਰੇਣੀਆਂ ਅਧੀਨ 546 ਵਿਦਿਆਰਥਣਾਂ ਵਜ਼ੀਫ਼ਾ ਸਕੀਮ ਦਾ ਲਾਭ ਲੈ ਕੇ ਉਚੇਰੀ ਸਿੱਖਿਆ ਸਬੰਧੀ ਸੁਪਨਿਆਂ ਨੂੰ ਸਾਕਾਰ ਕਰ ਰਹੀਆਂ ਹਨ। ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਕਰਵਾਏ ਜਾਂਦੇ 148 ਅੰਡਰਗ੍ਰੈਜੂਏਟ ਅਤੇ ਪੋਸਟਗ੍ਰੈਜੂਏਟ ਕੋਰਸਾਂ 'ਚ ਦਾਖ਼ਲਾ ਲੈਣ ਦੇ ਇਛੁੱਕ ਕੋਈ ਵੀ ਵਿਦਿਆਰਥੀ ਆਨਲਾਈਨ ਅਰਜ਼ੀ ਦੇ ਮਾਧਿਅਮ ਰਾਹੀਂ ਇਸ ਵਿੱਤੀ ਸਹਾਇਤਾ ਦਾ ਲਾਭ ਲੈ ਸਕਦਾ ਹੈ।ਉਨ੍ਹਾਂ ਦੱਸਿਆ ਕਿ ਫਾਈਨਾਂਸ਼ੀਅਲ ਏਡ ਸਕੀਮ ਅਧੀਨ ਸੁਰੱਖਿਆ ਦਸਤਿਆਂ, ਅਧਿਆਪਕਾਂ ਦੇ ਬੱਚਿਆਂ, ਅਨਾਥ ਬੱਚਿਆਂ ਲਈ ਜਿਥੇ ਸਕਾਲਰਸ਼ਿਪਾਂ ਦਿੱਤੀਆਂ ਜਾ ਰਹੀਆਂ ਹਨ ਉਥੇ ਹੀ ਖਿਡਾਰੀਆਂ, ਗ੍ਰੈਜੂਏਸ਼ਨ ਸਕਾਲਰਸ਼ਿਪ, ਮੈਰੀਟੋਰੀਅਸ ਵਿਦਿਆਰਥੀਆਂ, ਸਿੰਗਲ ਗਰਲ ਚਾਇਲਡ ਅਤੇ ਰਾਸ਼ਟਰ ਪੱਧਰੀ ਦਾਖ਼ਲਾ ਟੈਸਟਾਂ (ਜੀ.ਈ.ਈ, ਸੀ.ਈ.ਟੀ, ਸੀ.ਐਮ.ਏ.ਟੀ ਆਦਿ) 'ਚ ਮੈਰਿਟ ਪੁਜੀਸ਼ਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ 21 ਵੱਖ-ਵੱਖ ਸ੍ਰੇਣੀਆਂ ਦੇ ਰੂਪ 'ਚ ਵਜ਼ੀਫ਼ੇ ਪ੍ਰਦਾਨ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਵਿਦਿਆਰਥੀ ਕੋਰਸ ਫੀਸ 'ਚ 100 ਫ਼ੀਸਦੀ ਤੱਕ ਦੀ ਰਿਆਇਤ ਦਾ ਲਾਭ ਪ੍ਰਾਪਤ ਕਰਨ ਦੇ ਯੋਗ ਹੋਣਗੇ, ਜਿਸ ਲਈ ਵਿਦਿਆਰਥੀਆਂ ਨੂੰ ਪਹਿਲਾਂ ਲੋੜੀਂਦੇ ਅਕਾਦਮਿਕ ਦਸਤਾਵੇਜ਼ ਆਨਲਾਈਨ ਜਾਂ ਆਫ਼ਲਾਈਨ ਯੂਨੀਵਰਸਿਟੀ ਅਮਲੇ ਕੋਲ ਜਮ੍ਹਾਂ ਕਰਵਾਉਣੇ ਹੋਣਗੇ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਇਸ ਪ੍ਰੀਕਿਰਿਆ ਸਬੰਧੀ ਵਿਸੇਸ਼ ਪੋਰਟਲ ਅਤੇ ਟੀਮ ਦਾ ਗਠਨ ਕੀਤਾ ਗਿਆ ਹੈ। ਜੋ ਵਿਦਿਆਰਥੀਆਂ ਦੇ ਦਸਤਾਵੇਜਾਂ ਦੀ ਲੋੜੀਂਦੀ ਜਾਂਚ ਕਰਨ ਤੋਂ ਬਾਅਦ 15 ਦਿਨਾਂ ਦੇ ਅੰਦਰ ਅੰਦਰ ਵਿਦਿਆਰਥੀਆਂ ਨੂੰ ਪ੍ਰੋਫਾਇਲ ਸਬੰਧੀ ਜਾਣਕਾਰੀ ਵਾਪਿਸ ਦੇਣਗੇ ਕਿ ਵਿਦਿਆਰਥੀ ਕਿੰਨੇ ਫ਼ੀਸਦੀ ਵਿੱਤੀ ਸਹਾਇਤਾ ਪ੍ਰਾਪਤ ਕਰਨ ਦੇ ਯੋਗ ਹੈ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਜਾਂ ਰਜਿਸਟ੍ਰੇਸ਼ਨ ਲਈ ਵਿਦਿਆਰਥੀ 'ਵਰਸਿਟੀ ਦੀ ਵੈਬਸਾਈਟ www.aid.cuchd.in 'ਤੇ ਪਹੁੰਚ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਦਿਆਰਥੀ ਕਿਸੇ ਕਾਰਨਾਂ ਕਰਕੇ ਉਪਰੋਕਤ ਸਕੀਮ ਦਾ ਲਾਭ ਨਹੀਂ ਲੈ ਪਾਉਂਦਾ ਤਾਂ ਸੀਯੂ. ਸੀ.ਈ.ਟੀ ਪ੍ਰਵੇਸ਼ ਪ੍ਰੀਖਿਆ ਵਿਦਿਆਰਥੀਆਂ ਲਈ ਦੂਜੇ ਵਿਕਲਪ ਦੇ ਰੂਪ 'ਚ ਮੌਜੂਦ ਹੈ, ਜਿਸ ਦੇ ਮਾਧਿਅਮ ਰਾਹੀਂ ਵਿਦਿਆਰਥੀ ਕੋਰਸ ਫ਼ੀਸ 'ਤੇ ਮੈਰਿਟ ਦੇ ਆਧਾਰ 'ਤੇ 100 ਫ਼ੀਸਦੀ ਸਕਾਲਰਸ਼ਿਪ ਪ੍ਰਾਪਤ ਕਰਨ ਦੇ ਯੋਗ ਹੋਣਗੇ। ਜ਼ਿਕਰਯੋਗ ਹੈ ਕਿ ਸੀਯੂ. ਸੀ.ਈ.ਟੀ ਪ੍ਰਵੇਸ਼ ਪ੍ਰੀਖਿਆ ਅਧੀਨ ਹਰ ਵਿਦਿਆਰਥੀ ਘੱਟੋ ਘੱਟ 5 ਫ਼ੀਸਦੀ ਵਜ਼ੀਫ਼ਾ ਪ੍ਰਾਪਤ ਕਰਨ ਦੇ ਯੋਗ ਹੋਵੇਗਾ।ਉਨ੍ਹਾਂ ਦੱਸਿਆ ਕਿ ਵਜ਼ੀਫ਼ਾ ਰਾਸ਼ੀ ਲਾਭ ਲੈਣ ਲਈ ਹਰ ਕੋਰਸ ਦੇ ਵਿਦਿਆਰਥੀ ਇਸ ਪ੍ਰੀਖਿਆ 'ਚ ਭਾਗ ਲੈ ਸਕਦੇ ਹਨ ਅਤੇ ਮੈਰਿਟ ਦੇ ਆਧਾਰ 'ਤੇ ਉਨ੍ਹਾਂ ਨੂੰ 100 ਫ਼ੀਸਦੀ ਤੱਕ ਦੇ ਵਜ਼ੀਫ਼ੇ ਪ੍ਰਦਾਨ ਕਰਨ ਦੀ ਵਿਵਸਥਾ ਕੀਤੀ ਗਈ ਹੈ। ਸ.ਸੰਧੂ ਨੇ ਦੱਸਿਆ ਕਿ ਸਕੀਮ ਦੇ ਅੰਤਰਗਤ ਵਿਦਿਆਰਥੀਆਂ ਨੂੰ ਮਿਆਰ, ਸਮੱਰਥਾ ਅਤੇ ਸ਼ਕਤੀ ਦੇ ਆਧਾਰ 'ਤੇ ਬਿਨਾਂ ਕਿਸੇ ਭੇਦਭਾਵ ਤੋਂ ਵਜ਼ੀਫ਼ੇ ਮਹੱਈਆ ਕਰਵਾਏ ਜਾ ਰਹੇ ਹਨ ਜਦਕਿ ਹੁਣ ਤੱਕ 63 ਹਜ਼ਾਰ ਦੇ ਕਰੀਬ ਹੋਣਹਾਰ ਵਿਦਿਆਰਥੀਆਂ ਨੂੰ ਇਸ ਸਕੀਮ ਦਾ ਲਾਭ ਮੁਹੱਈਆ ਕਰਵਾਇਆ ਜਾ ਚੁੱਕਾ ਹੈ।ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ 'ਵਰਸਿਟੀ ਵੱਲੋਂ ਵੱਖ-ਵੱਖ ਸਰਕਾਰੀ ਅਤੇ ਗ਼ੈਰ ਸਰਕਾਰੀ ਬੈਂਕਾਂ ਨਾਲ ਸਥਾਪਿਤ ਕੀਤੇ ਗਠਜੋੜਾਂ ਦੇ ਮਾਧਿਅਮ ਰਾਹੀਂ ਵਿਦਿਆਰਥੀਆਂ ਨੂੰ ਪੂਰੀ ਫ਼ੀਸ ਤੱਕ 100 ਫ਼ੀਸਦੀ ਐਜ਼ੂਕੇਸ਼ਨ ਲੋਨ ਵੀ ਕਰਜ਼ੇ ਦੇ ਰੂਪ 'ਚ ਮੁਹੱਈਆ ਕਰਵਾਇਆ ਜਾ ਰਿਹਾ ਹੈ। 'ਵਰਸਿਟੀ ਵੱਲੋਂ ਵਿਦਿਆਰਥੀਆਂ ਦੀਆਂ ਸਿੱਖਿਆ ਸਬੰਧੀ ਵਿੱਤੀ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਲੋਨ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਐਚ.ਡੀ.ਐਫ਼.ਸੀ, ਐਸ.ਬੀ.ਆਈ, ਯੂਕੋ ਬੈਂਕ, ਪੀ.ਐਨੀਬੀ, ਆਈ.ਸੀ.ਆਈ.ਸੀ.ਆਈ ਅਤੇ ਐਕਸਿਸ ਬੈਂਕ ਨਾਲ ਗਠਜੋੜ ਸਥਾਪਿਤ ਕੀਤਾ ਗਿਆ ਹੈ। ਇਸ ਸਾਲ ਐਜੂਕੇਸ਼ਨ ਲੋਨ ਸਬੰਧੀ ਪ੍ਰਾਪਤ ਹੋਈਆਂ 1222 ਅਰਜ਼ੀਆਂ ਵਿਚੋਂ 90 ਫ਼ੀਸਦੀ ਸੁਕਸੈਸ ਰੇਟ ਨਾਲ 1047 ਅਰਜ਼ੀਆਂ ਮਨਜ਼ੂਰ ਕੀਤੀਆਂ ਗਈਆਂ ਹਨ। 'ਵਰਸਿਟੀ ਵੱਲੋਂ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਵੈਬਸਾਈਟ 'ਵਿਦਿਆਲਕਸ਼ਮੀ' ਰਾਹੀਂ ਸਿੱਖਿਆ ਲੋਨ ਦੇਣ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਆਈ.ਟੀ.ਏ.ਆਈ ਦੀ ਧਾਰਾ 80ਈ (ਇੰਡੀਆ ਟੈਕਸ ਐਕਟ) ਦੇ ਤਹਿਤ ਮੁਫ਼ਤ ਟੈਕਸ ਲਾਭ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ ਜਦਕਿ ਮਹਿਲਾ ਉਮੀਦਵਾਰਾਂ ਨੂੰ 0.5 ਫ਼ੀਸਦੀ ਵਿਆਜ ਦਰ ਵਿੱਚ ਵਿਸ਼ੇਸ਼ ਛੋਟ ਵੀ ਪ੍ਰਦਾਨ ਕੀਤੀ ਜਾ ਰਹੀ ਹੈ।ਸ. ਸੰਧੂ ਨੇ ਕਿਹਾ ਕਿ ਅਸੀਂ ਸਮਝਦੇ ਹਾਂ ਕਿ 'ਵਰਸਿਟੀ ਵੱਲੋਂ ਮੁਹੱਈਆ ਕਰਵਾਈ ਜਾਂਦੀ ਫਾਈਨਾਂਸ਼ੀਅਲ ਏਡ ਸਕੀ ਮੌਜੂਦਾ ਹਾਲਾਤਾਂ ਵਿੱਚ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋਵੇਗੀ ਅਤੇ ਹਰ ਲੋੜਵੰਦ ਅਤੇ ਹੋਣਹਾਰ ਵਿਦਿਆਰਥੀ ਦੀ ਉਚੇਰੀ ਸਿੱਖਿਆ ਤੱਕ ਪਹੁੰਚ ਯਕੀਨੀ ਬਣਾਏਗੀ। ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਇੰਜੀਨੀਰਿੰਗ, ਮੈਨੇਜਮੈਂਟ, ਕੰਪਿਊਟਰ ਐਪਲੀਕੇਸ਼ਨ, ਫਾਰਮੇਸੀ, ਬਾਇਓਟੈਕਨਾਲੋਜੀ, ਸਾਇੰਸਜ਼ ਅਤੇ ਲਾਅ ਸਮੇਤ ਵੱਖ-ਵੱਖ ਖੇਤਰਾਂ 'ਚ 148 ਕੋਰਸਾਂ ਦੀ ਪੇਸ਼ਕਸ਼ ਵਿਦਿਆਰਥੀਆਂ ਨੂੰ ਕੀਤੀ ਜਾਂਦੀ ਹੈ। ਇਨ੍ਹਾਂ ਤਮਾਮ ਕੋਰਸਾਂ 'ਚ ਦਾਖ਼ਲਾ ਲੈਣ ਲਈ 'ਫਾਈਨਾਂਸ਼ੀਅਲ ਏਡ' ਸਕੀਮ ਦਾ ਲਾਭ ਪ੍ਰਾਪਤ ਕਰ ਸਕਦੇ ਹਨ।