Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਰੈਡ ਕਰਾਸ ਨੇ ਅਪਣਾ ਘਰ ਬਿਰਧ ਆਸ਼ਰਮ ਹਵੇਲੀ ਅਤੇ ਕੁਸ਼ਟ ਆਸ਼ਰਮ ਰੋਪੜ ਵਿਖੇ ਲੋਕਾਂ ਨੂੰ ਰਾਸ਼ਣ ਦੀਆਂ ਕਿੱਟਾਂ ਵੰਡੀਆਂ

ਲੋਵਵੰਦ ਲੋਕਾਂ ਦੀ ਸੇਵਾ ਕਰਨਾ ਸਭ ਤੋਂ ਉਤਮ ਸੇਵਾ:-ਡੀਸੀ

Red Cross, District Red Cross Society, Red Cross Society, District Red Cross Society Rupnagar, Red Cross Punjab

Web Admin

Web Admin

5 Dariya News

ਰੂਪਨਗਰ , 08 May 2021

Last updated on: May 08, 2021, 00:00 IST

ਵਿਸ਼ਵ ਰੈਡ ਕਰਾਸ ਦਿਵਸ ਦੇ ਮੌਕੇ ਤੇ ਰੈਡ ਕਰਾਸ ਵਲੋਂ ਮਾਨਵਤਾ ਦੀ ਭਲਾਈ ਦੇ ਉਦੇਸ਼ਾਂ ਨੂੰ ਮੁੱਖ ਰੱਖਦੇ ਹੋਏ ਜਿਲ੍ਹਾ ਸ਼ਾਖਾ ਰੂਪਨਗਰ ਵਲੋਂ ਡਿਪਟੀ ਕਮਿਸ਼ਨਰ ਸੁਨਾਲੀ ਗਿਰੀ ਦੇ ਅਦੇਸ਼ਾਂ ਅਨੁਸਾਰ ''ਅਪਣਾ ਘਰ" ਬਿਰਧ ਆਸ਼ਰਮ ਹਵੇਲੀ ਕਲਾਂ ਅਤੇ ਕੁਸ਼ਟ ਆਸ਼ਰਮ ਰੂਪਨਾਰ ਵਿਖੇ ਰਹਿ ਰਹੇ ਲੋਕਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ ਅਤੇ ਕੋਵਿਡ 19 (ਕਰੋਨਾ ਵਾਇਰਸ) ਤੋਂ ਬਚਾਅ ਲਈ ਸੁਚੇਤ ਕੀਤਾ ਗਿਆ ਅਤੇ ਮਾਸਕਾਂ, ਸੈਨੀਟਾਇਜਰ, ਸਾਬਣ ਵੀ ਵੰਡੇ ਗਏ। ਬਿਰਧ ਆਸ਼ਰਮ ਵਿਖੇ ਸੰਸਥਾਂ ਦੇ ਪ੍ਰਧਾਨ ਸ੍ਰੀ ਰਜਿੰਦਰ ਸੈਣੀ ਟਰੱਸਟੀ ਵਲੋਂ ਰੈਡ ਕਰਾਸ ਦੀ ਟੀਮ ਦਾ ਸਵਾਗਤ ਕੀਤਾ ਗਿਆ ਅਤੇ ਡਿਪਟੀ ਕਮਿਸ਼ਨਰ ਵਲੋਂ ਲੋਕ ਸੇਵਾ ਦੇ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਗਈ ਉਨ੍ਹਾਂ ਰੈਡ ਕਰਾਸ ਦਿਵਸ ਦੇ ਮੱਹਤਵ ਬਾਰੇ ਰੋਸ਼ਨੀ ਵੀ ਪਾਈ।ਸ੍ਰੀ ਗੁਰਸੋਹਣ ਸਿੰਘ ਸਕੱਤਰ ਰੈਡ ਕਰਾਸ ਨੇ ਦੱਸਿਆ ਕਿ ਮੈਡਮ ਸੋਨਾਲੀ ਗਿਰਿ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜਿਲ੍ਹਾ ਰੈਡ ਕਰਾਸ ਰੂਪਨਗਰ ਲੋੜਵੰਦ ਗਰੀਬ ਲੋਕਾਂ ਨੂੰ ਉਨਾਂ ਦੀ ਲੋੜ ਅਨੁਸਾਰ ਸੰਭਵ ਸਹਾਇਤਾ ਕਰਦੇ ਹਨ, ਇਸ ਮੰਤਵ ਨਾਲ ਵਿਸ਼ਵ ਰੈਡ ਕਰਾਸ ਦਿਵਸ ਨੂੰ ਸਮਰਪਿਤ ਬਿਰਧ ਆਸ਼ਰਮ ਅਤੇ ਕੁਸ਼ਟ ਆਸ਼ਰਮ ਵਿਖੇ ਸਹਾਇਤਾ ਦੇ ਉਪਰਾਲੇ ਵਜੋਂ ਰਾਸ਼ਨ ਦੀਆਂ ਕਿਟਾਂ ਵੰਡੀਆਂ ਗਈਆਂ ਹਨ। 

ਇਸ ਤੋਂ ਇਲਾਵਾ ਰੈਡ ਕਰਾਸ ਦੇ ਮੈਂਬਰ, ਸਟਾਫ ਅਤੇ ਵਲੰਟੀਅਰਜ ਵਲੋਂ ਪਹਿਲਾਂ ਹੀ ਕਰੋਨਾ ਵਾਇਰਸ ਤੋਂ ਬਚਾਅ ਲਈ ਆਪਸੀ ਦੂਰੀ ਰੱਖਣ, ਮਾਸਕ ਦੀ ਸਹੀ ਵਰਤੋਂ ਕਰਨ,ਹੱਥਾਂ ਨੂੰ ਵਾਰ ਵਾਰ ਸਾਬਣ ਨਾਲ ਚੰਗੀ ਤਰਾਂ ਧੋਣਾ ਜਾਂ ਸੈਨੀਟਾਇਜ ਕਰਨ ਬਾਰੇ ਰੋਜਾਨਾ ਅਵੇਅਰ ਕੀਤਾ ਜਾ ਰਿਹਾ ਹੈ ਅਤੇ ਮਾਸਕ ਵੀ ਵੰਡੇ ਜਾਂਦੇ ਹਨ। ਬਿਰਧ ਆਸ਼ਰਮ ਵਿਖੇ ਇਸ ਮੌਕੇ ਧਵਨ ਹਸਪਤਾਲ ਤੋਂ ਡਾਕਟਰ ਸੁਨੀਲ ਕੁਮਾਰ ਧਵਨ, ਰੈਡ ਕਰਾਸ ਦੀਆਂ ਮੈਂਬਰ ਹਰਿੰਦਰ ਕੌਰ ਸੈਣੀ, ਗਗਨ ਸੈਣੀ, ਸੰਸਥਾ ਦੇ ਟਰੱਸਟੀ ਡਾ. ਅਜਮੇਰ ਸਿੰਘ, ਐਡਵੋਕੇਟ ਰਾਵਿੰਦਰ ਸਿੰਘ ਮੁੰਦਰਾ, ਬਲਵਿੰਦਰ ਕੌਰ, ਬਹਾਦਰਜੀਤ ਸਿੰਘ, ਮੈਨੇਜਰ ਕੇ. ਐਸ. ਭੋਗਲ ਤੋਂ ਇਲਵਾ ਸੰਗਤ ਸਿੰਘ, ਹਰਿੰਦਰ ਸਿੰਘ, ਐਚ. ਸੀ. ਸੈਣੀ, ਰਾਜਿੰਦਰ ਸਿੰਘ ਮੁੰਦਰਾ, ਐਸ. ਐਮ ਸਿੰਘ ਆਦਿ ਵੀ ਹਾਜ਼ਰ ਸਨ।ਇਸ ਦੌਰਾਨ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਅੱਜ ਵਿਸ਼ਵ ਰੈਡ ਕਰਾਸ ਦਿਵਸ ਦੇ ਮੌਕੇ ਤੇ ਕਿਹਾ ਹੈ ਕਿ ਲੋਵਵੰਦ ਲੋਕਾਂ ਦੀ ਸੇਵਾ ਕਰਨਾ ਸਭ ਤੋਂ ਉਤਮ ਸੇਵਾ ਹੈ। ਅਗਰ ਅਸ਼ੀ ਮੁਸਕਲਾਂ ਦੇ ਸਮੇਂ ਵਿੱਚ ਸਮੂਹਿਕ ਤੌਰ ਤੇ ਸੇਵਾ ਦੇ ਕਾਰਜ਼ਾ ਵਿੱਚ ਆਪਣਾ ਯੋਗਦਾਨ ਪਾਵਾਂਗੇ ਤਾ ਕਠਿਨ ਸਮੇਂ ਦੌਰਾਨ ਜਰੂਰਤਮੰਦਾ ਦੀ ਮਦਦ ਕਰਨ ਦੇ ਚੰਗੇ ਨਤੀਜੇ ਹਾਸਲ ਕੀਤੇ ਜਾ ਸਕਦੇ ਹਨ। ਇਸੇ ਉਦੇਸ਼ ਦੀ ਪ੍ਰਾਪਤੀ ਲਈ ਰੈਡ ਕਰਾਸ ਦੇ ਬਾਨੀ ਹੈਨਰੀ ਡਿਊਨਟ ਨੇ ਸਮਾਜ ਦੇ ਲੋਕਾਂ ਨੂੰ ਲੋੜਵੰਦਾ ਦੀ ਮਦਦ ਕਰਨ ਰਾਹ ਵਿਖਾਇਆ ਹੈ ਅਤੇ ਰੈਡ ਕਰਾਸ ਮੂਵਮੈਂਟ ਦਾਨੀ ਲੋਕਾਂ ਦੇ ਸਹਿਯੋਗ ਨਾਲ ਆਪਣੇ ਮਿਸ਼ਨ 'ਚ ਅੱਗੇ ਵੱਧ ਰਿਹਾ ਹੈ। ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀ ਨੇ ਇਸ ਦੌਰਾਨ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਵਿਡ-19 ਦੇ ਇਸ ਕਠਿਨ ਦੌਰ ਦੋਰਾਨ ਆਪਣੇ ਆਪ ਤੇ ਸਮਾਜ ਦੇ ਲੋਕਾਂ ਨੂੰ ਸੁਰੱਖਿਅਤ ਬਣਾਈ ਰੱਖਣ ਲਈ ਮਿਲੇ ਿਨਯਮਾਂ ਦੀ ਪਾਲਣਾ ਕਰਨ।

 

Tags: Red Cross , District Red Cross Society , Red Cross Society , District Red Cross Society Rupnagar , Red Cross Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD