Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਸੀ.ਆਈ.ਏ ਸਟਾਫ ਨਵਾਂਸ਼ਹਿਰ ਦੀ ਟੀਮ ਵਲੋਂ ਤਿੰਨ ਨੌਜਵਾਨਾਂ ਨੂੰ ਖੋਹ ਕੀਤੀ ਵਰਨਾ ਕਾਰ ਸਮੇਤ ਕਾਬੂ ਕੀਤਾ

 Crime News Punjab, Punjab Police, Police, Crime News, S.B.S. Nagar Police, S.B.S. Nagar, Nawanshahr

Web Admin

Web Admin

5 Dariya News

ਸ਼ਹੀਦ ਭਗਤ ਸਿੰਘ ਨਗਰ , 07 May 2021

Last updated on: May 07, 2021, 00:00 IST

ਸੀਨੀਅਰ ਪੁਲਿਸ ਕਪਤਾਨ ਸ਼ਹੀਦ ਭਗਤ ਸਿੰਘ ਨਗਰ, ਅਲਕਾ ਮੀਨਾ ਵਲੋਂ ਮਾੜੇ ਅਨਸਰਾਂ, ਗੈਂਗਸਟਰਾਂ ਅਤੇ ਨਸ਼ਾ ਸਮਗਲਰਾਂ ਖਿਲਾਫ ਚਲਾਈ ਗਈ ਮੁਹਿਮ ਤਹਿਤ ਸ਼੍ਰੀ ਵਜ਼ੀਰ ਸਿੰਘ ਖਹਿਰਾ ਪੀ.ਪੀ.ਐਸ ਕਪਤਾਨ ਪੁਲਿਸ ਜਾਂਚ ਅਤੇ ਸ਼੍ਰੀ ਹਰਜੀਤ ਸਿੰਘ ਪੀ.ਪੀ.ਐਸ. ਉੱਪ ਕਪਤਾਨ ਜਾਂਚ ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਸੀ.ਆਈ.ਏ ਸਟਾਫ ਨਵਾਂਸ਼ਹਿਰ ਦੀ ਟੀਮ ਵਲੋਂ ਤਿੰਨ ਨੌਜਵਾਨਾਂ ਨੂੰ ਖੋਹ ਕੀਤੀ ਵਰਨਾ ਕਾਰ ਸਮੇਤ ਕਾਬੂ ਕਰਕੇ ਉਹਨਾ ਪਾਸੋਂ 60 ਨਸ਼ੀਲੇ ਟੀਕੇ, 02 ਦੇਸੀ ਕੱਟੇ ਡਬਲ ਬੈਰਲ, 04 ਪਿਸਤੋਲ, 09 ਮੈਗਜੀਨ, 54 ਰੋਂਦ, 02 ਗੱਡੀਆ ਵਰਨਾ ਕਾਰ ਅਤੇ ਸਵਿਫਟ ਕਾਰ ਬ੍ਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।ਇਸ ਸਬੰਧ ਵਿੱਚ ਸ਼੍ਰੀ ਮਤੀ ਅਲਕਾ ਮੀਨਾ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ ਸ਼ਹੀਦ ਭਗਤ ਸਿੰਘ ਨਗਰ ਨੇ ਪ੍ਰੈਸ ਨੋਟ ਰਾਹੀਂ ਅੱਗੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਸਪੈਕਟਰ ਕੁਲਜੀਤ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਨਵਾਂਸ਼ਹਿਰ ਤੇ ਸੀ.ਆਈ.ਏ ਦੀ ਟੀਮ ਨੇ ਨਵਾਂਸ਼ਹਿਰ ਬਾਈਪਾਸ ਮਹਾਲੋਂ ਵਿਖੇ ਨਾਕਾ ਬੰਦੀ ਕੀਤੀ ਹੋਈ ਸੀ। ਇਸ ਨਾਕਾ ਬੰਦੀ ਤੇ ਸ਼੍ਰੀ ਸ਼ਵਿੰਦਰਪਾਲ ਸਿੰਘ ਡੀ.ਐਸ.ਪੀ ਸਬ ਡਵੀਜ਼ਨ ਨਵਾਂਸ਼ਹਿਰ ਵੀ ਹਾਜਰ ਸਨ ਤਾਂ ਇਸ ਦੌਰਾਨ ਬੰਗਾ ਸਾਈਡ ਤੋਂ ਆ ਰਹੇ ਵਾਹਨ ਨੂੰ ਪੁਲਿਸ ਪਾਰਟੀ ਵਲੋਂ ਰੋਕਿਆ ਜੋ ਵਰਨਾ ਕਾਰ ਰੰਗ ਚਿੱਟਾ ਜਿਸ ਤੇ ਫਭ-08-ਓਥ-8000 ਨੰਬਰ ਲੱਗਾ ਸੀ, ਜੋ ਕਾਰ ਚਾਲਕ ਨੂੰ ਪੁਲਿਸ ਪਾਰਟੀ ਨੇ ਕਾਰ ਦੀ ਮਾਲਕੀ ਸਬੰਧੀ ਕਾਗਜਾਤ ਪੇਸ਼ ਕਰਨ ਲਈ ਕਿਹਾ ਤਾਂ ਮੌਕਾ ਤੋਂ ਤਿੰਨੇ  ਨੌਜਵਾਨਾ ਨੇ ਖਿਸਕਣ ਦੀ ਕੋਸ਼ਿਸ਼ ਕੀਤੀ। ਪੁਲਿਸ ਪਾਰਟੀ ਨੇ ਮੁਸਤੈਦੀ ਨਾਲ ਤਿੰਨਾ ਨੌਜਵਾਨਾ ਨੂੰ ਕਾਬੂ ਕੀਤਾ ਜਿਨਾਂ ਦੀ ਪਹਿਚਾਣ ਪਰਵਿੰਦਰ ਕੁਮਾਰ ਉਰਫ ਹੈਪੀ ਉਰਫ ਵਪਾਰੀ ਪੁੱਤਰ ਕਮਲਜੀਤ ਵਾਸੀ ਹਾਜੀਪੁਰ ਥਾਣਾ ਗੜ੍ਹਸ਼ੰਕਰ ਜਿਲਾ ਹੁਸ਼ਿਆਰਪੁਰ, ਮਨਵੀਰ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਪਿੰਡ ਭੱਠੇ ਥਾਣਾ ਬੁੱਲੋਵਾਲ ਜਿਲਾ ਹੁਸ਼ਿਆਰਪੁਰ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਮੋਹਣ ਸਿੰਘ ਵਾਸੀ ਕੁੱਕੜ ਮਜ਼ਾਰਾ ਥਾਣਾ ਗੜ੍ਹਸ਼ੰਕਰ ਜਿਲਾ ਹੁਸ਼ਿਆਰਪੁਰ ਵਜੋਂ ਹੋਈ।ਜੋ ਮੋਕਾ ਪਰ ਜਾਬਤਾ ਅਨੁਸਾਰ ਅਗਲੇਰੀ ਪੁਲਿਸ ਕਾਰਵਾਈ ਅਮਲ ਵਿੱਚ ਲਿਆਦੇ ਹੋਏ 60 ਨਸ਼ੀਲੇ ਟੀਕੇ, 02 ਦੇਸੀ ਕੱਟੇ ਡਬਲ ਬੈਰਲ, 04 ਪਿਸਤੋਲ, 09 ਮੈਗਜੀਨ,54 ਰੋਂਦ, ਵਰਨਾ ਕਾਰ ਨੰਬਰੀ ਅਸਲ ਨੰਬਰ ਫਭ-91-੍ਹ-9293 ਬ੍ਰਾਮਦ ਕੀਤੀ ਗਈ ਹੈ।ਮੁਢਲੀ ਪੁੱਛ ਗਿੱਛ ਦੌਰਾਨ ਦੋਸ਼ੀਆਨ ਨੇ ਦੱਸਿਆ ਕਿ ਉਹਨਾ ਪਾਸ ਜੋ ਗੱਡੀ ਨੰਬਰੀ ਫਭ-08-ਓਥ-8000 ਮਾਰਕਾ ਵਰਨਾ ਕਾਰ ਬ੍ਰਾਮਦ ਹੋਈ ਹੈ ਇਹ ਕਾਰ ਉਹਨਾ ਨੇ ਹਥਿਆਰਾਂ ਦੀ ਨੋਕ ਤੇ ਕੁੱਝ ਦਿਨ ਪਹਿਲਾਂ ਸੂਰਜਕੁੰਡ ਨਵਾਂਸ਼ਹਿਰ ਰੋਡ ਰਾਹੋਂ ਤੋਂ ਖੋਹ ਕੀਤੀ ਸੀ। ਇਸ ਕਾਰ ਨੂੰ ਖੋਹਣ ਪਿੱਛੇ ਇਨਾਂ ਦਾ ਮਕਸਦ ਇਹ ਸੀ ਕਿ ਉਹਨਾ ਨੇ ਇਸ ਕਾਰ ਦੀ ਵਰਤੋਂ ਕਰਕੇ ਸੁਖਵਿੰਦਰ ਸਿੰਘ ਸਾਬੀ ਵਾਸੀ ਪਿੰਡ ਮੁਕੀਮਪੁਰ ਜਿਲਾ ਹੁਸ਼ਿਆਰਪੁਰ ਅਤੇ ਕਮਲਜੀਤ ਸਿੰਘ ਉਰਫ ਕਮਲ ਵਾਸੀ ਘਾਗੋਂ ਰੋੜਾਂਵਾਲੀ ਥਾਣਾ ਗੜ੍ਹਸ਼ੰਕਰ ਜਿਲਾ ਹੁਸ਼ਿਆਰਪੁਰ ਦਾ ਕਤਲ ਕਰਨਾ ਸੀ, ਕਿਉਕਿ ਮਨਵੀਰ ਸਿੰਘ ਦੀ ਸੁਖਵਿੰਦਰ ਸਿੰਘ ਸਾਬੀ ਨਾਲ ਰੰਜਿਸ਼ਬਾਜੀ ਹੈ ਅਤੇ ਪਰਵਿੰਦਰ ਕੁਮਾਰ ਉਰਫ ਵਪਾਰੀ ਦੀ  ਕਮਲ ਵਾਸੀ ਘਾਗੋ ਰੋੜਾਂਵਾਲੀ  ਨਾਲ ਰੰਜਿਸ਼ ਚੱਲਦੀ ਹੈ।

ਬ੍ਰਾਮਦ ਵਰਨਾ ਕਾਰ ਦਾ ਅਸਲ ਨੰਬਰ ਫਭ-91-੍ਹ-9293 ਹੈ ਜੋ ਦੋਸ਼ੀਆਂ ਨੇ ਇਸ ਕਾਰ  ਤੇ ਫਰਜੀ ਨੰਬਰ ਫਭ-08-ਓਥ-8000 ਦੀਆ ਨੰਬਰ ਪਲੇਟਾਂ ਲਗਾਈਆਂ ਸਨ।ਜੋ ਵਰਨਾ ਕਾਰ ਤੇ ਜਾਅਲੀ ਨੰਬਰ ਪਲੇਟਾ ਲਗਾਉਣ ਕਰਕੇ ਉਕਤ ਮੁਕੱਦਮਾ ਵਿੱਚ ਵਾਧਾ ਜੁਰਮ 483 ਭ:ਦ ਦਾ ਕੀਤਾ ਗਿਆ ਹੈ।ਉਕਤ ਵਰਨਾ ਕਾਰ ਉਕਤ ਤਿੰਨਾ ਦੋਸ਼ੀਆਂ ਨੇ ਸਵਿਫਟ ਕਾਰ ਵਿੱਚ ਸਵਾਰ ਹੋ ਕੇ ਮਿਤੀ 26/04/2021 ਨੂੰ ਰਮਨ ਕੌਸ਼ਲ ਪੁੱਤਰ ਅਸ਼ੋਕ ਕੌਸ਼ਲ ਵਾਸੀ ਗਲੀ ਨੰਬਰ 5 ਨਿਊ ਅਮਰ ਨਗਰ ਡਾਬਾ ਰੋਡ ਲੁਧਿਆਣਾ ਤੋਂ ਸੂਰਜਕੁੰਡ ਨਵਾਂਸ਼ਹਿਰ ਰੋਡ ਰਾਹੋਂ ਤੋਂ ਹਥਿਆਰਾਂ ਦੀ ਨੋਕ ਤੇ ਖੋਹ ਕੀਤੀ ਸੀ। ਜਿਸ ਸਬੰਧੀ ਮੁ:ਨੰ: 47 ਮਿਤੀ 26/04/2021 ਅ/ਧ 392,34 ਭ:ਦ: ਅਤੇ 25 ਅਸਲਾ ਐਕਟ ਥਾਣਾ ਰਾਹੋਂ, ਨਾ-ਮਾਲੂਮ ਵਿਅਕਤੀਆਂ ਖਿਲਾਫ ਦਰਜ ਰਜਿਸਟਰ ਹੈ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਇਹ ਮੁਕੱਦਮਾ ਵੀ ਟਰੇਸ ਕੀਤਾ ਗਿਆ ਹੈ ਤੇ ਖੋਹੀ ਕਾਰ ਵੀ ਬ੍ਰਾਮਦ ਕੀਤੀ ਗਈ ਹੈ। ਉਪਰੋਕਤ ਤੋਂ ਇਲਾਵਾ ਦੋਸ਼ੀ ਪਰਵਿੰਦਰ ਕੁਮਾਰ ਉਰਫ ਹੈਪੀ ਉਰਫ ਵਪਾਰੀ ਉਕਤ ਨੇ ਪੁੱਛ ਗਿੱਛ ਦੌਰਾਨ ਮੰਨਿਆ ਕਿ ਇਨਾਂ ਤਿੰਨਾ ਨੇ ਜਿਸ ਸਵਿਫਟ ਕਾਰ ਵਿੱਚ ਸਵਾਰ ਹੋ ਕੇ ਉਕਤ ਵਰਨਾ ਕਾਰ ਦੀ ਖੋਹ ਕੀਤੀ ਸੀ ਉਹ ਸਵਿਫਟ ਕਾਰ ਉਸ ਨੇ ਆਪਣੇ ਸਾਥੀ ਛੋਟਾ ਵਾਸੀ ਮੋਹਣੋਵਾਲ ਅਤੇ ਉਸ ਦੇ ਇੱਕ ਹੋਰ ਰਿਸ਼ਤੇਦਾਰ ਨਾਲ ਮਿਲ ਕੇ ਉਸ ਦੇ ਰਿਸ਼ਤੇਦਾਰ ਦੇ ਸਪਲੈਂਡਰ ਮੋਟਰ ਸਾਈਕਲ ਤੇ ਸਵਾਰ ਹੋ ਕੇ ਗੜ੍ਹਸ਼ੰਕਰ ਰੋਡ ਨਵਾਂਸ਼ਹਿਰ ਤੋਂ ਇੱਕ ਨੌਜਵਾਨ ਪਾਸੋਂ ਜੋ ਰਾਤ ਸਮੇਂ ਆਪਣੀ ਸਵਿਫਟ ਕਾਰ ਸੜਕ ਕਿਨਾਰੇ ਰੋਕ ਕੇ ਫੌਨ ਸੁਣਦਾ ਸੀ ਜਿਸ ਨੋਜੁਆਨ ਦੇ ਉਸ ਨੇ ਆਪਣੇ 32 ਬੋਰ ਪਿਸਤੌਲ ਨਾਲ ਉਸ ਦੇ ਪੈਰ ਵਿੱਚ ਗੋਲੀ ਮਾਰ ਕੇ ਉਸ ਦੀ ਸਵਿੱਫਟ ਗੱਡੀ ਖੋਹ ਕੀਤੀ ਸੀ।ਇਹ ਸਵਿਫਟ ਕਾਰ ਵੀ ਦੋਸ਼ੀ ਪਰਵਿੰਦਰ ਕੁਮਾਰ ਦੀ ਨਿਸ਼ਾਨਦੇਹੀ ਤੇ ਬ੍ਰਾਮਦ ਕਰ ਲਈ ਗਈ ਹੈ। ਇਸ ਸਵਿਫਟ ਕਾਰ ਦਾ ਅਸਲ ਨੰਬਰ ਫਭ-07-ਭੰ-0885 ਹੈ ਜਿਸ ਦੇ ਖੋਹਣ ਸਬੰਧੀ ਮੁ:ਨੰ: 14 ਮਿਤੀ 22/01/2021 ਅ/ਧ 394 ਭ:ਦ:, 25,27-54-1959 ਅਸਲਾ ਐਕਟ ਥਾਣਾ ਸਿਟੀ ਨਵਾਂਸ਼ਹਿਰ ਬਰ-ਬਿਆਨ ਅਕਾਸ਼ ਅਰੋੜਾ ਪੁੱਤਰ ਪਵਨ ਕੁਮਾਰ ਵਾਸੀ ਵਾਰਡ ਨੰਬਰ 5 ਨੇੜੇ ਦਾਣਾ ਮੰਡੀ ਗੜ੍ਹਸ਼ੰਕਰ ਬਰ-ਖਿਲਾਫ ਨਾ-ਮਾਲੂਮ ਵਿਅਕਤੀਆਂ ਦਰਜ ਰਜਿਸਟਰ ਹੈ ਜੋ ਖੋਹ ਸ਼ੁਦਾ ਕਾਰ ਸਵਿਫਟ ਅਤੇ ਦੋਸ਼ੀ ਪਰਮਿੰਦਰ ਕੁਮਾਰ ਦੀ ਗ੍ਰਿਫਤਾਰੀ ਤੇ ਵਰਤੇ ਗਏ ਅਸਲੇ ਦੀ ਬ੍ਰਾਮਦਗੀ ਹੋਣ ਤੇ ਇਹ ਮੁਕੱਦਮਾ ਵੀ ਟਰੇਸ ਕਰ ਲਿਆ ਗਿਆ ਹੈ। ਜਦਕਿ ਦੋਸ਼ੀ ਦੇ ਸਾਥੀ ਛੋਟਾ ਵਾਸੀ ਮੋਹਣੋਵਾਲ ਤੇ ਇਸ ਦੇ ਰਿਸ਼ਤੇਦਾਰ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ।ਗ੍ਰਿਫਤਾਰ ਕੀਤੇ ਦੋਸ਼ੀਆਂ ਵਿੱਚੋਂ ਪਰਵਿੰਦਰ ਕੁਮਾਰ ਉਰਫ ਵਪਾਰੀ ਅਤੇ ਮਨਵੀਰ ਸਿੰਘ ਦਾ ਪਿਛੋਕੜ ਅਪਰਾਧਿਕ ਕਿਸਮ ਦਾ ਹੈ ਅਤੇ ਦੋਸ਼ੀ ਪਰਵਿੰਦਰ ਕੁਮਾਰ ਉਰਫ ਵਪਾਰੀ ਗੈਗਸ਼ਟਰ ਰਵੀ ਬਲਾਚੌਰੀਆ ਨਾਲ ਸਬੰਧ ਰੱਖਦਾ ਹੈ, ਇਸ ਨੇ ਗੈਗਸ਼ਟਰ ਰਵੀ ਬਲਾਚੌਰੀਆ ਦੇ ਕਹਿਣ ਤੇ ਲੱਬਾ ਵਾਸੀ ਸ਼ਿਕਰੀ ਉੱਪਰ ਜਾਨਲੇਵਾ ਹਮਲਾ ਕੀਤਾ ਸੀ।ਜਿਸ ਤੇ ਇਹਨਾ ਦੇ ਖਿਲਾਫ ਮੁਕੱਦਮਾ ਨੰਬਰ 129 ਮਿਤੀ 18/08/2020 ਅ/ਧ 307,506,148,149 ਭ:ਦ: ਦਰਜ ਹੈ ਅਤੇ ਪਰਵਿੰਦਰ ਕੁਮਾਰ ਉਰਫ ਵਪਾਰੀ ਇਸ ਮੁਕੱਦਮਾ ਦਾ ਭਗੋੜਾ ਦੋਸ਼ੀ ਵੀ ਹੈ।ਇਸ ਤੋਂ ਇਲਾਵਾ ਗ੍ਰਿਫਤਾਰ ਦੋਸ਼ੀਆਨ ਵਿੱਚੋਂ ਮਨਵੀਰ ਸਿੰਘ ਉਕਤ ਦਾ ਪਿਛੋਕੜ ਵੀ ਅਪਰਾਧਿਕ ਕਿਸਮ ਦਾ ਹੈ, ਮਨਵੀਰ ਸਿੰਘ ਵਲੋਂ ਸੁਖਵਿੰਦਰ ਸਿੰਘ ਉਰਫ ਸਾਬੀ  ਵਾਸੀ ਮਕੀਮਪੁਰ ਤੇ ਗੋਲੀਆ ਚਲਾ ਕੇ ਜਾਨਲੇਵਾ ਹਮਲਾ ਕਰਨ ਕਰਕੇ ਉਸ ਦੇ ਖਿਲਾਫ ਮੁਕੱਦਮਾ ਨੰ: 36 ਮਿਤੀ 09/03/2021 ਅ/ਧ 307,148,149 ਭ:ਦ: 25,27 ਅਸਲਾ ਐਕਟ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦਰਜ ਹੋਇਆ ਹੈ। 

ਦੋਸ਼ੀ ਪਰਵਿੰਦਰ ਕੁਮਾਰ ਉਰਫ ਵਪਾਰੀ ਖਿਲਾਫ ਦਰਜ ਮੁਕੱਦਮੇ:- 

1) ਮੁਕੱਦਮਾ ਨੰਬਰ 129 ਮਿਤੀ 18/08/2020 ਅ/ਧ 307,506,148,149 ਭ:ਦ: ਥਾਣਾ ਬੁੱਲੋਵਾਲ ਜਿਲਾ ਹੁਸ਼ਿਆਰਪੁਰ 

2) ਮੁ:ਨੰ: 120 ਮਿਤੀ 07/09/2017 ਅ/ਧ 302,148,149 ਭ:ਦ:, 25-54-1959 ਅਸਲਾ ਐਕਟ ਥਾਣਾ ਮਾਹਿਲਪੁਰ ਜਿਲਾ ਹੁਸ਼ਿਆਰਪੁਰ

3)  ਮੁ:ਨੰ: 118/19 ਜੁਰਮ 323,324,34 ਭ:ਦ: ਥਾਣਾ ਸਿਟੀ ਹੁਸ਼ਿਆਰਪੁਰ।

 ਗ੍ਰਿਫਤਾਰ ਕੀਤੇ ਦੋਸ਼ੀ ਮਨਵੀਰ ਸਿੰਘ ਉਕਤ ਦੇ ਖਿਲਾਫ 10 ਮੁਕੱਦਮੇ ਦਰਜ ਰਜਿਸਟਰ ਹਨ :-

1. ਮੁਕੱਦਮਾ ਨੰ: 102 ਮਿਤੀ 11-09-2010 ਜੁਰਮ 353,186,457,427,148,149 ਭ.ਦ ਥਾਣਾ ਸਿਟੀ ਹੁਸ਼ਿਆਰਪੁਰ 

2. ਮੁਕੱਦਮਾ ਨੰ: 50 ਮਿਤੀ 08-06-2012 ਜੁਰਮ 392,411,34 ਭ.ਦ , 25 ਅਸਲਾ ਐਕਟ ਥਾਣਾ ਸਦਰ ਹੁਸ਼ਿਆਰਪੁਰ 

3. ਮੁਕੱਦਮਾ ਨੰ: 43 ਮਿਤੀ 12-02-2015 ਜੁਰਮ 21-61-85 ਂਧਫਸ਼ ਐਕਟ ਥਾਣਾ ਮਾਡਲ ਟਾਊਨ ਜਿਲ੍ਹਾ ਹੁਸ਼ਿਆਰਪੁਰ 

4. ਮੁਕੱਦਮਾ ਨੰ: 31 ਮਿਤੀ 25-07-2017 ਜੁਰਮ 411,482 ਭ.ਦ ਥਾਣਾ ਚੱਬੇਵਾਲ ਜਿਲ੍ਹਾ ਹੁਸ਼ਿਆਰਪੁਰ

5. ਮੁਕੱਦਮਾ ਨੰ: 191 ਮਿਤੀ 02-09-2017 ਜੁਰਮ 379-ਬੀ. 34 ਭ.ਦ, 25 ਅਸਲਾ ਐਕਟ ਥਾਣਾ ਡਵੀਜਨ ਨੰ: 06 ਲੁਧਿਆਣਾ 

6. ਮੁਕੱਦਮਾ ਨੰ: 94 ਮਿਤੀ 07-09-2017 ਜੁਰਮ 307,353,186,148,149 ਭ.ਦ , 25,27 ਅਸਲਾ ਐਕਟ ਥਾਣਾ ਨੂਰਮਹਿਲ ਜਿਲ੍ਹਾ ਜਲੰਧਰ 

7. ਮੁਕੱਦਮਾ ਨੰ: 127 ਮਿਤੀ 20-09-2017 ਜੁਰਮ 379-ਬੀ, 506 ਭ.ਦ ਵਾਧਾ ਜੁਰਮ 395 ਭ.ਦ  ਥਾਣਾ ਮਾਹਿਲਪੁਰ ਜਿਲਾ ਹੁਸ਼ਿਆਰਪੁਰ 

8. ਮੁਕੱਦਮਾ ਨੰ: 243 ਮਿਤੀ 13-10-2017 ਜੁਰਮ 399,402,473,120-ਬੀ ਭ.ਦ , 25 ਅਸਲਾ ਐਕਟ ਥਾਣਾ ਸਦਰ ਪਟਿਆਲਾ

9. ਮੁਕੱਦਮਾ ਨੰ: 36 ਮਿਤੀ 09/03/2021 ਅ/ਧ 307,148,149 ਭ:ਦ: 25,27 ਅਸਲਾ ਐਕਟ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ

10. ਮੁਕੱਦਮਾ ਨੰ: 07 ਮਿਤੀ 18/01/2021 ਅ/ਧ 336,452,323,427,148.149 ਭ:ਦ: 25-54-59 ਅਸਲਾ ਐਕਟ ਥਾਣਾ ਸਦਰ ਨਵਾਂਸ਼ਹਿਰ

ਦੋਸ਼ੀ ਗੁਰਪ੍ਰੀਤ ਸਿੰਘ ਉਰਫ ਗੋਪੀ ਖਿਲਾਫ ਥਾਣਾ ਦੇ ਰਿਕਾਰਡ ਪੜਤਾਲ ਤੋਂ ਕੋਈ ਵੀ ਮੁਕੱਦਮਾ ਦਰਜ ਰਜਿਸਟਰ ਹੋਣਾ ਨਹੀ ਪਾਇਆ ਗਿਆ ਹੈ। 

ਬ੍ਰਾਮਦਗੀ: 60 ਨਸ਼ੀਲੇ ਟੀਕੇ, 02 ਦੇਸੀ ਕੱਟੇ ਡਬਲ ਬੈਰਲ, 04 ਪਿਸਤੋਲ, 09 ਮੈਗਜੀਨ, 54 ਰੋਂਦ, 02 ਗੱਡੀਆ ਵਰਨਾ ਕਾਰ ਅਤੇ ਸਵਿਫਟ ਕਾਰ ਬ੍ਰਾਮਦ ਕੀਤੀ ਗਈ ਹੈ। 

 

Tags: Crime News Punjab , Punjab Police , Police , Crime News , S.B.S. Nagar Police , S.B.S. Nagar , Nawanshahr

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD