Friday, 10 May 2024

 

 

ਖ਼ਾਸ ਖਬਰਾਂ ਭਗਵੰਤ ਮਾਨ ਨੇ ਸ਼ਾਹਕੋਟ 'ਚ ਜਲੰਧਰ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ ਧੋਖੇਬਾਜ਼ਾਂ ਨੂੰ ਜਵਾਬ ਜਲੰਧਰ ਦੇ ਲੋਕ ਦੇਣਗੇ ਆਪ ਦੇ ਸਹਿਯੋਗ ਨਾਲ ਕੇਂਦਰ ਵਿੱਚ ਅਗਲੀ ਸਰਕਾਰ ਬਣੇਗੀ : ਮੀਤ ਹੇਅਰ ਵਿਜੇ ਇੰਦਰ ਸਿੰਗਲਾ ਨੇ ਪੰਜਾਬ ਅਤੇ ਆਪਣੇ ਹਲਕੇ ਦੇ ਉੱਜਵਲ ਭਵਿੱਖ ਦਾ ਵਾਅਦਾ ਕੀਤਾ ਲੋਕ ਸਭਾ ਤੋਂ ਗੈਰਹਾਜ਼ਰ ਰਹਿਣ ਵਾਲਿਆਂ ਨੂੰ ਵੋਟ ਮੰਗਣ ਦਾ ਅਧਿਕਾਰ ਨਹੀਂ : ਐਨ.ਕੇ. ਸ਼ਰਮਾ ‘ਪੰਜ ਆਬ’ 1 ਜੂਨ ਨੂੰ ਕਰੇਗਾ ਮਤਦਾਨ, ਨੂੰ ਦਰਸਾਉਦਾ ਕੰਧ ਚਿੱਤਰ ਲੋਕ ਅਰਪਨ ਖਰਚਾ ਨਿਗਰਾਨ ਸ਼ਿਲਪੀ ਸਿਨਹਾ ਨੇ ਡਿਪਟੀ ਕਮਿਸ਼ਨਰ ਅਤੇ ਐਸ. ਐਸ. ਪੀ. ਦੀ ਮੌਜੂਦਗੀ ਚ ਕੀਤਾ ਲੋਕ ਅਰਪਣ ਮੈਂ ਪੋਹ ਦੀਆਂ ਠੰਢੀਆਂ ਰਾਤਾਂ ਵਿੱਚ ਦਿੱਲੀ ਦੀਆਂ ਸੜਕਾਂ ਤੇ ਕਿਸਾਨਾਂ ਦੇ ਹੱਕ ਵਿੱਚ ਲੜਾਈ ਲੜੀ : ਗੁਰਜੀਤ ਸਿੰਘ ਔਜਲਾ ਮੋਦੀ ਨੇ ਦੇਸ਼ ਦੇ ਕਿਸਾਨਾਂ ਅਤੇ ਸਿਪਾਹੀਆਂ ਨੂੰ ਫੇਲ੍ਹ ਕੀਤਾ : ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕੀਤਾ ਕਾਂਗਰਸ ਨੇ ਹਰ ਨਵੇਂ ਗ੍ਰੈਜੂਏਟ ਨੂੰ ਪਹਿਲੀ ਨੌਕਰੀ ਦੀ ਗਾਰੰਟੀ ਦੇਣ ਦਾ ਵਾਅਦਾ ਕੀਤਾ: ਵੜਿੰਗ ਡਾ: ਸੁਭਾਸ਼ ਸ਼ਰਮਾ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਮਾਤਾ ਨੈਣਾ ਦੇਵੀ ਮੰਦਿਰ ਵਿਖੇ ਮੱਥਾ ਟੇਕਣ ਉਪਰੰਤ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਕਣਕ ਦੇ ਨਾੜ ਨੂੰ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਅਧਿਕਾਰੀਆਂ ਨੂੰ ਮੁਸਤੈਦ ਰਹਿਣ ਦੇ ਆਦੇਸ਼ ਖਡੂਰ ਸਾਹਿਬ ਦੀ ਸੀਟ ਜਿੱਤਾਂਗੇ ਸ਼ਾਨ ਨਾਲ- ਹਰਭਜਨ ਸਿੰਘ ਈ.ਟੀਂ.ਓ ਜ਼ਿਲ੍ਹਾ ਚੋਣ ਅਫਸਰ ਡਾ. ਪ੍ਰੀਤੀ ਯਾਦਵ ਨੇ ਲੋਕ ਸਭਾ ਚੋਣਾ-2024 ਦੇ ਵੱਖ-ਵੱਖ ਪਹਿਲੂਆਂ ਬਾਰੇ ਦੱਸਿਆ ਪੰਜਾਬ ਪੁਲਿਸ ਨੇ ਅੰਤਰ-ਰਾਜੀ ਹਥਿਆਰ ਤਸਕਰੀ ਰੈਕੇਟ ਦਾ ਕੀਤਾ ਪਰਦਾਫਾਸ਼; 6 ਪਿਸਤੌਲਾਂ ਸਮੇਤ 2 ਵਿਅਕਤੀ ਕਾਬੂ ਭਾਰਤੀ ਚੋਣ ਕਮਿਸ਼ਨ ਵੱਲੋਂ ਹਦਾਇਤਾਂ ਦੀ ਇੰਨ੍ਹ-ਬਿੰਨ੍ਹ ਪਾਲਣਾ ਕਰਦੇ ਹੋਏ ਹਰੇਕ ਉਮੀਦਵਾਰ ਦੇ ਚੋਣ ਖਰਚੇ ਉਤੇ ਰੱਖੀ ਜਾਵੇਗੀ ਨਜ਼ਰ- ਅਨੁਰਾਗ ਤ੍ਰਿਪਾਠੀ "ਵਿਸ਼ਵ ਥੈਲਾਸੀਮੀਆ ਦਿਵਸ "ਮੌਕੇ ਸਿਵਲ ਸਰਜਨ ਨੇ ਜਾਗਰੂਕਤਾ ਰੈਲੀ ਨੂੰ ਦਿੱਤੀ ਹਰੀ ਝੰਡੀ ਲੋਕ ਸਭਾ ਚੋਣਾਂ ਵਿਚ ਮਤਦਾਨ ਦੇ ਸੁਨੇਹੇ ਨਾਲ ਵਿਸ਼ਵ ਰੈੱਡ ਕਰਾਸ ਦਿਵਸ ਮੌਕੇ ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਾਜ਼ਿਲਕਾ ਵਿਖੇ ਲਗਾਇਆ ਗਿਆ ਖੂਨਦਾਨ ਕੈਂਪ ਦੂਸਰੇ ਦਿਨ ਦੋ ਨਾਮਜ਼ਦਗੀ ਪੱਤਰ ਹੋਏ ਦਾਖਲ: ਵਿਨੀਤ ਕੁਮਾਰ ਕਾਊਟਿੰਗ ਸਟਾਫ ਦੀ ਪਹਿਲੀ ਰੈਂਡੇਮਾਈਜੇਸ਼ਨ ਕੀਤੀ ਗਈ ਮਾਨਵਤਾ ਦੀ ਸੇਵਾ ਹੀ ਸੱਚੀ ਸੇਵਾ ਹੈ–ਸਹਾਇਕ ਕਮਿਸ਼ਨਰ ਹਰ ਤੰਦਰੁਸਤ ਵਿਅਕਤੀ ਨੂੰ ਮਾਨਵਤਾ ਦੀ ਸੇਵਾ ਲਈ ਖ਼ੂਨ ਦਾਨ ਕਰਨਾ ਚਾਹੀਦੈ- ਵਧੀਕ ਡਿਪਟੀ ਕਮਿਸ਼ਨਰ

 

ਪ੍ਰਭਾਵਸ਼ਾਲੀ ਕੋਵਿਡ ਪ੍ਰਬੰਧਨ ਲਈ ਪ੍ਰਸ਼ਾਸਨ ਨੇ 25 ਆਕਸੀਜਨ ਕੰਨਸਨਟਰੇਟਰਜ਼ ਮੰਗਵਾਏ : ਘਨਸ਼ਿਆਮ ਥੋਰੀ

ਕਿਹਾ, ਜ਼ਿਲ੍ਹੇ ਨੂੰ 10 ਕੰਨਸਨਟਰੇਟਰਜ਼ ਪ੍ਰਾਪਤ ਹੋਏ, ਸਿਵਲ ਹਸਪਤਾਲ ਵਿੱਚ ਵਰਤੇ ਜਾਣਗੇ

   Jalandhar, Punjab Fights Corona, Coronavirus, COVID 19, Novel Coronavirus, Covaxin, Covishield, Covid-19 Vaccine, Covid-19 Vaccine in India, COVID-19 Vaccination, COVID Vaccination, Coronavirus Vaccine, Oxygen, #OxygenCylinders, #oxygen, Oxygen Cylinders, SARS-CoV-2, Ghanshyam Thori

Web Admin

Web Admin

5 Dariya News

ਜਲੰਧਰ , 04 May 2021

ਸਿਵਲ ਹਸਪਤਾਲ ਵਿੱਚ ਪ੍ਰਭਾਵਸ਼ਾਲੀ ਕੋਵਿਡ ਪ੍ਰਬੰਧਨ ਦੇ ਉਦੇਸ਼ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਕਸੀਜਨ ਗੈਸ ਦੀ ਮੰਗ ਨੂੰ ਘੱਟ ਕਰਨ ਲਈ 25 ਆਕਸੀਜਨ ਕੰਨਸਨਟਰੇਟਰਜ਼ ਮੰਗਵਾਏ ਗਏ ਹਨ। ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ ਮੰਗਲਵਾਰ ਨੂੰ ਪਹਿਲੇ 10 ਕੰਨਸਨਟਰੇਟਰਜ਼ ਪ੍ਰਾਪਤ ਹੋਏ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ਜਲੰਧਰ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇੱਕ ਗੈਰ ਸਰਕਾਰੀ ਸੰਗਠਨ ਗਿੱਲ ਫਾਊਂਡੇਸ਼ਨ ਵੱਲੋਂ ਰੈਡ ਕਰਾਸ ਸੁਸਾਇਟੀ ਨੂੰ ਕੋਵਿਡ -19 ਮਹਾਂਮਾਰੀ ਖਿਲਾਫ਼ ਲੜੀ ਜਾ ਰਹੀ ਜੰਗ ਵਿੱਚ  ਯੋਗਦਾਨ ਵਜੋਂ ਦਾਨ ਦਿੱਤਾ ਗਿਆ ਸੀ, ਜਿਸ ਦੀ ਵਰਤੋਂ 25 ਆਕਸੀਜਨ ਕੰਨਸਨਟਰੇਟਰਜ਼ ਖਰੀਦ ਕੇ ਕੀਤੀ ਗਈ ਹੈ।ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ 10 ਆਕਸੀਜਨ ਕੰਨਸਨਟਰੇਟਰਜ਼ ਪ੍ਰਾਪਤ ਹੋ ਗਏ ਹਨ ਜਦਕਿ ਬਾਕੀ ਮਸ਼ੀਨਰੀ ਦੀ ਸਪੁਰਦਗੀ ਪ੍ਰਗਤੀ ਅਧੀਨ ਹੈ। ਉਨ੍ਹਾਂ ਕਿਹਾ ਕਿ ਇਹ ਕੰਨਸਨਟਰੇਟਰ ਸਿਵਲ ਹਸਪਤਾਲ ਵਿੱਚ ਆਕਸੀਜਨ ਦੀ ਮੰਗ ਨੂੰ ਘੱਟ ਕਰਨਗੇ ਅਤੇ ਬਚਾਈ ਗਈ ਆਕਸੀਜਨ ਗੈਸ ਨੂੰ ਹੋਰ ਕੋਵਿਡ ਕੇਅਰ ਸੰਸਥਾਵਾਂ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਉਨ੍ਹਾਂ ਮਨੁੱਖਤਾ ਦੀ ਸੇਵਾ ਵਿਚ ਯੋਗਦਾਨ ਪਾਉਣ ਵਾਸਤੇ ਅੱਗੇ ਆਉਣ ਲਈ ਗਿੱਲ ਫਾਊਂਡੇਸ਼ਨ ਦੇ ਸਰਪ੍ਰਸਤ ਸ਼੍ਰੀ ਰਾਜ ਗਿੱਲ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਅਜਿਹੇ ਸੰਕਟਾਂ ਵਿਰੁੱਧ ਸਮੂਹਿਕ ਕੋਸ਼ਿਸ਼ਾਂ ਦੀ ਗੱਲ ਆਉਂਦੀ ਹੈ ਤਾਂ ਅਜਿਹੇ ਦਾਨੀ ਸੱਜਣਾਂ ਦੇ ਯਤਨ ਬੇਹੱਦ ਸਹਾਇਕ ਸਾਬਤ ਹੁੰਦੇ ਹਨ।ਸ਼੍ਰੀ ਥੋਰੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਜੀਵਨ ਰੱਖਿਅਕ ਗੈਸ ਦੀ ਸਰਬਓਤਮ ਵਰਤੋਂ ਨੂੰ ਯਕੀਨੀ ਬਣਾਉਣ ਲਈ ਸਮੁੱਚੇ ਹਸਪਤਾਲਾਂ ਵਿੱਚ ਆਕਸੀਜਨ ਆਡਿਟ ਸਮੇਤ ਕਈ ਉਪਾਅ ਕੀਤੇ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਹਸਪਤਾਲਾਂ ਅਤੇ ਉਦਯੋਗਾਂ ਨੂੰ ਪੀ.ਐਸ.ਏ. ਅਧਾਰਤ ਪਲਾਂਟ ਲਗਾਉਣ ਦੀ ਅਪੀਲ ਕਰਨ ਤੋਂ ਇਲਾਵਾ ਆਕਸੀਜਨ ਕੰਨਸਨਟਰੇਟਰ ਖਰੀਦਣ ਲਈ ਵੀ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਦਮਾਂ ਨਾਲ ਜ਼ਿਲ੍ਹੇ ਭਰ ਵਿਚ ਕੋਵਿਡ ਕੇਅਰ ਮੈਨੇਜਮੈਂਟ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਵਿਚ ਬਹੁਤ ਮਦਦ ਮਿਲੀ ਹੈ।

 

Tags: Jalandhar , Punjab Fights Corona , Coronavirus , COVID 19 , Novel Coronavirus , Covaxin , Covishield , Covid-19 Vaccine , Covid-19 Vaccine in India , COVID-19 Vaccination , COVID Vaccination , Coronavirus Vaccine , Oxygen , #OxygenCylinders , #oxygen , Oxygen Cylinders , SARS-CoV-2 , Ghanshyam Thori

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD