Tuesday, 14 May 2024

 

 

ਖ਼ਾਸ ਖਬਰਾਂ ਡਾ: ਸਰੋਜ ਪਾਂਡੇ ਨੇ ਚੋਣ ਪ੍ਰਚਾਰ ਚ ਯੁਵਾ ਸ਼ਕਤੀ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਵੇਗੀ, ਬਾਰੇ ਰੋਡਮੈਪ ਤਿਆਰ ਕੀਤਾ ਦਲ ਬਦਲੂਆਂ ’ਤੇ ਵਿਸ਼ਵਾਸ ਨਾ ਕਰੋ ਜਿਹਨਾਂ ਨੇ ਆਪਣੀ ਮਾਂ ਪਾਰਟੀ ਨੂੰ ਧੋਖਾ ਦਿੱਤਾ: ਸੁਖਬੀਰ ਸਿੰਘ ਬਾਦਲ ਗੁਰਜੀਤ ਸਿੰਘ ਔਜਲਾ ਨੇ ਗੁਰੂ ਘਰ ਮੱਥਾ ਟੇਕ ਕੇ ਨਾਮਜ਼ਦਗੀ ਕੀਤੀ ਦਾਖ਼ਲ ਤਰਸੇਮ ਸਿੰਘ ਡੀ.ਸੀ. ਨੇ ਕੀਤੀ ਘਰ ਵਾਪਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਨਵਾਂਸ਼ਹਿਰ ਵਿੱਚ ਮਲਵਿੰਦਰ ਕੰਗ ਲਈ ਕੀਤਾ ਚੋਣ ਪ੍ਰਚਾਰ ਮਨੀਸ਼ ਤਿਵਾੜੀ ਦੀ ਰਾਮਦਰਬਾਰ ਪਦਯਾਤਰਾ ’ਚ ਭਾਰੀ ਗਿਣਤੀ ਵਿੱਚ ਲੋਕਾਂ ਨੇ ਕੀਤੀ ਸ਼ਮੂਲੀਅਤ ਸੂਬਾ ਕਾਂਗਰਸ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਨੇ ਸ੍ਰੀ ਆਨੰਦਪੁਰ ਸਾਹਿਬ ਸੀਟ ਲਈ ਨਾਮਜ਼ਦਗੀ ਪੱਤਰ ਦਾਖਲ ਕੀਤਾ ਪੰਜਾਬ 'ਚ ਲੋਕ ਸਭਾ ਦੀ ਦੌੜ 'ਚ 'ਆਪ' ਦੂਜਿਆਂ ਨਾਲੋਂ ਸਭ ਤੋਂ ਅੱਗੇ,ਅੱਧੇ ਦਰਜਨ ਹਲਕਿਆਂ 'ਚ ਕਈ ਵੱਡੇ ਆਗੂ ਪਾਰਟੀ 'ਚ ਹੋਏ ਸ਼ਾਮਲ ਨਾਮਜ਼ਦਗੀ ਤੋਂ ਬਾਅਦ 'ਪਟਿਆਲੇ ਦਾ ਭਰੋਸਾ ਪ੍ਰਨੀਤ ਕੌਰ' ਰੋਡ ਸ਼ੋਅ ਰਾਹੀਂ ਕੀਤਾ ਸ਼ਕਤੀ ਪ੍ਰਦਰਸ਼ਨ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਤੋਂ ਦਾਖਲ ਕੀਤੇ ਨਾਮਜ਼ਦਗੀ ਪੱਤਰ ਮੇਰੇ ਵਿਰੋਧੀਆਂ ਕੋਲ ਪ੍ਰਾਪਤੀਆਂ ਦੇ ਨਾਂ ’ਤੇ ਵਿਖਾਉਣ ਵਾਸਤੇ ਕੱਖ ਨਹੀਂ: ਐਨ ਕੇ ਸ਼ਰਮਾ ਸ਼ਰਾਬ ਦੇ ਸ਼ੌਕੀਨ ਮਾਨ ਦਾ ਕਦੇ ਵੀ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦਾ ਇਰਾਦਾ ਨਹੀਂ ਸੀ : ਡਾ ਸੁਭਾਸ਼ ਸ਼ਰਮਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਮੀਤ ਹੇਅਰ ਵੱਲੋਂ ਕਾਗਜ਼ ਦਾਖਲ, ਸੰਗਰੂਰ ਦੇ ਵਿਕਾਸ ਦਾ ਏਜੰਡਾ ਅੱਗੇ ਰੱਖਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਸਿੱਧ ਪੰਜਾਬੀ ਕਵੀ ਸੁਰਜੀਤ ਪਾਤਰ ਦੀ ਅਰਥੀ ਨੂੰ ਦਿੱਤਾ ਮੋਢਾ ਲੁਧਿਆਣਾ ਵਿੱਚ ਕਾਂਗਰਸ ਹੋਈ ਮਜ਼ਬੂਤ, ਬੈਂਸ ਭਰਾ ਕਾਂਗਰਸ ਵਿੱਚ ਹੋਏ ਸ਼ਾਮਿਲ ਕਾਂਗਰਸ ਨੇ ਹਰ ਗਰੀਬ ਪਰਿਵਾਰ ਨੂੰ ਹਰ ਸਾਲ ਇੱਕ ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸਰਬਪੱਖੀ ਵਿਕਾਸ ਦੀ ਵਚਨਬੱਧਤਾ ਨਾਲ ਅੱਗੇ ਵੱਧ ਰਿਹਾ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਚੋਣ ਪ੍ਰਚਾਰ ਪੰਜਾਬ ਦੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਵੱਲ ਧੱਕਿਆ, ਹਰ ਵਰਗ ਦੇ ਚਿਹਰੇ 'ਤੇ ਨਿਰਾਸ਼ਾ ਦੇ ਬੱਦਲ: ਵਿਜੇ ਇੰਦਰ ਸਿੰਗਲਾ ਮਨਮੋਹਨ ਸਿੰਘ ਦੀ ਸਰਕਾਰ ਦੌਰਾਨ ਦੇਸ਼ ਦੇ ਸਭ ਤੋਂ ਵਧੀਆ ਸਾਲ ਸਨ : ਹਰੀਸ਼ ਚੌਧਰੀ ਆਮ ਆਦਮੀ ਪਾਰਟੀ ਪੰਜਾਬ ਤੇ ਦਿੱਲੀ ਵਾਂਗ ਕੇਂਦਰ ਵਿੱਚ ਵੀ ਹੁਣ ਗਾਰੰਟੀਆਂ ਪੂਰੀਆਂ ਕਰੇਗੀ: ਮੀਤ ਹੇਅਰ

 

ਡਾ. ਭੀਮ ਰਾਓ ਅੰਬੇਦਕਰ ਦੇ ਜਨਮ ਦਿਹਾੜੇ ਮੌਕੇ ਰਾਣਾ ਕੇ.ਪੀ. ਸਿੰਘ ਨੇ ਰੂਪਨਗਰ ਵਿਖੇ ਰੱਖਿਆ ਸ੍ਰੀ ਗੁਰੂ ਰਵਿਦਾਸ ਆਸ਼ਰਮ ਦਾ ਨੀਂਹ ਪੱਥਰ

ਕਿਹਾ, ਦੁਨੀਆ ਦੇ ਮਹਾਨ ਚਿੰਤਕ ਡਾ. ਅੰਬੇਦਕਰ ਦੇ ਸੰਘਰਸ ਕਾਰਨ ਨਵੇਂ ਭਾਰਤ ਦਾ ਹੋਇਆ ਨਿਰਮਾਣ

Rana K.P. Singh, Rana Kanwarpal Singh, Speaker Punjab Vidhan Sabha, Chandigarh, Punjab Pradesh Congress Committee, Congress, Punjab Congress, Government of Punjab, Punjab Government, Punjab, Ropar, Rupnagar, Ropar, B. R. Ambedkar, Bhimrao Ramji Ambedkar, Babasaheb Ambedkar, Dr. B. R. Ambedkar, Shamsher Singh Rai

Web Admin

Web Admin

5 Dariya News

ਰੂਪਨਗਰ , 14 Apr 2021

ਭਾਰਤ ਰਤਨ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ 130ਵੇਂ ਜਨਮ ਦਿਹਾੜੇ ਦੇ ਸਬੰਧ ਵਿਚ ਰਾਣਾ ਕੇ.ਪੀ. ਸਿੰਘ ਸਪੀਕਰ ਪੰਜਾਬ ਵਿਧਾਨ ਸਭਾ ਵਲੋਂ ਅੱਜ ਰੂਪਨਗਰ ਵਿਖੇ ਸ੍ਰੀ ਗੁਰੂ ਰਵਿਦਾਰ ਆਸ਼ਰਮ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਡਾ. ਭੀਮ ਰਾਓ ਅੰਬੇਦਕਰ ਨੂੰ ਸ਼ਰਧਾ ਸੁਮਨ ਭੇਟ ਕੀਤੇ ਗਏ।ਇਸ ਸਮਾਗਮ ਵਿਚ ਬੋਲਦਿਆਂ ਰਾਣਾ ਕੇ.ਪੀ. ਸਿੰਘ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੂੰ ਦੁਨੀਆ ਦਾ ਮਹਾਨ ਚਿੰਤਕ ਦੱਸਿਆ ਜਿਨ੍ਹਾਂ ਨੇ ਸਦੀਆਂ ਤੋਂ ਗੁਰਬੱਤ ਤੇ ਗੁਲਾਮੀ ਦੇ ਸ਼ਿਕਾਰ ਦਲਿਤ ਵਰਗ ਤੇ ਔਰਤਾਂ ਦੀ ਆਜ਼ਾਦੀ ਤੇ ਉਨ੍ਹਾਂ ਨੂੰ ਸਮਾਜਿਕ ਬਰਾਬਰਤਾ ਦਿਵਾਉਣ ਲਈ ਸੰਘਰਸ ਕੀਤਾ।ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਦੁਨੀਆ ਦੇ ਇਤਿਹਾਸ ਵਿਚ ਸਮਾਜਿਕ ਨਾ ਬਰਾਬਰੀ ਦਾ ਦੌਰ ਸ਼ੁਰੂ ਤੋਂ ਤੁਰਦਾ ਆ ਰਿਹਾ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਜਦੋਂ ਸਮਾਜ ਬਣਿਆ ਤਾਂ ਉਸ ਸਮੇਂ ਤੋਂ ਹੀ ਦੋ ਜਮਾਤਾਂ ਸਮਾਜ ਵਿਚ ਰਹੀਆਂ। ਇਕ ਜਮਾਤ ਅਮੀਰਾਂ ਦੀ ਸੀ ਤੇ ਦੂਸਰੀ ਜਮਾਤ ਗਰੀਬਾਂ ਦੀ। ਰਾਣਾ ਕੇ.ਪੀ. ਸਿੰਘ ਨੇ ਬੜੇ ਹੀ ਸੰਵੇਦਨਸ਼ੀਲ ਢੰਗ ਨਾਲ ਦੱਸਿਆ ਕਿ ਇਕ ਪਾਸੇ ਦੁੱਧ ਪੀਣ ਵਾਲੇ ਹੁੰਦੇ ਸਨ ਜਦਕਿ ਦੂਜੇ ਪਾਸੇ ਪਸ਼ੂਆਂ ਦੀ ਸਾਂਭ ਸੰਭਾਲ ਕਰਨ ਵਾਲੇ। ਇਕ ਪਾਸੇ ਘੋੜਿਆਂ ਤੇ ਚੜਨ ਵਾਲੇ ਹੁੰਦੇ ਸਨ ਦੂਜੇ ਪਾਸੇ ਘੋੜਿਆਂ ਨੂੰ ਪੱਠੇ ਪਾਉਣ ਵਾਲੇ। ਇਸੇ ਤਰ੍ਹਾਂ ਇਕ ਵਰਗ ਮਹਿਲਾਂ ਵਿਚ ਰਹਿੰਦਾ ਸੀ ਜਦਕਿ ਦੂਜਾ ਵਰਗ ਮਹਿਲਾਂ ਦੀ ਉਸਾਰੀ ਕਰਦਾ ਸੀ। ਉਨ੍ਹਾਂ ਦੱਸਿਆ ਕਿ ਸਮਾਜਿਕ ਨਾ ਬਰਾਬਰੀ ਦਾ ਇਹ ਸਿਲਸਿਲਾ ਸਿਫਰ ਭਾਰਤ ਵਿਚ ਹੀ ਨਹੀਂ ਸਗੋ ਦੁਨੀਆਂ ਭਰ ਵਿਚ ਹੋਂਦ ਵਿਚ ਰਿਹਾ ਹੈ। ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਰਾਜ ਕਰਨ ਵਾਲਿਆਂ ਦੀ ਗਿਣਤੀ ਸਦਾ ਥੋੜੀ ਰਹੀ ਹੈ ਅਤੇ ਵੱਡਾ ਵਰਗ ਗਰੀਬਾਂ ਦਾ ਰਿਹਾ ਹੈ ਜ਼ੋ ਕਿ ਸਦਾ ਤੰਗੀਆਂ ਤੋਸ਼ੀਆਂ ਦਾ ਸ਼ਿਕਾਰ ਰਿਹਾ ਅਤੇ ਅਮੀਰ ਵਰਗ ਉਸ ਦਾ ਖੂਨ ਚੁਸਦਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮਾਜਿਕ ਨਾ ਬਰਾਬਰੀ ਦੇ ਖਾਤਮੇ ਲਈ ਦੁਨੀਆਂ ਭਰ ਵਿਚ ਖੂਨੀ ਸੰਘਰਸ਼ ਹੋਏ ਹਨ ਜਿਵੇਂ ਰੂਸ ਦੀ ਕ੍ਰਾਂਤੀ, ਜਰਮਨੀ ਤੇ ਫਰਾਂਸ ਵਿਚ ਕ੍ਰਾਂਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਕ੍ਰਾਂਤੀਆਂ ਵਿਚ ਕਰੋੜਾਂ ਦੀ ਗਿਣਤੀ ਵਿਚ ਗਰੀਬਾਂ ਦੀ ਮੌਤ ਹੋ ਗਈ ਪਰ ਭਾਰਤ ਹੀ ਇਕ ਅਜਿਹਾ ਮੁਲਕ ਸੀ ਜਿਥੇ ਇਨਕਲਾਬ ਹੋਇਆ ਅਤੇ ਆਜ਼ਾਦੀ ਮਗਰੋਂ ਬਿਨਾਂ ਖੂਨੀ ਕ੍ਰਾਂਤੀ ਦੇ 526 ਦੇ ਕਰੀਬ ਦੇਸੀ ਰਾਜਿਆਂ ਦੀਆਂ ਰਿਆਸਤਾਂ ਨੂੰ ਖਤਮ ਕੀਤਾ ਗਿਆ। ਰਾਣਾ ਕੇ.ਪੀ. ਸਿੰਘ ਨੇ ਕਿਹਾ ਇਸ ਨਵੇਂ ਭਾਰਤ ਦੇ ਨਿਰਮਾਣ ਵਿਚ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦਾ ਯੋਗਦਾਨ ਸਭ ਤੋਂ ਮੋਹਰੀ ਰਿਹਾ ਹੈ। ਉਨ੍ਹਾਂ ਨੇ ਆਜ਼ਾਦੀ ਮਗਰੋਂ ਨਵੇਂ ਦੇਸ਼ ਦਾ ਸੰਵਿਧਾਨ ਘੜਿਆ। ਔਰਤਾਂ ਅਤੇ ਦਲਿਤਾਂ ਦੀ ਮਾਨਸਿਕ, ਆਰਥਿਕ ਤੇ ਸਮਾਜਿਕ ਗੁਲਾਮੀ ਨੂੰ ਮਿਟਾਉਣ ਲਈ ਨਵੇਂ ਨਵੇਂ ਕਾਨੂੰਨ ਘੜੇ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦੀ ਸੋਚ ਨੂੰ ਅਪਣਾ ਕੇ ਸਾਡਾ ਦੇਸ਼ ਤਰੱਕੀ ਦੀਆਂ ਨਵੀਆਂ ਮਿਸਾਲਾਂ ਕਾਇਮ ਕਰ ਸਕਦਾ ਹੈ। ਇਸ ਮੌਕੇ ਰਾਣਾ ਕੇ.ਪੀ. ਸਿੰਘ ਨੇ ਕਾਂਗਰਸ ਪਾਰਟੀ ਵਲੋਂ ਦਲਿਤਾਂ ਦੀ ਭਲਾਈ ਲਈ ਕੀਤੇ ਗਏ ਕਾਰਜਾਂ ਦੀ ਚਰਚਾ ਵੀ ਕੀਤੀ ਅਤੇ ਇਹ ਗੱਲ ਵੀ ਆਖੀ ਜਦੋਂ ਤਕ ਦਲਿਤਾਂ ਨੂੰ ਜ਼ਮੀਨਾਂ ਦੇ ਮਾਲਕਾਨਾਂ ਹੱਕ ਨਹੀਂ ਦਿੱਤੇ ਜਾਂਦੇ ਤਦ ਤੱਕ ਉਨ੍ਹਾਂ ਨੂੰ ਸਮਾਜ ਵਿਚ ਬਰਾਬਰੀ ਵਾਲੇ ਥਾਂ ਤੇ ਨਹੀਂ ਲਿਆਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਿੰਡਾਂ ਵਿਚ ਹਜ਼ਾਰਾਂ ਏਕੜ ਜ਼ਮੀਨ ਹੈ। ਦਲਿਤ ਵਰਗ ਦੇ ਲੋਕ ਸੌ ਸੌ ਸਾਲਾਂ ਤੋਂ ਇਨ੍ਹਾਂ ਜ਼ਮੀਨਾਂ ਉਪਰ ਬੈਠੇ ਹਨ। ਨਾ ਤਾਂ ਉਨ੍ਹਾਂ ਨੇ ਇਨ੍ਹਾਂ ਜ਼ਮੀਨਾਂ ਨੂੰ ਛੱਡ ਕੇ ਕਿਤੇ ਜਾਣਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਉਠਾ ਸਕਦਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਇਨ੍ਹਾਂ ਜ਼ਮੀਨਾਂ ਵਿਚ ਦਲਿਤਾਂ ਨੂੰ ਮਾਲਕਾਨਾਂ ਹੱਕ ਦਿਵਾਉਣ ਲਈ ਉਹ ਮੁੱਖ ਮੰਤਰੀ ਨਾਲ ਢੁੱਕਵੇ ਪਲੇਟ ਫਾਰਮ ਤੇ ਗੱਲ ਕਰਨਗੇ। ਇਸ ਮੌਕੇ ਸਪੀਕਰ ਪੰਜਾਬ ਵਿਧਾਨ ਸਭਾ ਨੇ ਸ੍ਰੀ ਗੁਰੂ ਰਵਿਦਾਸ ਆਸ਼ਰਮ ਦੀ ਉਸਾਰੀ ਲਈ ਪੰਜ ਲੱਖ ਰੁਪਏ ਦੀ ਗਰਾਂਟ ਆਪਣੇ ਅਖਤਿਆਰੀ ਫੰਡ ਵਿਚੋਂ ਦੇਣ ਦਾ ਐਲਾਨ ਕੀਤਾ ਅਤੇ ਇਹ ਭਰੋਸਾ ਵੀ ਦਿਵਾਇਆ ਕਿ ਜੇਕਰ ਹੋਰ ਪੈਸੇ ਦੀ ਲੋੜ ਪਈ ਤਾਂ ਉਹ ਉਸ ਲਈ ਵੀ ਪ੍ਰਬੰਧ ਕਰਨਗੇ। ਇਸ ਮਗਰੋਂ ਉਨ੍ਹਾਂ ਇਥੇ ਬਾਬਾ ਸਾਹਿਬ ਦੀ ਯਾਦ ਵਿਚ ਲਗਾਏ ਗਏ ਖੂਨਦਾਨ ਕੈਂਪ ਦਾ ਉਦਘਾਟਨ ਵੀ ਕੀਤਾ। ਇਸ ਸਮਾਗਮ ਵਿਚ ਸ੍ਰੀ ਸਮਸ਼ੇਰ ਸਿੰਘ ਰਾਏ, ਸਾਬਕਾ ਐਮ.ਐਲ.ਏ., ਸ. ਭਾਗ ਸਿੰਘ, ਡਾ. ਗੁਰਿੰਦਰਪਾਲ ਸਿੰਘ ਬਿੱਲਾਂ, ਵਾਇਸ ਚੇਅਰਮੈਨ ਬੀਸੀ ਕਮਿਸ਼ਨ, ਸ. ਮਦਨ ਸਿੰਘ ਬੈਂਸ, ਸੁਰਿੰਦਰ ਸਿੰਘ ਹਰੀਪੁਰ ਪ੍ਰਧਾਨ ਜਿਲ੍ਹਾ ਯੂਥ ਕਾਂਗਰਸ, ਸ. ਪੋਮੀ ਸੋਨੀ ਕੌਂਸਲਰ, ਸ. ਸੁਖਦਰਸ਼ਨ ਸਿੰਘ, ਸ. ਸੁਰਜਨ ਸਿੰਘ, ਸ. ਮਨਿੰਦਰਪਾਲ ਸਿੰਘ ਸਾਹਨੀ, ਸ. ਰਾਮ ਸਿੰਘ ਸੈਣੀ, ਸ. ਗੋਤਮ ਟੋਨੀ ਅਤੇ ਸਮਾਜ ਦੀਆਂ ਸਨਮਾਨਯੋਗ ਸ਼ਖਸੀਅਤਾਂ ਹਾਜ਼ਰ ਸਨ।ਪੰਜਾਬ ਵਿਧਾਨ ਸਭਾ ਸਪੀਕਰ ਵਲੋਂ ਇਸ ਸਮਾਗਮ ਤੋਂ ਫੌਰੀ ਮਗਰੋ਼ ਪੰਜਾਬ ਸਰਕਾਰ ਵਲੋਂ ਡਾ. ਭੀਮ ਰਾਓ ਅੰਬੇਦਕਰ ਜੀ ਦੇ 130ਵੇਂ ਜਨਮ ਦਿਹਾੜੇ ਦੇ ਸਬੰਧ ਵਿਚ ਕੀਤੇ ਜਾ ਰਹੇ ਵਰਚੂਅਲ ਸੂਬਾ ਪੱਧਰੀ ਸਮਾਗਮ ਵਿਚ ਆਪਣੀ ਰੂਪਨਗਰ ਦੀ ਰਿਹਾਇਸ ਤੋਂ ਸ਼ਿਰਕਤ ਕੀਤੀ ਗਈ।

 

Tags: Rana K.P. Singh , Rana Kanwarpal Singh , Speaker Punjab Vidhan Sabha , Chandigarh , Punjab Pradesh Congress Committee , Congress , Punjab Congress , Government of Punjab , Punjab Government , Punjab , Ropar , Rupnagar , Ropar , B. R. Ambedkar , Bhimrao Ramji Ambedkar , Babasaheb Ambedkar , Dr. B. R. Ambedkar , Shamsher Singh Rai

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD