Wednesday, 22 July 2026

 

 

ਖ਼ਾਸ ਖਬਰਾਂ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ

 

ਜਿ਼ਲ੍ਹਾ ਪੁਲਿਸ ਵੱਲੋਂ ਚੋਰੀਆਂ ਕਰਨ ਵਾਲੇ ਤਿੰਨ ਵਿਅਕਤੀ ਕਾਬੂ : ਐਸ.ਐਸ.ਪੀ.

Web Admin

Web Admin

5 Dariya News

ਫ਼ਤਹਿਗੜ੍ਹ ਸਾਹਿਬ , 27 Mar 2021

Last updated on: Mar 27, 2021, 00:00 IST

ਅਮਨੀਤ ਕੌਂਡਲ IPS ਐਸ.ਐਸ.ਪੀ ਜਿਲ੍ਹਾ ਫਤਿਹਗੜ੍ਹ ਸਾਹਿਬ ਨੇ ਗੈਰ ਕਾਨੂੰਨੀ ਕੰਮ ਕਰਨ ਵਾਲਿਆ ਦੇ ਖਿਲਾਫ ਚਲਾਈ ਗਈ ਮੁਹਿੰਮ ਦੌਰਾਨ ਸ੍ਰੀ ਜਗਜੀਤ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜਿਲ੍ਹਾ ਫਤਿਹਗੜ੍ਹ ਸਾਹਿਬ ਦੀਆ ਹਦਾਇਤਾਂ ਅਨੁਸਾਰ ਸ੍ਰੀ ਰਘਬੀਰ ਸਿੰਘ ਉਪ ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜੀ ਦੀ ਨਿਗਰਾਨੀ ਹੇਠ ਇੰਸਪੈਕਟਰ ਗੱਬਰ ਸਿੰਘ ਇੰਚਾਰਜ CIA ਸਟਾਫ ਸਰਹਿੰਦ ਅਤੇ ਇੰਸਪੈਕਟਰ ਰਜਨੀਸ਼ ਸ਼ੂਦ ਮੁੱਖ ਅਫਸਰ ਥਾਣਾ ਫਤਹਿਗੜ੍ਹ ਸਾਹਿਬ ਨੇ ਆਪਣੀਆਂ ਪੁਲਿਸ ਪਾਰਟੀਆਂ ਦੇ ਸਾਂਝੇ ਤੌਰ ਤੇ ਕਾਰਵਾਈ ਕਰਦੇ ਹੋਏ ਇੱਕ ਡੇਢ ਵਿੱਚ ਮਿੰਟ ਵਿੱਚ ਕਾਰ ਦੀ ਤਾਕੀ ਖੋਲ ਕੇ ਕਾਰ ਚੋਰੀ ਕਰਨ ਵਾਲੇ ਸ਼ਾਤਿਰ ਦੋਸ਼ੀ ਕੁਲਦੀਪ ਸਿੰਘ ਪੁੱਤਰ ਜੈ ਸਿੰਘ ਵਾਸੀ ਮਕਾਨ ਨੰਬਰ 3181, ਮਨਮੋਹਣ ਨਗਰ ਅੰਬਾਲਾ ਸਿਟੀ (ਹਰਿਆਣਾ) ਨੂੰ ਬਾ ਹੱਦ ਰਕਬਾ ਨੇੜੇ ਮੇਨ ਗੁਰੂਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਇੱਕ ਚੋਰੀਸ਼ੁਦਾ ਹੌਂਡਾ ਸਿਟੀ ਕਾਰ ਨੰਬਰੀ PB.10.AR-0015 ਜਿਸ ਤੇ ਜਾਅਲੀ ਨੰਬਰ PB.23.D-4137 ਲੱਗਾ ਹੋਇਆ ਸੀ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਬ੍ਰਾਮਦਾ ਕਾਰ ਦੇ ਡੈਸ਼ ਬੋਰਡ ਵਿੱਚੋ ਵੱਖ ਵੱਖ ਤਰ੍ਹਾਂ ਦੀਆਂ ਕਰੀਬ ਇੱਕ ਦਰਜਨ ਕਾਰਾਂ ਦੀਆ ਚਾਬੀਆਂ ਬਰਾਮਦ ਹੋਈਆਂ ਹਨ।ਜੋ ਦੋਸ਼ੀ ਇਹਨਾਂ ਚਾਬੀਆਂ ਨੂੰ ਕਾਰਾਂ ਚੋਰੀ ਕਰਨ ਲਈ ਵਰਤਦਾ ਸੀ।ਦੋਸ਼ੀ ਨੇ ਇਹ ਕਾਰ ਆਨੰਦਪੁਰ ਸਾਹਿਬ ਦੇ ਮੇਨ ਗੁਰੂਦੁਆਰਾ ਸਾਹਿਬ ਦੀ ਪਾਰਕਿੰਗ ਵਿੱਚੋ ਕੁਝ ਦਿਨ ਪਹਿਲਾਂ ਚੋਰੀ ਕੀਤੀ ਸੀ।ਜਿਸ ਦੇ ਸਬੰਧ ਵਿੱਚ ਥਾਣਾ ਆਨੰਦਪੁਰ ਸਾਹਿਬ ਮੁਕੱਦਮਾ ਦਰਜ ਰਜਿਸਟਰਡ ਹੈ।ਦੋਸ਼ੀ ਪਾਸੋ ਹੌਂਡਾ ਸਿਟੀ ਕਾਰ ਬਰਾਮਦ ਹੋਣ ਸਬੰਧੀ ਮੁਕੱਦਮਾ ਨੰਬਰ 64 ਮਿਤੀ 26.03.2021 ਅ/ਧ 379,411,473 ਹਿੰ:ਦੰ: ਥਾਣਾ ਫਤਹਿਗੜ੍ਹ ਸਾਹਿਬ ਦਰਜ ਰਜਿਸਟਰ ਕੀਤਾ ਗਿਆ ਹੈ।ਇਸ ਤੋ ਇਲਾਵਾ ਦੋਸ਼ੀ ਪਾਸੋ 07 ਚੋਰੀਸ਼ੁਦਾ ਟੱਚ ਮੋਬਾਇਲ ਫੋਨ ਅਤੇ ਇੱਕ ਚੋਰੀਸ਼ੁਦਾ ਲੈਪਟਾਪ ਬਰਾਮਦ ਹੋਇਆ ਹੈ।ਮਿਤੀ 24.03.2021 ਨੂੰ ਇਸ ਨੇ ਤਿੰਨ ਕੱਪੜਿਆਂ ਦੇ ਭਰੇ ਅਟੈਚੀ ਕੇਸ ਮੇਨ ਗੁਰੂਦੁਆਰਾ ਸਾਹਿਬ ਫਤਹਿਗੜ੍ਹ ਸਾਹਿਬ ਦੀ ਪਾਰਕਿੰਗ ਵਿੱਚੋ ਇੱਕ ਟਾਟਾ ਸਫਾਰੀ ਗੱਡੀ ਵਿੱਚੋ ਚੋਰੀ ਕੀਤੇ ਜਿਸ ਤੇ ਮੁਕੱਦਮਾ ਨੰਬਰ 62 ਮਿਤੀ 25.03.2021 ਅ/ਧ 379 ਹਿੰ:ਦੰ: ਥਾਣਾ ਫਤਹਿਗੜ੍ਹ ਸਾਹਿਬ ਦਰਜ ਰਜਿਸਟਰ ਹੈ।

ਮਿਤੀ 24.03.2021 ਨੂੰ ਹੀ ਇਸ ਨੇ ਮੇਨ ਗੁਰੂਦੁਆਰਾ ਸਾਹਿਬ ਫਤਹਿਗੜ੍ਹ ਸਾਹਿਬ ਦੀ ਪਾਰਕਿੰਗ ਵਿੱਚ ਖੜੀ ਅਲਟੋ ਕਾਰ ਵਿੱਚੋ ਇੱਕ ਮੋਬਾਇਲ ਫੋਨ ਮਾਰਕਾ ਐਪਲ Iphone-7  ਚੋਰੀ ਕੀਤਾ ਜਿਸ ਤੇ ਮੁਕੱਦਮਾ ਨੰਬਰ 63 ਮਿਤੀ 25.03.2021 ਅ/ਧ 379 ਹਿੰ:ਦੰ: ਥਾਣਾ ਫਤਹਿਗੜ੍ਹ ਸਾਹਿਬ ਦਰਜ ਰਜਿਸਟਰ ਹੈ, ਜੋ ਇਹ ਮੋਬਾਇਲ ਫੋਨ ਮਾਰਕਾ ਐਪਲ Iphone-7 ਬਰਾਮਦ ਕੀਤਾ ਜਾ ਚੁੱਕਾ ਹੈ।ਦੋਸ਼ੀ ਪਾਸੋ ਪੁੱਛਗਿੱਛ ਦੌਰਾਨ ਇੱਕ ਜੈੱਨ ਕਾਰ ਬਰਾਮਦ ਕੀਤੀ ਗਈ,ਜੋ ਇਸ ਨੇ ਮਿਤੀ 28.02.2021 ਨੂੰ ਮੇਨ ਗੁਰੂਦੁਆਰਾ ਸਾਹਿਬ ਫਤਹਿਗੜ੍ਹ ਸਾਹਿਬ ਤੋ ਚੋਰੀ ਕੀਤੀ ਸੀ, ਜਿਸ ਦੇ ਸਬੰਧ ਵਿੱਚ ਮੁਕੱਦਮਾ ਨੰਬਰ 36 ਮਿਤੀ 28.02.2021 ਅ/ਧ 379 ਹਿੰ:ਦੰ: ਥਾਣਾ ਫਤਹਿਗੜ੍ਹ ਸਾਹਿਬ ਦਰਜ ਰਜਿਸਟਰ ਹੈ, ਨੂੰ ਵੀ ਟਰੇਸ ਕੀਤਾ ਗਿਆ।ਇਸ ਤੋ ਇਲਾਵਾ ਇੱਕ ਅਸਟੀਮ ਕਾਰ ਬਰਾਮਦ ਕੀਤੀ ਗਈ, ਜੋ ਇਸ ਨੇ ਮਿਤੀ 15.03.2021 ਨੂੰ ਮੇਨ ਗੁਰੂਦੁਆਰਾ ਸਾਹਿਬ ਫਤਹਿਗੜ੍ਹ ਸਾਹਿਬ ਤੋ ਚੋਰੀ ਕੀਤੀ ਸੀ, ਜਿਸ ਦੇ ਸਬੰਧ ਵਿੱਚ ਮੁਕੱਦਮਾ ਨੰਬਰ 54 ਮਿਤੀ 18.03.2021 ਅ/ਧ 379 ਹਿੰ:ਦੰ: ਥਾਣਾ ਫਤਹਿਗੜ੍ਹ ਸਾਹਿਬ ਦਰਜ ਰਜਿਸਟਰ ਹੈ, ਨੂੰ ਵੀ ਟਰੇਸ ਕੀਤਾ ਗਿਆ।ਦੋਸ਼ੀ ਕੁਲਦੀਪ ਸਿੰਘ ਸੁਰੂ ਤੋ ਹੀ ਚੋਰੀਆਂ ਕਰਨ ਦਾ ਆਦੀ ਹੈ ਜਿਸ ਦੇ ਖਿਲਾਫ ਪਹਿਲਾਂ ਵੀ ਕਾਫੀ ਜਿਆਦਾ ਚੋਰੀ ਦੇ ਮੁਕੱਦਮੇ ਵੱਖ ਵੱਖ ਸਟੇਟਾਂ ਵਿੱਚ ਦਰਜ ਹਨ, ਜੋ ਮਿਤੀ 19.02.2021 ਨੂੰ ਅੰਬਾਲਾ ਜੇਲ੍ਹ ਤੋ ਕਰੀਬ 08 ਮਹੀਨੇ ਬਾਅਦ ਜਮਾਨਤ ਤੇ ਬਾਹਰ ਆਇਆ ਹੈ।ਇਸ ਨੇ ਜਮਾਨਤ ਤੋ ਬਾਹਰ ਆਉਣ ਤੋ ਬਾਅਦ ਕਈ ਚੋਰੀ ਦੀਆਂ ਵਾਰਦਾਤਾਂ ਕੀਤੀਆਂ ਹਨ।ਦੋਸ਼ੀ ਕੁਲਦੀਪ ਸਿੰਘ ਮੁਕੱਦਮਾ ਨੰਬਰ 30 ਮਿਤੀ 25.02.2014 ਅ/ਧ 379 ਹਿੰ:ਦੰ: ਥਾਣਾ ਫਤਹਿਗੜ੍ਹ ਸਾਹਿਬ ਅਤੇ ਮੁਕੱਦਮਾ ਨੰਬਰ 43 ਮਿਤੀ 25.03.2014 ਅ/ਧ 379 ਹਿੰ:ਦੰ: ਥਾਣਾ ਫਤਹਿਗੜ੍ਹ ਸਾਹਿਬ ਵਿੱਚ ਮਾਨਯੋਗ ਅਦਾਲਤ ਵੱਲੋ ਭਗੌੜਾ ਕਰਾਰ ਵੀ ਦਿੱਤਾ ਹੋਇਆ ਸੀ ਅਤੇ ਇਸ ਦਾ ਹੋਰ ਵੀ ਕਈ ਮੁਕੱਦਮਿਆਂ ਵਿੱਚ ਪੀ.ਓ. ਹੋਣ ਦਾ ਪਤਾ ਚੱਲਿਆ ਹੈ।ਦੋਸ਼ੀ ਦੀ ਗ੍ਰਿਫਤਾਰੀ ਨਾਲ ਚੋਰੀ ਦੇ ਹੋਰ ਵੀ ਨਵੇ ਮੁਕੱਦਮੇ ਟਰੇਸ ਹੋਏ ਹਨ।ਦੋਸ਼ੀ ਨੇ ਮਾਰਚ 2021 ਦੌਰਾਨ ਦੋ ਕਾਰਾਂ ਅਤੇ ਮੋਬਾਇਲ ਫੋਨ ਗੁਰੂਦੁਆਰਾ ਫਤਹਿਗੜ੍ਹ ਸਾਹਿਬ ਦੇ ਆਸ ਪਾਸ ਤੋ ਚੋਰੀ ਕੀਤੇ ਹਨ, ਜੋ ਬਰਾਮਦ ਕਰ ਲਏ ਗਏ ਹਨ।ਦੋਸ਼ੀ ਕੁਲਦੀਪ ਸਿੰਘ ਦੀ ਗ੍ਰਿਫਤਾਰੀ ਲਈ ਪੁਲਿਸ ਕਰਮਚਾਰੀ ਸਿਵਲ ਪਾਰਚਾਤ ਵਿੱਚ ਨਿਗਰਾਨੀ ਲਈ ਪਿਛਲੇ ਕਾਫੀ ਦਿਨਾਂ ਤੋ ਤਾਇਨਾਤ ਕੀਤੇ ਹੋਏ ਸਨ, ਤਾਂ ਜੋ ਅਪਰਾਧੀ ਦੀ ਸਨਾਖਤ ਕਰਕੇ ਕਾਬੂ ਕੀਤਾ ਜਾ ਸਕੇ।ਜਿਸ ਤੇ ਮਿਤੀ 26.03.2021 ਨੂੰ ਦੋਸ਼ੀ ਕੁਲਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਦੋਸ਼ੀ ਦੀ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਸਾਲ  ਵਿੱਚ ਫੜਿਆ ਗਿਆ ਸੀ ਜਿਸ ਪਾਸੋ ਮੌਕਾ ਤੇ 15 ਚੋਰੀ ਦੀਆਂ ਗੱਡੀਆ ਬਰਾਮਦ ਹੋਈਆ ਸਨ ਅਤੇ  ਚੋਰੀ ਦੇ ਕਾਫੀ ਕੇਸ ਟਰੇਸ ਹੋਏ ਸਨ।ਇਹ ਦੋਸ਼ੀ ਕਰੀਬ ਡੇਢ / ਦੋ ਮਿੰਟ ਵਿੱਚ ਕਾਰ ਦੀ ਤਾਕੀ ਖੋਲਣ ਦੀ ਮੁਹਾਰਤ ਰੱਖਦਾ ਹੈ।ਅੱਜ ਕੱਲ੍ਹ ਦੋਸ਼ੀ ਧਾਰਮਿਕ ਸਥਾਨਾਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ।ਦੋਸ਼ੀ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਵੀ ਚੋਰੀ ਦੇ ਕੇਸ ਟਰੇਸ ਹੋਣ ਦੀ ਸੰਭਾਵਨਾ ਹੈ।

ਚੋਰੀ ਹੋਏ ਮਾਲ ਦਾ ਵੇਰਵਾ:-  1. ਹੌਂਡਾ ਸਿਟੀ ਕਾਰ (ਮਲੀਤੀ 6 ਲੱਖ ਰੁਪਏ)

2.  ਜੈੱਨ ਕਾਰ (ਮਲੀਤੀ 70,000/-)

3. ਅਸਟੀਮ ਕਾਰ (ਮਲੀਤੀ 60,000/-)

4. ਮੋਬਾਇਲ ਫੋਨ (ਮਲੀਤੀ 1 ਲੱਖ ਰੁਪਏ)

5.  ਲੈਪਟਾਪ (ਮਲੀਤੀ 20,000/-)

ਕੁੱਲ ਮਲੀਤੀ:- 8,50,000/-ਰੁਪਏ

ਜਿਲ੍ਹਾ ਫਤਹਿਗੜ੍ਹ ਸਾਹਿਬ ਦੇ ਦਰਜ ਮੁਕੱਦਮੇ ਜਿਨ੍ਹਾਂ ਵਿੱਚ ਇਸ ਦੋਸ਼ੀ ਵੱਲੋ ਚੋਰੀ ਦੀ ਵਾਰਦਾਤ ਕੀਤੀ ਗਈ ਸੀ:-

1. ਮੁਕੱਦਮਾ ਨੰਬਰ 36 ਮਿਤੀ 28.02.2021 ਅ/ਧ 379 ਹਿੰ:ਦੰ: ਥਾਣਾ ਫਤਹਿਗੜ੍ਹ ਸਾਹਿਬ।

2. ਮੁਕੱਦਮਾ ਨੰਬਰ 54 ਮਿਤੀ 18.03.2021 ਅ/ਧ 379 ਹਿੰ:ਦੰ: ਥਾਣਾ ਫਤਹਿਗੜ੍ਹ ਸਾਹਿਬ

3. ਮੁਕੱਦਮਾ ਨੰਬਰ 62 ਮਿਤੀ 25.03.2021 ਅ/ਧ 379 ਹਿੰ:ਦੰ: ਥਾਣਾ ਫਤਹਿਗੜ੍ਹ ਸਾਹਿਬ

ਦੋਸ਼ੀ ਤੇ ਜਿਲ੍ਹਾ ਫਤਿਹਗੜ੍ਹ ਸਾਹਿਬ ਅਤੇ ਪੰਜਾਬ ਦੇ ਹੋਰ ਜਿਲਿਆਂ ਵਿੱਚ ਦਰਜ ਮੁਕੱਦਮੇ:-

ਮੁਕੱਦਮਾ ਨੰਬਰ 30 ਮਿਤੀ 25.02.2014 ਅ/ਧ 379 ਹਿੰ:ਦੰ: ਥਾਣਾ ਫਤਹਿਗੜ੍ਹ ਸਾਹਿਬ।

(ਪੀ.ਓ ਮਿਤੀ 03.04.2017 ਨੂੰ)

ਮੁਕੱਦਮਾ ਨੰਬਰ 43 ਮਿਤੀ 25.03.2014 ਅ/ਧ 379 ਹਿੰ:ਦੰ: ਥਾਣਾ ਫਤਹਿਗੜ੍ਹ ਸਾਹਿਬ।

(ਪੀ.ਓ ਮਿਤੀ 27.10.2016 ਨੂੰ)

3. ਮੁਕੱਦਮਾ ਨੰਬਰ 32 ਮਿਤੀ 12.04.2017 ਅ/ਧ 379,411 ਹਿੰ:ਦੰ: ਥਾਣਾ ਸਿੰਘ ਭਗਵੰਤਪੁਰਾ ਜਿਲ੍ਹਾ ਰੂਪਨਗਰ।

4. ਮੁਕੱਦਮਾ ਨੰਬਰ 327 ਮਿਤੀ 25.09.2017 ਅ/ਧ 386,511,307,34 ਹਿੰ:ਦੰ:, 25/54/59 ਅਸਲਾ ਐਕਟ ਥਾਣਾ ਜੀਰਕਪੁਰ ਜਿਲ੍ਹਾ ਐਸ.ਏ.ਐਸ ਨਗਰ।

5. ਮੁਕੱਦਮਾ ਨੰਬਰ 63 ਮਿਤੀ 25.03.2021 ਅ/ਧ 379 ਹਿੰ:ਦੰ: ਥਾਣਾ ਫਤਹਿਗੜ੍ਹ ਸਾਹਿਬ

ਦੋਸ਼ੀ ਤੇ ਬਾਹਰਲੀ ਸਟੇਟਾਂ ਵਿੱਚ ਦਰਜ ਮੁਕੱਦਮੇ:-

1. ਮੁਕੱਦਮਾ ਨੰਬਰ 30 ਮਿਤੀ 22.02.2011 ਅ/ਧ 379 ਹਿੰ:ਦੰ: ਥਾਣਾ ਪਿੰਜੌਰ (ਹਰਿਆਣਾ)

2. ਮੁਕੱਦਮਾ ਨੰਬਰ 436 ਮਿਤੀ 17.11.2012 ਅ/ਧ 379,411 ਹਿੰ:ਦੰ: ਥਾਣਾ ਸੈਕਟਰ 5 ਪੰਚਕੁੱਲਾ (ਹਰਿਆਣਾ)

3. ਮੁਕੱਦਮਾ ਨੰਬਰ 55 ਮਿਤੀ 16.04.2014 ਅ/ਧ 379 ਹਿੰ:ਦੰ: ਥਾਣਾ ਪੰਜੋਖਰਾ ਸਾਹਿਬ (ਹਰਿਆਣਾ)

4. ਮੁਕੱਦਮਾ ਨੰਬਰ 314 ਮਿਤੀ 30.09.2015 ਅ/ਧ 379 ਹਿੰ:ਦੰ: ਥਾਣਾ ਸੈਕਟਰ 5 ਪੰਚਕੁੱਲਾ (ਹਰਿਆਣਾ)

5. ਮੁਕੱਦਮਾ ਨੰਬਰ 447 ਮਿਤੀ 17.07.2016 ਅ/ਧ 379 ਹਿੰ:ਦੰ: ਥਾਣਾ ਜਗਾਧਰੀ (ਹਰਿਆਣਾ)

6. ਮੁਕੱਦਮਾ ਨੰਬਰ 480 ਮਿਤੀ 01.08.2016 ਅ/ਧ 379 ਹਿੰ:ਦੰ: ਥਾਣਾ ਜਗਾਧਰੀ (ਹਰਿਆਣਾ) (ਬੇਲ ਜੰਪਰ)

7. ਮੁਕੱਦਮਾ ਨੰਬਰ 95 ਮਿਤੀ 19.07.2020 ਅ/ਧ 379 ਹਿੰ:ਦੰ: ਥਾਣਾ ਪੰਜੋਖਰਾ ਸਾਹਿਬ   (ਹਰਿਆਣਾ)

ਥਾਣਾ ਅਮਲੋਹ

ਪਿਛਲੇ ਦਿਨਾਂ ਵਿੱਚ ਥਾਣਾ ਅਮਲੋਹ ਵੱਲੋ ਦੋਸ਼ੀ ਜਸਵੀਰ ਸਿੰਘ ਉਰਫ ਜੱਸੀ ਪੁੱਤਰ ਸਾਧੂ ਰਾਮ ਵਾਸੀ ਮਾਨਗੜ੍ਹ ਬਾਜੀਗਰ ਬਸਤੀ ਥਾਣਾ ਅਮਲੋਹ ਅਤੇ ਗੁਰਚਰਨ ਸਿੰਘ ਉਰਫ ਚਰਨ ਪੁੱਤਰ ਸੁਖਦੇਵ ਸਿੰਘ ਵਾਸੀ ਸ਼ਮਸ਼ਪੁਰ ਕਲੌਨੀ ਥਾਣਾ ਅਮਲੋਹ ਨੂੰ ਕਾਬੂ ਕਰਕੇ ਉਹਨਾ ਪਾਸੋ 07 ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤੇ ਗਏ।ਮੁਕੱਦਮਾ ਨੰਬਰ 37 ਮਿਤੀ 24.03.2021 ਅ/ਧ 379 ਹਿੰ:ਦੰ: ਥਾਣਾ ਅਮਲੋਹ ਦਰਜ ਰਜਿਸਟਰ ਕੀਤਾ ਗਿਆ।

ਥਾਣਾ ਗੋਬਿੰਦਗੜ੍ਹ

ਪਿਛਲੇ ਦਿਨਾਂ ਵਿੱਚ ਥਾਣਾ ਗੌਬਿੰਦਗੜ੍ਹ ਵੱਲੋ ਮੁਕੱਦਮਾ ਨੰਬਰ 57 ਮਿਤੀ 18.03.2021 ਅ/ਧ 379,411 ਹਿੰ:ਦੰ: ਥਾਣਾ ਗੌਬਿੰਦਗੜ੍ਹ ਦਰਜ ਰਜਿਸਟਰ ਕਰਕੇ ਦੋ ਦੋਸ਼ੀਆ ਪਾਸੋ ਦੋ ਚੋਰੀਸ਼ੁਦਾ ਸਕੂਟਰੀਆਂ ਬਿਨ੍ਹਾਂ ਨੰਬਰੀ ਬਰਾਮਦ ਕੀਤੀਆਂ ਗਈਆਂ।

ਮੁਕੱਦਮਾ ਨੰਬਰ 64 ਮਿਤੀ 22.03.2021 ਅ/ਧ 411 ਹਿੰ:ਦੰ: ਥਾਣਾ ਗੌਬਿੰਦਗੜ੍ਹ ਦਰਜ ਰਜਿਸਟਰ ਕਰਕੇ ਇੱਕ ਦੋਸ਼ੀ ਪਾਸੋ ਇੱਕ ਚੋਰੀਸ਼ੁਦਾ ਪਲਸਰ ਮੋਟਰਸਾਈਕਲ ਬਰਾਮਦ ਕੀਤਾ ਗਿਆ।

 

Tags: Crime News Punjab , Punjab Police , Police , Crime News , Fatehgarh Sahib Police , Fatehgarh Sahib , Amneet Kondal , SSP Fatehgarh Sahib

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD