Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਕਤਲ ਕੇਸ ਵਿੱਚ ਇੱਕ ਵਿਅਕਤੀ ਨੂੰ ਕੀਤਾ ਗ੍ਰਿਫਤਾਰ

5 Dariya News

ਖਰੜ , 19 Mar 2021

Last updated on: Mar 19, 2021, 00:00 IST

ਮਾਨਯੋਗ ਸੀਨੀਅਰ ਕਪਤਾਨ ਪੁਲਿਸ ਸਤਿੰਦਰ ਸਿੰਘ ਜਿਲਾ ਐਸ. ਏ. ਐਸ. ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਨਯੋਗ ਕਪਤਾਨ ਪੁਲਿਸ ਦਿਹਾਤੀ ਡਾ. ਰਵਜੋਤ ਕੌਰ ਗਰੇਵਾਲ ਆਈ. ਪੀ. ਐਸ. ਅਤੇ ਉਪ ਕਪਤਾਨ ਪੁਲਿਸ ਖਰੜ- ਰੁਪਿੰਦਰਦੀਪ ਕੌਰ ਸੋਹੀ ਦੀ ਰਹਿਨੁਮਾਈ ਅਧੀਨ ਇੰਸ: ਦਲਜੀਤ ਸਿੰਘ ਗਿੱਲ ਮੁੱਖ ਅਫਸਰ ਥਾਣਾ ਸਿਟੀ ਖਰੜ ਦੀ ਨਿਗਰਾਨੀ ਹੇਠ ਅੰਨਾ ਕਤਲ ਮੁਕੱਦਮਾ ਨੂੰ ਕਰੀਬ 20 ਘੰਟਿਆ ਵਿੱਚ ਟਰੇਸ ਕੀਤਾ ਹੈ। ਜੋ ਕਿ ਮਿਤੀ: 18/03/2021 ਨੂੰ ਵਕਤ ਕਰੀਬ 12:30 ਪੀ ਐਮ ਦੇ ਕਿਸੇ ਵਿਅਕਤੀ ਨੇ ਇਤਲਾਹ ਦਿੱਤੀ ਸੀ ਕਿ ਲੇਬਰ ਸੈਂਡ ਨੇੜੇ ਖਾਨਪੁਰ ਚੌਕ ਕਿਸੇ ਨਾ ਮਾਲੂਮ ਮੋਨੇ ਨੌਜਵਾਨ ਵਿਅਕਤੀ ਦੀ ਲਾਸ਼ ਪਈ ਹੈ ਜਿਸ ਪਰ ਇੰਸ: ਦਲਜੀਤ ਸਿੰਘ ਗਿੱਲ ਮੁੱਖ ਅਫਸਰ ਥਾਣਾ ਸਿਟੀ ਖਰੜ ਵਲੋਂ ਸਮੇਤ ਪੁਲਿਸ ਪਾਰਟੀ ਦੇ ਮੌਕਾ ਪਰ ਪੁੱਜਾ ਜਿੱਥੇ ਇੱਕ ਮੋਨਾ ਵਿਅਕਤੀ ਜਿਸ ਦੀ ਉਮਰ ਕਰੀਬ 34/35 ਸਾਲ ਹੈ ਜਿਸ ਦੇ ਮੂੰਹ ਤੋਂ ਖੁਨ ਅਲੂਦ ਜੰਮਿਆ ਹੋਇਆ ਹੈ ਤੇ ਮੂੰਹ ਤੇ ਕਿਸੇ ਨਾ ਮਾਲੂਮ ਵਿਅਕਤੀ ਵਲੋਂ ਪੱਥਰ ਵਗੈਰਾ ਮਾਰ ਕੇ ਜਬਾੜਾ ਤੋੜਿਆ ਹੋਇਆ ਜਾਪਦਾ ਹੈ ਮੱਥਾ ਟੁੱਟਿਆ ਹੋਇਆ ਹੈ। ਜਿਸ ਤੋਂ ਉਸ ਦਾ ਕਤਲ ਹੋਇਆ। ਜਾਪਦਾ ਹੈ ਮ੍ਰਿਤਕ ਦੀ ਲਾਸ਼ ਸਿਵਲ ਹਸਪਤਾਲ ਮੋਰਚਰੀ ਰੱਖਵਾਈ ਗਈ ਜਿਸ ਤੇ ਮੁਕੱਦਮਾ ਨੰਬਰ 97 ਮਿਤੀ 18/03/2021 ਅ/ਧ 302 ਆਈ. ਪੀ. ਸੀ. ਥਾਣਾ ਸਿਟੀ ਖਰੜ ਬਰਖਿਲਾਫ ਨਾ ਮਾਲੂਮ ਵਿਅਕਤੀ/ਵਿਅਕਤੀਆਂ ਦੇ ਦਰਜ ਰਜਿਸਟਰ ਕੀਤਾ ਗਿਆ ।ਮੁਕੱਦਮਾ ਦੀ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਉਂਦੇ ਹੋਏ ਮੁੱਖ ਅਫਸਰ ਥਾਣਾ ਨੇ ਮੁਕੱਦਮਾ ਵਾ ਹਾਲਾਤ ਸਬੰਧੀ ਸੀਨੀਅਰ ਅਫਸਰਾਨਬਾਲਾ ਨੂੰ ਜਾਣੂ ਕਰਵਾਇਆ ਗਿਆ ਮੌਕਾ ਪਰ ਫੋਰੈਂਸਿਕ ਟੀਮ ਬੁਲਾਈ ਗਈ ਅਤੇ ਮ੍ਰਿਤਕ ਦੀ ਸ਼ਨਾਖਤ ਲਈ ਸੀ. ਸੀ. ਟੀ. ਵੀ ਫੁਟੇਜ ਦੇਖਣ ਲਈ ਵੱਖ ਵੱਖ ਪੁਲਿਸ ਪਾਰਟੀਆ ਦੀਆ ਟੀਮਾ ਬਣਾ ਕੇ ਰਵਾਨਾ ਕੀਤੀਆ ਗਈਆ ।

ਤਫਤੀਸ ਦੋਰਾਨ ਨਾ ਮਾਲੂਮ ਵਿਅਕਤੀ ਦੀ ਸਨਾਖਤ ਅਬੂ ਤਾਲੀਬ ਉਰਫ ਦੁੱਲਾ ਪੁੱਤਰ ਨਾਜੂ ਸ਼ੇਖ ਵਾਸੀ ਪਿੰਡ ਖਾਨਪੁਰ ਜਿਲਾ ਮੋਹਾਲੀ ਜਿਸ ਦੀ ਉਮਰ 35 ਸਾਲ ਹੋਈ ।ਮ੍ਰਿਤਕ ਦੀ ਸਨਾਖਤ ਉਸ ਦੀ ਪਤਨੀ ਪਿੰਕੀ ਨੇ ਕੀਤੀ ।ਮੁਕੱਦਮਾ ਦੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਅਬੂ ਤਾਲੀਬ ਉਰਫ ਦੁੱਲਾ ਪੁੱਤਰ ਨਾਜੂ ਸ਼ੇਖ ਵਾਸੀ ਪਿੰਡ ਖਾਨਪੁਰ ਜਿਲਾ ਮੋਹਾਲੀ ਦੀ ਪਤਨੀ ਪਿੰਕੀ ਨੇ ਦੱਸਿਆ ਕਿ ਉਸ ਦੇ ਲੜਕੇ ਨੇ ਦੇਖਿਆ ਕਿ ਮਿਤੀ 17-3-2021 ਨੂੰ ਉਸ ਦੇ ਘਰਵਾਲੇ ਅਬੂ ਤਾਲੀਬ ਉਰਫ ਦੁੱਲਾ ਉਕਤ ਨੂੰ ਸਿਤਾਗੁਲ ਸੇਖ ਪੁੱਤਰ ਲਾਲ ਗੁਲ ਸੇਖ ਉਮਰ ਕਰੀਬ 20 ਸਾਲ ਪਿੰਡ ਨਤੁਨਤਿਰ ਥਾਣਾ ਲਾਲ ਗੁੱਲਾ ਤਹਿਸੀਲ ਸਦਨ ਨਸੀਬਪੁਰ ਜਿਲਾ ਮੂਰਸ਼ਿੰਦਾਬਾਦ ਪੱਛਮੀ ਬੰਗਾਲ ਹਾਲ ਵਾਸੀ ਝੁੰਗੀਆ ਪਿੰਡ ਖਾਨਪੁਰ ਨਾਲ ਜਾਦੇ ਦੇਖਿਆ । ਜਿਸ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਅਬੂ ਤਾਲੀਬ ਉਰਫ ਦੁੱਲਾ ਅਤੇ ਸਿਤਾਗੁਲ ਸ਼ੇਖ ਦੋਨਾ ਨੇ ਪਹਿਲਾ ਇਕਠੇ ਸ਼ਬਾਰ ਪੀਤੀ ਜਿਥੇ ਇਹਨਾ ਦੀ ਆਪਸ ਵਿਚ ਬਹਸ ਹੋ ਗਈ ਬਿਹਸ ਦੋਰਾਨ ਦੋਸੀ ਸਿਤਾਗੁਲ ਸੇਖ ਉਕਤ ਨੇ ਸਰਾਬ ਦੇ ਨਸ਼ੇ ਵਿਚ ਉਸ ਨੂੰ ਪੱਥਰਾਂ ਉਪਰ ਸਿੱਟ ਦਿੱਤਾ ਅਤੇ ਪੱਥਰ ਨਾਲ ਉਸ ਨੂੰ ਮਾਰ ਦਿੱਤਾ ।ਮੁਕੱਦਮਾ ਦੀ ਤਫਤੀਸ਼ ਦੌਰਾਨ ਦੋਸ਼ੀ ਸਿਤਾਗੁਲ ਸੇਖ ਪੁੱਤਰ ਲਾਲ ਗੁਲ ਸੇਖ ਉਮਰ ਕਰੀਬ 20 ਸਾਲ ਪਿੰਡ ਨਤੁਨਤਿਰ ਥਾਣਾ ਲਾਲ ਗੁੱਲਾ ਤਹਿਸੀਲ ਸਦਨ ਨਸੀਬਪੁਰ ਜਿਲਾ ਮੂਰਸ਼ਿੰਦਾਬਾਦ ਪੱਛਮੀ ਬੰਗਾਲ ਹਾਲ ਵਾਸੀ ਝੁੰਗੀਆ ਪਿੰਡ ਖਾਨਪੁਰ ਦੀ ਮੁਢਲੀ ਪੁੱਛ ਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਅਬੂ ਤਾਲੀਬ ਉਰਫ ਦੁੱਲਾ ਪੁੱਤਰ ਨਾਜੂ ਸ਼ੇਖ ਵਾਸੀ ਪਿੰਡ ਖਾਨਪੁਰ ਜਿਲਾ ਮੋਹਾਲੀ ਦੋਸੀ ਸੀਤਾ ਗੁਲ ਸ਼ੇਖ ਉਕਤ ਦੀ ਘਰਵਾਲੀ ਪਰ ਮਾੜੀ ਨਜ਼ਰ ਰੱਖਦਾ ਸੀ ਜਿਸ ਦਾ ਉਸ ਨੂੰ ਪਤਾ ਲੱਗ ਗਿਆ ਸੀ ਮਿਤੀ 17-3-2021 ਨੂੰ ਇਹਨਾ ਦੇ ਘਰ ਕੋਲ ਝੁਗਿਆ ਵਿਚ ਮੰਗਣੀ ਦਾ ਪਰੋਗਰਾਮ ਸੀ ਜਿਸ ਦਾ ਇਸ ਨੇ ਮੌਕੇ ਦਾ ਫਾਇਦਾ ਚੁੱਕ ਕੇ ਉਕਤ ਵਾਰਦਾਤ ਨੂੰ ਇੰਜਾਮ ਦਿੱਤਾ ਹੈ । ਮੁਕੱਦਮਾ ਹਜਾ ਵਿੱਚ ਦੋਸ਼ੀ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ

 

Tags: Crime News Punjab , Punjab Police , Police , Crime News , S.A.S. Nagar Police , Mohali Police , Ravjot Grewal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD