Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਚੰਡੀਗੜ੍ਹ ਯੂਨੀਵਰਸਿਟੀ ਦਾ ਤੇਜ਼ ਗੇਂਦਬਾਜ਼ ਵੈਭਵ ਅਰੋੜਾ ਕੋਲਕੱਤਾ ਨਾਈਟ ਰਾਈਡਰਜ਼ ਦੀ ਟੀਮ 'ਚ ਸ਼ਾਮਲ

ਆਈ.ਪੀ.ਐਲ ਨਿਲਾਮੀ 2021 ਦੌਰਾਨ ਸ਼ਾਹਰੁੱਖ ਖ਼ਾਨ ਦੀ ਟੀਮ ਲਈ 20 ਲੱਖ 'ਚ ਹੋਈ ਖ਼ਰੀਦ

Web Admin

Web Admin

5 Dariya News

ਘੜੂੰਆਂ , 15 Mar 2021

Last updated on: Mar 15, 2021, 00:00 IST

ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ 'ਚ ਬੀਏ+ਬੀਐਡ ਦੇ ਵਿਦਿਆਰਥੀ ਵੈਭਵ ਅਰੋੜਾ ਨੂੰ ਆਈ.ਪੀ.ਐਲ ਸੀਜ਼ਨ-14 ਲਈ ਕੋਲਕੱਤਾ ਨਾਈਟ ਰਾਈਡਰਜ਼ ਦੀ ਟੀਮ ਵੱਲੋਂ ਗੇਂਦਬਾਜ਼ੀ ਲਈ ਚੁਣਿਆ ਗਿਆ ਹੈ। ਆਈ.ਪੀ.ਐਲ ਲਈ ਬੀਤੇ ਮਹੀਨੇ ਹੋਈ ਨਿਲਾਮੀ ਦੌਰਾਨ ਵੈਭਵ ਅਰੋੜਾ ਨੂੰ ਬਾਲੀਵੁੱਡ ਦੇ 'ਕਿੰਗ ਖਾਨ' ਸ਼ਾਹਰੁੱਖ ਖਾਨ ਦੀ ਟੀਮ ਕੇ.ਕੇ.ਆਰ ਲਈ 20 ਲੱਖ ਦੇ ਬੇਸ ਪ੍ਰਾਈਜ਼ 'ਤੇ ਚੁਣਿਆ ਗਿਆ ਹੈ। 130 ਤੋਂ 145 ਕਿ.ਮੀ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕਰਨ ਵਾਲਾ 'ਵਰਸਿਟੀ ਦਾ ਸਟਾਰ ਕ੍ਰਿਕਟਰ 9 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਆਈ.ਪੀ.ਐਲ ਦੇ ਮਹਾਂਮੁਕਾਬਲੇ ਦੌਰਾਨ ਵਿਰੋਧੀ ਬੱਲੇਬਾਜ਼ਾਂ ਦੀਆਂ ਵਿਕਟਾਂ ਝਟਕਾਉਂਦਾ ਨਜ਼ਰ ਆਏਗਾ।ਜਾਣਕਾਰੀ ਦਿੰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਕ੍ਰਿਕਟ ਕੋਚ ਰਵੀ ਵਰਮਾ ਨੇ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਖੇਡਦਿਆਂ ਵੈਭਵ ਨੇ ਵਿਲੱਖਣ ਰਿਕਾਰਡ ਆਪਣੇ ਨਾਮ ਕੀਤੇ ਹਨ। ਸਾਲ 2018-19 ਦੌਰਾਨ ਰੋਹਤਕ 'ਚ ਹੋਈ ਨੌਰਥ ਜ਼ੋਨ ਏ.ਆਈ.ਯੂ ਕ੍ਰਿਕਟ ਚੈਂਪੀਅਨਸ਼ਿਪ ਦੌਰਾਨ ਵੈਭਵ ਨੇ 4 ਮੈਚ ਖੇਡਦਿਆਂ ਕੁੱਲ 14 ਵਿਕਟਾਂ ਆਪਣੇ ਨਾਮ ਦਰਜ ਕਰਵਾਈਆਂ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦਾ ਤੀਜਾ ਮੈਚ ਚੈਂਪੀਅਨਸ਼ਿਪ ਦਾ ਯਾਦਗਾਰੀ ਅਤੇ ਇਤਿਹਾਸਕ ਮੈਚ ਸਿੱਧ ਹੋਇਆ, ਜਿਸ ਦੌਰਾਨ ਵੈਭਵ ਦੀ ਕਪਤਾਨੀ ਅਧੀਨ ਚੰਡੀਗੜ੍ਹ ਯੂਨੀਵਰਸਿਟੀ ਦੀ ਟੀਮ ਨੇ ਰਾਮਪੁਰ ਯੂਨੀਵਰਸਿਟੀ (ਯੂਪੀ) ਦੀ ਟੀਮ ਨੂੰ ਮਾਤਰ 7 ਰਨਾਂ 'ਤੇ ਆਲਆਊਟ ਕਰਦਿਆਂ ਵੱਡਾ ਰਿਕਾਰਡ ਕਾਇਮ ਕੀਤਾ। ਇਸ ਮੈਚ 'ਚ ਵੈਭਵ ਨੇ 2 ਰਨ ਦੇ ਕੇ 8 ਵਿਕਟਾਂ ਝਟਕਾਉਂਦਿਆਂ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਅਤੇ ਜਿਸ ਦੀ ਬਦੌਲਤ ਉਸਨੂੰ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਵੱਲੋਂ ਖੇਡਣ ਦਾ ਮੌਕਾ ਮਿਲਿਆ।ਕੋਚ ਰਵੀ ਵਰਮਾ ਨੇ ਦੱਸਿਆ ਕਿ ਹਿਮਾਚਲ ਦੀਆਂ ਪਿੱਚਾਂ 'ਤੇ ਆਪਣੀ ਗੇਂਦਬਾਜ਼ੀ ਦਾ ਲੋਹਾ ਮਨਵਾਉਂਦਿਆਂ ਵੱਡੇ ਰਿਕਾਰਡ ਆਪਣੇ ਨਾਮ ਕੀਤੇ। ਸਾਲ 2019 ਦੌਰਾਨ ਵੈਭਵ ਨੂੰ ਹਿਮਾਚਲ ਪ੍ਰਦੇਸ਼ ਵੱਲੋਂ ਰਣਜ਼ੀ ਟੂਰਨਾਮੈਂਟ ਖੇਡਣ ਦਾ ਮੌਕਾ ਮਿਲਿਆ, ਜਿਸ ਦੌਰਾਨ ਵੀ ਉਸਨੇ ਆਪਣਾ ਬਿਹਤਰੀਨ ਪ੍ਰਦਰਸ਼ਨ ਬਰਕਰਾਰ ਰੱਖਿਆ। ਉਨ੍ਹਾਂ ਦੱਸਿਆ ਕਿ ਸੌਰਾਸ਼ਟਰ ਵਿਰੁੱਧ ਖੇਡੇ ਟੂਰਨਾਮੈਂਟ ਦੇ ਪਹਿਲੇ ਮੈਚ ਦੌਰਾਨ ਉਸਨੇ 9 ਵਿਕਟਾਂ ਹਾਸਲ ਕਰਕੇ ਸਭਨਾਂ ਨੂੰ ਹੈਰਾਨ ਕਰ ਦਿੱਤਾ। ਇਨ੍ਹਾਂ ਵਿਕਟਾਂ 'ਚ ਭਾਰਤੀ ਕ੍ਰਿਕਟ ਸਟਾਰ ਚੁਤੇਸ਼ਵਰ ਪੁਜਾਰਾ ਦੀ ਵਿਕਟ ਵੀ ਸ਼ਾਮਲ ਸੀ, ਇਸ ਟੂਰਨਾਮੈਂਟ 'ਚ ਵੈਭਵ ਵੱਲੋਂ ਕੀਤੀ ਬਾਕਮਾਲ ਗੇਂਦਬਾਜ਼ੀ ਦੀ ਚੁਫ਼ੇਰਿਓਂ ਪ੍ਰਸ਼ੰਸਾ ਕੀਤੀ ਗਈ।ਉਨ੍ਹਾਂ ਦੱਸਿਆ ਕਿ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੈਭਵ ਨੇ 8 ਮੈਚਾਂ 'ਚ 26 ਵਿਕੇਟਾਂ ਝਟਕ ਕੇ ਆਪਣੀ ਖੇਡ ਪ੍ਰਤੀਭਾ ਦਾ ਪ੍ਰਦਰਸ਼ਨ ਕਰ ਵਿਖਾਇਆ ਅਤੇ ਟੂਰਨਾਮੈਂਟ ਦੌਰਾਨ ਸੱਭ ਤੋਂ ਵੱਧ ਵਿਕਟਾਂ ਲੈਣ ਵਾਲਾ ਭਾਰਤ ਦਾ ਪਹਿਲਾ ਗੇਂਦਬਾਜ਼ ਬਣਿਆ।

ਵੈਭਵ ਦੇ ਕ੍ਰਿਕਟ ਕਰੀਅਰ 'ਤੇ ਚਾਨਣਾ ਪਾਉਂਦਿਆਂ ਰਵੀ ਵਰਮਾ ਨੇ ਦੱਸਿਆ ਕਿ 2011 'ਚ ਅੰਬਾਲਾ ਦੀਆਂ ਗਲੀਆਂ 'ਚੋਂ ਟੈਨਿਸ ਬਾਲ ਨਾਲ ਖੇਡ-ਖੇਡ ਕੇ ਆਈ.ਪੀ.ਐਲ ਤੱਕ ਪਹੁੰਚਣ ਦਾ ਸਫ਼ਰ ਵੈਭਵ ਲਈ ਚਣੌਤੀਆਂ ਭਰਿਆ ਰਿਹਾ ਹੈ ਜੋ ਨੌਜਵਾਨਾਂ ਲਈ ਪ੍ਰੇਰਨਾਸਰੋਤ ਵੀ ਬਣਿਆ ਹੈ। ਵੈਭਵ ਦੇ ਪਿਤਾ ਦੁੱਧ ਦੀ ਡੇਅਰੀ ਚਲਾ ਕੇ ਸੰਯੁਕਤ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ। ਆਰਥਿਕ ਚਣੌਤੀਆਂ, ਪਰਵਾਰਕ ਜ਼ਿੰਮੇਵਾਰੀਆਂ ਅਤੇ ਹੋਰ ਰੁਕਾਵਟਾਂ ਦਾ ਡੱਟ ਕੇ ਸਾਹਮਣਾ ਕਰਦੇ ਹੋਏ ਵੈਭਵ ਨੇ ਹੌਸਲੇ ਨੂੰ ਪਸਤ ਨਹੀਂ ਹੋਣ ਦਿੱਤਾ। ਉਨ੍ਹਾਂ ਦੱਸਿਆ ਕਿ ਆਪਣੀ ਮਿਹਨਤ ਅਤੇ ਜਨੂੰਨ ਸਦਕਾ ਚੰਡੀਗੜ੍ਹ ਯੂਨੀਵਰਸਿਟੀ ਦੀਆਂ ਪਿੱਚਾਂ, ਹਿਮਾਚਲ ਪ੍ਰਦੇਸ਼ ਦੀ ਰਣਜ਼ੀ ਟਰਾਫ਼ੀ ਸਮੇਤ ਹੋਰ ਘਰੇਲੂ ਕ੍ਰਿਕਟ ਮੈਚਾਂ ਚੋਂ ਗੁਜ਼ਰਦਾ ਹੋਇਆ ਅੱਜ ਵੈਭਵ ਕ੍ਰਿਕਟ ਦੇ ਮਹਾਂਕੁੰਭ 'ਚ ਆਪਣੀ ਗੇਂਦਬਾਜ਼ੀ ਦਾ ਹੁਨਰ ਵਿਖਾਉਣ ਲਈ ਤਿਆਰ ਹੈ।ਕੋਚ ਰਵੀ ਵਰਮਾ ਨੇ ਦੱਸਿਆ ਕਿ ਆਈਪੀਐਲ ਮਹਾਂਮੁਕਾਬਲੇ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਵੈਭਵ ਨੇ ਵੱਡਾ ਰਿਕਾਰਡ ਆਪਣੇ ਨਾਮ ਕੀਤਾ ਹੈ। ਵੈਭਵ ਅਰੋੜਾ ਨੇ ਪਹਿਲਾਂ ਹੀ ਲਿਸਟ ਏ ਵਿਚ ਆਪਣੀ ਸ਼ੁਰੂਆਤ ਕਰਦਿਆਂ ਪਹਿਲੇ ਮੈਚ ਵਿਚ ਹੀ ਹੈਟ੍ਰਿਕ ਹਾਸਲ ਕੀਤੀ ਹੈ। ਵਿਜੇ ਹਜ਼ਾਰੇ ਟਰਾਫੀ 2021 ਦੇ ਮਹਾਂਰਾਸ਼ਟਰ ਖਿਲਾਫ਼ ਏਲੀਟ ਗਰੁੱਪ ਡੀ ਰਾਉਂਡ ਵਨ ਮੈਚ ਵਿੱਚ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਵੈਭਵ ਅਰੋੜਾ ਨੇ ਹਿਮਾਚਲ ਦੀ ਟੀਮ ਲਈ ਲਗਾਤਾਰ ਤਿੰਨ ਗੇਂਦਾਂ ਵਿੱਚ ਤਿੰਨ ਬੱਲੇਬਾਜ਼ਾਂ ਨੂੰ ਆਊਟ ਕਰਕੇ ਹੈਟ੍ਰਿਕ ਹਾਸਲ ਕੀਤੀ। ਵਿਜੈ ਹਜ਼ਾਰੇ ਟਰਾਫ਼ੀ ਦੌਰਾਨ ਵੈਭਵ ਨੇ 5 ਮੈਚਾਂ ਦੌਰਾਨ ਕੁੱਲ 8 ਵਿਕਟਾਂ ਆਪਣੇ ਨਾਮ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ 2020-21 ਦੌਰਾਨ ਸ਼ਈਦ ਮੁਸ਼ਤਾਕ ਅਲੀ ਟਰਾਫ਼ੀ ਦੌਰਾਨ ਵੈਭਵ ਨੇ ਬੇਮਿਸਾਲ ਖੇਡ ਹੁਨਰ ਦਾ ਪ੍ਰਦਰਸ਼ਨ ਕਰਦਿਆਂ ਸਮੁੱਚੇ ਟੂਰਨਾਮੈਂਟ ਦੌਰਾਨ 6 ਮੈਚਾਂ ਦੀ ਲੜੀ 'ਚ 10 ਵਿਕਟਾਂ ਆਪਣੇ ਨਾਮ ਕੀਤੀਆਂ।ਪਿਛਲੇ ਸਾਲ ਆਈਪੀਐਲ ਸੀਜਨ ਦੌਰਾਨ ਵੈਭਵ ਨੂੰ ਪਿਛਲੇ ਸਾਲ ਦੁਬਈ ਵਿਖੇ ਕਿੰਗਸ ਇਲੈਵਨ ਪੰਜਾਬ ਦੀ ਟੀਮ ਨਾਲ ਬਤੌਰ ਨੈਟ ਬਾੱਲਰ ਖੇਡਣ ਦਾ ਮੌਕਾ ਮਿਲਿਆ, ਜਿਥੇ ਉਸ ਨੇ 80 ਦਿਨਾਂ ਤੱਕ ਭਾਰਤ ਅਤੇ ਵਿਦੇਸ਼ ਦੇ ਚੋਟੀ ਦੇ ਖਿਡਾਰੀਆਂ ਨਾਲ ਪ੍ਰੈਕਟਿਸ ਹਾਸਲ ਕੀਤੀ। ਇਸ ਦੌਰਾਨ ਉਨ੍ਹਾਂ ਨੂੰ ਕੇ.ਐਲ ਰਾਹੁਲ, ਕ੍ਰਿਸ ਗੇਲ, ਮੈਕਸਵੈਲ ਅਤੇ ਮੰਯਕ ਅਗਰਵਾਲ, ਮੁਹੰਮਦ ਸ਼ਮੀ ਵਰਗੇ ਦਿੱਗਜ਼ ਖਿਡਾਰੀ ਨਾਲ ਸਿਖਲਾਈ ਹਾਸਲ ਕਰਨ ਦਾ ਮੌਕਾ ਮਿਲਿਆ ਅਤੇ ਟੀਮ ਕੋਚ ਅਨਿਲ ਕੁੰਬਲੇ ਵੱਲੋਂ ਗੇਂਦਬਾਜ਼ੀ ਦੀਆਂ ਬਾਰੀਕੀਆਂ ਤੋਂ ਇਲਾਵਾ ਯੋਗ ਮਾਰਗ ਦਰਸ਼ਨ ਵੀ ਪ੍ਰਾਪਤ ਹੋਇਆ।ਇਸ ਸਬੰਧੀ ਗੱਲਬਾਤ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਵੈਭਵ ਅਰੋੜਾ ਨੂੰ ਵਧਾਈ ਦਿੰਦਿਆਂ ਹੋਰ ਮਿਹਨਤ ਅਤੇ ਜਨੂੰਨ ਨਾਲ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਉਭਰ ਰਹੇ ਪ੍ਰਤੀਭਾਸ਼ਾਲੀ ਖਿਡਾਰੀਆਂ ਲਈ ਆਈ.ਪੀ.ਐਲ ਵੱਡਾ ਮੰਚ ਹੈ, ਜਿੱਥੇ ਹੁਨਰਮੰਦ ਯੁਵਾ ਖਿਡਾਰੀਆਂ ਨੂੰ ਅੱਗੇ ਵਧਣ ਦਾ ਭਰਪੂਰ ਮੌਕਾ ਮਿਲਦਾ ਹੈ। ਉਨ੍ਹਾਂ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ 'ਵਰਸਿਟੀ ਹਰ ਪ੍ਰਤੀਭਾਸ਼ਾਲੀ ਖਿਡਾਰੀ ਨੂੰ ਅੱਗੇ ਲਿਆਉਣ ਲਈ ਯਤਨਸ਼ੀਲ ਹੈ। ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ 'ਵਰਸਿਟੀ ਵੱਲੋਂ 100 ਫ਼ੀਸਦੀ ਤੱਕ ਦੇ ਵਜ਼ੀਫ਼ੇ, ਕੋਰਸਾਂ 'ਚ ਰਾਖਵੀਂਆਂ ਸੀਟਾਂ, ਡਾਈਟ ਫ਼ੀਸ, ਮੁਫ਼ਤ ਹੋਸਟਲ ਆਦਿ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

 

Tags: Chandigarh University , Gharuan , Chandigarh University Gharuan , Chandigarh Group Of Colleges , Satnam Singh Sandhu. CGC Gharuan , Vaibhav Arora

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD