Monday, 20 May 2024

 

 

ਖ਼ਾਸ ਖਬਰਾਂ ਸਮਾਣਾ ਹਲਕੇ ਤੋਂ ਐਨ ਕੇ ਸ਼ਰਮਾ ਦੀ ਵੱਡੀ ਲੀਡ ਨਾਲ ਜਿੱਤ ਯਕੀਨੀ ਬਣਾਵਾਂਗੇ: ਸੁਰਜੀਤ ਸਿੰਘ ਰੱਖੜਾ ਖੰਨਾ ਵੱਲੋਂ ਲੋਕਾਂ ਤੋਂ ਭਾਜਪਾ ਦੇ ਪੱਖ ਵਿਚ ਵੋਟਾਂ ਭੁੱਗਤਣ ਦੀ ਅਪੀਲ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਰੀਦਕੋਟ ਤੋਂ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਲਈ ਜੈਤੋ ਅਤੇ ਮੋਗਾ ਵਿਖੇ ਕੀਤਾ ਚੋਣ ਪ੍ਰਚਾਰ, ਅਨਮੋਲ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ ਪੰਜਾਬ 'ਚ ਲਗਾਤਾਰ ਵਧਦਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦਾ ਕੁਨਬਾ, ਕਈ ਵੱਡੇ ਨੇਤਾ 'ਆਪ' 'ਚ ਸ਼ਾਮਲ ਰਾਜਪੁਰਾ ਵਿੱਚ ਪੰਜਾਬ ਦਾ ਮੁੱਖ ਉਦਯੋਗਿਕ ਕੇਂਦਰ ਬਣਨ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ : ਪ੍ਰਨੀਤ ਕੌਰ ਸ੍ਰੀ ਆਨੰਦਪੁਰ ਸਾਹਿਬ ਵਿੱਚ ਕਪਾਹ ਉਦਯੋਗ ਦਾ ਵੱਡਾ ਪ੍ਰੋਜੈਕਟ ਲੈ ਕੇ ਆਵਾਂਗਾ : ਡਾ.ਸੁਭਾਸ਼ ਸ਼ਰਮਾ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਵਾਂਗੇ, ਸਿਖਰਾਂ 'ਤੇ ਪਹੁੰਚਾਵਾਂਗੇ: ਵਿਜੇ ਇੰਦਰ ਸਿੰਗਲਾ ਕਾਂਗਰਸ ਪਾਰਟੀ ਦੇ ਲੋਕ ਸਭਾ ਉਮੀਦਵਾਰ ਵਿਜੇ ਇੰਦਰ ਸਿੰਗਲਾ ਦੀ ਜਿੱਤ ਨੂੰ ਯਕੀਨੀ ਬਣਿਆ ਜਾਵੇਗਾ : ਗੁਰਪ੍ਰਤਾਪ ਪੰਡਿਆਲਾ 2024 ਚੋਣਾਂ ਇਤਿਹਾਸਿਕ : ਪਵਨ ਖੇੜਾ ਅੰਮ੍ਰਿਤਪਾਲ ਨੂੰ ਬੰਦੀ ਸਿੰਘ ਨਹੀਂ ਮੰਨਿਆ ਜਾ ਸਕਦਾ: ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨਾਂ ਨੂੰ ਧਮਕੀਆਂ ਦੇਣ ਲਈ ਹੰਸ ਰਾਜ ਹੰਸ ਦੇ ਖਿਲਾਫ ਕਾਰਵਾਈ ਮੰਗੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਤਬਦੀਲੀ ਲਈ 'ਡਰਾਈਵ ਇਟ' ਵਿਜ਼ਨ ਡਾਕੂਮੈਂਟ ਪੇਸ਼ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਰੂਕਸ਼ੇਤਰ ਤੋਂ 'ਆਪ' ਉਮੀਦਵਾਰ ਡਾ. ਸੁਸ਼ੀਲ ਗੁਪਤਾ ਲਈ ਕੀਤਾ ਚੋਣ ਪ੍ਰਚਾਰ ਮਹਿਲਾ ਸਸ਼ਕਤੀਕਰਨ ਦੀ ਗੱਲ ਤਾਂ ਛੱਡੋ, 'ਆਪ' ਆਗੂ ਔਰਤਾਂ ਦੀ ਇੱਜ਼ਤ ਵੀ ਨਹੀਂ ਕਰਦੇ : ਜੈ ਇੰਦਰ ਕੌਰ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ : ਵਿਜੇ ਇੰਦਰ ਸਿੰਗਲਾ ਚੋਣਾਂ ਲੋਕਤੰਤਰ ਹੈ ਅਤੇ ਇੱਥੇ ਹਥਿਆਰਾਂ ਦੀ ਨਹੀਂ, ਵਿਚਾਰਾਂ ਦੀ ਲੜਾਈ ਹੋਣੀ ਚਾਹੀਦੀ ਹੈ : ਗੁਰਜੀਤ ਸਿੰਘ ਔਜਲਾ ਅਕਾਲੀ ਦਲ ਦੇ ਐਲਾਨਨਾਮੇ ’ਚ ਪੰਥਕ ਤੇ ਖੇਤਰੀ ਮਜ਼ਬੂਤੀ ਦਾ ਸੱਦਾ ਚੰਨੀ ਕਰਦਾ ਮਸਲੇ ਹੱਲ, ਤੁਸੀਂ ਨਾ ਮੰਨੀ ਸਾਡੀ ਗੱਲ, ਤੁਸੀਂ ਤੁਰ ਪਏ ਬਦਲਾਅ ਦੇ ਵੱਲ, ਹੁਣ ਕਰਾਂਗੇ ਪੱਕਾ ਹੱਲ - ਗੁਰਜੀਤ ਔਜਲਾ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਜਲੰਧਰ ਜ਼ਿਲ੍ਹੇ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ ਸਾਬਕਾ ਐਮਸੀ ਕੁਲਦੀਪ ਸਿੰਘ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ ਦੋ ਸਾਲਾਂ ਵਿੱਚ ਸਾਡੀ ਸਰਕਾਰ ਅਤੇ ਮੇਰੇ ਕੀਤੇ ਕੰਮ ਦੇਖ ਲਓ, ਫੇਰ ਜੋ ਮਰਜ਼ੀ ਫੈਸਲਾ ਕਰੋ: ਮੀਤ ਹੇਅਰ

 

ਜਿਲ੍ਹਾ ਪੁਲੀਸ ਲਾਈਨ ਵਿਖੇ ਓਪਨ ਜਿੰਮ ਪੁਲਿਸ ਅਧਿਕਾਰੀਆਂ, ਕਰਮਚਾਰੀਆਂ ਨੂੰ ਸਮਰਪਿਤ

ਐਸ ਐਸ ਪੀ ਅਮਨੀਤ ਕੌਂਡਲ ਨੇ ਕਿਹਾ ਕਿ ਸਿਹਤ ਵਧੀਆ ਰੱਖਣ ਲਈ ਖੇਡ ਦੇ ਮੈਦਾਨ ਦੇ ਨਾਲ ਓਪਨ ਜਿੰਮ ਦਾ ਕੋਈ ਮੁਕਾਬਲਾ ਨਹੀ

Web Admin

Web Admin

5 Dariya News

ਫਤਹਿਗੜ੍ਹ ਸਾਹਿਬ , 04 Mar 2021

ਕੋਰੋਨਾ ਮਾਹਮਾਰੀ ਦੇ ਦੌਰਾਨ ਸੁਰੱਖਿਆ ਬਲਾਂ ਨੂੰ ਚੁਸਤ ਦਰੁਸਤ ਰੱਖਣ ਅਤੇ ਕੋਵਿਡ ਤੋਂ ਬਚਾਉਣ ਲਈ ਉਨ੍ਹਾਂ ਦੀ ਇਮਯੂਨਿਟੀ ਨੂੰ  ਹੋਰ ਵਧਾਉਣ ਲਈ ਅੱਜ ਜਿਲ੍ਹਾ ਪੁਲੀਸ ਲਾਈਨ ਵਿਖੇ ਓਪਨ ਜਿੰਮ ਪੁਲਿਸ ਅਧਿਕਾਰੀਆਂ, ਕਰਮਚਾਰੀਆਂ ਅਤੇ ਨਵੇਂ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਐਸ ਐਸ ਪੀ ਅਮਨੀਤ ਕੌਂਡਲ ਨੇ ਕਿਹਾ ਕਿ ਸਿਹਤ ਵਧੀਆ ਰੱਖਣ ਲਈ ਖੇਡ ਦੇ ਮੈਦਾਨ ਦੇ ਨਾਲ-ਨਾਲ ਓਪਨ ਜਿੰਮ ਦਾ ਕੋਈ ਮੁਕਾਬਲਾ ਨਹੀ ਹੈ।ਐਸ ਐਸ ਪੀ ਨੇ ਕਿਹਾ ਕਿ ਕੋਰੋਨਾ ਕਰਕੇ ਇੰਡੋਰ ਜਿਮ ਚ ਕਸਰਤ ਕਰਨੀ ਸਹੀ ਨਹੀਂ ਹੈ। ਇਨਡੋਰ ਜਿੰਮ ਵਿੱਚ ਨਾ ਕੇਵਲ ਸਮਾਜਿਕ ਦੂਰੀ ਨਹੀਂ ਰੱਖੀ ਜਾ ਸਕਦੀ ਅਤੇ ਪਸੀਨਾ ਜਾਂ ਸਾਹ ਕਰਕੇ ਬੀਮਾਰੀ ਫੈਲਣ ਦਾ ਖਦਸ਼ਾ ਜਿਆਦਾ ਹੁੰਦਾ ਹੈ। ਇਸ ਕਰਕੇ ਖੁੱਲੇ ਮੈਦਾਨ ਜਾਂ ਪਾਰਕ ਚ ਬਣੇ ਹੋਏ ਓਪਨ ਜਿੰਮ ਅੱਜ ਦੇ ਸਮੇਂ ਦੀ ਲੋੜ ਹਨ। ਉਨ੍ਹਾਂ ਕਿਹਾ ਕਿ ਡੀ ਜੀ ਪੀ ਪੰਜਾਬ ਨੇ ਸਾਰੇ ਜਿਲਿਆਂ ਨੂੰ ਇਹ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਉਹ ਪੁਲਿਸ ਕਰਮੀਆਂ ਲਈ ਇੱਕ ਵਿਸ਼ੇਸ਼ ਓਪਨ ਜਿੰਮ ਦਾ ਨਿਰਮਾਣ ਕਰਨ। ਐਸ ਐਸ ਪੀ ਨੇ ਕਿਹਾ ਕਿ ਫਤਹਿਗੜ੍ਹ ਸਾਹਿਬ ਜਿਲ੍ਹੇ ਵਿੱਚ ਪੁਲਿਸ ਲਾਇਨ ਵਰਗਾ ਮਾਹੌਲ ਕਿਤੇ ਨਹੀ। ਖੁੱਲੇ ਮੈਦਾਨ ਦੇ ਨਾਲ ਨਾਲ ਵੱਡੀ ਗਿਣਤੀ ਵਿੱਚ ਦਰੱਖਤ ਲੱਗੇ ਹੋਏ ਹਨ ਅਤੇ ਇਹ ਸ਼ਹਿਰ ਤੋਂ ਦੂਰ ਹਨ। 

ਸ਼੍ਰੀਮਤੀ ਕੌਂਡਲ ਨੇ  ਕਿਹਾ ਕਿ ਜਲਦੀ ਹੀ ਜਿਲ੍ਹੇ ਦੇ ਹੋਰ ਕਸਬਿਆਂ ਵਿੱਚ ਪੁਲਿਸ ਵੱਲੋਂ ਅਜਿਹੇ ਜਿੰਮ ਪੁਲਿਸ ਕਰਮੀਆਂ ਅਤੇ ਹੋਰ ਕਸਰਤ ਕਰਨ ਵਾਲੇ ਲੋਕਾਂ ਲਈ ਬਣਵਾਏ ਜਾਣਗੇ।ਡੀ ਐਸ ਪੀ ਹੈਡਕੁਆਟਰ ਹਰਦੀਪ ਸਿੰਘ ਬੰਡੂਗਰ ਨੇ ਜਿੰਮ ਬਾਰੇ ਦੱਸਿਆ ਕਿ ਲਗਭਗ ਸਾਢੇ ਤਿੰਨ ਲੱਖ ਰੁਪਏ ਦੀ ਲਾਗਤ ਨਾਲ ਬਣੇ ਇਸ ਜਿੰਮ ਦੇ ਨਾਲ ਕੁਝ ਟਾਇਲਟ ਵੀ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਜਿੰਮ ਦੀ ਖਾਸੀਅਤ ਇੰਨਡੋਰ ਜਿੰਮਾਂ ਤੋਂ ਕੁਸ਼ ਇਸ ਤਰ੍ਹਾਂ ਵੱਖਰੀ ਹੈ ਕਿ ਇਸ ਜਿੰਮ ਦੇ ਉਪਕਰਣਾਂ ਨਾਲ ਕਸਰਤ ਕਰਨ ਸਮੇਂ ਕਿਸੇ ਵੀ ਤਰ੍ਹਾਂ ਦੇ ਵਾਧੂ ਭਾਰ(ਵੇਟ)  ਦੀ ਲੋੜ ਨਹੀ ਪੈਂਦੀ। ਇਹ ਉਪਕਰਣ ਕਸਰਤ ਕਰਨ ਵਾਲੇ ਵਿਅਕਤੀ ਦੇ ਕੱਦ ਅਤੇ ਉਸਦੇ ਵਜਨ ਅਨੁਸਾਰ ਸ਼ਰੀਰ ਦੇ ਵੱਖ ਵੱਖ ਅੰਗਾਂ ਤੋ ਜੋਰ ਪਾਉਂਦੇ ਹਨ ਤਾਂ ਕਿ ਉਸ ਵਿਅਕਤੀ ਦੀ ਮਾਸਪੇਸ਼ੀਆਂ ਜਾ ਮਸਲਜ ਨੂੰ ਮਜਬੂਤੀ ਮਿਲ ਸਕੇ ਪਰ ਕੋਈ ਨੁਕਸਾਨ ਨਾ ਹੋਵੇ। ਨੋ ਉਪਕਰਣਾ ਬਾਰੇ ਡੀ ਐਸ ਪੀ ਬੰਡੂਗਰ ਨੇ ਦੱਸਿਆ ਕਿ ਉਨ੍ਹਾਂ ਵਿੱਚ ਲੈਗ ਪ੍ਰੈਸ, ਪਾਵਰ ਪੁਸ਼, ਮਿੰਨੀ ਸਕਾਈ, ਹੈਲਥ ਵਾਕਰ, ਟ੍ਰਿਪਲ ਟ੍ਰਸਟਰ, ਰਾਅਰ, ਸਾਈਕਲ, ਡਬਲ ਸਕਾਈ ਸਟੈਪਰ, ਸਿੱਟ ਅੱਪ ਬੈਂਡ ਸ਼ਾਮਿਲ ਹਨ। ਇਸ ਮੌਕੇ ਐਸ ਪੀ ਹਰਪਾਲ ਸਿੰਘ, ਅਮਰਜੀਤ ਸਿੰਘ ਮਟਵਾਨੀ, ਡੀ ਐਸ ਪੀ ਹਰਦੀਪ ਸਿੰਘ ਬਡੂੰਗਰ, ਡੀ ਐਸ ਪੀ ਸੁਖਮਿੰਦਰ ਸਿੰਘ ਚੌਹਾਨ, ਡੀ ਐਸ ਪੀ ਪ੍ਰਿਥਵੀ ਸਿੰਘ ਚਾਹਲ, ਡੀ ਐਸ ਪੀ ਮਨਜੋਤ ਕੌਰ,ਡੀ ਐਸ ਪੀ ਸੁਖਵਿੰਦਰ ਸਿੰਘ, ਡੀ ਐਸ ਪੀ ਰਘਬੀਰ ਸਿੰਘ, ਡੀ ਐਸ ਪੀ ਮਨਜੀਤ ਸਿੰਘ, ਡੀ ਐਸ ਪੀ ਹੰਸ ਰਾਜ, ਐਸ ਐਚ ਓ ਰਜਨੀਸ਼ ਸੂਦ, ਮਨਪ੍ਰੀਤ ਸਿੰਘ ਬਸੀ, ਹਰਮਿੰਦਰ ਸਿੰਘ ਖੇੜੀ ਨੌਧ ਸਿੰਘ ਸਮੇਤ ਪੁਲਿਸ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ। 

 

Tags: Fatehgarh Sahib , Amneet Kondal , SSP Fatehgarh Sahib , Fatehgarh Sahib Police

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD