Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਵਿਸ਼ਵ ਜੰਗਲੀ ਜੀਵਨ ਦਿਵਸ ਮੌਕੇ ਸਿਸਵਾਂ ਦੇ ਜੰਗਲਾਂ ਵਿੱਚ ਟਰੈਕ-ਏ-ਥੌਨ

ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ, ਪੰਜਾਬ ਦਾ ਉਪਰਾਲਾ

Web Admin

Web Admin

5 Dariya News

ਐਸ ਏ ਐਸ ਨਗਰ , 03 Mar 2021

Last updated on: Mar 03, 2021, 00:00 IST

ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ, ਪੰਜਾਬ ਦੀ ਜੰਗਲੀ ਜੀਵਨ ਡਵੀਜ਼ਨ ਨੇ ਵਿਸ਼ਵ ਜੰਗਲੀ ਜੀਵਨ ਦਿਵਸ ਮੌਕੇ ਸਿਸਵਾਂ ਦੇ ਜੰਗਲਾਂ ਵਿੱਚ ਟਰੈਕ-ਏ-ਥੌਨ ਵਾਕ ਦਾ ਆਯੋਜਨ ਕੀਤਾ।ਇਸ ਟ੍ਰੈਕਿੰਗ ਪ੍ਰੋਗਰਾਮ ਵਿਚ ਵੱਖ-ਵੱਖ ਖੇਤਰਾਂ ਦੇ 300 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ, ਜੋ ਕਿ ਸੀਸਵਾ ਡੈਮ ਦੇ ਨਜ਼ਦੀਕ ਕ੍ਰਮਵਾਰ 2.25 ਕਿਲੋਮੀਟਰ, 03 ਕਿਲੋਮੀਟਰ ਅਤੇ 08.55 ਕਿਲੋਮੀਟਰ ਦੇ ਵੱਖ-ਵੱਖ 03 ਥੀਮੈਟਿਕ ਟਰੈਕਾਂ ਉੱਤੇ ਕਰਵਾਇਆ ਗਿਆ।ਸਮਾਗਮ ਦੇ ਮੁੱਖ ਮਹਿਮਾਨ ਆਰ ਕੇ ਮਿਸ਼ਰਾ, ਚੀਫ ਵਾਈਲਡ ਲਾਈਫ ਵਾਰਡਨ ਨੇ ਭਾਗੀਦਾਰਾਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਜੋ ਕੁਦਰਤ ਅਤੇ ਜੰਗਲੀ ਜੀਵਨ ਦੀ ਸੰਭਾਲ ਦੇ ਸਾਂਝੇ ਕਾਰਜ ਲਈ ਸਮੂਹਕ ਤੌਰ ਤੇ ਅੱਗੇ ਆਏ।ਉਹਨਾਂ ਆਖਿਆ ਕਿ ਸਿਸਵਾ ਮੌਕਿਆਂ ਦਾ ਇੱਕ ਅਜਿਹਾ ਗੜ੍ਹ ਹੈ, ਜਿੱਥੇ ਕੁਦਰਤ, ਇਸ ਨਾਲ ਮਨੁਖ ਦੇ ਸਬੰਧ ਅਤੇ ਅੰਤਰ-ਨਿਰਭਰਤਾ ਬਾਰੇ ਸਿੱਖਿਆ ਜਾ ਸਕਦਾ ਹੈ।ਡੀ.ਐਫ.ਓ. ਡਾ. ਮੋਨਿਕਾ ਯਾਦਵ ਨੇ ਕਿਹਾ ਕਿ ਜੰਗਲੀ ਜੀਵਨ ਅਤੇ ਇਸਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟ੍ਰੈਕ-ਏ-ਥੌਨ ਇੱਕ ਛੋਟਾ ਜਿਹਾ ਉਪਰਾਲਾ ਹੈ। ਇਹ ਜਗ੍ਹਾ ਕੁਦਰਤ ਪ੍ਰੇਮੀਆਂ ਲਈ ਇੱਕ ਦਿਲਚਸਪ ਮੰਜ਼ਿਲ ਹੈ ਜੋ ਸ਼ਾਂਤੀ ਦੀ ਭਾਲ ਵਿੱਚ ਹਨ ਜਾਂ ਉਨ੍ਹਾਂ ਸਾਹਸੀ ਪ੍ਰਾਣੀਆਂ ਲਈ ਜੋ ਕੁਝ ਕੁਦਰਤ ਸਬੰਧੀ ਖੋਜ ਵਿਚ ਲੱਗੇ ਹਨ।ਇਸ ਈਵੈਂਟ ਨੂੰ ਕੁਦਰਤ ਮਾਹਰ ਅਤੇ ਗਾਈਡਾਂ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਜੋ ਜੰਗਲੀ ਜੀਵਨ ਬਾਰੇ ਜਾਨਕਾਰੀ ਦਿੰਦੇ ਹਨ। ਇਹ ਸੰਘਣੇ ਜੰਗਲ ਬਹੁਤ ਸਾਰੇ ਜੰਗਲੀ ਜੀਵਾਂ ਲਈ ਸੁਰੱਖਿਅਤ ਪਨਾਹ ਹਨ। ਇਸ ਮੌਕੇ ਹਿੱਸਾ ਲੈਣ ਵਾਲੇ ਸੈਲਫੀ ਲੈਂਦੇ ਅਤੇ ਸੋਸ਼ਲ ਮੀਡੀਆ ਪੋਸਟਾਂ ਅਪਡੇਟ ਕਰਦੇ ਵੀ ਦੇਖੇ ਗਏ। ਇਸ ਮੌਕੇ ਨਾ ਸਿਰਫ ਨੌਜਵਾਨ ਪੀੜ੍ਹੀ, ਸਗੋਂ ਰਿਟਾਇਰਡ ਅਫਸਰਾਂ ਅਤੇ ਪਟਿਆਲਾ, ਰੋਪੜ, ਲੁਧਿਆਣਾ ਅਤੇ ਚੰਡੀਗੜ੍ਹ ਦੇ ਸਨਮਾਨਿਤ ਸੀਨੀਅਰ ਨਾਗਰਿਕਾਂ ਨੇ ਉਤਸ਼ਾਹ ਅਤੇ ਜੋਸ਼ ਨਾਲ ਹਿੱਸਾ ਲਿਆ ਅਤੇ ਨੌਜਵਾਨ ਪੀੜ੍ਹੀ ਨੂੰ ਕੁਦਰਤ ਨੂੰ ਪਿਆਰ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ। ਮੋਹਾਲੀ ਰੇਂਜ ਅਫਸਰ ਸ੍ਰੀ ਮੋਹਨ ਸਿੰਘ ਨੇ ਕਿਹਾ ਕਿ ਸਿਸਵਾ ਹਮੇਸ਼ਾਂ ਵਿਸ਼ੇਸ਼ ਧਿਆਨ ਦਾ ਹੱਕਦਾਰ ਹੈ। ਵਿਭਾਗ ਵੱਲੋਂ ਇਸ ਖੇਤਰ ਨੂੰ ਉਤਸ਼ਾਹਤ ਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ। ਸ੍ਰੀ ਤਜਿੰਦਰ ਸਿੰਘ ਅਤੇ ਸਤਿੰਦਰ ਪਾਲ ਨੇ ਇਹ ਈਵੈਂਟ ਕਰਵਾਉਣ ਲਈ ਵਿਸ਼ੇਸ ਉਪਰਾਲੇ ਕੀਤੇ। ਉਨ੍ਹਾਂ ਉਮੀਦ ਕੀਤੀ ਕਿ ਸਿਸਵਾਂ ਅਤੇ ਆਸ ਪਾਸ ਦੇ ਪਿੰਡਾਂ ਨੂੰ ਅਜਿਹੇ ਕਦਮਾਂ ਨਾਲ ਲਾਭ ਮਿਲੇਗਾ।ਇਹ ਪ੍ਰੋਗਰਾਮ ਮਿਰਜ਼ਾਪੁਰ ਰੈਸਟ ਹਾਊਸ ਵਿਖੇ ਸੰਪੰਨ ਹੋਇਆ, ਜਿੱਥੇ ਹਿੱਸਾ ਲੈਣ ਵਾਲੇ ਅਤੇ ਵਲੰਟੀਅਰਾਂ ਨੂੰ ਇਸ ਨਿਰਸਵਾਰਥ ਯਤਨ ਦਾ ਹਿੱਸਾ ਬਣ ਕੇ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।ਡਾ: ਮੋਨਿਕਾ ਯਾਦਵ, ਡੀ.ਐੱਫ.ਓ., ਰੋਪੜ ਨੇ ਇੱਕ ਸਾਂਝੇ ਪਲੇਟਫਾਰਮ ਦੀ ਧਾਰਨਾ ਦੀ ਘੋਸ਼ਣਾ ਕੀਤੀ ਜੋ ਕਿ ਵਿਭਾਗ ਅਤੇ ਆਮ ਲੋਕਾਂ ਦੋਵਾਂ ਨੂੰ ਵਿਚਾਰਾਂ ਅਤੇ ਸੁਝਾਵਾਂ ਨੂੰ ਸਾਂਝਾ ਕਰਨ ਵਿੱਚ ਸਹਾਇਤਾ ਕਰੇਗੀ।ਉਨ੍ਹਾਂ ਸ੍ਰੀ ਹਿਮਾਂਸ਼ੂ ਆਈ.ਏ.ਐੱਸ., ਐਸ.ਡੀ.ਐਮ., ਖਰੜ, ਸ਼੍ਰੀ ਗੁਰਅਮਨ ਪ੍ਰੀਤ ਸਿੰਘ ਬੈਂਸ ਡੀ.ਐਫ.ਓ ਮੁਹਾਲੀ, ਸ੍ਰੀ ਹੁਸਨ ਲਾਲ, ਸਰਪੰਚ, ਮਿਰਜ਼ਾਪੁਰ ਅਤੇ ਸ੍ਰੀ ਸੰਦੀਪ, ਸਿਸਵਾਂ ਜਿਨ੍ਹਾਂ ਨੇ ਟ੍ਰੈਕ ਪ੍ਰੋਗਰਾਮ ਨੂੰ ਸਫਲਤਾਪੂਰਵਕ ਚਲਾਉਣ ਲਈ ਸਹਿਜੋਗ ਦਿੱਤਾ, ਦਾ ਧੰਨਵਾਦ ਕੀਤਾ।

 

Tags: World Wildlife Day , Siswan Dam , R. K. Mishra , Chief Wildlife Warden , S.AS. Nagar Mohali , Siswan Community Reserve

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD