Friday, 05 June 2026

 

 

ਖ਼ਾਸ ਖਬਰਾਂ ਭੋਜਨ-ਸੁਰੱਖਿਅਤ ਭਵਿੱਖ ਦਾ ਨਿਰਮਾਣ : ਨੀਤੀ ਅਤੇ ਭੋਜਨ ਦਾ ਸੁਮੇਲ 54 ਐਲਪੀਯੂ ਵਿਦਿਆਰਥੀਆਂ ਨੂੰ ਭਾਰਤੀ ਏਅਰਟੈੱਲ ਸਕਾਲਰਸ਼ਿਪ ਵਿੱਚ ₹5 ਕਰੋੜ ਤੋਂ ਵੱਧ ਪ੍ਰਾਪਤ ਹੋਏ ਅਤੇ ਵਿਸ਼ਵ ਵਾਤਾਵਰਣ ਦਿਵਸ 'ਤੇ 180 ਰੁੱਖ ਲਗਾਏ ਸਰਹੱਦ ਪਾਰੋਂ ਚੱਲ ਰਹੇ ਹਥਿਆਰਾਂ, ਨਸ਼ਿਆਂ ਅਤੇ ਹਵਾਲਾ ਨੈੱਟਵਰਕ ਦਾ ਪਰਦਾਫਾਸ਼ ਅਮਰਪ੍ਰੀਤ ਕੌਰ ਸੰਧੂ ਵੱਲੋਂ ਸੈਂਸਜ-2027 ਸਬੰਧੀ ਸੈਂਸਜ ਅਫਸਰਾਂ ਤੇ ਚਾਰਜ ਅਫਸਰਾਂ ਨਾਲ ਬੈਠਕ ਰਾਹੁਲ ਚਾਬਾ ਨੇ ਨੀਟ ਪ੍ਰੀਖਿਆ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਨਸ਼ਿਆਂ ਦਾ ਖਾਤਮਾ ਕਰਕੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਜਾਵੇਗਾ - ਗੁਰਦਿੱਤ ਸਿੰਘ ਸੇਖੋਂ ਰਣਬੀਰ ਭੁੱਲਰ ਵੱਲੋਂ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਜਾ ਰਹੇ ਨਵੇਂ ਸਮਾਰਟ ਰਾਸ਼ਨ ਕਾਰਡਾਂ ਦੀ ਵੰਡ ਦਾ ਸ਼ੁਭ ਆਰੰਭ ਨਸ਼ਿਆਂ ਦੇ ਮੁਕੰਮਲ ਖਾਤਮੇ ਤੱਕ ਜਾਰੀ ਰਹੇਗਾ ਯੁੱਧ ਨਸ਼ਿਆਂ ਵਿਰੁੱਧ : ਕੁਲਤਾਰ ਸਿੰਘ ਸੰਧਵਾਂ ਆਰਬੀਯੂ ਨੇ 'ਏਕ ਪੇੜ ਮਾਂ ਕੇ ਨਾਮ' ਰੁੱਖ ਲਗਾਉਣ ਦੀ ਮੁਹਿੰਮ ਨਾਲ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸਿੰਗਾਰਾ ਸਿੰਘ ਸਲਾਣਾ ਅਤੇ ਵਾਈਸ ਚੇਅਰਮੈਨ ਗੁਰਵਿੰਦਰ ਸਿੰਘ ਨੇ ਅਹੁੱਦਾ ਸੰਭਾਲਿਆ ਲਖਵੀਰ ਸਿੰਘ ਰਾਏ ਵੱਲੋਂ ਪਿੰਡ ਝਾਂਮਪੁਰ ਵਿਖੇ 42 ਲੱਖ ਤੋਂ ਵਧੇਰੇ ਦੀ ਲਾਗਤ ਨਾਲ ਬਣ ਕੇ ਤਿਆਰ ਹੋਏ ਖੇਡ ਸਟੇਡੀਅਮ ਦਾ ਕੀਤਾ ਉਦਘਾਟਨ ਡਾ. ਬਲਜੀਤ ਕੌਰ ਨੇ ਮੰਡੀ ਲੱਖੇਵਾਲੀ ਵਿਖੇ 2.50 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੀ ਨਵੀਂ ਅਨਾਜ ਮੰਡੀ ਦਾ ਨੀਂਹ ਪੱਥਰ ਰੱਖਿਆ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੀਐੱਸਈਆਰਸੀ ਵਿੱਚ ਬਾਹਰੀ ਵਿਅਕਤੀ ਦੀ ਨਿਯੁਕਤੀ ਦੀ ਨਿੰਦਾ ਕੀਤੀ ਦਿਵਿਯਾ ਪੀ. ਨੇ ਬੈਂਕਾਂ ਨੂੰ ਖੇਤੀਬਾੜੀ ਤੇ ਸਹਾਇਕ ਧੰਦਿਆਂ ਲਈ ਆਸਾਨ ਤੇ ਵੱਧ ਤੋਂ ਵੱਧ ਕਰਜ਼ੇ ਮੁਹੱਈਆ ਕਰਵਾਉਣ ਲਈ ਕਿਹਾ ਚੋਣ ਤਹਿਸੀਲਦਾਰ ਸੰਜੇ ਕੁਮਾਰ ਸਹਾਇਕ ਮੁੱਖ ਚੋਣ ਅਫਸਰ, ਪੰਜਾਬ ਵਜੋਂ ਪਦਉੱਨਤ ਪੰਜਾਬ ਸਰਕਾਰ ਦੀ ‘ਮੇਰੀ ਰਸੋਈ’ ਸਕੀਮ ਨਾਲ ਜ਼ਿਲ੍ਹੇ ਦੇ 2 ਲੱਖ 70 ਹਜ਼ਾਰ ਪਰਿਵਾਰਾਂ ਨੂੰ ਹੋਵੇਗਾ ਲਾਭ- ਮੋਹਿੰਦਰ ਭਗਤ ਅਮਿੱਟ ਯਾਦਾਂ ਛੱਡਦਾ ਪਿੰਡ ਸੀਚੇਵਾਲ ਦਾ ਪੰਜ ਰੋਜ਼ਾ ਖੇਡ ਮੇਲਾ ਸੰਪੰਨ ਪੰਜਾਬ ਸਰਕਾਰ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਸੂਬੇ ’ਚੋਂ ਨਸ਼ਿਆਂ ਦੇ ਖਾਤਮੇ ਲਈ ਜਨ ਅੰਦੋਲਨ ਬਣੀ : ਮੋਹਿੰਦਰ ਭਗਤ ਇਵੇਟ ਕੂਪਰ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਡੈਲਸੀ ਰੋਡਰਿਗਜ਼ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਹਰਿਆਣਾ ਸਾਰੇ ਵਿਭਾਗਾਂ ਨੂੰ ਆਪਣੇ 5 ਸਾਲਾਂ ਦਾ ਰੋਡਮੈਪ ਏਆਈ ਟੂਲ 'ਤੇ ਅਪਲੋਡ ਕਰਨ ਦੇ ਨਾਇਬ ਸਿੰਘ ਸੈਣੀ ਨੇ ਦਿੱਤੇ ਨਿਰਦੇਸ਼

 

29ਵੀਂ ਸੀਨੀਅਰ ਨੈਸ਼ਨਲ ਵੁਸ਼ੂ ਚੈਂਪੀਅਨਸ਼ਿਪ: ਤਾਲੂ ਈਵੰਟ 'ਚ ਚੌਥੇ ਦਿਨ ਤੱਕ 16 ਮੈਡਲਾਂ ਨਾਲ ਮੱਧ ਪ੍ਰਦੇਸ਼ ਨੇ ਜਿੱਤ ਰੱਖੀ ਬਰਕਰਾਰ

ਪੁਰਸ਼ ਸ਼ਾਂਸ਼ੂ ਈਵੰਟ 'ਚ ਐਸ.ਐਸ.ਸੀ.ਬੀ ਦੀ ਟੀਮ ਅੱਗੇ; 9 ਖਿਡਾਰੀਆਂ ਨੇ ਸੈਮੀਫਾਈਨਲ 'ਚ ਕੀਤਾ ਪ੍ਰਵੇਸ਼

Web Admin

Web Admin

5 Dariya News

ਘੜੂੰਆਂ , 01 Mar 2021

Last updated on: Mar 01, 2021, 00:00 IST

ਵੁਸ਼ੂ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਕਰਵਾਈ ਜਾ ਰਹੀ ਪੰਜ ਰੋਜ਼ਾ 29ਵੀਂ ਸੀਨੀਅਰ ਨੈਸ਼ਨਲ ਵੁਸ਼ੂ ਚੈਂਪੀਅਨਸ਼ਿਪ ਦੇ ਚੌਥੇ ਦਿਨ ਸ਼ਾਂਸ਼ੂ ਅਤੇ ਤਾਲੂ ਈਵੰਟਾਂ ਅਧੀਨ ਖਿਡਾਰੀਆਂ ਦੇ ਜ਼ਬਰਦਸਤ ਮੁਕਾਬਲੇ ਵੇਖਣ ਨੂੰ ਮਿਲੇ। ਸ਼ਾਂਸ਼ੂ ਤਹਿਤ ਸੈਮੀਫਾਈਨਲ 'ਚ ਪ੍ਰਵੇਸ਼ ਲਈ ਲੜਕਿਆਂ ਦੇ ਕੁੱਲ 11 ਅਤੇ ਲੜਕੀਆਂ ਦੇ 8 ਭਾਰ ਵਰਗਾਂ ਅਧੀਨ ਕੁਆਰਟਰ ਫਾਈਨਲ ਮੁਕਾਬਲੇ ਕਰਵਾਏ ਗਏ। ਸ਼ਾਂਸ਼ੂ ਦੇ ਕੁਆਰਟਰ ਫਾਈਨਲ ਮੁਕਾਬਲਿਆਂ 'ਚ ਐਸ.ਐਸ.ਸੀ.ਬੀ ਦੇ ਲੜਕਿਆਂ ਦੀ ਟੀਮ ਨੇ ਮੋਹਰੀ ਰਹਿੰਦਿਆਂ 48, 52, 56, 60, 65, 70, 80, 85 ਅਤੇ 90 ਕਿਲੋ ਭਾਰ ਵਰਗਾਂ ਅਧੀਨ ਸ਼ਲਾਘਾਯੋਗ ਪ੍ਰਦਰਸ਼ਨ ਕਰਦਿਆਂ ਸੈਮੀਫਾਈਨਲ ਮੁਕਾਬਲਿਆਂ 'ਚ ਆਪਣੀ ਜਗ੍ਹਾ ਪੱਕੀ ਕੀਤੀ। ਲੜਕੀਆਂ ਦੀਆਂ ਟੀਮਾਂ ਵਿਚੋਂ ਯੂਪੀ ਨੇ ਵਿਰੋਧੀ ਟੀਮਾਂ ਨੂੰ ਸਖ਼ਤ ਟੱਕਰ ਦਿੰਦਿਆਂ 45, 52, 56, 65 ਅਤੇ 75 ਕਿਲੋਗ੍ਰਾਮ ਭਾਰ ਵਰਗਾਂ ਅਧੀਨ ਜਦਕਿ ਹਰਿਆਣਾ ਦੀਆਂ ਲੜਕੀਆਂ ਨੇ 48, 60, 65 ਅਤੇ 75 ਕਿਲੋਗ੍ਰਾਮ ਵਰਗਾਂ ਤਹਿਤ ਸੈਮੀਫਾਈਨਲ 'ਚ ਪਹੁੰਚ ਬਣਾਈ ਯਕੀਨੀ। ਚੌਥੇ ਦਿਨ ਤੱਕ ਤਾਲੂ ਈਵੰਟ ਤਹਿਤ ਹੋਏ ਵੱਖ-ਵੱਖ ਮੁਕਾਬਲਿਆਂ 'ਚ ਬਿਹਤਰੀਨ ਖੇਡ ਪ੍ਰਤਿਭਾ ਵਿਖਾਉਂਦਿਆਂ ਮੱਧ ਪ੍ਰਦੇਸ਼ ਦੇ ਪੁਰਸ਼ ਅਤੇ ਮਹਿਲਾ ਟੀਮਾਂ ਨੇ ਕੁੱਲ 16 ਮੈਡਲ ਹਾਸਲ ਕਰਦਿਆਂ ਜਿੱਤ ਬਰਕਰਾਰ ਰੱਖੀ ਹੈ, ਜਿਸ 'ਚ 6 ਗੋਲਡ, 5 ਸਿਲਵਰ ਅਤੇ 5 ਬ੍ਰਾਂਜ਼ ਮੈਡਲ ਸ਼ਾਮਲ ਹਨ।ਇਸੇ ਤਰ੍ਹਾਂ ਮੁਕਾਬਲਿਆਂ 'ਚ ਸ਼ਾਨਦਾਰ ਵਾਪਸੀ ਕਰਦਿਆਂ ਸਰਵਿਸਿਜ਼ ਸਪੋਰਟਸ ਕੰਟਰੋਲ ਬੋਰਡ (ਐਸ.ਐਸ.ਸੀ.ਬੀ) ਦੇ ਪੁਰਸ਼ ਅਤੇ ਮਹਿਲਾ ਵਰਗਾਂ ਨੇ ਕੁੱਲ 9 ਮੈਡਲ ਆਪਣੇ ਨਾਮ ਕੀਤੇ, ਜਿਸ 'ਚ 4 ਗੋਲਡ, 4 ਸਿਲਵਰ ਅਤੇ ਇੱਕ ਬ੍ਰਾਂਜ਼ ਮੈਡਲ ਸ਼ਾਮਲ ਹੈ।ਸ਼੍ਰੀ ਸੋਹਿਲ ਨੇ ਦੱਸਿਆ ਕਿ ਸ਼ਾਂਸ਼ੂ ਈਵੰਟ ਅਧੀਨ ਖੇਡੇ ਗਏ ਕੁਆਰਟਰ ਫਾਈਨਲ ਮੁਕਾਬਲਿਆਂ ਦੌਰਾਨ 45 ਕਿਲੋਗ੍ਰਾਮ ਭਾਰ ਵਰਗ ਅਧੀਨ ਐਸ.ਐਸ.ਬੀ ਦੀ ਮੁਸਕਾਨ ਨੇ ਪੰਜਾਬ-ਏ ਟੀਮ ਦੀ ਮੁਸਕਾਨ ਨੂੰ 2-1 ਨਾਲ, ਯੂ.ਪੀ ਦੀ ਹੁਮਾ ਖ਼ਾਨ ਨੇ ਮਹਾਂਰਾਸ਼ਟਰ ਦੀ ਵੈਸ਼ਨਵੀ ਨੂੰ 1-0 ਅਤੇ ਰਾਜਸਥਾਨ ਦੀ ਦੀਵਿਆ ਯਾਦਵ ਨੇ ਪੰਜਾਬ-ਬੀ ਦੀ ਕਮਲਜੀਤ ਕੌਰ ਨੂੰ 2-0 ਨਾਲ ਮਾਤ ਦਿੰਦਿਆਂ ਸੈਮੀਫਾਈਨਲ ਮੈਚਾਂ ਲਈ ਲੀਡ ਬਣਾਈ। ਇਸੇ ਤਰ੍ਹਾਂ 48 ਕਿਲੋਗ੍ਰਾਮ ਵਰਗ ਅਧੀਨ ਮਹਾਂਰਾਸ਼ਟਰ ਦੀ ਨਮਰਤਾ ਬੱਤਰਾ ਨੇ ਪੰਜਾਬ-ਏ ਟੀਮ ਦੀ ਰਿਤੂ ਸਵਾਮੀ ਨੂੰ 1-0 ਨਾਲ ਮਾਤ ਦਿੱਤੀ ਜਦਕਿ ਆਲ ਇੰਡੀਆ ਪੁਲਿਸ ਦੀ ਲੈਸ਼ਰਮਾ ਦੇਵੀ ਨੇ 1-0 ਦੇ ਸਕੋਰ ਨਾਲ ਵੈਸਟ ਬੰਗਾਲ ਦੀ ਸੋਹਾਨੀ ਨੂੰ ਹਰਾਇਆ। 52 ਕਿਲੋਗ੍ਰਾਮ ਅਧੀਨ ਆਈ.ਟੀ.ਬੀ.ਪੀ ਦੀ ਸ਼ੁਭਾ ਦੇਵੀ ਨੇ 1-0 ਨਾਲ ਹਿਮਾਚਲ ਦੀ ਪੂਨਮ ਨੂੰ ਮਾਤ ਦਿੱਤੀ ਜਦਕਿ ਯੂਪੀ ਦੀ ਮਨੀਸ਼ਾ ਭੱਟੀ ਨੇ ਅਸਾਮ ਦੀ ਕਵੀਲਾਨੀ ਬ੍ਰਹਮਾ ਨੂੰ 2-0 ਨਾਲ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾਈ।

56 ਕਿਲੋਗ੍ਰਾਮ ਵਰਗ ਅਧੀਨ ਯੂਪੀ ਦੀ ਬੁਲਬੁਲ ਚੌਧਰੀ ਨੇ ਕੇਰਲਾ ਦੀ ਸ਼੍ਰੀਜਿਠਾ ਐਮ ਨੂੰ 2-0 ਨਾਲ ਅਤੇ ਅਸਾਮ ਦੀ ਭਾਇਗਾ ਰਾਣੀ ਨੇ ਮੱਧ ਪ੍ਰਦੇਸ਼ ਦੀ ਸੂਰਾਬੀ ਨਾਮਦੇਵ ਨੂੰ 2-1 ਨਾਲ ਮਾਤ ਦਿੱਤੀ।ਲੜਕਿਆਂ ਦੇ ਸ਼ਾਂਸ਼ੂ ਈਵੰਟ ਤਹਿਤ ਖੇਡੇ ਗਏ ਕੁਆਟਰ ਫਾਈਨਲ ਮੁਕਾਬਲਿਆਂ 'ਚ 48 ਕਿਲੋਗ੍ਰਾਮ ਵਰਗ ਅਧੀਨ ਐਸ.ਐਸ.ਸੀ.ਬੀ ਦੇ ਪ੍ਰਵੀਨ ਨੇ ਏਅਰ ਫੋਰਸ ਦੇ ਕੁਸ਼ਾਲ ਕੁਮਾਰ ਨੂੰ 2-1 ਨਾਲ, ਹਰਿਆਣਾ ਦੇ ਗੌਰਵ ਨੇ ਦਿੱਲੀ ਦੇ ਹਰਸ਼ ਸ਼ੌਕੀਨ ਨੂੰ 2-0 ਅਤੇ ਜੰਮੂ ਕਸ਼ਮੀਰ ਦੇ ਹਕੀਕ ਅਹਿਮਦ ਨੇ ਪੰਜਾਬ-ਏ ਦੇ ਗੁਰਸੇਵਕ ਸਿੰਘ ਨੂੰ 2-0 ਨਾਲ ਮਾਤ ਦਿੰਦਿਆਂ ਸੈਮੀਫਾਈਨਲ 'ਚ ਜਗ੍ਹਾ ਬਣਾਈ।52 ਕਿਲੋਗ੍ਰਾਮ ਭਾਰ ਵਰਗ ਅਧੀਨ ਐਸ.ਐਸ.ਸੀ.ਬੀ ਦੇ ਐਮ. ਸੁਨੀਲ ਸਿੰਘ ਪੰਜਾਬ ਦੇ ਪ੍ਰਤੀਕ ਕੁਮਾਰ ਨੂੰ 2-1 ਨਾਲ, ਹਰਿਆਣਾ ਦੇ ਸਾਗਰ ਨੇ ਕੇਰਲਾ ਦੇ ਵਿਧੂ ਨੂੰ 1-0 ਨਾਲ ਅਤੇ ਜੰਮੂ ਕਸ਼ਮੀਰ ਦੇ ਗੌਤਮ ਸ਼ਰਮਾ ਨੇ ਵੁਸ਼ੂ ਐਸੋਸੀਏਸ਼ਨ ਆਫ਼ ਇੰਡੀਆ ਦੇ ਜ਼ੌਸਨ ਸਿੰਘ ਨੂੰ 2-1 ਨਾਲ ਮਾਤ ਦਿੱਤੀ।ਇਸੇ ਤਰ੍ਹਾਂ 60 ਕਿਲੋਗ੍ਰਾਮ ਵਰਗ ਅਧੀਨ ਐਸ.ਐਸ.ਸੀ.ਬੀ ਦੇ ਅਰੁਣ ਨਾਗਰ ਨੇ ਝਾਰਖੰਡ ਦੇ ਸੂਰਜ ਕੁਮਾਰ ਨੂੰ 2-0 ਨਾਲ, ਐਸ.ਐਸ.ਬੀ ਦੇ ਰਵੀ ਪੰਚਾਲ ਨੇ ਚੰਡੀਗੜ੍ਹ ਦੇ ਵਿਕਾਸ ਨੂੰ 2-0 ਨਾਲ ਚਿੱਤ ਕੀਤਾ।ਵੁਸ਼ੂ ਦੇ ਤਾਲੂ ਈਵੰਟ ਅਧੀਨ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਵੁਸ਼ੂ ਐਸੋਸੀਏਸ਼ਨ ਆਫ਼ ਇੰਡੀਆ ਦੇ ਸੀ.ਈ.ਓ ਸ਼੍ਰੀ ਸੋਹਿਲ ਅਹਿਮਦ ਨੇ ਦੱਸਿਆ ਕਿ ਤਾਲੂ ਈਵੰਟ ਤਹਿਤ ਲੜਕਿਆਂ ਦੇ 'ਕੁੰਗ ਫ਼ੂ ਸਿੰਗਲ ਵੈਪਨ' ਮੁਕਾਬਲਿਆਂ ਦੌਰਾਨ ਐਸ.ਐਸ.ਬੀ ਦੀ ਟੀਮ ਤੋਂ ਐਚ ਕੰਗਲੇਨਗਾਂਬਾ ਨੇ 8.75 ਸਕੋਰ ਹਾਸਲ ਕਰਦਿਆਂ ਸੋਨ ਤਮਗ਼ਾ ਹਾਸਲ ਕੀਤਾ ਜਦਕਿ ਮੱਧ ਪ੍ਰਦੇਸ਼ ਟੀਮ ਦੇ ਹਰਸ਼ਿਤ ਨਮਦਿਓ ਨੇ 7.7 ਅੰਕਾਂ ਨਾਲ ਚਾਂਦੀ ਅਤੇ ਮਨੀਪੁਰ ਦੇ ਐਚ. ਓਮੇਗਾ ਨੇ 7.45 ਅੰਕਾਂ ਨਾਲ ਕਾਂਸੀ ਦਾ ਤਮਗ਼ਾ ਆਪਣੇ ਨਾਮ ਕੀਤਾ। ਇਸੇ ਤਰ੍ਹਾਂ ਲੜਕੀਆਂ ਵਿਚੋਂ ਮੱਧ ਪ੍ਰਦੇਸ਼ ਦੀ ਪੂਰਨੀਮਾ ਰਜ਼ਾਕ ਨੇ 6.95 ਅੰਕਾਂ ਨਾਲ ਸੋਨ ਤਮਗ਼ਾ ਹਾਸਲ ਕੀਤਾ ਜਦਕਿ ਕਰਨਾਟਕਾ ਦੀ ਪ੍ਰਗਤੀ ਨੇ 6.9 ਅੰਕਾਂ ਨਾਲ ਚਾਂਦੀ ਅਤੇ ਮੱਧ ਪ੍ਰਦੇਸ਼ ਦੀ ਅੰਜਲੀ ਪ੍ਰੀਹਰ ਨੇ 6.8 ਅੰਕਾਂ ਨਾਲ ਕਾਂਸੀ ਦਾ ਤਮਗ਼ਾ ਝਟਕਿਆ।ਸ਼੍ਰੀ ਸੋਹਿਲ ਨੇ ਦੱਸਿਆ ਕਿ ਕੂੰਗ ਫੂ: ਤਾਜ਼ਿਕਵਾਨ' ਈਵੰਟ ਮੁਕਾਬਲਿਆਂ ਅਧੀਨ ਲੜਕਿਆਂ ਵਿਚੋਂ ਐਸ.ਐਸ.ਸੀ.ਬੀ ਦੇ ਐਮ ਗਿਆਨਦਾਸ਼ ਸਿੰਘ ਨੇ 9.4 ਅੰਕਾਂ ਨਾਲ ਸ਼ਾਨਦਾਰ ਖੇਡ ਪ੍ਰਦਰਸ਼ਨ ਵਿਖਾਉਂਦਿਆਂ ਜਿੱਥੇ ਗੋਲਡ ਮੈਡਲ ਆਪਣੇ ਨਾਮ ਕੀਤਾ ਉਥੇ ਹੀ ਐਸ.ਐਸ.ਸੀ.ਬੀ ਦੇ ਕਿਰਨਜੀਤ ਸ਼ਰਮਾ ਨੇ 9.2 ਅੰਕਾਂ ਨਾਲ ਚਾਂਦੀ ਅਤੇ ਅਸਾਮ ਦੇ ਸਨਮਾ ਬ੍ਰਹਮਾ ਨੇ 8.35 ਅੰਕਾਂ ਨਾਲ ਕਾਂਸੀ ਦਾ ਤਮਗ਼ਾ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੜਕੀਆਂ ਦੀ ਟੀਮਾਂ ਵਿਚੋਂ ਮਨੀਪੁਰ ਦੀ ਸਨਾਤੌਂਬੀ ਸ਼ਾਨੂ 9.3 ਅੰਕਾਂ ਨਾਲ ਸੋਨ ਤਮਗ਼ਾ ਹਾਸਲ ਕਰਕੇ ਮੋਹਰੀ ਰਹੀ ਜਦਕਿ ਅਨੂਰਾਂਚਲ ਪ੍ਰਦੇਸ਼ ਦੀ ਮੀਪੂੰਗ ਲਾਂਗੂ ਨੇ 7.8 ਸਕੋਰਾਂ ਨਾਲ ਚਾਂਦੀ ਅਤੇ ਮਹਾਂਰਾਸ਼ਟਰ ਦੀ ਸ਼ਾਰਾਵਨੀ ਕਾਤਕੇ ਨੇ 7.7 ਸਕੋਰਾਂ ਨਾਲ ਕਾਂਸੀ ਦਾ ਤਮਗ਼ਾ ਆਪਣੇ ਨਾਮ ਕੀਤਾ।ਤਾਲੂ: ਨਨਕੁਆਨ ਮੁਕਾਬਲਿਆਂ ਅਧੀਨ ਲੜਕਿਆਂ ਵਿਚੋਂ ਐਸ.ਐਸ.ਸੀ.ਬੀ ਦੇ ਸਾਜਨ ਲਾਮਾ ਨੇ ਬਿਹਤਰੀਨ ਖੇਡ ਪ੍ਰਦਰਸ਼ਨ ਕਰਦਿਆਂ 9.2 ਸਕੋਰ ਪ੍ਰਾਪਤ ਕਰਦਿਆਂ ਸੋਨ ਤਮਗ਼ਾ ਝਟਕਿਆ ਜਦਕਿ ਪੰਜਾਬ ਦੇ ਸ਼ੇਰ ਬਹਾਦਰ ਨੇ 9.1 ਅੰਕਾਂ ਨਾਲ ਚਾਂਦੀ ਅਤੇ ਐਸ.ਐਸ.ਸੀ.ਬੀ ਦੇ ਕੌਸਮ ਨੇ 9 ਸਕੋਰਾਂ ਨਾਲ ਕਾਂਸੀ ਦੇ ਤਮਗ਼ੇ 'ਤੇ ਕਬਜ਼ਾ ਕੀਤਾ।ਲੜਕੀਆਂ ਦੀ ਸ਼੍ਰੇਣੀ ਵਿਚੋਂ ਮਨੀਪੁਰ ਦੀ ਅਰੀਤਾ ਨੇ ਆਪਣੀ ਪ੍ਰਤੀਭਾ ਦੇ ਜ਼ੌਹਰ ਵਿਖਾਉਂਦਿਆਂ 7.6 ਅੰਕਾਂ ਨਾਲ ਸੋਨ ਤਮਗ਼ਾ ਆਪਣੇ ਨਾਮ ਕੀਤਾ ਉਥੇ ਹੀ 7.5 ਅੰਕਾਂ ਨਾਲ ਦੂਜੇ ਸਥਾਨ 'ਤੇ ਰਹਿੰਦਿਆਂ ਝਾਰਖੰਡ ਦੀ ਗੀਤਾ ਨੇ ਚਾਂਦੀ ਅਤੇ ਰਾਜਸਥਾਨ ਦੀ ਪ੍ਰਾਚੀ ਨੇ 7.4 ਅੰਕਾਂ ਨਾਲ ਕਾਂਸੀ ਦਾ ਤਮਗ਼ਾ ਹਾਸਲ ਕੀਤਾ।

 

Tags: Chandigarh University , Gharuan , Chandigarh University Gharuan , Chandigarh Group Of Colleges , Satnam Singh Sandhu. CGC Gharuan

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD