Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਭਾਰਤੀ ਰਿਜ਼ਰਵ ਬੈਂਕ ਨੇ ਵਿੱਤੀ ਸਾਖ਼ਰਤਾ ਹਫ਼ਤਾ ਮਨਾਇਆ

ਬੈਂਕ ਤੋਂ ਲਏ ਕਰਜ਼ੇ ਦੀ ਉਸੇ ਕੰਮ ਲਈ ਹੀ ਕੀਤੀ ਜਾਵੇ ਵਰਤੋਂ: ਸ਼ਾਲਿਨੀ ਜੈਨ

Web Admin

Web Admin

5 Dariya News

ਬਰਨਾਲਾ , 13 Feb 2021

Last updated on: Feb 13, 2021, 00:00 IST

ਭਾਰਤੀ ਰਿਜ਼ਰਵ ਬੈਂਕ, ਚੰਡੀਗੜ ਦਫ਼ਤਰ ਤੋਂ ਲੀਡ ਜ਼ਿਲਾ ਅਧਿਕਾਰੀ ਸ੍ਰੀਮਤੀ ਸ਼ਾਲਿਨੀ ਜੈਨ, ਸਹਾਇਕ ਮੁੱਖ ਪ੍ਰਬੰਧਕ ਅਤੇ ਸਤਵੀਰ ਸਿੰਘ ਸਹਾਇਕ ਦੀ ਅਗਵਾਈ ਹੇਠ ਵਿੱਤੀ ਸਾਖ਼ਰਤਾ ਹਫ਼ਤੇ ਤਹਿਤ ਵਿੱਤੀ ਸਾਖ਼ਰਤਾ ਕੈਂਪ ਵਿਜ਼ਟ ਹੋਟਲ, ਬਰਨਾਲਾ ਵਿਖੇ ਲਗਾਇਆ ਗਿਆ।ਇਸ ਮੌਕੇ ਸ੍ਰੀਮਤੀ ਜੈਨ ਨੇ ਦੱਸਿਆ ਕਿ ਵਿੱਤੀ ਸਾਖ਼ਰਤਾ ਹਫ਼ਤਾ ਸਾਲ 2016 ਤੋਂ ਇੱਕ ਫੋਕਸ ਮੁਹਿੰਮ ਤਹਿਤ ਹਰ ਸਾਲ ਬੁਨਿਆਦੀ ਵਿਸ਼ਿਆਂ ਉੱਪਰ ਜਾਗਰੂਕਤਾ ਵਧਾਉਣ ਲਈ ਰਿਜ਼ਰਵ ਬੈਂਕ ਦੀ ਇੱਕ ਪਹਿਲ ਹੈ, ਜੋ ਕਿ ਇਸ ਹਫ਼ਤੇ ਅੰਦਰ ਜਨਤਾ ਦੇ ਵੱਡੇ ਹਿੱਸੇ ਤੱਕ ਵਿੱਤੀ ਸਾਖ਼ਰਤਾ ਪਹੁੰਚਾਉਣ ਦੀ ਕੋਸ਼ਿਸ਼ ਕਰਦੀ ਹੈ।ਉਨਾਂ ਦੱਸਿਆ ਕਿ ਇਸ ਸਾਲ ਕਰਜ਼ਾ ਅਨੁਸ਼ਾਸਨ ਅਤੇ ਰਸਮੀ ਸੰਸਥਾਨਾਂ ਸਬੰਧੀ 8 ਫਰਵਰੀ ਤੋਂ 12 ਫਰਵਰੀ ਦੌਰਾਨ ਇਹ ਹਫ਼ਤਾ ਮਨਾਇਆ ਗਿਆ ਹੈ। ਇਸ ਹਫ਼ਤੇ ਦੌਰਾਨ ਮੁੱਖ ਰੂਪ ਵਿੱਚ ਸਮੇਂ ’ਤੇ ਕਰਜ਼ਾ ਵਾਪਸੀ ਅਤੇ ਕੇਵਲ ਰਸਮੀ ਸੰਸਥਾਨਾਂ ਤੋਂ ਉਧਾਰ ਲੈਣ ਆਦਿ ਬਾਰੇ ਜਾਗਰੂਕਤਾ ਪੈਦਾ ਕੀਤੀ ਗਈ। ਉਨਾਂ ਦੱਸਿਆਂ ਕਿ ਰਿਜ਼ਰਵ ਬੈਂਕ ਨੇ ਆਮ ਜਨਤਾ ਵਿੱਚ ਜਾਗਰੂਕਤਾ ਫੈਲਾਉਣ ਲਈ ਉਪਰੋਕਤ ਵਿਸ਼ਿਆਂ ਉੱਪਰ ਪੋਸਟਰ ਅਤੇ ਆਡੀਉ-ਵਿਜ਼ੂਅਲ ਦੇ ਰੂਪ ਵਿੱਚ ਵੀ ਵਿਸ਼ਾ-ਵਸਤੂ ਤਿਆਰ ਕੀਤਾ ਹੈ। ਬੈਂਕਾਂ ਨੂੰ ਵੀ ਸੂਚਿਤਾ ਕੀਤਾ ਗਿਆ ਹੈ ਕਿ ਉਹ ਆਪਣੀਆਂ ਵੈਬਸਾਈਟਾਂ, ਏਟੀਐਮ ਅਤੇ ਬਰਾਂਚਾਂ ਵਿੱਚ ਲੱਗੇ ਡਿਜੀਟਲ ਡਿਸਪਲੇਅ ਬੋਰਡਾਂ ਉੱਪਰ ਰਿਜ਼ਰਵ ਬੈਂਕ ਦੁਆਰਾ ਤਿਆਰ ਕੀਤੇ ਪੋਸਟਰ ਲਗਾ ਕੇ ਐਫ.ਐਲ.ਡਬਲਯੂ-2021 ਥੀਮ ਉੱਪਰ ਆਪਣੇ ਗਾਹਕਾਂ ਅਤੇ ਜਨਤਾ ਦੇ ਵਿੱਚ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਨ ਅਤੇ ਜਾਗਰੂਕਤਾ ਪੈਦਾ ਕਰਨ ਦੀ ਪਹਿਲ ਕੀਤੀ ਹੈ। ਸ੍ਰ੍ਰੀਮਤੀ ਜੈਨ ਨੇ ਇਹ ਵੀ ਦੱਸਿਆ ਕਿ ਬੈਂਕਾਂ ਤੋਂ ਲਏ  ਕਰਜ਼ੇ ਦੀ ਉਸੇ ਕੰਮ ਲਈ ਹੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਕਰਜ਼ਾ ਅਸਾਨੀ ਨਾਲ ਵਾਪਸ ਹੋ ਸਕੇ।ਇਸ ਕੈਂਪ ਵਿੱਚ ਸ੍ਰੀ ਮਹਿੰਦਰ ਪਾਲ ਗਰਗ ਐਲਡੀਐਮ, ਐਸ.ਬੀ.ਆਈ, ਬਰਨਾਲਾ, ਸ੍ਰੀ ਮਾਨਵਪ੍ਰੀਤ ਸਿੰਘ ਡੀਡੀਐਮ, ਨਾਬਾਰਡ, ਸ੍ਰੀ ਜਗਮੋਹਨ ਬਾਂਸਲ (ਮੁੱਖ ਪ੍ਰਬੰਧਕ ਐਸ.ਬੀ.ਆਈ, ਡੀ.ਐਸ.ਐਚ, ਬਰਨਾਲਾ, ਸ੍ਰੀ ਧਰਮਪਾਲ ਬਾਂਸਲ ਡਾਇਰੈਕਟਰ, ਐਸ.ਬੀ.ਆਈ ਆਰਸੈਟੀ, ਬਰਨਾਲਾ, ਸ੍ਰੀ ਅਮਨਦੀਪ ਸਿੰਘ ਐਨ.ਆਰ.ਐਲ.ਐਮ, ਬਰਨਾਲਾ ਅਤੇ ਸ੍ਰੀਮਤੀ ਮਨਮੋਹਨ ਕੌਰ ਡੀ.ਸੀ.ਓ, ਪੰਜਾਬ ਗ੍ਰਾਮੀਣ ਬੈਂਕ, ਬਰਨਾਲਾ ਨੇ ਆਪਣੇ ਵਿਚਾਰ ਸਾਂਝੇ ਕੀਤੇ।

 

Tags: Mix Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD