Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਮੈਂ ਤਾਂ ਚੰਡੀਗੜ੍ਹੀਆਂ ਤੋਂ ਸੌਖੀ ,ਮੇਰੇ ਘਰੇ ਆਉਂਦਾ 24 ਘੰਟੇ ਪਾਣੀ

ਸ਼ਾਹਪੁਰ ਦੇ 220 ਘਰਾਂ ਦੇ ਲੋਕੀ ਅਤੇ ਪਸ਼ੂ ਮਾਣ ਰਹੇ ਹਨ ਸਵੱਛ ਪਾਣੀ ਦਾ ਆਨੰਦ

Web Admin

Web Admin

5 Dariya News

ਐਸ.ਏ.ਐਸ. ਨਗਰ , 02 Feb 2021

Last updated on: Feb 02, 2021, 00:00 IST

“ਮੈਂ ਤਾਂ ਚੰਡੀਗੜ੍ਹੀਆਂ ਤੋਂ ਸੌਖੀ ; ਮੇਰੇ ਘਰੇ ਆਉਂਦਾ 24 ਘੰਟੇ ਪਾਣੀ ”, ਇਹ ਪ੍ਰਗਟਾਵਾ ਬਲਾਕ ਮਾਜਰੀ ਦੇ ਛੋਟੇ ਜਿਹੇ ਪਿੰਡ ਸ਼ਾਹਪੁਰ, ਜ਼ਿਲ੍ਹਾ ਮੋਹਾਲੀ ਦੀ ਵਸਨੀਕ ਬਲਵੀਰ ਕੌਰ ਨੇ ਪੰਜਾਬ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਰਮਚਾਰੀਆਂ ਦਾ  ਸ਼ੁਕਰਾਨਾ ਕਰਦਿਆਂ ਉਸ ਵਕਤ ਕੀਤਾ ਜਦ ਪਾਣੀ ਦੇ ਬਿੱਲ ਦੀ ਉਗਰਾਹੀ ਲਈ ਸਬੰਧਤ ਵਿਭਾਗ ਦੀ ਕੈਸ਼ੀਅਰ ਉਨ੍ਹਾਂ ਦੇ ਘਰ ਪੁੱਜੀ ।ਪਾਣੀ ਦੇ ਬਿੱਲ ਦੀ ਅਦਾਇਗੀ ਖੁਸ਼ੀ ਖੁਸ਼ੀ ਕਰਦਿਆਂ ਉਸ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਘਰ ਘਰ ਪਾਣੀ ਪੁੱਜਦਾ ਕਰਨ ਦੇ ਕਈ ਹੀਲੇ ਕੀਤੇ ਹਨ, ਪਰ ਸ਼ਾਹਪੁਰ ਵਾਸੀ ਖੁਸ਼ਨਸੀਬ ਹਨ ਕਿਉਂਕਿ ਸਾਨੂੰ ਨਾ ਸਿਰਫ ਸਾਫ ਪਾਣੀ ਘਰ ਵਿੱਚ ਉਪਲਬਧ ਹੈ ਬਲਕਿ ਸਾਨੂੰ ਪਾਣੀ 24 ਘੰਟੇ ਮਿਲਦਾ ਹੈ । ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਲੋਕੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਦਿਨ ਵਿੱਚ ਵੱਖ ਵੱਖ ਸਮੇਂ ਤੇ 2 -3 ਵਾਰ ਪਾਣੀ ਮਿਲਦਾ ਹੈ ਪਰ ਸਾਡਾ ਪਿੰਡ ਤਾਂ ਚੰਡੀਗੜ੍ਹ ਤੋਂ ਵਧੀਆ ਹੈ। ਉਨ੍ਹਾਂ ਦੱਸਿਆ ਕਿ ਸ਼ਾਹਪੁਰ ਵਿੱਚ 220 ਘਰ ਹਨ ਜਿਸ ਵਿੱਚ ਤਕਰੀਬਨ ਇੱਕ ਹਜ਼ਾਰ ਦੇ ਕਰੀਬ ਲੋਕ ਰਹਿੰਦੇ ਹਨ। ਪਹਿਲਾਂ ਇਸ ਪਿੰਡ ਵਿੱਚ ਪਾਣੀ ਨਾਲ ਦੇ ਪਿੰਡ ਅੱਲਾਪੁਰ ਤੋਂ ਆਉਂਦਾ ਸੀ ਅਤੇ ਪਾਣੀ ਵੀ ਮਿੱਥੇ ਸਮੇਂ ਤੇ ਆਉਂਦਾ ਸੀ ਪਰੰਤੂ ਪਿੰਡ ਵਿੱਚ ਟਂੈਕੀ ਬਨਣ ਤੋਂ ਬਾਅਦ ਘਰੋਂ ਘਰੀ ਪਾਣੀ ਪਹੁੰਚ ਗਿਆ।ਅਸੀਂ ਇਹ ਸੁਵਿਧਾ ਲੈਣ ਲਈ ਆਪਣੇ ਪਿੰਡ ਦੇ ਹਿੱਸੇ ਦੀ ਰਕਮ ਜ਼ੋ ਕਿ ਤਕਰੀਬਨ 50 ਹਜ਼ਾਰ ਰੁਪਏ ਸੀ , ਪਿੰਡ ਦੀ ਗ੍ਰਾਂਮ ਪੰਚਾਇਤ ਵਾਟਰ ਸਪਲਾਈ ਕਮੇਟੀ (ਜੀ.ਪੀ.ਡਬਲਿਊ.ਐਸ.ਸੀ.) ਦੇ ਜ਼ਰੀਏ ਜਮ੍ਹਾਂ ਕਰਵਾਏ ਅਤੇ ਸਾਡੇ ਪਿੰਡ ਵਿੱਚ ਟੈਂਕੀ ਲੱਗ ਗਈ। ਫੇਰ ਸਾਡੇ ਘਰਾਂ ਵਿੱਚ ਪਾਣੀ ਦੇ ਮੀਟਰ ਲੱਗੇ ਤਾਂ ਜ਼ੋ 24 ਘੰਟੇ ਆਉਣ ਵਾਲੇ ਪਾਣੀ ਦੀ ਲੋਕ ਦੁਰਵਰਤੋਂ ਨਾ ਕਰਨ ਅਤੇ ਖਪਤ ਕੀਤੇ ਪਾਣੀ ਦਾ ਬਿੱਲ ਭਰਨ। 

ਅਸੀਂ ਰਾਜ਼ੀ ਖੁਸ਼ੀ ਬਿੱਲ ਭਰਦੇ ਹਾਂ ਕਿਉਂਕਿ ਸਾਨੂੰ 24 ਘੰਟੇ ਪਾਣੀ ਉਪਲਬਧ ਹੋਣ ਦਾ ਬਹੁਤ ਸੁੱਖ ਹੈ। ਪਹਿਲਾਂ ਮੈਂ ਤੇ ਮੇਰੇ ਵਰਗੀਆਂ ਪਿੰਡ ਦੀਆਂ ਹੋਰ ਔਰਤਾਂ ਕਦੇ ਦੇਰ ਰਾਤ ਅਤੇ ਕਦੇ ਸਵੱਖਤੇ ਪਾਣੀ ਦੀ ਉਡੀਕ ਕਰਦੀਆਂ ਸਨ ਅਤੇ ਘਰ ਦੇ ਹਰ ਵੱਡੇ ਛੋਟੇ ਭਾਂਡੇ ਵਿੱਚ ਪਾਣੀ ਭਰ ਕੇ ਰੱਖਦੀਆਂ ਸਨ। ਕਿਉਂਕਿ ਸਾਨੂੰ ਖਦਸ਼ਾ ਰਹਿੰਦਾ ਸੀ ਕਿ ਮੁੜ ਪਾਣੀ ਪਤਾ ਨਹੀਂ ਕਿਸ ਵੇਲੇ ਆਵੇਂ।  ਹੁਣ 220 ਘਰਾਂ ਦੇ ਲੋਕੀ ਅਤੇ ਪਸ਼ੂ ਸਾਫ ਪਾਣੀ ਦਾ ਆਨੰਦ ਮਾਣ ਰਹੇ ਹਨ। ਇਸ ਮੌਕੇ ਬਿੱਲ ਉਗਰਾਹੀ ਕਰਨ ਲਈ ਬਲਵੀਰ ਕੌਰ ਦੇ ਘਰ ਗਈ ਕੈਸ਼ੀਅਰ ਹਰਅਮ੍ਰਿਤਪਾਲ ਕੌਰ ਨੇ ਦੱਸਿਆ ਕਿ ਪਿੰਡ ਦੇ ਸਾਰੇ ਘਰਾਂ ਵਿੱਚੋਂ ਹਰ ਮਹੀਨੇ ਤਕਰੀਬਨ 40 ਤੋਂ 45 ਹਜ਼ਾਰ ਰੁਪਏ ਇੱਕਠੇ ਹੁੰਦੇ ਹਨ। ਇਹ ਪੈਸਾ ਜੀ.ਪੀ.ਡਬਲਿਊ.ਐਸ.ਸੀ. ਦੇ ਖਾਤੇ ਵਿੱਚ ਜਮ੍ਹਾਂ ਕਰਵਾਇਆ ਜਾਂਦਾ ਹੈ । ਇਸ ਕਮੇਟੀ ਦੇ ਮੈਬਰਾਂ ਵੱਲੋਂ ਇਸ ਪੈਸੇ ਨਾਲ ਬਿਜਲੀ ਦਾ ਬਿੱਲ , ਪੰਪ ੳਪਰੇਟਰ ਅਤੇ ਕੈਸ਼ੀਅਰ ਦੀ ਤਨਖਾਹ ਦੀ ਅਦਾਇਗੀ ਕੀਤੀ ਜਾਂਦੀ ਹੈ ਅਤੇ ਇਸ ਤੋਂ ਇਲਾਵਾ ਰੱਖ ਰਖਾਵ ਜਾਂ ਟਿਊਬਲ ਲਗਾਉਣ ਲਈ ਪੈਸੇ ਦੀ ਵਰਤੋਂ ਕੀਤੀ ਜਾਂਦੀ ਹੈ। ਹਰਅੰਮ੍ਰਿਤਪਾਲ ਕੌਰ ਨੇ ਕਿਹਾ ਕਿ ਇਹ ਸਰਕਾਰ ਵਲੋਂ ਪਿੰਡਾਂ ਲਈ ਸ਼ੁਰੂ ਕੀਤੀ ਇੱਕ ਬਹੁਤ ਵਧੀਆ ਸਕੀਮ ਹੈ। ਲੋਕ ਇਸ ਸਕੀਮ ਤੋਂ ਖੁਸ਼ ਹਨ ਕਿਉਂਕਿ ਇਸ ਵਿੱਚ ਪੂਰੀ ਪਾਰਦਰਸ਼ਤਾ ਹੈ , ਪਿੰਡ ਵਾਲੇ ਇਸ ਨੂੰ ਆਪ ਚਲਾਉਂਦੇ ਹਨ ਅਤੇ ਉਨ੍ਹਾਂ ਨੂੰ ਪਤਾ ਰਹਿੰਦਾ ਹੈ ਕਿ ਉਨ੍ਹਾਂ ਕੋਲੋਂ ਮੀਟਰ ਅਨੁਸਾਰ ਬਿੱਲ ਦੀ ਸਹੀ ਰਾਸ਼ੀ ਲਈ ਗਈ ਹੈ ਅਤੇ ਉਸ ਦੀ ਯੋਗ ਵਰਤੋਂ ਕੀਤੀ ਜਾ ਰਹੀ ਹੈ। ਸ੍ਰੀਮਤੀ ਹਰਅੰਮ੍ਰਿਤਪਾਲ ਕੌਰ ਨੇ ਕਿਹਾ ਕਿ ਅਜਿਹੀਆਂ “ਲੋਕਾਂ ਦੀਆਂ , ਲੋਕਾਂ ਲਈ , ਲੋਕਾਂ ਵੱਲੋਂ" ਚਲਾਈਆਂ ਜਾਣ ਵਾਲੀਆਂ ਸਕੀਮਾਂ ਨੂੰ ਵਧੇਰੇ ਉਤਸ਼ਾਹਿਤ ਕਰਨਾ ਚਾਹੀਦਾ ਹੈ।

 

Tags: Mix Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD