ਪੀ.ਐਸ.ਐਮ.ਐਸ. ਯੂਨੀਅਨ ਵਲੋਂ ਨਵੇਂ ਸਾਲ 2021 ਦਾ ਕਲੰਡਰ ਜਾਰੀ
Web Admin
5 Dariya News
ਨਵਾਂਸ਼ਹਿਰ , 29 Jan 2021
Last updated on: Jan 29, 2021, 00:00 IST
ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਅਤੇ ਜ਼ਿਲ੍ਹਾ ਜਨਰਲ ਸਕੱਤਰ ਗੁਰਕੀਰਤ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਯੂਨੀਅਨ ਦੇ ਆਗੂਆਂ ਵਲੋਂ ਮਨਿਸਟੀਰੀਅਲ ਸਟਾਫ਼ ਦੇ ਸਮੁੱਚੇ ਕੰਮ-ਕਾਰ ਅਤੇ ਭਲਾਈ ਲਈ ਆਪੋ-ਆਪਣੇ ਵਿਚਾਰ ਰੱਖੇ ਗਏ। ਇਸ ਮੌਕੇ `ਤੇ ਯੂਨੀਅਨ ਵਲੋਂ ਨਵੇਂ ਸਾਲ 2021 ਦਾ ਕਲੰਡਰ ਵੀ ਜਾਰੀ ਕੀਤਾ ਗਿਆ, ਜਿਸ ਵਿੱਚ ਅਸ਼ੋਕ ਕੁਮਾਰ ਜਿਲ੍ਹਾ ਵਿੱਤ ਸਕੱਤਰ, ਤਰਨਦੀਪ ਦੁੱਗਲ ਮੁੱਖ ਸਲਾਹਕਾਰ, ਲਖਵੀਰ ਸਿੰਘ ਸਰਪ੍ਰਸਤ, ਡੀ.ਸੀ. ਦਫ਼ਤਰ ਤੋਂ ਬਹਾਦਰ ਸਿੰਘ ਥਾਂਦੀ ਸੁਪਰਡੈਂਟ, ਗੁਰਿੰਦਰ ਕੁਮਾਰ, ਗੁਰਿੰਦਰ ਸਿੰਘ, ਭਰਥ ਰਾਜ, ਬਹਾਦਰ ਸਿੰਘ ਮਾਹਿਲ, ਸ਼ਾਮ ਸੁੰਦਰ ਰਾਣਾ, ਸੁਖਵਿੰਦਰ ਸਿੰਘ, ਸੁਨੀਲ ਕੁਮਾਰ, ਜਤਿੰਦਰਪਾਲ, ਜਸਵੀਰ ਕੁਮਾਰੀ, ਗੁਰਮੀਤ ਕੌਰ, ਪਰਮਜੀਤ ਕੌਰ, ਰੀਨਾ, ਮਿਸ ਰੀਮਾ, ਸ਼ਸੀ ਬਾਲਾ, ਸਬਰਜੀਤ ਕੌਰ, ਨਵਦੀਪ ਕੌਰ, ਸ੍ਰੀ ਪਰਮਜੀਤ, ਪੰਜਬ ਰੋਡਵੇਜ਼ ਤੋਂ ਸਤਪਾਲ ਸਿੰਘ, ਸਿਮਰਨਜੀਤ ਸਿੰਘ, ਸੁਖੱਵਿੰਦਰ ਸਿੰਘ, ਡੀ.ਪੀ.ਆਰ.ਓ., ਦਫ਼ਤਰ ਤੋਂ ਗੋਲਡੀ, ਹੈਲਥ ਵਿਭਾਗ ਤੋਂ ਹਰਯੋਧ ਸਿੰਘ, ਅਮਿਤ ਕੁਮਾਰ, ਖਜ਼ਾਨਾ ਦਫ਼ਤਰ ਤੋਂ ਕੁਲਵੀਰ ਸਿੰਘ, ਸਿੱਖਿਆ ਵਿਭਾਗ ਜਸਵੀਰ ਸਿੰਘ, ਡੀ.ਐਸ.ਐਸ.ਓ., ਦਫ਼ਤਰ ਸੁਰਜੀਤ ਸਿੰਘ ਸੀਮਾ ਕਪੂਰ ਆਦਿ ਹਾਜ਼ਰ ਸਨ।