ਕਮਾਂਡੋ ਕੰਪਲੈਕਸ ਫੇਸ-11, ਮੁਹਾਲੀ ਵਿਖੇ ਮਨਾਇਆ ਗਿਆ 72ਵਾਂ ਗਣਤੰਤਰਤਾ ਦਿਵਸ
Web Admin
5 Dariya News
ਐਸ.ਏ.ਐਸ. ਨਗਰ , 26 Jan 2021
Last updated on: Jan 26, 2021, 00:00 IST
ਕਮਾਂਡੋ ਕੰਪਲੈਕਸ ਫੇਸ-11, ਮੁਹਾਲੀ ਵਿਖੇ ਕਮਾਂਡੈਂਟ ਰਣਦੀਪ ਸਿੰਘ ਮਾਨ ਪੀ.ਪੀ.ਐਸ. ਤੀਜੀ ਕਮਾਂਡੋ ਬਟਾਲੀਅਨ-ਕਮ-ਏ.ਆਈ.ਜੀ, ਐਸ.ਐਸ.ਜੀ ਅਤੇ ਕਮਾਂਡੈਂਟ ਬਲਵਿੰਦਰ ਸਿੰਘ ਪੀ.ਪੀ.ਐਸ. ਚੌਥੀ ਕਮਾਂਡੋ ਬਟਾਲੀਅਨ ਦੀ ਰਹਿਨੁਮਾਈ ਹੇਠ 72ਵਾਂ ਗਣਤੰਤਰਤਾ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਡੀ.ਐਸ.ਪੀ. ਗੁਰਮੀਤ ਸਿੰਘ ਪੀ.ਪੀ.ਐਸ./ਐਡਜੂਟੈਂਟ ਚੌਥੀ ਕਮਾਂਡੋ ਬਟਾਲੀਅਨ ਵਲੋਂ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਪੰਜਾਬ ਪੁਲਿਸ ਕਮਾਂਡੋ ਦੇ ਜਵਾਨਾਂ ਦੀ ਟੁਕੜੀ ਵਲੋਂ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਗਈ। ਡੀ.ਐਸ.ਪੀ. ਗੁਰਮੀਤ ਸਿੰਘ ਵਲੋਂ ਅਪਣੇ ਸੰਖੇਪ ਵਿੱਚ ਕਿਹਾ ਕਿ ਗਣਤੰਤਰ ਦਾ ਅਰਥ ਹੈ ਦੇਸ ਵਿੱਚ ਦੇਸ਼ ਵਾਸੀਆਂ ਲਈ ਮਾਨ-ਸੰਮਾਨ ਦੀ ਵਿਵਸਥਾ ਅਤੇ ਕਾਨੂੰਨ ਸਥਾਪਤ ਕਰਨਾ ਹੈ। ਸਾਡੇ ਦੇਸ਼ ਦਾ ਹਰ ਨਾਗਰਿਕ ਆਪਣੇ ਸਵਿਧਾਨ ਦੇ ਪ੍ਰਤੀਗੋਰਵ ਅਤੇ ਸੰਮਾਨ ਦੀ ਭਾਵਨਾ ਰੱਖਦਾ ਹੈ । ਸਾਡਾ ਸਵਿਧਾਨ ਦੇਸ਼ ਦੇ ਨਾਗਰਿਕਾਂ ਨੂੰ ਲੋਕਤੰਤਰ ਤਰੀਕੇ ਨਾਲ ਆਪਣੀ ਸਰਕਾਰ ਚੁਣਨ ਦੀ ਸ਼ਕਤੀ ਦਿੰਦਾ ਹੈ। ਉਹਨਾਂ ਪੁਲਿਸ ਕਰਮਚਾਰੀਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਗਣਤੰਤਰਤਾ ਦਿਵਸ ਦੀ ਵਧਾਈ ਦਿੱਤੀ ਅਤੇ ਪੁਲਿਸ ਕਰਮਚਾਰੀਆਂ ਨੂੰ ਅਪਣੀ ਡਿਊਟੀ ਮਿਹਨਤ ਤੇ ਲਗਨ ਨਾਲ ਕਰਨ ਦੀ ਪ੍ਰੇਰਨਾ ਵੀ ਦਿੱਤੀ। ਇਸ ਖੁਸ਼ੀ ਦੇ ਮੌਕੇ ਲੱਡੂ ਵੀ ਵੰਡੇ ਗਏ।