Monday, 20 May 2024

 

 

ਖ਼ਾਸ ਖਬਰਾਂ ਖਰਚਾ ਅਬਜ਼ਰਬਰ ਵਲੋਂ ਲੋਕ ਸਭਾ ਚੋਣਾਂ ਦੇ ਉਮੀਦਵਾਰਾਂ ਨੂੰ ਪ੍ਰਚਾਰ ਦੌਰਾਨ ਕੀਤੇ ਜਾਣ ਵਾਲੇ ਖ਼ਰਚੇ ਦਾ ਮੁਕੰਮਲ ਰਿਕਾਰਡ ਰੱਖਣ ਦੀ ਹਦਾਇਤ ਮੌੜ ਮੰਡੀ 'ਚ ਜਨਤਕ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ ਆਮ ਆਦਮੀ ਪਾਰਟੀ ਵੱਲੋਂ ਪਿਛਲੇ ਢਾਈ ਸਾਲਾਂ ਵਿੱਚ ਕੀਤੇ ਵਿਕਾਸ ਦਾ ਹਿਸਾਬ ਮੰਗਣ ਸ਼ਹਿਰ ਵਾਸੀ: ਬੀਬਾ ਜੈਇੰਦਰ ਕੌਰ ਕਾਰਬਨ ਉਤਸਰਜਨ ਅਤੇ ਪ੍ਰਦੂਸ਼ਣ ਨੂੰ ਘਟਾਉਣ ਦੇ ਲਈ ਗਰੀਨ ਇਲੈਕਸ਼ਨ ਨੂੰ ਬਣਾਇਆ ਗਿਆ ਹੈ ਚੋਣ ਪ੍ਰਕਿਰਿਆ ਦਾ ਹਿੱਸਾ- ਜਨਰਲ ਚੋਣ ਅਬਰਜ਼ਰਵਰ ਡਾ. ਹੀਰਾ ਲਾਲ ਗੜ੍ਹਸ਼ੰਕਰ ਵਿਧਾਨ ਸਭਾ ਹਲਕਾ ਗ੍ਰੀਨ ਚੋਣਾਂ ਦੇ ਮਾਡਲ ਦੇ ਰੂਪ ’ਚ ਕਰੇਗਾ ਕੰਮ : ਡਾ. ਹੀਰਾ ਲਾਲ ਮੋਨਿਕਾ ਗਰੋਵਰ ਆਪਣੇ ਸਾਥੀਆਂ ਸਮੇਤ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ, ਬੀਬਾ ਜੈ ਇੰਦਰਾ ਕੌਰ ਨੇ ਉਨ੍ਹਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਕੀਤਾ ਸਵਾਗਤ ਵੋਟਿੰਗ ਮਸ਼ੀਨਾਂ ਦੀ ਦੂਜੀ ਰੈਂਡੇਮਾਇਜੇਸ਼ਨ ਹੋਈ ਲੋਕਾਂ ਨੂੰ ਵੰਡਣ ’ਤੇ ਉਤਾਰੂ ਦਿੱਲੀ ਦੀਆਂ ਪਾਰਟੀਆਂ ਨੂੰ ਰੱਦ ਕਰੋ: ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਕੀਤੀ ਅਪੀਲ ਰਾਜਾ ਵੜਿੰਗ ਨੇ ਪ੍ਰਾਪਰਟੀ ਦੀ ਰਜਿਸਟ੍ਰੇਸ਼ਨ ਲਈ ਐਨਓਸੀ 'ਤੇ ਮੁੱਖ ਮੰਤਰੀ ਮਾਨ ਦੇ ਝੂਠੇ ਵਾਅਦੇ ਦਾ ਪਰਦਾਫਾਸ਼ ਕੀਤਾ ਕਾਂਗਰਸ ਨੇਤਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਕਿਸਾਨਾਂ ਲਈ MSP ਦੀ ਕਾਨੂੰਨੀ ਗਾਰੰਟੀ ਦਾ ਸਮਰਥਨ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਦੱਖਣੀ ਹਲਕੇ ਵਿੱਚ ਚੋਣ ਰੈਲੀਆਂ ਰਾਜਾਸਾਂਸੀ ਅਤੇ ਅਟਾਰੀ ਹਲ੍ਕੇ ਚ ਗੁਰਜੀਤ ਸਿੰਘ ਔਜਲਾ ਨੇ ਕੀਤੀ ਲੋਕਾਂ ਨਾਲ ਮੁਲਾਕਾਤ ਗੁਰਜੀਤ ਸਿੰਘ ਔਜਲਾ ਨੇ ਪ੍ਰਵਾਸੀਆਂ ਦੀ ਸ਼ਲਾਘਾ ਕੀਤੀ ਪਾਰਲੀਮੈਂਟ ਵਿੱਚ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਲੜਾਂਗੇ: ਮੀਤ ਹੇਅਰ ਸਮਾਣਾ ਹਲਕੇ ਤੋਂ ਐਨ ਕੇ ਸ਼ਰਮਾ ਦੀ ਵੱਡੀ ਲੀਡ ਨਾਲ ਜਿੱਤ ਯਕੀਨੀ ਬਣਾਵਾਂਗੇ: ਸੁਰਜੀਤ ਸਿੰਘ ਰੱਖੜਾ ਖੰਨਾ ਵੱਲੋਂ ਲੋਕਾਂ ਤੋਂ ਭਾਜਪਾ ਦੇ ਪੱਖ ਵਿਚ ਵੋਟਾਂ ਭੁੱਗਤਣ ਦੀ ਅਪੀਲ ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਰੀਦਕੋਟ ਤੋਂ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਲਈ ਜੈਤੋ ਅਤੇ ਮੋਗਾ ਵਿਖੇ ਕੀਤਾ ਚੋਣ ਪ੍ਰਚਾਰ, ਅਨਮੋਲ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ ਪੰਜਾਬ 'ਚ ਲਗਾਤਾਰ ਵਧਦਾ ਜਾ ਰਿਹਾ ਹੈ ਆਮ ਆਦਮੀ ਪਾਰਟੀ ਦਾ ਕੁਨਬਾ, ਕਈ ਵੱਡੇ ਨੇਤਾ 'ਆਪ' 'ਚ ਸ਼ਾਮਲ ਰਾਜਪੁਰਾ ਵਿੱਚ ਪੰਜਾਬ ਦਾ ਮੁੱਖ ਉਦਯੋਗਿਕ ਕੇਂਦਰ ਬਣਨ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ : ਪ੍ਰਨੀਤ ਕੌਰ ਸ੍ਰੀ ਆਨੰਦਪੁਰ ਸਾਹਿਬ ਵਿੱਚ ਕਪਾਹ ਉਦਯੋਗ ਦਾ ਵੱਡਾ ਪ੍ਰੋਜੈਕਟ ਲੈ ਕੇ ਆਵਾਂਗਾ : ਡਾ.ਸੁਭਾਸ਼ ਸ਼ਰਮਾ ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਵਾਂਗੇ, ਸਿਖਰਾਂ 'ਤੇ ਪਹੁੰਚਾਵਾਂਗੇ: ਵਿਜੇ ਇੰਦਰ ਸਿੰਗਲਾ

 

ਜ਼ੀ ਪੰਜਾਬੀ ਨਵੇਂ ਸ਼ੋ 'ਅੰਤਾਂਕਸ਼ਰੀ' ਦੇ ਨਾਲ ਦਰਸ਼ਕਾਂ ਨੂੰ ਪੁਰਾਣ ਸਮਾਂ ਯਾਦ ਕਰਾਏਗਾ

Web Admin

Web Admin

5 Dariya News

ਚੰਡੀਗੜ੍ਹ , 21 Jan 2021

ਪੰਜਾਬ ਦਾ ਪਹਿਲਾ ਮਨੋਰੰਜਨ ਚੈਨਲ ਜ਼ੀ ਪੰਜਾਬੀ ਸਾਰੀ ਸ਼ੈੱਲੀਆਂ ਚ ਆਪਣਾ ਸਰਵਸ੍ਰੇਸ਼ਟ ਪੱਖ ਰੱਖਣ ਦੇ ਨਾਲ ਦਰਸ਼ਕਾਂ ਦੇ ਮਨੋਰੰਜਨ ਚ ਕੋਈ ਕਸਰ ਨਹੀਂ ਛੱਡ ਰਿਹਾ ਹੈ।  'ਮਾਵਾਂ ਠੰਡੀਆਂ ਛਾਵਾਂ' ਅਤੇ ਇੱਕ ਸੇਲਿਬ੍ਰਿਟੀ ਚੈਟ ਸ਼ੋ 'ਦਿਲ ਦੀਆਂ ਗੱਲਾਂ ਗੱਲਾਂ ਵਿਦ ਸੋਨਮ ਬਾਜਵਾ' ਵਰਗੇ ਸ਼ੋ ਦੀ ਘੋਸ਼ਣਾ ਕਰਨ ਤੋਂ ਬਾਅਦ, ਜ਼ੀ ਪੰਜਾਬੀ ਪਹਿਲੀ ਵਾਰ ਮਾਸਟਰ ਸਲੀਮ ਅਤੇ ਮੰਨਤ ਨੂਰ ਨਾਲ ਮਿਲਕੇ ਪੰਜਾਬੀ ਚ ਭਾਰਤ ਦੇ ਪਸੰਦੀਦਾ ਸੰਗੀਤ ਖੇਡ 'ਅੰਤਾਂਕਸ਼ਰੀ' ਨੂੰ ਲੌਂਚ ਕਰਨ ਲਈ ਤਿਆਰ ਹੈ। ਇਹ ਸ਼ੋ 23 ਜਨਵਰੀ 2021 ਤੋਂ ਹਰ ਸ਼ਨੀਵਾਰ-ਐਤਵਾਰ ਸ਼ਾਮ 7:00 ਵਜੇ ਪ੍ਰਸਾਰਿਤ ਹੋਵੇਗਾ।''ਅੰਤਾਂਕਸ਼ਰੀ' ਦਾ ਮੰਤਵ ਖੇਡ ਦੇ ਪੁਰਾਣੇ ਰੂਪ ਨੂੰ ਮਾਡਰਨ ਅਹਿਸਾਸ ਦੇਣਾ ਹੈ। ਦਰਸ਼ਕਾਂ ਨੂੰ ਆਪਣੇ ਬਚਪਨ ਦੀਆਂ ਯਾਦਾਂ ਨੂੰ ਯਾਦ ਦਿਲਾਉਣ ਤੋਂ ਲੈਕੇ, ਸ਼ੋ ਚ ਕੁਝ ਮਜੇਦਾਰ ਸੈਗਮੇਂਟ ਦੇ ਨਾਲ ਪ੍ਰਤੀਯੋਗਿਤਾ ਨੂੰ ਹੋਰ ਵੀ ਗੰਭੀਰ ਕਰਨ ਦੇ ਲਈ ਅਲੱਗ ਅਲਗ ਰਾਉਂਡ ਹੋਣਗੇ।ਕਾਮੇਡੀ ਤੋਂ ਲੈਕੇ ਡਰਾਮਾ ਸ਼ੋ ਬਣਾਉਣ ਦੇ ਬਾਅਦ, ਜ਼ੀ ਪੰਜਾਬੀ ਦੀ 'ਅੰਤਾਂਕਸ਼ਰੀ' ਅਭਿਨਵ ਅਤੇ ਰੋਮਾਂਚਕ ਪ੍ਰਾਰੂਪ ਦੇ ਨਾਲ ਨਿਸ਼ਚਤ ਰੂਪ ਚ ਉਸ ਜੁਨੂਨ ਨੂੰ ਪਕੜੇਗੀ ਜੋ ਪੰਜਾਬੀ ਦਰਸ਼ਕਾਂ ਚ ਸੰਗੀਤ ਨੂੰ ਲੈਕੇ ਹੈ। ਮਾਸਟਰ ਸਲੀਮ ਅਤੇ ਮੰਨਤ ਨੂਰ ਦਾ ਇਸ ਪ੍ਰੋਜੈਕਟ ਚ ਹੋਣਾ ਅਤੇ ਸੰਗੀਤ ਚ ਓਹਨਾ ਦੀ ਸਮਝ, ਇਸ ਸ਼ੋ ਨੂੰ ਸਿਰਫ ਦੇਖਣ ਚ ਹੀ ਨਹੀਂ ਬਲਕਿ ਸੁਣਨ ਚ ਵੀ ਚਾਰ ਚੰਦ ਲਗਾ ਦਵੇਗੀ।ਮਾਸਟਰ ਸਲੀਮ ਨੇ ਜ਼ੀ ਪੰਜਾਬੀ ਦੇ ਨਾਲ ਉਹਨਾਂ ਦੇ ਇਸ ਸ਼ੋ ਬਾਰੇ ਗੱਲ ਕਰਦੇ ਹੋਏ ਕਿਹਾ, "ਮੈਂ ਜ਼ੀ ਪੰਜਾਬੀ ਦੇ ਨਾਲ ਉਹਨਾਂ ਦੇ ਸ਼ੋ 'ਅੰਤਾਂਕਸ਼ਰੀ' ਦੇ ਨਾਲ ਜੁੜਨ ਲਈ ਬਹੁਤ ਹੀ ਉਤਸਾਹਿਤ ਹਾਂ।  ਇਹ ਬਚਪਨ ਤੋਂ ਮੇਰਾ ਪਸੰਦੀਦਾ ਖੇਡ ਰਿਹਾ ਹੈ। ਮੈਂਨੂੰ ਸਕੂਲ ਦੇ ਦਿਨਾਂ ਚ ਦੋਸਤਾਂ, ਪਰਿਵਾਰ ਨਾਲ 'ਅੰਤਾਂਕਸ਼ਰੀ' ਖੇਡਣਾ ਯਾਦ ਹੈ।  ਇਸ ਨਾਲ ਜੁੜੀ ਹੋਰ ਵੀ ਕਈ ਯਾਦਾਂ ਹਨ। ਅਸਲ ਚ ਇਸ ਵਸ਼ਿਸ਼ਟ ਗੇਮ ਸ਼ੋ ਦਾ ਇੰਤਜ਼ਾਰ ਕਰ ਰਿਹਾ ਹਾਂ।"

ਜ਼ੀ ਪੰਜਾਬੀ ਤੇ 'ਅੰਤਾਂਕਸ਼ਰੀ' 23 ਜਨਵਰੀ 2021 ਤੋਂ ਪ੍ਰਸਾਰਿਤ ਹੋਵੇਗੀ।

 

Tags: TV , Television , Entertainment , Mumbai , Actor , Actress , Mumbai News , Antakshari , ZEE Punjabi , Master Saleem , Mannat Noor

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD