Monday, 29 April 2024

 

 

ਖ਼ਾਸ ਖਬਰਾਂ ਆਜ਼ਾਦੀ ਦੇ 65 ਸਾਲ ਬਾਅਦ ਵੀ 18000 ਪਿੰਡਾਂ 'ਚ ਨਹੀਂ ਸੀ ਬਿਜਲੀ, ਮੋਦੀ ਨੇ ਜੰਗੀ ਪੱਧਰ 'ਤੇ ਕੀਤੀ ਸ਼ੁਰੂਆਤ : ਸੰਜੇ ਟੰਡਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਪੱਧਰ 'ਤੇ ਭਾਰਤ ਦਾ ਰੁਤਬਾ ਉੱਚਾ ਚੁੱਕਿਆ: ਪ੍ਰਨੀਤ ਕੌਰ ਵਪਾਰੀਆਂ ਦਾ ਹੱਥ ਔਜਲਾ ਦੇ ਨਾਲ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਵੱਲੋਂ ਫਾਜ਼ਿਲਕਾ ਦੀ ਅਨਾਜ ਮੰਡੀ ਦਾ ਦੌਰਾ ਪੰਜਾਬ ਵਿੱਚ 2024 ਦੀ ਸਭ ਤੋਂ ਵੱਡੀ ਹੈਰੋਇਨ ਖੇਪ ਜ਼ਬਤ: ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਕੀਤਾ ਪਰਦਾਫਾਸ਼; 48 ਕਿਲੋ ਹੈਰੋਇਨ, 21 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਤਿੰਨ ਮੈਂਬਰ ਕਾਬੂ ਜ਼ਿਲ੍ਹਾ ਬਰਨਾਲਾ ਦੇ 558 ਪੋਲਿੰਗ ਸਟੇਸ਼ਨਾਂ ’ਤੇ ਤਾਇਨਾਤ ਹੋਣ ਵਾਲੇ ਚੋਣ ਅਮਲੇ ਦੀ ਪਹਿਲੀ ਰੈਂਡੇਮਾਈਜੇਸ਼ਨ ਕੀਤੀ ਗਈ ਡੀ.ਪੀ.ਆਰ.ਓ ਫ਼ਰੀਦਕੋਟ ਬਣੇ ਉਰਦੂ ਤਾਲੀਮ ਯਾਫਤਾ-ਡਿਪਟੀ ਕਮਿਸ਼ਨਰ ਨੇ ਦਿੱਤੀਆਂ ਵਧਾਈਆਂ ਮੰਡੀਆਂ ਵਿੱਚ ਕਣਕ ਦੀ ਆਮਦ ਅਤੇ ਲਿਫਟਿੰਗ ਨੂੰ ਲੈ ਕੇ ਜ਼ਿਲਾ੍ਹ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ : ਸੰਦੀਪ ਕੁਮਾਰ ਸੀਜੀਸੀ ਲਾਂਡਰਾਂ ਨੇ ਕੌਮੀ ਪੱਧਰੀ ਹੈਕਫੈਸਟ 24 ਦੇ ਖੇਤਰੀ ਦੌਰ ਦੀ ਕੀਤੀ ਮੇਜ਼ਬਾਨੀ ਸੰਗਰੂਰ ਦੇ ਸੂਝਵਾਨ ਲੋਕ ਬਾਹਰੀ ਉਮੀਦਵਾਰਾਂ ਤੇ ਬਾਕੀ ਪਾਰਟੀਆਂ ਨੂੰ ਸਬਕ ਸਿਖਾਉਣਗੇ: ਮੀਤ ਹੇਅਰ ਪੀਈਸੀ ਨੇ ਸਾਂਝੀ ਖੋਜ ਅਤੇ ਅਕਾਦਮਿਕ ਸਹਿਯੋਗ ਲਈ ਸ਼੍ਰੀ ਮਾਤਾ ਵੈਸ਼ਨੋ ਦੇਵੀ ਯੂਨੀਵਰਸਿਟੀ (SMVDU), ਕਟੜਾ, ਜੰਮੂ ਨਾਲ ਕੀਤੇ MoU ਤੇ ਸਾਈਨ ''ਇਹ ਖੁਸ਼ੀਆਂ ਭਰਿਆ, ਮੌਜ-ਮਸਤੀ ਕਰਨ ਦਾ ਮੌਕਾ ਹੈ'' : ਪ੍ਰੋ. (ਡਾ.) ਬਲਦੇਵ ਸੇਤੀਆ, ਡਾਇਰੈਕਟਰ ਪੀ.ਈ.ਸੀ. ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਵਟਸਐਪ ਚੈਨਲ ਜਾਰੀ ਪਿਛਲੇ 72 ਘੰਟਿਆਂ ਦੌਰਾਨ ਜਿਲ੍ਹੇ ਦੀ ਮੰਡੀਆਂ ਵਿੱਚ 133 ਫੀਸਦੀ ਦਰ ਨਾਲ ਕਣਕ ਦੀ ਚੁਕਾਈ ਕਈ ਅੜਚਨਾਂ ਦੇ ਬਾਵਜ਼ੂਦ ਜ਼ਿਲ੍ਹਾ ਮੋਗਾ ਵਿੱਚ ਸੁਚਾਰੂ ਤਰੀਕੇ ਨਾਲ ਚੱਲ ਰਹੀ ਖਰੀਦ ਪ੍ਰਕਿਰਿਆ ਮਾਨਸਾ ਦੇ ਪ੍ਰਭਾਰੀ ਸਕੱਤਰ ਨੇ ਵੱਖ ਵੱਖ ਖਰੀਦ ਏਜੰਸੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕਣਕ ਦੇ ਖਰੀਦ ਪ੍ਰਬੰਧਾਂ ਬਾਰੇ ਮੀਟਿੰਗ ਕੀਤੀ ਮੰਡੀਆਂ ਵਿੱਚ ਕਣਕ ਦੀ ਭਾਰੀ ਆਮਦ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਪੁਖਤਾ ਪ੍ਰਬੰਧ- ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਅਤੇ ਸਮੂਹ ਉਪ ਮੰਡਲ ਮੈਜਿਸਟਰੇਟ ਵੱਲੋਂ ਜ਼ਿਲ੍ਹੇ ਦੀਆਂ ਮੁੱਖ ਅਨਾਜ ਮੰਡੀਆਂ ਦਾ ਦੌਰਾ ਜ਼ਿਲਾ ਚੋਣ ਅਫਸਰ ਜਤਿੰਦਰ ਜੋਰਵਾਲ ਵੱਲੋਂ ਸੀ ਵਿਜਿਲ, ਸ਼ਿਕਾਇਤ ਸੈਲ ਅਤੇ ਵੈਬਕਾਸਟਿੰਗ ਰੂਮ ਦਾ ਅਚਨਚੇਤ ਦੌਰਾ ਫਾਜ਼ਿਲਕਾ ਜ਼ਿਲ੍ਹੇ ਨੇ ਇੱਕ ਦਿਨ ਵਿੱਚ ਲਿਫਟਿੰਗ ਦਾ ਨਵਾਂ ਰਿਕਾਰਡ ਬਣਾਇਆ ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਨੋਡਲ ਅਫ਼ਸਰਾਂ ਨਾਲ ਲੋਕ ਸਭਾ ਚੋਣਾਂ-2024 ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ

 

'ਮੂਰਥਲ' ਘਟਨਾਵਾਂ ਅਧਾਰਤ ਡਾਕੂਮੈਂਟਰੀ ' ਚੀਰ ਹਰਨ'

Web Admin

Web Admin

5 Dariya News

(ਹਰਜਿੰਦਰ ਸਿੰਘ ਜਵੰਧਾ) , 18 Jan 2021

ਸਿਨੇਮਾ ਸਮਾਜ ਦਾ ਦਰਪਣ ਹੈ ਜੋ ਮਨੋਰੰਜਨ ਦੇ ਨਾਲ ਨਾਲ ਸਮਾਜ ਵਿੱਚ ਵਾਪਰਦੀਆਂ ਅਹਿਮ ਘਟਨਾਵਾਂ ਨੂੰ ਸਮੇਂ ਦਾ ਇਤਿਹਾਸ ਬਣਾ ਕੇ ਪਰਦੇ 'ਤੇ ਵਿਖਾਉਂਦਾ ਹੈ। ਅੱਜਕਲ ਦੇਸ਼ ਵਿੱਚ ਕਿਸਾਨੀ ਬਿੱਲਾਂ ਦਾ ਵਿਰੋਧ ਕਰਦਾ ਸ਼ਾਤਮਈ 'ਕਿਸਾਨ ਅੰਦੋਲਨ' ਸ਼ਿਖਰਾਂ 'ਤੇ ਹੈ।ਗੱਲ ਕਰਦੇ ਹਾਂ 2016 ਦੇ ਫਰਵਰੀ ਮਹੀਨੇ 'ਚ ਹਰਿਆਣਾ ਸੂਬੇ 'ਚ ਜਾਤੀ ਅਧਾਰਤ ਰਾਖੇਂਕਰਣ ਸਬੰਧੀ 'ਜਾਟ ਆਰਕਸ਼ਨ ਅੰਦੋਲਨ' ਬਾਰੇ ਜਿੱਥੇ ਸ਼ਾਂਤਮਈ ਤਰੀਕੇ ਨਾਲ ਚਲਦਿਆਂ ਅਚਾਨਕ ਐਸੀ ਅੱਗ ਭੜਕੀ ਜਿਸਦਾ ਸੇਕ ਦੇਸ਼ ਵਿਦੇਸਾਂ ਤੱਕ ਜਾ ਪੁੱਜਾ। ਇਸ ਦੌਰਾਨ ਅਗਨਜ਼ੀ,ਭੰਨਤੋੜ ਅਤੇ ਮਨੁੱਖੀ-ਅਣਮਨੁੱਖੀ ਪੱਖਾਂ ਅਧਾਰਤ ਅਨੇਕਾਂ ਘਟਨਾਵਾਂ ਵਾਪਰੀਆਂ ਜਿਸਨੇ ਦੁਨੀਆਂ ਨੂੰ ਸ਼ਰਮਸਾਰ ਕਰ ਦਿੱਤਾ। ਮੂਰਥਲ ਹਾਈਵੇਅ 'ਤੇ ਜਾਮ ਵਿਚ ਫਸੇ ਵਾਹਨਾਂ 'ਚੋਂ ਬੇਵੱਸ  ਤੇ ਲਾਚਾਰ ਔਰਤਾਂ ਨੂੰ ਅੰਦੋਲਕਾਰੀਆਂ ਦੇ ਭੇਸ 'ਚ ਛੁਪੀ ਹੈਵਾਨੀਅਤ ਖਿੱਚ ਕੇ ਨੇੜਲੇ ਖੇਤਾਂ ਵਿੱਚ ਬੇਪੱਤ ਕਰਨ ਵਰਗੀਆਂ ਘਟਨਾਵਾਂ ਨੇ ਤਾਂ ਇਸ ਅੰਦੋਲਨ ਦੇ ਮੂੰਹ 'ਤੇ ਕਾਲਖ ਹੀ ਮਲ ਦਿੱਤੀ।ਅਜਿਹੇ ਹਿੰਸਕ ਮੁੱਦਿਆਂ ਅਧਾਰਤ ਕੁਲਦੀਪ ਰੁਹੀਲ ਵਲੋਂ ਇੱਕ ਡਾਕੂਮੈਟਰੀ ਫ਼ਿਲਮ 'ਚੀਰ ਹਰਨ' ਬਣਾਈ ਗਈ ਹੈ ਜਿਸਨੂੰ ਟਵਿੱਟਰ ਐਂਟਰਟੇਨਮੈਂਟ ਦੇ ਬੈਨਰ ਹੇਠ ਸਾਲ 2021 ਵਿੱਚ ਪੰਜਾਬੀ ਪਰਦੇ 'ਤੇ ਰਿਲੀਜ਼ ਕੀਤਾ ਜਾਵੇਗਾ। ਫ਼ਿਲਮ ਦੇ ਨਿਰਮਾਤਾਵਾ ਅਨੁਸਾਰ ਇਹ ਫ਼ਿਲਮ ਰਾਖਵੇਂਕਰਨ ਦੇ ਮੁੱਦੇ ਅਧਾਰਤ ਦੇਸ਼ ਭਰ 'ਚ ਉੱਭਰੇ 'ਜਾਟ ਆਰਕਸ਼ਨ ਅੰਦੋਲਨ' (2016) ਦੇ ਹਰੇਕ ਚੰਗੇ-ਮਾੜੇ ਪੱਖ ਨੂੰ ਬਹੁਤ ਹੀ ਖੋਜਪੂਰਵਕ ਤਰੀਕੇ ਨਾਲ ਪਰਦੇ 'ਤੇ ਵਿਖਾਵੇਗੀ। ਇਹ ਫ਼ਿਲਮ ਆਮ ਸਿਨੇਮੇ ਤੋਂ ਹਟਕੇ ਸਮਾਜ ਅਤੇ ਖ਼ਾਸਕਰ ਨੌਜਵਾਨ ਵਿਦਿਆਰਥੀ ਵਰਗ ਲਈ ਬਹੁਤ ਚੇਤਨਮਈ ਹੋਵੇਗੀ। 'ਚੀਰ ਹਰਨ' ਇੰਨ੍ਹਾਂ ਦੰਗਿਆਂ ਦੇ ਅੰਦਰ ਦੀ ਕਹਾਣੀ ਦਰਸਾਉਣ ਦੀ ਕੋਸ਼ਿਸ਼ ਹੈ।ਜ਼ਿਕਰਯੋਗ ਹੈ ਕਿ ਇਸ ਫ਼ਿਲਮ ਸਬੰਧੀ ਪਹਿਲਾਂ ਪੋਸਟਰ ਅੱਜ ਸ਼ੋਸਲ ਮੀਡੀਆ 'ਤੇ ਜਾਰੀ ਕੀਤਾ ਗਿਆ ਜਿਸ ਪ੍ਰਤੀ ਵੱਡਾ ਉਤਸ਼ਾਹ ਵੇਖਣ ਨੂੰ ਮਿਲਿਆ ਹੈ।

 

Tags: Bollywood , Entertainment , Mumbai , Actress , Cinema , Hindi Films , Movie , Mumbai News , Heroine , Jaideep Ahlawat , Haryana Jat Reservation Andolan of 2016 , Cheer Haran

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD