ਨਿਊ ਕਪਲ ਅਲਰਟ - ‘ਤੂੰ ਪਤੰਗ ਮੈਂ ਡੋਰ’ ਵਿਚ ਰੀਲ ਤੋਂ ਰੀਅਲ ਤੱਕ ਦੀ ਇਕ ਪ੍ਰੇਮ ਕਹਾਣੀ
Web Admin
5 Dariya News
ਚੰਡੀਗੜ੍ਹ , 31 Dec 2020
Last updated on: Dec 31, 2020, 00:00 IST
ਕਿਸੇ ਰੀਲ ਜੋੜੀ ਦਾ ਰੀਅਲ ਬਣਨਾ ਕੋਈ ਨਵਾਂ ਵਰਤਾਰਾ ਨਹੀਂ ਹੈ। ਕਾਜੋਲ-ਅਜੈ ਦੇਵਗਨ, ਅਮੀਰ ਅਲੀ- ਸੰਜੀਦਾ ਸ਼ੇਖ ਤੋਂ ਦੀਪਿਕਾ ਪਾਦੁਕੋਣ-ਰਣਵੀਰ ਸਿੰਘ ਅਤੇ ਇਸ਼ਿਤਾ ਦੱਤ-ਵਤਸਲ ਸੇਠ ਤੋਂ, ਇਨ੍ਹਾਂ ਰੀਲ ਤੋਂ ਰੀਅਲ ਜੋੜਿਆਂ ਨੇ ਨਿਸ਼ਚਤ ਤੌਰ 'ਤੇ ਸੈੱਟਾਂ ਤੋਂ ਸ਼ੁਰੂ ਹੋਈਆਂ ਆਪਣੀਆਂ ਕਹਾਣੀਆਂ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ ਹੈ।ਹਾਲ ਹੀ ਵਿੱਚ ਇਕ ਨਵੀਂ ਜੋੜੀ ਜੋ ਇਸ ਸੂਚੀ ਵਿਚ ਸ਼ਾਮਲ ਹੋਈ ਹੈ ਜ਼ੀ ਪੰਜਾਬੀ ਦੇ ਚੋਟੀ ਦੇ ਸ਼ੋਅ 'ਤੂੰ ਪਤੰਗ ਮੈਂ ਡੋਰ' ਦੀ ਜੋੜੀ 'ਅਮਨ ਅਤੇ ਜ਼ਰੀਨਾ' ਉਰਫ ਰੋਹਿਤ ਹਾਂਡਾ ਅਤੇ ਚੇਤਨਾ ਸਿੰਘ ਦੀ।‘ਤੂੰ ਪਤੰਗ ਮੈਂ ਡੋਰ’ ਇੱਕ ਰੋਮਾਂਟਿਕ ਸੀਰੀਜ਼ ਜਿਸ ਵਿੱਚ ਰੋਹਿਤ ਹਾਂਡਾ ਅਤੇ ਚੇਤਨਾ ਸਿੰਘ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਲੜੀ ਭਾਰਤ ਦੀ ਵੰਡ ਵੇਲੇ ਨਿਰਧਾਰਤ ‘ਅਮਨ ਅਤੇ ਜ਼ਰੀਨਾ’ ਦੀ ਸਰਹੱਦ ਪਾਰ ਦੀ ਪ੍ਰੇਮ ਕਹਾਣੀ ਦੇ ਦੁਆਲੇ ਘੁੰਮਦੀ ਹੈ। ਉਨ੍ਹਾਂ ਦੇ ਪਿਆਰ ਨੂੰ ਹੁਣ ਨਫ਼ਰਤ ਅਤੇ ਵਿਸ਼ਵਾਸ ਦੇ ਬਾਰਡਰ ਨੂੰ ਪਾਰ ਕਰਨਾ ਪਵੇਗਾ।ਸ਼ੋਅ ਇਸਦੇ ਲਗਾਤਾਰ ਟਵਿਸਟ ਅਤੇ ਟਰਨ ਦੇ ਚੱਲਦੇ ਟੀ ਆਰ ਪੀ ਚਾਰਟ ਤੇ ਰਾਜ ਕਰ ਰਿਹਾ ਹੈ। ਹਾਲਾਂਕਿ, ਰਿਪੋਰਟਾਂ ਦੇ ਅਨੁਸਾਰ, ਆਨ-ਸਕ੍ਰੀਨ ਕੈਮਿਸਟ੍ਰੀ ਨੇ ਸ਼ੋ ਦੇ ਮੁੱਖ ਕਿਰਦਾਰਾਂ ਦੀ ਆਫ-ਸਕ੍ਰੀਨ ਕੈਮਿਸਟਰੀ ਨੂੰ ਨਿਸ਼ਚਤ ਰੂਪ ਵਿੱਚ ਬਦਲਿਆ ਹੈ।ਸੂਤਰਾਂ ਦੇ ਅਨੁਸਾਰ ਰੋਹਿਤ ਅਤੇ ਚੇਤਨਾ ਦੋਵੇਂ ਆਫ ਸਕ੍ਰੀਨ ਕਾਫੀ ਸਮਾਂ ਬਿਤਾਉਂਦੇ ਨਜ਼ਰ ਆ ਰਹੇ ਹਨ। ਦੋਵਾਂ ਕਲਾਕਾਰਾਂ ਨੇ ਅਟਕਲਾਂ ਨੂੰ ਆਪਣੀ ਮਨਜ਼ੂਰੀ ਨਹੀਂ ਦਿੱਤੀ ਹੈ। ਪਰ ਇਹਨਾਂ ਦੀ ਕੈਮਿਸਟ੍ਰੀ ਇਸਦੇ ਉਲਟ ਹੀ ਇਸ਼ਾਰਾ ਕਰ ਰਹੀ ਹੈ।