Thursday, 16 May 2024

 

 

ਖ਼ਾਸ ਖਬਰਾਂ ਸੰਜੇ ਟੰਡਨ ਨੇ ਬਾਬਾ ਬਾਗੇਸ਼ਵਰ ਧਾਮ ਤੋਂ ਆਸ਼ੀਰਵਾਦ ਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਜੀਰਾ ਅਤੇ ਭਿੱਖੀਵਿੰਡ ਵਿੱਚ ਲਾਲਜੀਤ ਭੁੱਲਰ ਲਈ ਕੀਤਾ ਚੋਣ ਪ੍ਰਚਾਰ ਜਿਹੜੀ ਸਾਜ਼ਿਸ਼ ਤਹਿਤ ਭਾਈ ਅੰਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਬਣਾਇਆ, ਉਸਨੂੰ ਸਮਝਣ ਪੰਜਾਬੀ : ਸੁਖਬੀਰ ਸਿੰਘ ਬਾਦਲ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਹੀਦ ਸੁਖਦੇਵ ਥਾਪਰ ਨੂੰ ਉਨ੍ਹਾਂ ਦੀ ਜਨਮ ਭੂਮੀ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ ਕਾਂਗਰਸ ਪਾਰਟੀ ਗਰੀਬ ਪਰਿਵਾਰ ਨੂੰ 8500 ਰੁਪਏ ਪ੍ਰਤੀ ਮਹੀਨਾ ਦੇਵੇਗੀ : ਅਮਰਿੰਦਰ ਸਿੰਘ ਰਾਜਾ ਵੜਿੰਗ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਲਹਿਰ ਆਰੰਭ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਐਨ ਕੇ ਸ਼ਰਮਾ ਦੀ ਚੋਣ ਮੁਹਿੰਮ ਭਖਾਈ ਪੰਜਾਬ ਦੇ ਕਈ ਲੋਕ ਸਭਾ ਹਲਕਿਆਂ 'ਚ ਆਮ ਆਦਮੀ ਪਾਰਟੀ ਨੂੰ ਮਿਲੀ ਵੱਡੀ ਮਜ਼ਬੂਤੀ, ਵਿਰੋਧੀ ਪਾਰਟੀਆਂ ਦੇ ਕਈ ਵੱਡੇ ਆਗੂ ਹੋਏ 'ਆਪ' 'ਚ ਸ਼ਾਮਲ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਭਾਸ਼ ਚਾਵਲਾ ਆਪਣੇ ਸਮਰਥਕਾਂ ਸਮੇਤ ਭਾਜਪਾ 'ਚ ਸ਼ਾਮਲ ਕਾਂਗਰਸ ਫਸਲਾਂ 'ਤੇ ਐੱਮਐੱਸਪੀ ਦੀ ਗਾਰੰਟੀ ਦੇਵੇਗੀ: ਵਿਜੇ ਇੰਦਰ ਸਿੰਗਲਾ ਸੂਬੇ ਦੀ ਗੱਲ ਛੱਡਣ ਪਹਿਲਾਂ ਆਪਣੇ ਹਲਕੇ ਵਿੱਚ ਸਿਹਤ ਸਹੂਲਤਾਂ ਸੁਧਾਰਨ ਬਲਬੀਰ ਸਿੰਘ : ਐਨ.ਕੇ. ਸ਼ਰਮਾ 15,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਪਰਿਵਾਰ ਨੇ ਬਠਿੰਡਾ ਸ਼ਹਿਰ 'ਚ ਭਖਾਈ ਚੋਣ ਮੁਹਿੰਮ ਆਮ ਆਦਮੀ ਪਾਰਟੀ ਦੇ ਸ਼ਾਸਨ 'ਚ ਉਨ੍ਹਾਂ ਦੀ ਮਹਿਲਾ ਸੰਸਦ ਮੈਂਬਰ ਵੀ ਸੁਰੱਖਿਅਤ ਨਹੀਂ : ਡਾ. ਸੁਭਾਸ਼ ਸ਼ਰਮਾ ਤੁਹਾਡੇ ਪਿੰਡਾਂ ਦਾ ਜਨਮਿਆ ਹਾਂ ਤੇ ਤੁਹਾਡਾ ਹਰ ਦੁੱਖ-ਸੁੱਖ ਮੇਰਾ ਆਪਣਾ: ਮੀਤ ਹੇਅਰ ਵੋਟਰ ਜਾਗਰੂਕਤਾ ਮੁਹਿੰਮ ਸਵੀਪ ਤਹਿਤ ਕੋਟ ਧਰਮੂ ਵਿਖੇ ਵਾਲ ਪੇਂਟਿੰਗ ਮੁਕਾਬਲੇ ਹੋਏ ਗੁਰਬਾਜ ਸਿੰਘ ਸਿੱਧੂ ਨੂੰ ਲੰਬੀ ਹਲਕੇ ਦੇ ਵਿੱਚ ਮਿਲ ਰਿਹਾ ਭਰਵਾਂ ਸਮਰਥਨ ਸਰਦੂਲਗੜ ਹਲਕੇ 'ਚ ਪੀਣ ਵਾਲੇ ਸਾਫ ਪਾਣੀ ਅਤੇ ਹੋਰ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਕਰਾਂਗੇ ਹੱਲ: ਜੀਤ ਮਹਿੰਦਰ ਸਿੰਘ ਸਿੱਧੂ ਪਿੰਡ ਧਾਰੜ, ਰਾਣਾ ਕਾਲਾ, ਬਾਲੀਆ ਮੰਝਪੁਰ ਤੋਂ ਵੱਡੀ ਗਿਣਤੀ ਵਿੱਚ ਆਪ ਪਾਰਟੀ ਵਿੱਚ ਸ਼ਾਮਿਲ ਹੋਏ ਲੋਕ: ਮੰਤਰੀ ਹਰਭਜਨ ਈ.ਟੀ.ਓ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਮਿਹਨਤ ਸਦਕਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਲੋਕ ਲਹਿਰ ਬਣੀ ਲੋਕ ਵੀਹ ਦਿਨਾਂ ਦੇ ਲਾਲਚ ਵਿੱਚ ਅਗਲੇ 5 ਸਾਲ ਬਰਬਾਦ ਨਾ ਕਰਨ-ਬਾਬਰ ਔਜਲਾ

 

ਐਸਐਸਪੀ ਸਤਿੰਦਰ ਸਿੰਘ ਨੇ ਸੁਰੱਖਿਅਤ ਮੁਹਾਲੀ ਪ੍ਰੋਜੈਕਟ ਦੀ ਕੀਤੀ ਸ਼ੁਰੂਆਤ

ਸ਼ਹਿਰ ਵਿਚ 16 ਥਾਵਾਂ 'ਤੇ 32 ਏਐਨਪੀਆਰ ਕੈਮਰੇ ਲਗਾਏ; ਥਾਣਾ ਫੇਜ਼-1 ਅਤੇ ਥਾਣਾ ਮਟੌਰ ਅਧੀਨ ਆਉਂਦਾ 18 ਕਿਲੋਮੀਟਰ ਖੇਤਰ ਕੀਤਾ ਕਵਰ

Web Admin

Web Admin

5 Dariya News

ਐਸ.ਏ.ਐਸ.ਨਗਰ , 30 Dec 2020

ਸ਼ਹਿਰ ਵਿਚ 32 ਆਟੋਮੈਟਿਕ ਨੰਬਰ ਪਲੇਟ ਡਿਟੈਕਸ਼ਨ ਐਂਡ ਰਿਕਾਰਡਿੰਗ (ਏ ਐਨ ਪੀ ਆਰ) ਕੈਮਰੇ ਲਗਾਉਣ ਨਾਲ ਸੀਨੀਅਰ ਪੁਲਿਸ ਕਪਤਾਨ ਸਤਿੰਦਰ ਸਿੰਘ ਨੇ ਅੱਜ ਇਥੇ ਸੁਰੱਖਿਅਤ ਮੁਹਾਲੀ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ।ਇਹ ਕੈਮਰੇ 16 ਥਾਵਾਂ 'ਤੇ ਲਗਾਏ ਗਏ ਹਨ ਜੋ ਕਿ ਫੇਜ਼ 1 ਅਤੇ ਮਟੌਰ ਪੁਲਿਸ ਸਟੇਸ਼ਨਾਂ ਦੇ ਅਧੀਨ ਆਉਂਦੇ 18 ਕਿਲੋਮੀਟਰ ਦੇ ਹਿੱਸੇ ਨੂੰ ਕਵਰ ਕਰਦੇ ਹਨ। ਇਹ ਇਕ ਆਰਟੀਫੀਸ਼ੀਅਲ ਇੰਟੈਲੀਜੈਂਸ ਅਧਾਰਤ ਵੀਡੀਓ ਨਿਗਰਾਨੀ ਪ੍ਰਣਾਲੀ ਹੈ ਅਤੇ ਇਸ ਵਲੋਂ ਸ਼ਹਿਰ ਨੂੰ ਸੁਰੱਖਿਅਤ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਦੀ ਉਮੀਦ ਹੈ।

ਐਸਐਸਪੀ ਨੇ ਦੱਸਿਆ ਕਿ ਖਰੜ ਅਤੇ ਜ਼ੀਰਕਪੁਰ ਸਬ ਡਵੀਜਨਾਂ ਵਿਚ ਲਗਭਗ 2 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਲਗਭਗ 200 ਕੈਮਰੇ ਲਗਾਉਣ ਦਾ ਕੰਮ ਪ੍ਰਗਤੀ ਅਧੀਨ ਹੈ। ਉਹਨਾਂ ਅੱਗੇ ਕਿਹਾ ਕਿ ਕੈਮਰੇ ਲਗਾਉਣ ਦੀ ਪ੍ਰਕਿਰਿਆ 15 ਜਨਵਰੀ, 2021 ਤੱਕ ਮੁਕੰਮਲ ਹੋ ਜਾਵੇਗੀ।ਮੀਡੀਆ ਦੇ ਇੱਕ ਸਵਾਲ ਦੇ ਜਵਾਬ ਵਿੱਚ, ਐਸਐਸਪੀ ਨੇ ਦੱਸਿਆ ਕਿ ਸੂਬਾ ਦੇ ਪੁਲਿਸ ਵਿਭਾਗ ਨੇ ਨਿਰੰਤਰ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਕੈਮਰਿਆਂ ਦੀ ਸੰਭਾਲ/ ਤਬਦੀਲੀ ਲਈ ਲੋੜੀਂਦੇ ਫੰਡ ਮੁਹੱਈਆ ਕਰਵਾਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਬਹੁਤ ਜਲਦ ਸੂਬਾ ਸਰਕਾਰ ਵੱਲੋਂ ਪੂਰੇ ਸ਼ਹਿਰ ਵਿਚ ‘ਥਰਡ ਆਈ’ ਰਾਹੀਂ ਸੁਰੱਖਿਆ ਹਿੱਤ 10 ਕਰੋੜ ਦੇ ਨਿਗਰਾਨੀ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਜਾਵੇਗੀ।ਇਸ ਉਪਰੰਤ ਮੌਕੇ 'ਤੇ ਹਾਜ਼ਰ ਪ੍ਰਮੁੱਖ ਸ਼ਖਸੀਅਤਾਂ ਨਾਲ ਗੱਲਬਾਤ ਕਰਦਿਆਂ ਐਸਐਸਪੀ ਸਤਿੰਦਰ ਸਿੰਘ ਨੇ ਉਨ੍ਹਾਂ ਨੂੰ ਇਸ ਸ਼ਹਿਰ ਨੂੰ ਸੁਰੱਖਿਅਤ ਬਣਾਉਣ ਵਿਚ ਪੁਲਿਸ ਦੀ ਸਹਾਇਤਾ ਕਰਨ ਦਾ ਸੱਦਾ ਦਿੱਤਾ ਅਤੇ ਉਨ੍ਹਾਂ ਨੂੰ ਆਪਣੇ ਆਲੇ-ਦੁਆਲੇ ਕਿਸੇ ਸ਼ੱਕੀ ਗਤੀਵਿਧੀ ਦੀ ਰਿਪੋਰਟ ਦੇਣ ਵਾਸਤੇ ਅੱਗੇ ਆਉਣ ਲਈ ਕਿਹਾ।ਇਸ ਮੌਕੇ ਐਸਪੀ ਸਿਟੀ ਸ੍ਰੀ ਹਰਵਿੰਦਰ ਸਿੰਘ ਵਿਰਕ, ਡੀਐਸਪੀ ਸਿਟੀ 1 ਸ੍ਰੀ ਗੁਰਸ਼ੇਰ ਸਿੰਘ ਸੰਧੂ ਅਤੇ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਸਮੇਤ ਸਾਬਕਾ ਕੌਂਸਲਰ ਕੇ.ਐਸ. ਬੇਦੀ, ਅਮਰੀਕ ਐਸ. ਸੋਮਲ, ਬੀ.ਬੀ. ਮੈਣੀ ਅਤੇ ਸੁਰਿੰਦਰ ਰਾਜਪੂਤ ਹਾਜ਼ਰ ਸਨ।

ਜਿਹਨਾਂ ਸਥਾਨਾਂ 'ਤੇ ਕੈਮਰੇ ਲਗਾਏ ਗਏ ਹਨ ਉਹਨਾਂ ਵਿਚ ਨਿਊ ਬੱਸ ਸਟੈਂਡ, ਸਪਾਈਸ ਚੌਕ, ਪੀਟੀਐਲ ਲਾਈਟਸ, ਫੇਜ਼ 5-3 ਲਾਈਟਸ x 2, ਫੇਜ਼ 3- 7 ਲਾਈਟਸ, ਫੇਜ਼ 7 ਲਾਈਟਸ, ਫੇਜ਼ 1 ਲਾਈਟਸ, ਫ੍ਰੈਂਕੋ ਹੋਟਲ ਲਾਈਟਸ, ਫੇਜ਼ 2 ਲਾਈਟਸ, ਸੀਬੀਐਲ ਲਾਈਟਸ, ਮੁਹਾਲੀ ਟਾਵਰ ਲਾਈਟਸ, ਗੋਦਰੇਜ ਚੌਕ, ਆਈਵੀ ਹਸਪਤਾਲ ਲਾਈਟਸ, ਸੈਕਟਰ 70-71 ਲਾਈਟਸ ਅਤੇ ਗੁਰਦੁਆਰਾ ਸਿੰਘ ਸ਼ਹੀਦਾਂ ਸ਼ਾਮਲ ਹਨ।

ਸੁਰੱਖਿਅਤ ਮੁਹਾਲੀ ਪ੍ਰੋਜੈਕਟ ਅਧੀਨ ਕੈਮਰੇ ਲਗਾਉਣ ਦੀਆਂ ਕੁਝ ਵਿਲੱਖਣ ਤਕਨੀਕੀ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ:

ਪ੍ਰਾਈਵੇਟ ਹਾਈ ਸਪੀਡ ਆਪਟੀਕਲ ਫਾਈਬਰ ਨੈਟਵਰਕ- ਇਸ ਪ੍ਰੋਜੈਕਟ ਦੇ ਪੂਰੇ ਹਿੱਸੇ ਲਈ ਇੱਕ ਪ੍ਰਾਈਵੇਟ ਗੀਗਾਬਿੱਟ ਸਪੀਡ ਆਪਟੀਕਲ ਫਾਈਬਰ ਨੈਟਵਰਕ ਸਥਾਪਤ ਕੀਤਾ ਗਿਆ ਹੈ ਜੋ ਕਿ 18 ਕਿਲੋਮੀਟਰ ਦੇ ਹਿੱਸੇ ਨੂੰ ਕਵਰ ਕਰਦਾ ਹੈ। ਇਕ ਨਿਜੀ ਨੈਟਵਰਕ ਦੂਜੇ ਉਪਭੋਗਤਾਵਾਂ ਵਲੋਂ ਸੁਰੱਖਿਅਤ ਅਤੇ ਨਿਰਵਿਘਨ ਹੋਣ ਦੇ ਯੋਗ ਬਣਾਉਂਦਾ ਹੈ ਜਦੋਂ ਇੰਟਰਨੈਟ ਸੇਵਾਵਾਂ ਪ੍ਰਦਾਤਾ ਦਾ ਨੈਟਵਰਕ ਜਾਂ ਸਾਂਝੇ ਬੈਂਡਵਿਡਥ ਦੀ ਵਰਤੋਂ ਕਰਦੇ ਹਨ। ਇਹ ਨੈਟਵਰਕ ਬਹੁਤ ਵਿਲੱਖਣ ਹੈ ਇਸ ਲਈ ਉੱਚ ਪੱਧਰ 'ਤੇ ਡੇਟਾ ਸੁੱਰਖਿਆ ਸੰਭਵ ਹੈ। ਹੈਕਰਾਂ ਨੂੰ ਰੋਕਣ ਲਈ ਨਵੀਂ ਤਕਨਾਲੋਜੀ ਨਾਲ ਸੁਰੱਖਿਆ ਦੇ ਹੋਰ ਉੱਤਮ ਉਪਾਅ ਵਰਤੇ ਗਏ ਹਨ।

ਰੀਅਲ ਟਾਈਮ ਆਟੋਮੈਟਿਕ ਨੰਬਰ ਪਲੇਟ ਡਿਟੈਕਸ਼ਨ ਐਂਡ ਰਿਕਾਰਡਿੰਗ - ਕੈਮਰੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਲੈਸ ਹਨ ਅਤੇ ਇਸ ਲਈ ਉਹ ਆਪਣੇ ਆਪ ਨੰਬਰ ਪਲੇਟਾਂ ਦੀ ਜਾਂਚ ਕਰ ਸਕਦੇ ਹਨ, ਨੰਬਰ ਪਲੇਟਾਂ ਦੇ ਅੰਕਾਂ ਦੀ ਪਛਾਣ ਕਰ ਸਕਦੇ ਹਨ ਅਤੇ ਉਹਨਾਂ ਨੂੰ ਸਥਾਨ ਅਤੇ ਸਮੇਂ ਦੀ ਜਾਣਕਾਰੀ ਨਾਲ ਰਿਕਾਰਡ ਕਰ ਸਕਦੇ ਹਨ।

ਹਰ ਕੈਮਰੇ ਦੀ ਰੀਅਲ ਟਾਈਮ ਨਿਗਰਾਨੀ- ਹਰ ਕੈਮਰਾ ਕੇਂਦਰੀ ਕੰਟਰੋਲ ਸਟੇਸ਼ਨ 'ਤੇ ਰੀਅਲ ਟਾਈਮ ਲਾਈਵ ਪ੍ਰਸਾਰਣ ਪ੍ਰਦਾਨ ਕਰਦਾ ਹੈ। ਇਸ ਨਾਲ ਇਹ ਵੀ ਜਾਣਨ ਵਿਚ ਮਦਦ ਮਿਲੇਗੀ ਕਿ ਕਦੋਂ ਕੈਮਰਾ ਖਰਾਬ ਹੋ ਗਿਆ ਹੈ ਅਤੇ ਕਦੋਂ ਕਿਸੇ ਕੈਮਰੇ ਨੂੰ ਰਿਪੇਅਰ ਦੀ ਜ਼ਰੂਰਤ ਹੈ ਜਿਸ ਨਾਲ ਇਸ ਸਿਸਟਮ ਦਾ ਬਿਹਤਰ ਪ੍ਰਬੰਧਨ ਸੰਭਵ ਹੈ।

ਆਟੋਮੈਟਿਕ ਰਿਸਟੋਰੇਸ਼ਨ ਮੈਨੇਜਮੈਂਟ - ਇਹ ਪ੍ਰਣਾਲੀ ਬਿਜਲੀ ਜਾਂ ਨੈਟਵਰਕ ਵਿਚ ਖਰਾਬੀ ਆਉਣ ਸਮੇਂ ਕੈਮਰਿਆਂ ਨੂੰ ਫੁਟੇਜ ਅਤੇ ਜਾਣਕਾਰੀ ਨੂੰ ਬਰਕਰਾਰ ਰੱਖਣ ਦੇ ਯੋਗ ਬਣਾਉਂਦੀ ਹੈ। 

ਐਡਵਾਂਸਡ ਐਨਾਲਿਟਿਕਸ- ਇਹ ਪ੍ਰਣਾਲੀ ਆਪਣੇ ਨੈਟਵਰਕ ਦੇ ਹਰੇਕ ਕੈਮਰੇ ਨੂੰ ਖੁਦ ਜੀਓ-ਲੋਕੇਟ ਕਰ ਸਕਦੀ ਹੈ ਅਤੇ ਵੱਖ-ਵੱਖ ਥਾਵਾਂ 'ਤੇ ਕੈਮਰਿਆਂ ਵਲੋਂ ਕੀਤੇ ਇੰਟਰਸੇਪ ਦੇ ਅਧਾਰ 'ਤੇ ਸ਼ੱਕੀ ਵਾਹਨਾਂ ਦਾ ਪਤਾ ਲਗਾ ਸਕਦੀ ਹੈ। ਜੇਕਰ ਵਾਹਨ ਦੀ ਨੰਬਰ ਪਲੇਟ ਦੀ ਜਾਣਕਾਰੀ ਸਿਸਟਮ ਨੂੰ ਦਿੱਤੀ ਤਾਂ ਉਹ ਖੁਦ ਵਾਹਨ ਦੇ ਰਸਤੇ ਦਾ ਪਤਾ ਲਗਾ ਸਕਦੇ ਹਨ। ਇਹ ਪ੍ਰੋਜੈਕਟ ਐਗਿਸ ਇੰਜੀਨੀਅਰਿੰਗ, ਐਸ.ਏ.ਐਸ.ਨਗਰ ਦੁਆਰਾ ਵਿਕਸਤ ਅਤੇ ਚਲਾਇਆ ਗਿਆ ਹੈ।

 

Tags: SSP Mohali

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD