ਆਚਾਰ, ਪਾਪੜ ਤੇ ਟੇਲਰਿੰਗ ਕੋਰਸ ਦੇ ਸਿਖਿਆਰਥੀਆਂ ਨੂੰ ਸਰਟੀਫ਼ਿਕੇਟ ਵੰਡੇ
Web Admin
5 Dariya News
ਬਰਨਾਲਾ , 21 Dec 2020
Last updated on: Dec 21, 2020, 00:00 IST
ਐਸ.ਬੀ.ਆਈ ਆਰਸੇਟੀ ਬਰਨਾਲਾ ਵੱਲੋਂ ਜ਼ਿਲ੍ਹਾ ਬਰਨਾਲਾ ਵਿਖੇ ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ ਲਈ ਆਪਣਾ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਕੋਰਸ ਕਰਵਾਏ ਜਾਂਦੇ ਹਨ। ਇਸ ਸੰਸਥਾ ਵੱਲੋਂ ਸਟੇਟ ਬੈਂਕ ਆਫ ਇੰਡੀਆ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ 10 ਦਿਨਾਂ ਦਾ ਆਚਾਰ, ਪਾਪੜ ਤੇ ਮਸਾਲਾ ਪਾਊਡਰ ਦਾ ਕੋਰਸ ਪੂਰਾ ਕੀਤਾ ਗਿਆ । ਇਸ ਸਮਾਰੋਹ ਵਿੱਚ ਸ੍ਰੀ ਮਹਿੰਦਰ ਪਾਲ ਗਰਗ (ਲੀਡ ਬੈਂਕ ਮੈਨੇਜਰ ਬਰਨਾਲਾ) ਅਤੇ ਸਮੂਹ ਸਟਾਫ ਆਰਸੇਟੀ ਬਰਨਾਲਾ ਨੇ ਸਿਖਿਆਰਥੀਆਂ ਨੂੰ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ । ਆਏ ਹੋਏ ਮਹਿਮਾਨਾਂ ਨੇ ਬੱਚਿਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ ਅਤੇ ਸਿਖਿਆਰਥੀਆਂ ਨੂੰ ਸਰਟੀਫ਼ਿਕੇਟ ਵੰਡੇ ।ਇਸ ਮੌਕੇ 30 ਦਿਨਾਂ ਦਾ ਵਿਮੈਨ ਟੇਲਰ ਦਾ ਕੋਰਸ ਪੂਰਾ ਕਰਨ ਵਾਲੇ ਸਿਖਿਆਰਥੀਆਂ ਨੂੰ ਵੀ ਸਰਟੀਫਿਕੇਟ ਵੰਡੇ। ਇਸ ਸਮਾਰੋਹ ਵਿੱਚ ਸ੍ਰੀ ਸਤੀਸ਼ ਕੁਮਾਰ ਸਿੰਗਲਾ (ਡੀਐਸਐਚ ਬਰਨਾਲਾ) ਅਤੇ ਸਮੂਹ ਸਟਾਫ ਆਰਸੇਟੀ ਬਰਨਾਲਾ ਨੇ ਸਿਖਿਆਰਥੀਆਂ ਨੂੰ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ।