ਸਿਵਿਲ ਸਰਜਨ ਨੇ ਏਡਜ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਜਿਲ੍ਹੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਕੀਤਾ ਜਾਂਦਾ ਹੈ ਐਚ.ਆਈ.ਵੀ. ਦਾ ਮੁਫ਼ਤ ਟੈਸਟ: ਡਾ ਐਚ ਐਨ ਸਿੰਘ ਸਿਵਲ ਸਰਜਨ
Web Admin
5 Dariya News
ਸ੍ਰੀ ਮੁਕਤਸਰ ਸਾਹਿਬ , 14 Dec 2020
Last updated on: Dec 14, 2020, 00:00 IST
ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਸਮਾਜ ਵਿੱਚ ਫੈਲ ਰਹੀ ਐਚ.ਆਈ.ਵੀ. ਏਡਜ਼ ਦੀ ਬਿਮਾਰੀ ਨੂੰ ਖਤਮ ਕਰਨ ਲਈ ਚਲਾਈ ਜਾ ਰਹੀ ਐਚ.ਆਈ.ਵੀ. ਏਡਜ ਜਨ ਜਾਗਰੂਕਤਾ ਮੁਹਿੰਮ ਅਧੀਨ ਰੋਕਥਾਮ ਅਤੇ ਇਸ ਬਿਮਾਰੀ ਪ੍ਰਤੀ ਜਾਗਰੂਕ ਕਰਨ ਲਈ ਐਚ.ਆਈ.ਵੀ. ਏਡਜ ਜਨ ਼ ਜਾਗਰੂਕਤਾ ਵੈਨ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੀ।ਇਸ ਜਾਗਰੂਕਤਾ ਵੈਨ ਨੂੰ ਡਾ. ਐਚ ਐਨ ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਨੇ ਝੰਡੀ ਦੇ ਕੇ ਰਵਾਨਾ ਕੀਤਾ। ਇਸ ਸਮੇਂ ਉਹਨਾਂ ਦੇ ਨਾਲ ਡਾ ਸ਼ਤੀਸ਼ ਗੋਇਲ ਸੀਨੀਅਰ ਮੈਡੀਕਲ ਅਫ਼ਸਰ , ਡਾ. ਭਾਰਤ ਭੂਸ਼ਨ, ਡਾ ਆਲਮਜੀਤ ਸਿੰਘ, ਡਾ ਵੰਧਨਾ ਬਾਂਸਲ, ਸ੍ਰੀ ਗੁਰਤੇਜ਼ ਸਿੰਘ ਜਿਲ੍ਹਾ ਮਾਸ ਮੀਡੀਆ ਅਫ਼ਸਰ,ਡਾ ਅਮਰਿਤਪਾਲ ਕੌਰ , ਡਾ ਮਨੋਜ ਕੁਮਾਰ ,ਵਕੀਲ ਸਿੰਘ , ਪੂਜਾ, ਮਨਦੀਪ ਸਿੰਘ ਆਦਿ ਹਾਜਰ ਸਨ। ਇਸ ਮੌਕੇ ਡਾ ਐਚ ਐਨ ਸਿੰਘ ਸਿਵਲ ਸਰਜਨ ਨੇ ਐਚ.ਆਈ.ਵੀ. ਏਡਜ਼ ਦੀ ਬਿਮਾਰੀ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸੇ ਵੀ ਵਿਅਕਤੀ ਨੂੰ ਖਾਂਸੀ, ਜੁਕਾਮ, ਬੁਖਾਰ, ਦਸਤ, ਉਲਟੀਆਂ, ਭਾਰ ਦਾ ਘਟਣਾ, ਕੰਮਜੋਰੀ ਆਦਿ ਲੱਛਣ ਲੰਬੇ ਸਮੇਂ ਤੋਂ ਹੋਣ ਤਾਂ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਤੋ ਜਲਦੀ ਤੋਂ ਜਲਦੀ ਟੈਸਟ ਅਤੇ ਇਲਾਜ ਕਰਵਾਉਣਾ ਚਾਹੀਦਾ ਹੈ। ਜਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਆਈ.ਸੀ.ਟੀ.ਸੀ. ਸੈਂਟਰਾਂ ਵਿੱਚ ਐਚ.ਆਈ.ਵੀ. ਟੈਸਟ ਮੁਫ਼ਤ ਕੀਤੇ ਜਾਂਦੇ ਹਨ। ਸਿਹਤ ਵਿਭਾਗ ਦੀ ਟੀਮ ਵੱਲੋਂ ਪਿੰਡ ਖਿੜਕੀਆਂ ਵਾਲਾ, ਭੁਟੀਵਾਲਾ, ਆਸਾਬੁੱਟਰ, ਸੂਰੇਵਾਲਾ ਆਦਿ ਪਿੰਡਾਂ ਵਿੱਚ ਇਸ ਜਾਗਰੂਕਤਾ ਵੈਨ ਦੇ ਨਾਲ ਨਾਲ ਆਮ ਜਨਤਾ ਅਤੇ ਸਕੂਲੀ ਸਟਾਫ ਅਤੇ ਬੱਚਿਆਂ ਨੂੰ ਇਸ ਬਿਮਾਰੀ ਪ੍ਰਤੀ ਫੈਲਣ ਦੇ ਕਾਰਣ, ਬਚਾਓ ਅਤੇ ਇਲਾਜ ਸਬੰਧੀ ਜਾਗਰੂਕ ਕੀਤਾ। ਉਹਨਾਂ ਦੱਸਿਆਂ ਕਿ ਇਸ ਵੈਨ ਦਾ ਮੁੱਖ ਮਕਸਦ ਆਮ ਜਨਤਾ ਨੂੰ ਐਚ.ਆਈ.ਵੀ. ਏਡਜ਼ ਦੀ ਬਿਮਾਰੀ ਪ੍ਰਤੀ ਜਾਗਰੂਕ ਕਰਨਾ ਹੈ।ਡਾ ਸ਼ਤੀਸ਼ ਗੋਇਲ ਨੇ ਦੱਸਿਆ ਕਿ ਏਡਜ਼ ਦੀ ਬਿਮਾਰੀ ਸੂਈਆਂ, ਸਰਿੰਜਾਂ, ਗਰਭਵਤੀ ਮਾਂ ਤੋਂ ਬੱਚੇ ਨੂੰ, ਦੂ਼ਸਿ਼ਤ ਖੂਨ, ਅਣ ਸੁਰੱਖਿਅਤ ਸੈਕਸ ਸਬੰਧ, ਟੈਟੁ ਬਨਵਾਉਣ ਨਾਲ ਇੱਕ ਮਨੂੱਖ ਤੋਂ ਦੂਸਰੇ ਮਨੂੱਖ ਨੂੰ ਫੈਲਦੀ ਹੈ।ਇਹ ਬਿਮਾਰੀ ਹੱਥ ਮਿਲਾਉਣ, ਇਕੱਠੇ ਬੈਠਣ ਨਾਲ, ਇਕੱਠੇ ਸੌਣ ਨਾਲ, ਚੁੰਮਣ ਨਾਲ, ਇਕੱਠੇ ਖਾਣਾ ਖਾਣ ਆਦਿ ਕਾਰਣਾ ਨਾਲ ਨਹੀਂ ਫੈਲਦੀ। ਇਸ ਸਮੇਂ ਡਾ ਸੁਮਨ ਵਧਾਵਨ ਨੇ ਖੂਨ ਦਾਨ ਕਰਨ ਸਬੱਧੀ ਵੀ ਆਮ ਲੌਕਾਂ, ਬੱਚਿਆਂ ਅਤੇ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ। ਗੁਰਤੇਜ਼ ਸਿੰਘ ਅਤੇ ਸੁਖਮੰਦਰ ਸਿੰਘ ਨੇ ਵੀ ਇਸ ਸਬੰਧੀ ਜਾਣਕਾਰੀ ਦਿੱਤੀ । ਸਿਹਤ ਵਿਭਾਗ ਦੀ ਟੀਮ ਵੱਲੋਂ ਦੱਸਿਆ ਗਿਆ ਕਿ ਇਹ ਵੈਨ 18 ਦਸੰਬਰ 2020 ਤੱਕ ਜਿਲ੍ਹੇ ਦੇ ਵੱਖ ਵੱਖ ਸਥਾਨਾਂ ਤੇ ਟੀ.ਵੀ., ਬੈਨਰਾਂ, ਪੋਸਟਰਾਂ ਅਤੇ ਪੈਂਫਲਿਟ ਰਾਹੀਂ ਐਚ.ਆਈ.ਵੀ. ਏਡਜ਼ ਦੀ ਬਿਮਾਰੀ ਸਬੱਧੀ ਆਮ ਲੋਕਾਂ ਨੂੰ ਜਾਗਰੂਕ ਕਰੇਗੀ।