ਸਿਵਲ ਸਰਜਨ ਲੁਧਿਆਣਾ ਵੱਲੋਂ ਏਡਜ/ਐਚ.ਆਈ.ਵੀ ਜਨ-ਜਾਗਰੂਕਤਾ ਮੁਹਿੰਮ ਵੈਨ ਨੂੰ ਝੰਡੀ ਦੇ ਕੇ ਕੀਤਾ ਰਵਾਨਾ
Web Admin
5 Dariya News
ਲੁਧਿਆਣਾ , 09 Dec 2020
Last updated on: Dec 09, 2020, 00:00 IST
ਸਿਵਲ ਸਰਜਨ ਲੁਧਿਆਣਾ ਡਾ.ਰਾਜੇਸ਼ ਬੱਗਾ ਵੱਲੋਂ ਅੱਜ ਸਥਾਨਕ ਦਫ਼ਤਰ ਸਿਵਲ ਸਰਜਨ ਲੁਧਿਆਣਾ ਵਿਖੇ ਏਡਜ/ਐਚ.ਆਈ.ਵੀ ਜਨ-ਜਾਗਰੂਕਤਾ ਮੁਹਿੰਮ ਵੈਨ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਇਸ ਬਿਮਾਰੀ ਬਾਰੇ ਜਾਗਰੂਕ ਕਰਨ ਲਈ ਯੋਗ ਉਪਰਾਲਾ ਕੀਤਾ ਗਿਆ ਹੈ।ਡਾ.ਬੱਗਾ ਨੇ ਅੱਗੇ ਦੱਸਿਆ ਕਿ ਇਹ ਵੈਨ ਲੁਧਿਆਣਾ ਜਿਲ੍ਹੇ ਦੇ ਪੇਂਡੂ ਖੇਤਰਾਂ ਵਿੱਚ ਅੱਜ 09 ਦਸੰਬਰ ਤੋਂ 21 ਦਸੰਬਰ, 2020 ਤੱਕ ਲੋਕਾਂ ਨੂੰ ਏਡਜ/ਐਚ.ਆਈ.ਵੀ ਸਬੰਧੀ ਜਾਗਰੂਕ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਵੈਨ ਦੇ ਨਾਲ ਸਿਹਤ ਵਿਭਾਗ ਦੇ ਕਰਮਚਾਰੀ ਵੀ ਹਾਜਰ ਹੋਣਗੇ।ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਪ੍ਰਚਾਰ ਵਿੱਚ ਸ਼ਾਮਲ ਸਟਾਫ ਵੱਲੋਂ ਏਡਜ/ਐਚ.ਆਈ.ਵੀ ਸਬੰਧੀ ਕੋਈ ਵੀ ਜਾਣਕਾਰੀ ਹਾਂਸਲ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਵੈਨ ਰਾਹੀਂ ਲੋਕਾਂ ਨੂੰ ਪੈਂਫਲਿਟ ਵੀ ਵੰਡੇ ਜਾਣਗੇ।