ਸਿਹਤ ਵਿਭਾਗ ਵੱਲੋਂ ਐਚ.ਆਈ.ਵੀ./ਏਡਜ਼ ਜਨਜਾਗਰੂਕਤਾ ਮੁਹਿੰਮ ਤਹਿਤ ਜਾਗਰੂਕਤਾ ਵੈਨ ਰਵਾਨਾ
Web Admin
5 Dariya News
ਫਿਰੋਜ਼ਪੁਰ , 09 Dec 2020
Last updated on: Dec 09, 2020, 00:00 IST
ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ:ਵਿਨੋਦ ਸਰੀਨ ਦੀ ਅਗਵਾਈ ਹੇਠ ਵੱਖ ਵੱਖ ਸਿਹਤ ਵਿਸ਼ਿਆਂ ਸਬੰਧੀ ਜਾਗਰੂਕਤਾ ਗਤੀਵਿਧੀਆਂ ਲਗਾਤਾਰ ਜਾਰੀ ਹਨ।ਇਸੇ ਸਿਲਸਿਲੇ ਵਿੱਚ ਸਟੇਟ ਹੈਡਕੁਆਟਰ ਤੋਂ ਪੰਜਾਬ ਦੇ ਸਿਹਤ ਮੰਤਰੀ ਸ੍ਰ:ਬਲਬੀਰ ਸਿੰਘ ਸਿੱਧੂ ਵੱਲੋਂ ਰਵਾਨਾ ਕੀਤੀ ਗਈ ਐਚ.ਆਈ.ਵੀ./ਏਡਜ਼ ਜਨਜਾਗਰੂਕਤਾ ਵੈਨ ਨੂੰ ਸਿਹਤ ਵਿਭਾਗ ਫਿਰੋਜ਼ਪੁਰ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਜ਼ਿਲੇ ਅੰਦਰ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਲਈ ਰਵਾਨਾ ਕੀਤਾ ਗਿਆ। ਜ਼ਿਲਾ ਹਸਪਤਾਲ ਫਿਰੋਜ਼ਪੁਰ ਤੋਂ ਅੱਜ ਇਸ ਵੈਨ ਨੂੰ ਡਿਪਟੀ ਮੈਡੀਕਲ ਕਮਿਸ਼ਨਰ ਡਾ: ਰਜਿੰਦਰ ਮਨਚੰਦਾ ਅਤੇ ਸੀਨੀਅਰ ਮੈਡੀਕਲ ਅਫਸਰ ਡਾ: ਮੀਨਾਕਸ਼ੀ ਅਬਰੋਲ ਵੱਲੋਂ ਹਰੀ ਝੰਡੀ ਦਿਖਾਈ ਗਈ।ਇਸ ਦੌਰਾਨ ਸੰਬੋਧਨ ਕਰਦਿਆਂ ਡਾ: ਰਾਜਿੰਦਰ ਮਨਚੰਦਾ ਅਤੇ ਡਾ: ਮੀਨਾਕਸ਼ੀ ਨੇ ਕਿਹਾ ਕਿ ਜ਼ਿਲੇ ਅੰਦਰ ਆਈ ਇਹ ਜਾਗਰੂਕਤਾ ਵੈਨ 15 ਦਿਨਾਂ ਤੱਕ ਰਹਿ ਕੇ ਜ਼ਿਲੇ ਦੇ ਵੱਖ ਵੱਖ ਖੇਤਰਾਂ ਦਾ ਦੌਰਾ ਕਰਕੇ ਐਚ.ਆਈ.ਵੀ.ਏਡਜ਼ ਤੋਂ ਬਚਾਅ ਸਬੰਧੀ ਜਾਗਰੂਕ ਕਰੇਗੀ। ਇਸ ਤੋਂ ਇਲਾਵਾ ਇਸ ਵੈਨ ਦੇ ਪੜਾਅ ਵਾਲੇ ਸਥਾਨਾਂ ਤੇ ਆਈ.ਸੀ.ਟੀ.ਸੀ ਸੈਂਟਰ ਦੇ ਸਟਾਫ ਵੱਲੋਂ ਐਚ.ਆਈ.ਵੀ ਟੈਸਟ,ਗੁਪਤ ਰੋਗ,ਏ.ਆਰ.ਟੀ.ਅਤੇ ਨਸਿਆਂ ਆਦਿ ਬਾਰੇ ਕਾਊਂਸਲਿੰਗ ਵੀ ਕੀਤੀ ਜਾਵੇਗੀ।ਉਹਨਾਂ ਜ਼ਿਲਾ ਨਿਵਾਸੀਆਂ ਨੂ ਸਰਕਾਰ ਵੱਲੋਂ ਚਲਾਈ ਇਸ ਮੁਹਿਮ ਵਿੱਚ ਵੱਧ ਤੋਂ ਵੱਧ ਸਹਿਜੋਗ ਕਰਨ ਦੀ ਅਪੀਲ ਕੀਤੀ ।ਇਸ ਮੋਕੇ ਇਸ ਮਹਿੰਮ ਦੇ ਨੋਡਲ ਅਧਿਕਾਰੀ ਡਾ: ਸਤਿੰਦਰ ਕੌਰ,ਮੈਡੀਕਲ ਸਪੈਸ਼ਲਿਟ ਡਾ: ਗੁਰਮੇਜ਼ ਗੋਰਾਇਆ,ਡਾ:ਨਵੀਨ ਸੇਠੀ,ਡਾ:ਪੰਕਜ ਮਿੱਤਲ ਅਤੇ ਡਾ:ਸੌਰਬ ਤੋਂ ਇਲਾਵਾ ਸਿਹਤ ਵਿਭਾਗ ਦੇ ਵੱਖ ਵੱਖ ਅਧਿਕਾਰੀ ਕਰਮਚਾਰੀ ਹਾਜ਼ਿਰ ਸਨ।