ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਭਾਰਤ ਪਾਕਿ ਸਰਹੱਦ ਤੇ ਕਰਵਾਇਆ ਵਾਲੀਬਾਲ ਮੈਚ
Web Admin
5 Dariya News
ਫਾਜ਼ਿਲਕਾ , 06 Dec 2020
Last updated on: Dec 06, 2020, 00:00 IST
ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾ ਤਹਿਤ ਸਹਾਇਕ ਕਮਿਸ਼ਨਰ ਸ੍ਰੀ ਕੰਵਰਜੀਤ ਸਿੰਘ ਦੀ ਅਗਵਾਈ ਹੇਠ ਭਾਰਤ ਪਾਕਿ ਸਰਹੱਦ ਤੇ ਵਾਲੀਬਾਲ ਮੈਚ ਕਰਵਾਇਆ ਗਿਆ। ਉਨਾ ਕਿਹਾ ਕਿ ਇਹ ਮੈਚ ਨਸ਼ਾ ਮੁਕਤ ਅਭਿਆਨ ਤਹਿਤ ਨੋਜਵਾਨ ਪੀੜੀ ਨੂੰ ਜਾਗਰੂਕ ਕਰਨ ਅਤੇ ਆਪਣੇ ਆਲੇ-ਦੁਆਲੇ ਫੈਲ ਰਹੀ ਬੀਮਾਰੀ ਤੋ ਲੋਕਾ ਨੂੰ ਸੁਚੇਤ ਕਰਨ ਵਾਸਤੇ ਕਰਵਾਇਆ ਗਿਆ।ਸਹਾਇਕ ਕਮਿਸ਼ਨਰ ਨੇ ਕਿਹਾ ਕਿ ਵਾਲੀਬਾਲ ਮੈਚ ਕਰਵਾਉਣ ਦਾ ਮੰਤਵ ਨੌਜਵਾਨਾਂ ਨੂੰ ਸ਼ਰੀਰਿਕ ਅਤੇ ਮਾਨਸਿਕ ਤੌਰ ’ਤੇ ਵੀ ਤੰਦਰੁਸਤ ਬਣਾਉਣਾ ਹੈ। ਉਨਾਂ ਕਿਹਾ ਕਿ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਲੋਕਾਂ ਨੂੰ ਨਸ਼ੇ ਦੇ ਬੁਰੇ ਪ੍ਰਭਾਵਾਂ ਬਾਰੇ ਜਾਣੂੰ ਕਰਵਾ ਕੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਇਸ ਮੈਚ ਵਿੱਚ ਬੀ.ਐਸ.ਐਫ ਦੀ ਟੀਮ ਸਮੇਤ ਫਾਜ਼ਿਲਕਾ ਦੀਆਂ ਤਿੰਨ ਹੋਰ ਟੀਮਾਂ ਨੇ ਵੀ ਭਾਗ ਲਿਆ।ਜਿਸ ਵਿੱਚ ਬੀ.ਐਸ.ਐਫ ਦੀ ਟੀਮ ਜੇਤੂ ਰਹੀ।ਉਨ੍ਹਾਂ ਕਿਹਾ ਕਿ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਨਸ਼ੇ ਖਿਲਾਫ ਜਾਗਰੂਕ ਕਰਨ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ ਜਿਸ ਦਾ ਇਕੋ-ਇਕ ਮੰਤਵ ਲੋਕਾਂ ਨੂੰ ਨਸ਼ੇ ਤੋਂ ਦੂਰ ਰੱਖਣਾ ਹੈ। ਉਨਾਂ ਕਿਹਾ ਕਿ ਨੌਜਵਾਨ ਪੀੜੀ ਸਾਡੇ ਦੇਸ਼ ਦਾ ਭਵਿੱਖ ਹੈ ਸੋ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿਚ ਨਹੀਂ ਪੈਣਾ ਚਾਹੀਦਾ। ਉਨਾਂ ਕਿਹਾ ਕਿ ਨਸ਼ੇ ਨਾਲ ਸਾਡਾ ਕੁਝ ਬਣਦਾ ਨਹੀਂ ਸਗੋਂ ਅਸੀਂ ਸਾਰਾ ਕੁਝ ਗਵਾ ਲੈਣੇ ਹਾਂ। ਉਨਾਂ ਨਸ਼ੇ ਰੁਪੀ ਦਲਦਲ ’ਚ ਫਸ ਚੁੱਕੇ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਨਸ਼ੇ ਨੂੰ ਛੱਡ ਕੇ ਦੇਸ਼ ਦਾ ਉਜਵਲ ਭਵਿੱਖ ਸਿਰਜਣ ਵਿਚ ਆਪਣਾ ਵਢਮੁਲਾ ਯੋਗਦਾਨ ਪਾਉ ਤਾਂ ਜ਼ੋ ਇਕ ਸੁਨਹਿਰਾ ਭਵਿੱਖ ਕਾਇਮ ਹੋ ਸਕੇ।ਇਸ ਮੌਕੇ ਤਹਿਸੀਲ ਭਲਾਈ ਅਫਸਰ ਸ਼੍ਰੀ ਅਸ਼ੋਕ ਕੁਮਾਰ, ਸੰਜੀਵ ਕੁਮਾਰ ਮਾਰਸ਼ਲ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।