ਸਫ਼ਾਈ ਕਰਮਚਾਰੀਆਂ ਦੀਆਂ ਮੁਸ਼ਕਿਲਾਂ ਦਾ ਹੱਲ ਪਹਿਲ ਦੇ ਅਧਾਰ `ਤੇ ਹੋਵੇਗਾ : ਚੇਅਰਮੈਨ ਗੇਜਾ ਰਾਮ
ਪੱਟੀ ਵਿਖੇ ਖੇਮਕਰਨ `ਤੇ ਪੱਟੀ ਦੇ ਮੁਲਾਜ਼ਮਾਂ ਦੀਆਂ ਸੁਣੀਆਂ ਮੁਸ਼ਕਿਲਾਂ
Web Admin
5 Dariya News
ਪੱਟੀ, ਤਰਨ ਤਾਰਨ , 02 Dec 2020
Last updated on: Dec 02, 2020, 00:00 IST
ਨਗਰ ਕੌਂਸਲ ਪੱਟੀ ਦੇ ਕਰਮਚਾਰੀਆਂ ਦੀ ਵਿਸ਼ੇਸ ਮੀਟਿੰਗ ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਿਖੇ ਹੋਈ, ਜਿਸ ਵਿਚ ਗੇਜਾ ਰਾਮ ਵਾਲਮੀਕਿ ਚੇਅਰਮੈਨ ਸਫ਼ਾਈ ਕਰਮਚਾਰੀ ਕਮਿਸ਼ਨ ਪੰਜਾਬ ਵਿਸ਼ੇਸ਼ ਤੌਰ `ਤੇ ਪੁੱਜੇ ਅਤੇ ਨਗਰ ਕੌਂਸਲ ਪੱਟੀ ਅਤੇ ਨਗਰ ਪੰਚਾਇਤ ਖੇਮਕਰਨ ਦੇ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਸੁਣੀਆ ਅਤੇ ਵਿਸ਼ਵਾਸ਼ ਦੁਆਇਆ ਕਿ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਜਲਦੀ ਹੀ ਕੀਤਾ ਜਾਵੇਗਾ।ਇਸ ਮੌਕੇ ਬੋਲਦਿਆਂ ਹੋਇਆਂ ਚੇਅਰਮੈਨ ਗੇਜਾ ਰਾਮ ਨੇ ਦੱਸਿਆ ਕਿ ਪੰਜਾਬ ਸਕਰਾਰ ਦੇ ਹੁਕਮਾਂ ਦੀ ਪਾਲਣਾਂ ਕਰਦਿਆਂ ਹੋਇਆਂ ਸਾਡੇ ਵੱਲੋਂ ਹਰੇਕ ਸਬ-ਡਵੀਜ਼ਨ `ਤੇ ਜਾ ਕੇ ਸਫ਼ਾਈ ਸੇਵਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਠੇਕੇਦਾਰ ਸਫ਼ਾਈ ਕਾਮਿਆਂ ਨੂੰ ਤਨਖਾਹ ਘੱਟ ਦਿੰਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸੰਬਧਿਤ ਠੇਕੇਦਾਰਾਂ ਨੂੰ ਹਦਾਇਤ ਕੀਤੀ ਕਿ ਸਫਾਈ ਕਰਮਚਾਰੀਆਂ ਦੀਆਂ ਤਨਖਾਹਾਂ ਉਨ੍ਹਾਂ ਦੇ ਖਾਤਿਆਂ ਵਿਚ ਆਨਲਾਈਨ ਪਾਈਆਂ ਜਾਣ।ਇਸ ਮੌਕੇ `ਤੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਅਨਿਲ ਕੁਮਾਰ ਚੋਪੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੱਟੀ ਸ਼ਹਿਰ ਨੂੰ 62 ਬੀਟਾਂ ਵਿਚ ਵੰਡਿਆ ਗਿਆ ਹੈ। ਜਿੱਥੇ 60 ਮੁਲਾਜ਼ਮ ਕੰਮ ਕਰਦੇ ਹਨ। ਇਸਤੋਂ ਇਲਾਵਾ ਪ੍ਰਾਈਵੇਟ ਮੁਲਾਜਮਾਂ ਨੂੰ ਵੀ ਨਗਰ ਕੌਂਸਲ ਵੱਲੋਂ ਰਿਕਸ਼ੇ ਮੁਹੱਈਆ ਕਰਵਾਏ ਗਏ ਹਨ ਤਾਂ ਜੋ ਸ਼ਹਿਰ ਦੀ ਸਫ਼ਾਈ ਵਿਵਸਥਾ ਦਾ ਧਿਆਨ ਰੱਖਿਆ ਜਾ ਸਕੇ।ਇਸ ਮੌਕੇ ਨਗਰ ਕੌਂਸਲ ਖੇਮਕਰਨ ਦੇ ਸਫ਼ਾਈ ਕਰਮਚਾਰੀਆਂ ਵੱਲੋਂ ਠੇਕੇਦਾਰ ਵੱਲੋਂ ਘੱਟ ਤਨਖਾਹ ਦੇਣ ਸਬੰਧੀ ਦਰਖਾਸਤ ਚੇਅਰਮੈਨ ਗੇਜਾ ਰਾਮ ਵਾਲਮੀਕਿ ਨੂੰ ਦੇ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ।ਸਫ਼ਾਈ ਕਾਮਿਆਂ ਮੰਗ ਕੀਤੀ ਕਿ ਸਾਨੂੰ ਡੀ. ਸੀ. ਰੇਟ ਦੇ ਹਿਸਾਬ ਨਾਲ ਤਨਖਾਹ ਦਿੱਤੀ ਜਾਵੇ।ਇਸ ਮੌਕੇ `ਤੇ ਸਰਬਜੀਤ ਸਿੰਘ ਥਿੰਦ ਤਹਿਸੀਲਦਾਰ ਪੱਟੀ, ਵਜ਼ੀਰ ਸਿੰਘ ਪਾਰਸ, ਲਖਬੀਰ ਸਿੰਘ ਸ਼ਹੀਦ ਤੋਂ ਇਲਾਵਾ ਪੱਟੀ ਅਤੇ ਖੇਮਕਰਨ ਨਗਰ ਕੌਂਸਲ ਦੇ ਕਰਮਚਾਰੀ ਹਾਜ਼ਰ ਸਨ।