Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਦੀਵਾਲੀ ਦੀ ਰਾਤ ਨੂੰ ਹੋਏ ਦੋਹਰੇ ਕਤਲ ਦਾ ਮਾਮਲਾ ਹੱਲ, ਇਕ ਗ੍ਰਿਫਤਾਰ, ਬਾਕੀਆਂ ਦੀ ਭਾਲ ਜਾਰੀ : ਐਸ.ਐਸ.ਪੀ.

ਮਹਿਲਾ ਵਕੀਲ ਦੇ ਪਤੀ ਨੇ ਕਰਵਾਇਆ ਦੋਵਾਂ ਵਕੀਲਾਂ ਦਾ ਕਤਲ : ਨਵਜੋਤ ਸਿੰਘ ਮਾਹਲ

Web Admin

Web Admin

5 Dariya News

ਹੁਸ਼ਿਆਰਪੁਰ , 24 Nov 2020

Last updated on: Nov 24, 2020, 00:00 IST

ਦੀਵਾਲੀ ਵਾਲੀ ਰਾਤ ਨੂੰ ਹੋਏ ਦੋਹਰੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਜ਼ਿਲ੍ਹਾ ਪੁਲਿਸ ਨੇ ਵਕੀਲ ਭਗਵੰਤ ਕਿਸ਼ੋਰ ਗੁਪਤਾ ਅਤੇ ਉਸ ਦੀ ਸਹਾਇਕ ਗੀਤੂ ਖੁੱਲਰ ਉਰਫ ਸੀਆ ਖੁੱਲਰ ਦੀ ਅੱਗ ਲੱਗਣ ਉਪਰੰਤ ਮੌਤ ਦੇ ਮਾਮਲੇ ਦੀ ਤਹਿ ਤੱਕ ਜਾਂਦਿਆਂ ਉਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਤੋਂ ਇਕ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ ਜਦਕਿ ਮੁੱਖ ਮੁਲਜ਼ਮ ਉਕਤ ਮਹਿਲਾ ਵਕੀਲ ਦੇ ਪਤੀ ਅਤੇ ਉਸ ਦੇ ਦੋ ਸਾਥੀਆਂ ਦੀ ਭਾਲ ਜੰਗੀ ਪੱਧਰ ’ਤੇ ਜਾਰੀ ਹੈ।ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਮਲੇ ਸਬੰਧੀ ਪੁਲਿਸ ਵਲੋਂ ਧਾਰਾ 174 ਦੀ ਕਾਰਵਾਈ ਕਰਦਿਆਂ ਮ੍ਰਿਤਕਾ ਸੀਆ ਖੁੱਲਰ ਦੇ ਪਤੀ ਅਸ਼ੀਸ਼ ਕੁਸ਼ਵਾਹਾ ਨੂੰ ਪੁੱਛਗਿੱਛ ਲਈ ਵਾਰ-ਵਾਰ ਬੁਲਾਇਆ ਗਿਆ ਪਰ ਉਹ ਜਾਂਚ ਵਿੱਚ ਸ਼ਾਮਲ ਨਾ ਹੋਇਆ ਜਿਸ ’ਤੇ ਮਾਮਲੇ ਦੀ ਘੋਖ ਉਪਰੰਤ ਇਹ ਖੁਲਾਸਾ ਹੋਇਆ ਕਿ ਇਸ ਦੋਹਰੇ ਕਤਲ ਪਿੱਛੇ ਅਸ਼ੀਸ਼ ਅਤੇ ਉਸ ਦੇ ਸਾਥੀਆਂ ਦਾ ਹੱਥ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਐਸ.ਪੀ. (ਤਫਤੀਸ਼) ਰਵਿੰਦਰ ਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਡੀ.ਐਸ.ਪੀ. ਜਗਦੀਸ਼ ਰਾਜ ਅੱਤਰੀ, ਥਾਣਾ ਮਾਡਲ ਟਾਊਨ ਦੇ ਐਸ.ਐਚ.ਓ. ਕਰਨੈਲ ਸਿੰਘ ਅਤੇ ਸੀ.ਆਈ.ਏ. ਇਂੰਚਾਰਜ ਸ਼ਿਵ ਕੁਮਾਰ ’ਤੇ ਆਧਾਰਤ ਟੀਮ ਵਲੋਂ ਪੂਰੀ ਮੁਹਾਰਤ ਅਤੇ ਤਕਨੀਕੀ ਪੱਖਾਂ ਤੋਂ ਮਾਮਲੇ ਦੀ ਜਾਂਚ ਅਮਲ ਵਿੱਚ ਲਿਆਂਦੀ ਜਿਸ ’ਤੇ ਇਹ ਸਾਹਮਣੇ ਆਇਆ ਕਿ ਦੀਵਾਲੀ ਵਾਲੀ ਰਾਤ 14 ਨਵੰਬਰ ਨੂੰ ਅਸ਼ੀਸ਼ ਕੁਸ਼ਵਾਹਾ ਵਾਸੀ ਮੰਗਲੌਰ ਜ਼ਿਲ੍ਹਾ ਬੁਲੰਦ ਸ਼ਹਿਰ ਅਤੇ ਉਸ ਦੇ ਸਾਥੀ ਸੁਨੀਲ ਕੁਮਾਰ, ਕਪਿਲ ਕੁਮਾਰ ਵਾਸੀ ਬੁਲੰਦ ਸ਼ਹਿਰ ਨੇ ਆਪਣੇ ਇਕ ਅਣਪਛਾਤੇ ਸਾਥੀ ਸਮੇਤ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ।ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਅਸ਼ੀਸ਼ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਭਗਵੰਤ ਕਿਸ਼ੋਰ ਗੁਪਤਾ ਅਤੇ ਸੀਆ ਖੁੱਲਰ ਨੂੰ ਮਾਰ ਕੇ ਉਸ ਦੀ ਕਾਰ ਵਿੱਚ ਪਾਉਣ ਉਪਰੰਤ ਅੱਗ ਲਾ ਕੇ ਲਾਸ਼ਾ ਅਤੇ ਕਾਰ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਜਿਸ ’ਤੇ 22 ਨਵੰਬਰ ਨੂੰ ਧਾਰਾ 302, 201, 120-ਬੀ ਤਹਿਤ ਮੁਕਦਮਾ ਨੰਬਰ 265 ਥਾਣਾ ਮਾਡਲ ਟਾਊਨ ਦਰਜ ਕਰਕੇ ਤਫਤੀਸ਼ ਅੱਗੇ ਵਧਾਈ ਗਈ। 

ਉਨ੍ਹਾਂ ਦੱਸਿਆ ਕਿ ਡੀ.ਐਸ.ਪੀ. ਪ੍ਰੇਮ ਸਿੰਘ ਦੀ ਅਗਵਾਈ ਵਿੱਚ ਟੀਮਾਂ ਬਣਾ ਕੇ ਉਤਰ ਪ੍ਰਦੇਸ਼ ਅਤੇ ਦਿੱਲੀ ਵਿੱਚ ਵੱਖ-ਵੱਖ ਜਗ੍ਹਾ ’ਤੇ ਛਾਪੇ ਮਾਰੇ ਗਏ ਜਿਸ ਦੌਰਾਨ ਕਪਿਲ ਕੁਮਾਰ ਪੁੱਤਰ ਢਾਲ ਸਿੰਘ ਵਾਸੀ ਮੰਗਲੌਰ ਨੂੰ ਗ੍ਰਿਫਤਾਰ ਕਰਨ ਵਿੱਚ ਸਫ਼ਲਤਾ ਹਾਸਲ ਹੋਈ। ਮੁਲਜ਼ਮ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਅਸ਼ੀਸ਼ ਅਤੇ ਸੀਆ ਵਿਚਾਲੇ ਤਕਰਾਰ ਰਹਿਣ ਲੱਗ ਪਿਆ ਸੀ ਅਤੇ ਐਡਵੇਕਟ ਗੁਪਤਾ ਦੋਵਾਂ ਦਾ ਆਪਸ ਵਿੱਚ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕਰਦੇ ਸਨ ਜਦ ਕਿ ਅਸ਼ੀਸ਼ ਨੂੰ ਗੁਪਤਾ ਦੀ ਦਖਲ ਅੰਦਾਜੀ ਪਸੰਦ ਨਹੀਂ ਸੀ ਜਿਸ ’ਤੇ ਉਸ ਨੇ ਮੁਲਜ਼ਮਾਂ ਨਾਲ ਸਲਾਹ ਕਰਕੇ ਦੋਵਾਂ ਨੂੰ ਜਾਨੋਂ ਮਾਰਨ ਦੀ ਵਿਉਂਤਬੰਦੀ ਬਣਾਈ। ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਅਸ਼ੀਸ਼ ਆਪਣੇ ਇਕ ਸਾਥੀ ਸਮੇਤ ਸਕਾਰਪਿਉ ਗੱਡੀ ’ਤੇ ਨੋਇਡਾ ਤੋਂ 13 ਨਵੰਬਰ ਨੂੰ ਸੀਆ ਖੁੱਲਰ ਦੇ ਘਰ ਹੁਸ਼ਿਆਰਪੁਰ ਪਹੁੰਚ ਗਿਆ ਅਤੇ 14 ਨਵੰਬਰ ਨੂੰ ਕਪਿਲ ਕੁਮਾਰ ਅਤੇ ਉਸ ਦਾ ਦੋਸਤ ਸੁਨੀਲ ਕੁਮਾਰ ਵੀ ਏਸੈਂਟ ਕਾਰ ’ਤੇ ਹੁਸ਼ਿਆਰਪੁਰ ਆ ਗਏ।ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਇਹ ਵੀ ਖੁਲਾਸਾ ਹੋਇਆ ਕਿ ਬਣਾਈ ਵਿਉਂਤ ਅਨੁਸਾਰ ਐਡਵੋਕੇਟ ਭਗਵੰਤ ਕਿਸ਼ੋਰ ਗੁਪਤਾ ਨੂੰ ਗੀਤੂ ਉਰਫ਼ ਸੀਆ ਖੁੱਲਰ ਦੇ ਘਰ  ਬੁਲਾ ਕੇ ਅਸ਼ੀਸ਼ ਕੁਸ਼ਵਾਹਾ ਅਤੇ ਉਸ ਦੇ ਸਾਥੀ ਨੇ ਕੋਈ ਨਸ਼ੀਲੀ ਅਤੇ ਜ਼ਹਿਰੀਲੀ ਚੀਜ਼ ਦੇ ਕੇ ਉਨ੍ਹਾਂ ਨੂੰ ਮਾਰ ਦਿੱਤਾ ਅਤੇ ਸੁਨੀਲ ਤੇ ਕਪਿਲ ਦੀ ਮਦਦ ਨਾਲ ਦੋਵਾਂ ਦੀਆਂ ਲਾਸ਼ਾਂ ਨੂੰ ਕਾਰ ਨੰਬਰ ਪੀ.ਬੀ. 65-ਜੈਡ-2281 ਵਿੱਚ ਪਾ ਕੇ ਅਸ਼ੀਸ਼ ਤੇ ਉਸ ਦੇ ਸਾਥੀ ਨੇ ਪੁਰਹੀਰਾਂ ਚੰਡੀਗੜ੍ਹ ਬਾਈਪਾਸ ਕੋਲ ਗੱਡੀ ਸਮੇਤ ਲਾਸ਼ਾਂ ਅੱਗ ਲਾ ਦਿੱਤੀ ਅਤੇ ਉਕਤ ਚਾਰੇ ਮੁਲਜ਼ਮ ਆਪਣੀਆਂ ਗੱਡੀਆਂ ਵਿੱਚ ਸਵਾਰ ਹੋ ਕੇ ਦਿੱਲੀ ਨੋਇਡਾ ਚੱਲੇ ਗਏ ਜਿਥੇ ਅਸ਼ੀਸ਼ ਅਤੇ ਉਸ ਦਾ ਸਾਥੀ ਰੁਕ ਗਏ ਜਦਕਿ ਕਪਿਲ ਅਤੇ ਸੁਨੀਲ ਆਪਣੇ ਪਿੰਡ ਮੰਗਲੌਰ ਚਲੇ ਗਏ ਜਿਥੇੇ ਉਹ ਲੁਕਛਿਪ ਕੇ ਰਹਿ ਰਹੇ ਸਨ।ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਪੁਲਿਸ ਵਲੋਂ ਬਾਕੀ ਮੁਲਜ਼ਮਾਂ ਦੀ ਜੰਗੀ ਪੱਧਰ ’ਤੇ ਭਾਲ ਜਾਰੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

 

Tags: Hoshiarpur , Crime News Punjab , Punjab Police , Police , Crime News , SSP Hoshiarpur

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD