ਜਿਲਾ ਰੈਡ ਕਰਾਸ ਸ਼ਾਖਾ ਵਲੋਂ ਲੁਆਇਸ ਕਲੱਬ ਮੋਹਾਲੀ ਦੇ ਬਲੱਡ ਡੋਨੇਸ਼ਨ ਕੈਂਪ ਵਿੱਚ ਸ਼ਮੂਲੀਅਤ
50 ਤੋਂ ਵੱਧ ਵਾਰ ਬਲੱਡ ਡੋਨੇਟ ਕਰ ਚੁੱਕੇ ਕਰਿਆਨਾ ਸਟੋਰ ਦੇ ਮਾਲਕ ਗੋਪਾਲ ਬੰਸਲ ਵਲੋਂ ਖੂਨਦਾਨ ਕਰ ਕੇ ਲੋਕਾਂ ਨੂੰ ਕੀਤਾ ਗਿਆ ਪ੍ਰੇਰਿਤ
Web Admin
5 Dariya News
ਐਸ.ਏ.ਐਸ. ਨਗਰ , 09 Nov 2020
Last updated on: Nov 09, 2020, 00:00 IST
ਮਿਸ਼ਨ ਫਤਿਹ ਨੂੰ ਮੁੱਖ ਰੱਖਦੇ ਹੋਏ ਜਿਲਾ ਰੈਡ ਕਰਾਸ ਸ਼ਾਖਾ, ਐਸ.ਏ.ਐਸ ਨਗਰ ਵਲੋਂ ਲੁਆਇਸ ਕਲੱਬ ਮੋਹਾਲੀ ਵਲੋਂ ਫੇਜ਼-5, ਮੋਹਾਲੀ ਵਿਖੇ ਲਗਾਏ ਗਏ ਬਲੱਡ ਡੋਨੇਸ਼ਨ ਕੈਂਪ ਵਿੱਚ ਸ਼ਮੂਲੀਅਤ ਕੀਤੀ ਗਈ। ਜਿਸ ਵਿੱਚ ਪੀ.ਜੀ.ਆਈ. ਚੰਡੀਗੜ੍ਹ ਦੀ ਡਾਕਟਰਾਂ ਦੀ ਟੀਮ ਦੇ ਸਹਿਯੋਗ ਨਾਲ 40 ਯੂਨਿਟ ਬਲੱਡ ਇਕੱਤਰ ਕੀਤਾ ਗਿਆ । ਇਹ ਜਾਣਕਾਰੀ ਕਮਲੇਸ਼ ਸ਼ਰਮਾ ਸੱਕਤਰ ਰੈਡ ਕਰਾਸ ਐਸ ਏ ਐਸ ਨਗਰ ਨੇ ਦਿੱਤੀ ।ਜਿਲ੍ਹਾ ਰੈਡ ਕਰਾਸ ਵਲੋਂ ਇਸ ਕੈਂਪ ਵਿੱਚ ਰਿਫਰੈਸ਼ਮੈਂਟ, ਮਾਸਕ, ਸੈਨੀਟਾਈਜਰ, ਬੈਂਜ ਆਦਿ ਮੁਹੱਈਆ ਕਰਵਾਏ ਗਏ। ਇਸ ਕੈਂਪ ਵਿਖੇ ਇੱਕਤਰ ਹੋਏ ਲੋਕਾਂ ਨੂੰ ਸਕੱਤਰ ਰੈਡ ਕਰਾਸ ਵਲੋਂ ਕੋਵਿਡ-19 ਤੋਂ ਬਚਣ ਸਬੰਧੀ ਮਾਸਕ ਪਾਉਣ, ਚੰਗੀ ਤਰ੍ਹਾਂ ਸਾਬਣ ਨਾਲ ਹੱਥ ਧੋਣ, ਸ਼ੋਸ਼ਲ ਡਿਸਟੈਸ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਇਹ ਵੀ ਸਮਝਾਇਆ ਗਿਆ ਕਿ ਇਸ ਬਿਮਾਰੀ ਤੋਂ ਡਰਨ ਅਤੇ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਇਹ ਵੀ ਦੱਸਿਆ ਗਿਆ ਕਿ ਕੋਰਾਨਾ ਮਹਾਂਮਾਰੀ ਦੀ ਕੋਈ ਦਵਾਈ ਨਾ ਹੋਣ ਕਾਰਨ ਇਸ ਸਮੇਂ ਮਾਸਕ ਹੀ ਦਵਾਈ ਹੈ।ਇਸ ਦੇ ਨਾਲ ਹੀ ਉਨ੍ਹਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਲਈ ਵੀ ਕਿਹਾ ਗਿਆ ਕਿਉਂਕਿ ਕੋਰਾਨਾ ਮਹਾਂਮਾਰੀ ਦੇ ਚੱਲਦੇ ਹਸਪਤਾਲਾਂ ਦੀਆਂ ਬਲੱਡ ਬੈਂਕ ਵਿੱਚ ਖੂਨ ਦੀ ਬਹੁਤ ਘਾਟ ਹੋ ਗਈ ਹੈ ਅਤੇ ਇਹ ਵੀ ਦੱਸਿਆ ਗਿਆ ਕਿ ਖੂਨਦਾਨ ਮਹਾਦਾਨ ਹੈ ਅਤੇ ਲੋਕਾ ਨੂੰ ਵੱਧ ਤੋਂ ਵੱਧ ਖੂਨ ਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ। ਲੋਕਾਂ ਨੂੰ ਇਹ ਵੀ ਸੰਦੇਸ਼ ਦਿੱਤਾ ਗਿਆ ਕਿ ਰੈਡ ਕਰਾਸ ਸੁਸਾਇਟੀ ਵਲੋਂ ਜੋ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ ਇਹ ਸਾਰੇ ਆਮ ਜਨਤਾ ਵਲੋਂ ਦਿੱਤੇ ਗਏ ਸਹਿਯੋਗ/ਡੋਨੇਸ਼ਨ ਨਾਲ ਹੀ ਨੇਪਰੇ ਚਾੜੇ ਜਾ ਸਕਦੇ ਹਨ। ਇਸ ਸਮੇਂ ਆਮ ਜਨਤਾ ਦੇ ਸਹਿਯੋਗ/ਡੋਨੈਸ਼ਨ ਦੀ ਬਹੁਤ ਸ਼ਖਤ ਜਰੂਰਤ ਹੈ ਤਾਂ ਜੋ ਇਸ ਮਹਾਂਮਾਰੀ ਨਾਲ ਨਿਪਟਿਆ ਜਾ ਸਕੇ।ਇਸ ਮੌਕੇ ਗੋਪਾਲ ਬੰਸਲ ਵਲੋਂ ਵੀ ਖੂਨਦਾਨ ਕਰ ਕੇ ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ, ਜੋ ਕਿ ਫੇਜ 5 ਵਿਖੇ ਕਰਿਆਨਾ ਸਟੋਰ ਚਲਾ ਰਹੇ ਹਨ ਅਤੇ 50 ਤੋਂ ਵੱਧ ਵਾਰ ਬਲੱਡ ਡੋਨੇਟ ਕਰ ਚੁੱਕੇ ਹਨ।