Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਪੰਜਾਬ ਸਰਕਾਰ ਵਲੋਂ ਓਮਿਦਯਾਰ ਨੈਟਵਰਕ ਇੰਡੀਆ ਦੀ ਭਾਈਵਾਲੀ ਨਾਲ ਬਹੁਤ ਛੋਟੇ, ਛੋਟੇ ਅਤੇ ਦਰਮਿਆਨੇ ਪੱਧਰ ਦੇ ਉਦਯੋਗਾਂ ਦੀ ਸਹਾਇਤਾ ਲਈ ਗੇਮ ਨਾਲ ਸਮਝੌਤਾ ਸਹੀਬੱਧ

Web Admin

Web Admin

5 Dariya News

ਚੰਡੀਗੜ੍ਹ , 02 Nov 2020

Last updated on: Nov 02, 2020, 00:00 IST

ਪੰਜਾਬ ਸਰਕਾਰ ਵਲੋਂ ਸੂਬੇ ਵਿਚ ਕਾਰੋਬਾਰ ਨੂੰ ਹੋਰ ਆਸਾਨ ਬਣਾਉਣ ਦੇ ਕਦਮ ਵਜੋਂ, ਗਲੋਬਲ ਅਲਾਇੰਸ ਫਾਰ ਮਾਸ ਇੰਟਰਪ੍ਰੀਨੀਓਰਸ਼ਿਪ (ਗੇਮ) ਨਾਲ ਸਮਝੌਤਾ ਸਹੀਬੱਧ ਕੀਤਾ ਗਿਆ ਹੈ। ਇਹ ਸਮਝੌਤਾ ਸਮਾਜਿਕ ਪ੍ਰਭਾਵ `ਤੇ ਕੇਂਦਰਤ ਇੱਕ ਨਿਵੇਸ਼ ਫਰਮ ਓਮਿਦਯਾਰ ਨੈਟਵਰਕ  ਇੰਡੀਆ (ਓ.ਐੱਨ.ਆਈ.) ਵੱਲੋਂ ਆਪਣੇ ਹਾਲ ਹੀ ਵਿਚ ਐਲਾਨੇ ਰਿਸੌਲਵ ਇਨੀਸ਼ੀਏਟਿਵ ਤਹਿਤ ਕੀਤਾ ਗਿਆ ਹੈ।ਪੰਜਾਬ ਵਿਚ 2.59 ਲੱਖ ਬਹੁਤ ਛੋਟੇ, ਛੋਟੇ ਅਤੇ ਦਰਮਿਆਨੇ ਪੱਧਰ ਦੇ ਉਦਯੋਗਾਂ (ਐਮਐਸਐਮਈਜ਼) ਹਨ ਜਿਨ੍ਹਾਂ ਵਿੱਚ ਕੁੱਲ 20.29 ਲੱਖ ਕਰਮਚਾਰੀ ਕੰਮ ਕਰਦੇ ਹਨ।  ਕੋਵਿਡ ਮਹਾਂਮਾਰੀ ਦੇ ਫੈਲਾਅ ਨੇ ਕਈ ਚੁਣੌਤੀਆਂ ਖੜ੍ਹੀਆਂ ਕਰ ਦਿੱਤੀਆਂ ਹਨ ਜਿਸ ਨਾਲ ਐਮਐਸਐਮਈਜ਼ ਦਾ ਕੰਮਕਾਜ ਪ੍ਰਭਾਵਿਤ ਹੋਇਆ ਹੈ ਅਤੇ ਇਨ੍ਹਾਂ ਦੇ ਸਮਰਥਨ ਲਈ ਠੋਸ ਯਤਨ ਲੋੜੀਂਦੇ ਹਨ। ਇਸ ਦੋ ਸਾਲਾਂ ਪ੍ਰਾਜੈਕਟ ਦਾ ਉਦੇਸ਼ ਪੰਜਾਬ ਨੂੰ ਐਮਐਸਐਮਈ ਲਈ ਕਾਰੋਬਾਰ  ਕਰਨ ਵਿੱਚ ਸਰਲਤਾ (ਈਜ਼ ਆਫ਼ ਡੂਇੰਗ ਬਿਜ਼ਨਸ) ਦੇ ਪੱਖੋਂ ਮੋਹਰੀ ਸੂਬਾ ਬਣਾਉਣਾ ਹੈ।ਇਸ ਪ੍ਰਾਜੈਕਟ ਦੀ ਅਗਵਾਈ ਐਮਐਸਐਮਈ ਲਈ ਗੇਮ ਟਾਸਕਫੋਰਸ ਦੇ ਚੇਅਰਪਰਸਨ ਡਾ. ਕੇ.ਪੀ. ਕ੍ਰਿਸ਼ਨਨ ਕਰਨਗੇ ਜੋ ਕਿ ਭਾਰਤ ਸਰਕਾਰ ਦੇ ਸਾਬਕਾ ਸਕੱਤਰ ਹਨ। ਓਮਿਦਯਾਰ ਨੈਟਵਰਕ  ਇੰਡੀਆ ਵਲੋਂ ਇਸਦਾ ਮੁੱਖ ਤੌਰ 'ਤੇ ਸਮਰਥਨ ਕੀਤਾ ਜਾਵੇਗਾ ਅਤੇ ਇਸ ਵਿੱਚ ਗੇਮ, ਦਿ ਸੈਂਟਰ ਫਾਰ ਸਿਵਲ ਸੁਸਾਇਟੀ ਅਤੇ ਅਵੰਤੀਸ ਰੈਗ ਟੈਕ ਦੇ ਮਾਹਰ ਸ਼ਾਮਲ ਹੋਣਗੇ। ਇਹ ਸਮੂਹ ਸ੍ਰੀਮਤੀ ਵਿਨੀ ਮਹਾਜਨ, ਮੁੱਖ ਸਕੱਤਰ ਅਤੇ ਸ੍ਰੀ ਅਲੋਕ ਸ਼ੇਖਰ, ਪ੍ਰਮੁੱਖ ਸਕੱਤਰ ਉਦਯੋਗ ਅਤੇ  ਵਣਜ, ਪੰਜਾਬ ਸਰਕਾਰ ਦੀ ਅਗਵਾਈ ਹੇਠ ਪੰਜਾਬ ਸਰਕਾਰ ਨਾਲ ਨੇੜਿਓਂ ਕੰਮ ਕਰੇਗਾ।ਇਸ ਸਮਝੌਤੇ ਬਾਰੇ ਗੱਲ ਕਰਦਿਆਂ ਪੰਜਾਬ ਦੇ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਕਿਹਾ, “ਇਹ ਉਮੀਦ ਕੀਤੀ ਗਈ ਹੈ ਕਿ ਦੋ ਸਾਲਾਂ ਦੀ ਮਿਆਦ ਦੇ ਅੰਤ ਵਿੱਚ, ਕਾਰੋਬਾਰਾਂ ਦੀ ਰਸਮੀ  ਰਜਿਸਟ੍ਰੇਸ਼ਨ ਵਿੱਚ ਵਾਧਾ ਹੋਵੇਗਾ ਅਤੇ ਐਮਐਸਐਮ.ਈਜ਼ ਲਈ ਮਨਜ਼ੂਰੀਆਂ ਲੈਣ ਦੀ ਲਾਗਤ ਵਿੱਚ ਕਮੀ ਆਵੇਗੀ। ਗੇਮ, ਸੀਸੀਐਸ, ਅਤੇ ਅਵੈਂਟਿਸ ਦੀ ਵਿਲੱਖਣ ਅਤੇ ਪੂਰਕ ਮੁਹਾਰਤ ਅਤੇ ਓ.ਐੱਨ.ਆਈ. ਦੇ ਸਮਰਥਨ ਦੇ ਨਾਲ, ਅਸੀਂ ਪੰਜਾਬ ਦੇ ਗੈਰ-ਖੇਤੀਬਾੜੀ ਖੇਤਰ ਵਿੱਚ ਰੁਜ਼ਗਾਰ  ਸਿਰਜਣ ਵਾਲਿਆਂ ਦੇ ਜੀਵਨ ਵਿੱਚ ਪ੍ਰਗਤੀ ਦੀ ਆਸ ਕਰਦੇ ਹਾਂ। 

ਇਸ ਤੋਂ ਇਲਾਵਾ, ਅਸੀਂ ਆਸ ਕਰਦੇ ਹਾਂ ਕਿ ਪੰਜਾਬ ਵਿਚਲੀ ਇਹ ਤਬਦੀਲੀ ਪੂਰੇ ਭਾਰਤ ਵਿਚ ਐਮਐਸਐਮਈ 'ਤੇ ਕੇਂਦਰਤ ਈਜ਼ ਆਫ ਡੂਇੰਗ ਬਿਜ਼ਨਸ (ਈਓਡੀਬੀ) ਦੇ ਸਰਵੇਖਣਾਂ, ਦਖਲ, ਦਰਜਾਬੰਦੀ ਅਤੇ ਨੀਤੀਆਂ ਦਾ ਇਕ ਦੌਰ ਕਾਇਮ ਕਰੇਗੀ।”ਡਾ. ਕੇ.ਪੀ. ਕ੍ਰਿਸ਼ਨਨ ਨੇ ਕਿਹਾ  ਕਿ ਪੰਜਾਬ ਨੂੰ ਨਿਵੇਸ਼ ਲਈ ਇੱਕ ਢੁੱਕਵੀਂ ਥਾਂ ਵਜੋਂ ਪੇਸ਼ ਕਰਕੇ ਅਸੀਂ ਈਜ਼ ਆਫ਼ ਡੂਇੰਗ ਬਿਜ਼ਨਸ (ਈਓਡੀਬੀ) ਦੀ ਸਮਰੱਥਾ ਨੂੰ ਦਰਸਾਉਣ ਦੀ ਉਮੀਦ ਕਰਦੇ ਹਾਂ ਤਾਂ ਜੋ ਰਸਮੀ ਉੱਦਮਤਾ, ਉਤਪਾਦਕਤਾ ਵਿੱਚ ਸੁਧਾਰ ਅਤੇ ਰੁਜ਼ਗਾਰ ਉਤਪਤੀ ਦੇ ਦੌਰ ਦੀ ਸ਼ੁਰੂਆਤ ਹੋ ਸਕੇ।ਓਮਿਦਯਾਰ  ਨੈਟਵਰਕ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਰੂਪਾ ਕੁਦਵਾ ਨੇ ਕਿਹਾ, “ਰਿਸੌਲਵ ਪਹਿਲਕਦਮੀ ਤਹਿਤ, ਅਸੀਂ ਲੰਬੇ ਸਮੇਂ ਤੋਂ ਚੱਲ ਰਹੇ ਦੋ ਵਿਸ਼ਿਆਂ-ਐਮਐਸਐਮਈਜ਼ ਦਾ ਸਸ਼ਕਤੀਕਰਨ ਅਤੇ ਪ੍ਰਵਾਸੀ ਮਜ਼ਦੂਰਾਂ ਦਾ ਸਮਰਥਨ ਨੂੰ ਤਰਜੀਹ ਦਿੱਤੀ ਹੈ ਜਿਹਨਾਂ 'ਤੇ ਮਹਾਂਮਾਰੀ ਕਾਰਨ ਮੁੜ  ਧਿਆਨ ਕੇਂਦਰਤ ਕੀਤਾ ਗਿਆ ਹੈ। ਇਹ ਦੋਵੇਂ ਅਧੂਰੇ ਏਜੰਡੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਹਨ ਅਤੇ ਮੌਜੂਦਾ ਮਾਹੌਲ ਕਾਰਨ ਇਹਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਇਸ ਵਿਸ਼ੇਸ਼ ਪ੍ਰੋਜੈਕਟ ਨਾਲ, ਸਾਡਾ ਉਦੇਸ਼ ਪੰਜਾਬ ਵਿੱਚ ਐਮਐਸਐਮਈਆਂ ਦੀ ਸਹਾਇਤਾ ਕਰਨਾ ਹੈ  ਕਿਉਂਜੋ ਉਹ ਇਨ੍ਹਾਂ ਮੁਸ਼ਕਲਾਂ ਤੋਂ ਨਿਜਾਤ ਪਾਉਣ ਦੀ ਕੋਸ਼ਿਸ਼ ਕਰਦੇ ਹਨ। ਭਾਰਤ ਵਿੱਚ ਇੱਕ ਆਮ ਐਮਐਸਐਮਈ ਨੂੰ 750 ਤੋਂ ਵੱਧ ਮਨਜ਼ੂਰੀਆਂ, 120 ਤੋਂ ਵੱਧ ਫਾਈਲਿੰਗ ਅਤੇ 23 ਤੋਂ ਵੱਧ ਰਜਿਸਟ੍ਰੇਸ਼ਨ ਅਤੇ ਲਾਇਸੈਂਸਾਂ ਨਾਲ ਨਜਿੱਠਣਾ ਪੈਂਦਾ ਹੈ। ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਲਈ  ਪੰਜਾਬ ਸਰਕਾਰ ਦੀ ਪੂਰੀ ਵਚਨਬੱਧਤਾ ਅਤੇ ਇਸ 'ਤੇ ਕੰਮ ਵਿਚ ਲੱਗੇ ਮਾਹਰਾਂ ਦੀ ਇੱਕ ਉੱਚ ਯੋਗਤਾ ਨਾਲ, ਇਹ ਪ੍ਰਾਜੈਕਟ ਪੰਜਾਬ ਦੇ ਐਮਐਸਐਮਈ ਲਈ ਕਾਰੋਬਾਰੀ ਮਾਹੌਲ ਨੂੰ ਬਦਲ ਸਕਦਾ ਹੈ ਅਤੇ ਦੇਸ਼ ਦੇ ਬਾਕੀ ਹਿੱਸਿਆਂ ਲਈ ਇੱਕ ਮਿਸਾਲ ਬਣ ਸਕਦਾ ਹੈ। " ਪੰਜਾਬ ਸੂਬਾ  ਜ਼ਿਲ੍ਹਾ ਪੱਧਰੀ ਬੈਂਕਰ ਕਮੇਟੀਆਂ ਜ਼ਰੀਏ ਕੇਂਦਰ ਸਰਕਾਰ ਦੀ ਐਮਰਜੈਂਸੀ ਕਰੈਡਿਟ ਲਾਈਨ ਗਰੰਟੀ ਸਕੀਮ (ਈਸੀਐਲਜੀਐਸ) ਦੇ ਲਾਗੂਕਰਨ ਦੀ ਨਿਗਰਾਨੀ ਕਰਨ ਅਤੇ ਰਾਈਟ ਟੂ ਬਿਜਨਸ ਐਕਟ ਦੀ ਘੋਸ਼ਣਾ ਕਰਕੇ ਐਮਐਸਐਮਈਜ਼ ਦੇ ਸਮਰਥਨ ਵਿਚ ਸਭ ਤੋਂ ਮੋਹਰੀ ਰਿਹਾ ਹੈ। ਦੋ  ਸਾਲਾਂ ਦੀ ਮਿਆਦ ਦੇ ਅੰਤ ਵਿੱਚ, ਕਾਰੋਬਾਰਾਂ ਦੀ ਰਸਮੀ ਰਜਿਸਟ੍ਰੇਸ਼ਨ ਵਿੱਚ ਵਾਧਾ ਹੋਵੇਗਾ ਅਤੇ ਐਮਐਸਐਮ.ਈਜ਼ ਲਈ ਮਨਜ਼ੂਰੀਆਂ ਲੈਣ ਦੀ ਲਾਗਤ ਵਿੱਚ ਕਮੀ ਆਵੇਗੀ।

 

Tags: Vini Mahajan , Chandigarh , Chief Secretary , Chief Secretary of Punjab , Chief Secretary Punjab , IAS officer , IAS , Punjab , Punjab Government , Government of Punjab , Omidyar Network India , Global Alliance for Mass Entrepreneurship , GAME

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD