ਗੁਰੂ ਨਾਨਕ ਦੇਵ ਯੂਨੀਵਰਸਿਟੀ ਉੇਚੇਰੀ ਸਿਖਿਆ ਦੇ ਖੇਤਰ ਦੇ ਨਾਲ ਨਾਲ ਸਰਹੱਦੀ ਖੇਤਰ ਵਿਚ ਬਣਨ ਵਾਲ ਕਰੀਬ 137 ਕਿਲੋਮੀਟਰ ਹਾਈਵੇਅ ਨੂੰ ਨਵੀਂ ਅਤੇ ਆਧੁਨਿਕ ਰੰਗਤ ਦਵੇਗੀ। ਇਸ ਦੇ ਲਈ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਨਾਲ ਇਕ ਇਤਿਹਾਸਕ ਸਮਝੌਤਾ ਸਹੀਬੰਦ ਕੀਤਾ ਗਿਆ ਹੈ। ਯੂਨੀਵਸਿਟੀ ਵੱਲੋਂ ਕੀਤੇ ਗਏ ਇਸ ਸਮਝੌਤੇ ਦੇ ਵਿਚ ਯੂਨੀਵਰਸਿਟੀ ਦੇ ਆਰਟਕੀਟੈਚਰ ਵਿਭਾਗ, ਗੁਰੂ ਰਾਮਦਾਸ ਸਕੂਲ ਆਫ ਪਲਾਨਿੰਗ ਅਤੇ ਇੰਜੀਨਿਅਰਿੰਗ ਵਿਭਾਗ ਇਸ ਪ੍ਰੋਜੈਕਟ `ਤੇ ਖੋਜ ਕਾਰਜ ਕਰਕੇ ਆਪਣੇ ਸੁਝਾਅ ਦੇਣਗੇ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਇਸ ਸਮਝੌਤੇ `ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਇਸ ਸਮਝੌਤੇ ਦੇ ਨਾਲ ਪੰਜਾਬ ਦੇ ਸਰਹੱਦੀ ਖੇਤਰ ਦੀਆਂ ਹਾਈਵੇਅ 137 ਕਿਲੋਮੀਟਰ ਸੜਕਾਂ ਦੀ ਨੁਹਾਰ ਹੀ ਨਹੀਂ ਬਦਲੀ ਜਾਵੇਗੀ ਸਗੋਂ ਇਸ ਦੀ ਸੁੰਦਰਤਾ ਅਤੇ ਸੁਰੱਖਿਆ ਦੀ ਨਜ਼ਰ ਤੋਂ ਨਵੀ ਦਿੱਖ ਵੇਖਣ ਨੂੰ ਮਿਲੇਗੀ। ਇਸ ਮੌਕੇ ਡੀਨ ਅਕਾਦਮਿਕ ਮਾਮਲੇ, ਪ੍ਰੋ. ਐਸ. ਐਸ. ਬਹਿਲ; ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ; ਪ੍ਰੋਜੈਕਟ ਡਾਇਰੈਕਟਰ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਸ੍ਰੀ ਸੁਨੀਲ ਯਾਦਵ; ਫਿਜ਼ੀਕਲ ਪਲਾਨਿੰਗ ਤੇ ਆਰਕੀਟੈਕਚਰ ਦੇ ਡੀਨ, ਪ੍ਰੋ. ਅਸ਼ਵਨੀ ਲੁਥਰਾ, ਸਿਵਲ ਇੰਜੀ. ਡਾ. ਐਮ.ਪੀ. ਧੂਲਕਾ ਹਾਜਰ ਸਨ।ਸਮਝੌਤੇ ਦੇ ਤਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬ ਰਾਜ ਦੇ ਪਠਾਨਕੋਟ, ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲਿਆਂ ਵਿਚੋਂ ਲੰਘਣ ਵਾਲੇ ਰਾਸ਼ਟਰੀ ਰਾਜਮਾਰਗਾਂ ਦੀ ਲਗਭਗ 137 ਕਿਲੋਮੀਟਰ ਲੰਬਾਈ ਬਾਰੇ ਖੋਜ ਕਰੇਗੀ।
ਵਾਈਸ ਚਾਂਸਲਰ ਨੇ ਕਿਹਾ ਕਿ ਯੋਜਨਾਬੰਦੀ, ਆਰਕੀਟੈਕਚਰ ਅਤੇ ਸਿਵਲ ਇੰਜੀਨੀਅਰਿੰਗ ਵਿਭਾਗ ਖੋਜ ਯਤਨਾਂ ਵਿਚ ਸਮੂਹਿਕ ਤੌਰ `ਤੇ ਕੰਮ ਕਰੇਗਾ। ਇਸ ਸਮਝੌਤੇ ਅਧੀਨ ਯੂਨੀਵਰਸਿਟੀ ਵਿਚ ਐਨ.ਟੀ.ਏ.ਆਈ. ਦੀ ਸਹਾਇਤਾ ਨਾਲ ਮੈਟੀਰੀਅਲ ਟੈਸਟਿੰਗ, ਸੇਫਟੀ ਅਤੇ ਡਿਜ਼ਾਈਨ ਉਪਰ ਅਤਿ ਆਧੁਨਿਕ ਖੋਜ ਲੈਬ ਸਥਾਪਤ ਕਰਨ ਦਾ ਪ੍ਰਸਤਾਵ ਹੈ। ਵਿਦਿਆਰਥੀਆਂ ਅਤੇ ਖੋਜਕਰਤਾਵਾਂ ਨੂੰ ਆਪਣੀ ਖੋਜ ਕਰਨ ਲਈ ਵਿੱਤੀ ਸਹਾਇਤਾ ਮਿਲੇਗੀ। ਇਸ ਦੇ ਨਾਲ ਹੀ ਐਨ.ਐਚ.ਏ.ਆਈ. ਯੂਨੀਵਰਸਿਟੀ ਕੈਂਪਸ ਵਿਦਿਆਰਥੀਆਂ ਨੂੰ ਵਜ਼ੀਫ਼ਾ ਅਧਾਰਤ ਸਿਖਲਾਈ ਵੀ ਪ੍ਰਦਾਨ ਕਰੇਗਾ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਮਾਹਰ ਫੈਕਲਟੀ ਅਤੇ ਖੋਜਾਰਥੀ ਨੈਸ਼ਨਲ ਹਾਈਵੇਅ 3 ਅੰਮ੍ਰਿਤਸਰ ਵਾਹਗਾ ਸਰਹੱਦ (35.93 ਕਿਲੋਮੀਟਰ) ਅਤੇ ਨੈਸ਼ਨਲ ਹਾਈਵੇਅ 54 (ਅੰਮ੍ਰਿਤਸਰ ਪਠਾਨਕੋਟ ਸੈਕਸ਼ਨ) ਦੀ ਜਿਓਮੈਟਰਿਕ ਅਤੇ ਫੁਟਪਾਥਾਂ ਦੀ ਰੂਪਰੇਖਾਂ, ਸੜਕ ਸਰੁਖਿਆ ਮੁਲਾਂਕਣ ਅਤੇ ਸੁੰਦਰੀਕਰਨ ਯੋਜਨਾਂ ਬਾਰੇ ਐਨ.ਐਚ.ਏ.ਆਈ. ਨੂੰ ਨਿਵੇਕਲੇ ਢੰਗ ਤਰੀਕਿਆਂ ਬਾਰੇ ਸੁਝਾਅ ਦੇਣਗੇ। ਉਨ੍ਹਾਂ ਅੱਗੇ ਕਿਹਾ ਕਿ ਉਹ ਰਾਜਮਾਰਗਾਂ ਦੇ ਸੁਰੱਖਿਆ ਮਿਆਰਾਂ ਨੂੰ ਬਿਹਤਰ ਬਣਾਉਣ ਲਈ ਸੜਕ ਦੇ ਭਾਗਾਂ ਅਤੇ ਜੰਕਸ਼ਨ ਡਿਜ਼ਾਈਨ, ਫੁੱਟਪਾਥ ਸਮੱਗਰੀ, ਟ੍ਰੈਫਿਕ ਨਿਯੰਤਰਣ ਅਤੇ ਨਿਯੰਤਰਣ ਉਪਕਰਣਾਂ ਦੀ ਸਥਾਪਨਾ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਨਵੀਨਤਮ ਸ਼ਹਿਰੀ ਡਿਜ਼ਾਈਨ ਰਾਜਮਾਰਗਾਂ ਨੂੰ ਯਾਤਰੀਆਂ ਲਈ ਆਕਰਸ਼ਕ ਬਣਾਉਣ ਲਈ ਸੁਝਾਅ ਵੀ ਪ੍ਰਸਤਾਵਿਤ ਕਰਨੇ।ਪ੍ਰੋ. ਜਸਪਾਲ ਸਿੰਘ ਸੰਧੂ ਨੇ ਪੰਜਾਬ ਦੇ ਉੱਤਰੀ ਖੇਤਰ ਦੇ ਵਿਕਾਸ ਅਤੇ ਯੂਨੀਵਰਸਿਟੀ ਨੂੰ ਹਾਈਵੇ ਡਿਜ਼ਾਇਨ, ਸੁਰੱਖਿਆ ਅਤੇ ਸੁੰਦਰੀਕਰਨ `ਤੇ ਖੋਜ ਲਈ ਪ੍ਰਦਾਨ ਕੀਤੇ ਇਸ ਮੌਕੇ ਲਈ ਨੈਸ਼ਨਲ ਅਥਾਰਟੀ ਆਫ ਇੰਡੀਆ ਭਾਰਤ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਾਹਰ ਫੈਕਲਟੀ ਮੈਂਬਰ ਅਤੇ ਖੋਜਕਰਤਾ ਹਾਈਵੇ ਯੋਜਨਾਬੰਦੀ, ਇੰਜੀਨੀਅਰਿੰਗ ਅਤੇ ਡਿਜ਼ਾਈਨ ਖੇਤਰਾਂ ਵਿੱਚ ਨਵਾਂ ਗਿਆਨ, ਟੈਕਨਾਲੌਜੀ ਅਤੇ ਨਵੀਨਤਾਕਾਰੀ ਮੌਕਿਆਂ ਨੂੰ ਲਿਆਉਣ ਲਈ ਵਿਸ਼ੇਸ਼ ਭੂਮਿਕਾ ਨਿਭਾਉਣਗੇ।