Tuesday, 14 May 2024

 

 

ਖ਼ਾਸ ਖਬਰਾਂ ਡਾ: ਸਰੋਜ ਪਾਂਡੇ ਨੇ ਚੋਣ ਪ੍ਰਚਾਰ ਚ ਯੁਵਾ ਸ਼ਕਤੀ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾਵੇਗੀ, ਬਾਰੇ ਰੋਡਮੈਪ ਤਿਆਰ ਕੀਤਾ ਦਲ ਬਦਲੂਆਂ ’ਤੇ ਵਿਸ਼ਵਾਸ ਨਾ ਕਰੋ ਜਿਹਨਾਂ ਨੇ ਆਪਣੀ ਮਾਂ ਪਾਰਟੀ ਨੂੰ ਧੋਖਾ ਦਿੱਤਾ: ਸੁਖਬੀਰ ਸਿੰਘ ਬਾਦਲ ਗੁਰਜੀਤ ਸਿੰਘ ਔਜਲਾ ਨੇ ਗੁਰੂ ਘਰ ਮੱਥਾ ਟੇਕ ਕੇ ਨਾਮਜ਼ਦਗੀ ਕੀਤੀ ਦਾਖ਼ਲ ਤਰਸੇਮ ਸਿੰਘ ਡੀ.ਸੀ. ਨੇ ਕੀਤੀ ਘਰ ਵਾਪਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਨਵਾਂਸ਼ਹਿਰ ਵਿੱਚ ਮਲਵਿੰਦਰ ਕੰਗ ਲਈ ਕੀਤਾ ਚੋਣ ਪ੍ਰਚਾਰ ਮਨੀਸ਼ ਤਿਵਾੜੀ ਦੀ ਰਾਮਦਰਬਾਰ ਪਦਯਾਤਰਾ ’ਚ ਭਾਰੀ ਗਿਣਤੀ ਵਿੱਚ ਲੋਕਾਂ ਨੇ ਕੀਤੀ ਸ਼ਮੂਲੀਅਤ ਸੂਬਾ ਕਾਂਗਰਸ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਨੇ ਸ੍ਰੀ ਆਨੰਦਪੁਰ ਸਾਹਿਬ ਸੀਟ ਲਈ ਨਾਮਜ਼ਦਗੀ ਪੱਤਰ ਦਾਖਲ ਕੀਤਾ ਪੰਜਾਬ 'ਚ ਲੋਕ ਸਭਾ ਦੀ ਦੌੜ 'ਚ 'ਆਪ' ਦੂਜਿਆਂ ਨਾਲੋਂ ਸਭ ਤੋਂ ਅੱਗੇ,ਅੱਧੇ ਦਰਜਨ ਹਲਕਿਆਂ 'ਚ ਕਈ ਵੱਡੇ ਆਗੂ ਪਾਰਟੀ 'ਚ ਹੋਏ ਸ਼ਾਮਲ ਨਾਮਜ਼ਦਗੀ ਤੋਂ ਬਾਅਦ 'ਪਟਿਆਲੇ ਦਾ ਭਰੋਸਾ ਪ੍ਰਨੀਤ ਕੌਰ' ਰੋਡ ਸ਼ੋਅ ਰਾਹੀਂ ਕੀਤਾ ਸ਼ਕਤੀ ਪ੍ਰਦਰਸ਼ਨ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਤੋਂ ਦਾਖਲ ਕੀਤੇ ਨਾਮਜ਼ਦਗੀ ਪੱਤਰ ਮੇਰੇ ਵਿਰੋਧੀਆਂ ਕੋਲ ਪ੍ਰਾਪਤੀਆਂ ਦੇ ਨਾਂ ’ਤੇ ਵਿਖਾਉਣ ਵਾਸਤੇ ਕੱਖ ਨਹੀਂ: ਐਨ ਕੇ ਸ਼ਰਮਾ ਸ਼ਰਾਬ ਦੇ ਸ਼ੌਕੀਨ ਮਾਨ ਦਾ ਕਦੇ ਵੀ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦਾ ਇਰਾਦਾ ਨਹੀਂ ਸੀ : ਡਾ ਸੁਭਾਸ਼ ਸ਼ਰਮਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਮੀਤ ਹੇਅਰ ਵੱਲੋਂ ਕਾਗਜ਼ ਦਾਖਲ, ਸੰਗਰੂਰ ਦੇ ਵਿਕਾਸ ਦਾ ਏਜੰਡਾ ਅੱਗੇ ਰੱਖਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਸਿੱਧ ਪੰਜਾਬੀ ਕਵੀ ਸੁਰਜੀਤ ਪਾਤਰ ਦੀ ਅਰਥੀ ਨੂੰ ਦਿੱਤਾ ਮੋਢਾ ਲੁਧਿਆਣਾ ਵਿੱਚ ਕਾਂਗਰਸ ਹੋਈ ਮਜ਼ਬੂਤ, ਬੈਂਸ ਭਰਾ ਕਾਂਗਰਸ ਵਿੱਚ ਹੋਏ ਸ਼ਾਮਿਲ ਕਾਂਗਰਸ ਨੇ ਹਰ ਗਰੀਬ ਪਰਿਵਾਰ ਨੂੰ ਹਰ ਸਾਲ ਇੱਕ ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸਰਬਪੱਖੀ ਵਿਕਾਸ ਦੀ ਵਚਨਬੱਧਤਾ ਨਾਲ ਅੱਗੇ ਵੱਧ ਰਿਹਾ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਚੋਣ ਪ੍ਰਚਾਰ ਪੰਜਾਬ ਦੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਵੱਲ ਧੱਕਿਆ, ਹਰ ਵਰਗ ਦੇ ਚਿਹਰੇ 'ਤੇ ਨਿਰਾਸ਼ਾ ਦੇ ਬੱਦਲ: ਵਿਜੇ ਇੰਦਰ ਸਿੰਗਲਾ ਮਨਮੋਹਨ ਸਿੰਘ ਦੀ ਸਰਕਾਰ ਦੌਰਾਨ ਦੇਸ਼ ਦੇ ਸਭ ਤੋਂ ਵਧੀਆ ਸਾਲ ਸਨ : ਹਰੀਸ਼ ਚੌਧਰੀ ਆਮ ਆਦਮੀ ਪਾਰਟੀ ਪੰਜਾਬ ਤੇ ਦਿੱਲੀ ਵਾਂਗ ਕੇਂਦਰ ਵਿੱਚ ਵੀ ਹੁਣ ਗਾਰੰਟੀਆਂ ਪੂਰੀਆਂ ਕਰੇਗੀ: ਮੀਤ ਹੇਅਰ

 

ਪੰਜਾਬ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਵਲੋਂ ਪੀੜਤ ਪਰਿਵਾਰ ਨੂੰ ਇਕ ਮਹੀਨੇ ’ਚ ਪਲਾਟ ਦੇਣ ਦੇ ਨਿਰਦੇਸ਼

ਗਿਰੋਹ ਤੋਂ ਅਸਲਾ, ਮਾਰੂ ਹਥਿਆਰ ,ਨਸ਼ੀਲੇ ਪਦਾਰਥ ਅਤੇ ਚੋਰੀ ਕੀਤੇ ਵਹੀਕਲ ਬ੍ਰਾਮਦ

Kharar, Kharar News, News of Kharar, Kharar Updates, Crime News Punjab, Punjab Police, Police, Crime News Kharar, Kharar Police

5 Dariya News

5 Dariya News

5 Dariya News

ਖਰੜ , 26 Oct 2020

ਜਿਲ੍ਹਾ ਪੁਲਿਸ ਮੁੱਖੀ ਸ੍ਰੀ ਸਤਿੰਦਰ ਸਿੰਘ  ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਡੀ.ਐਸ.ਪੀ ਸਬ ਡਵੀਜਨ ਖਰੜ-1 ਰੁਪਿੰਦਰਦੀਪ ਕੌਰ ਸੋਹੀ ਦੀ ਅਗਵਾਈ ਅਨੁਸਾਰ ਮੁੱਖ ਅਫਸਰ ਥਾਣਾ ਰਾਜੇਸ ਅਰੋੜਾ ਦੀ ਨਿਗਰਾਨੀ ਹੇਠ ਮਿਤੀ 23.10.2020 ਨੂੰ ਏ ਐਸ ਆਈ ਜੀਵਨ ਸਿੰਘ ਵਲੋਂ ਸਮੇਤ ਪੁਲਿਸ ਪਾਰਟੀ ਦੇ ਦੌਰਾਨੇ ਨਾਕਾਬੰਦੀ ਚੋਰੀ ਕਰਨ ਵਾਲੇ ਗਿਰੋਹਾ ਨੂੰ ਕਾਬੁ ਕਰਨ ਵਿੱਚ ਸਫਲਤਾ ਹਾਸਿਲ ਕੀਤੀ । ਇਹ ਜਾਣਕਾਰੀ ਐਸ.ਪੀ.(ਦਿਹਾਤੀ) ਸ੍ਰੀਮਤੀ ਰਵਜੋਤਕੌਰ ਗਰੇਵਾਲ ਆਈ.ਪੀ.ਐਸ  ਵੱਲੋਂ ਖਰੜ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਸਾਂਝੀ ਕੀਤੀ ਗਈ ।

ਸ੍ਰੀਮਤੀ ਗਰੇਵਾਲ ਨੇ ਦੱਸਿਆ ਕਿ ਮੋਟਰ ਸਾਈਕਲ ਚੋਰੀ ਅਤੇ ਖੋਹ ਕਰਨ ਵਾਲੇ ਗਿਰੋਹ ਪ੍ਰਿੰਸ ਪੁੱਤਰ ਜਾਕਿਰ ਹੂਸੈਨ, ਭੁਪਿੰਦਰ ਸਿੰਘ ਰਾਵਤ ਉਰਫ ਬੁੱਲਾ ਪੁੱਤਰ ਸੰਜੈ ਸਿੰਘ ਰਾਵਤ ਦੋਵੇਂ ਵਾਸੀ ਪਿੰਡ ਰਾਏਪੁਰ ਖੁਰਦ (ਚੰਡੀਗੜ੍ਹ), ਰਾਹੁਲ ਕੁਮਾਰ ਉਰਫ ਮੋਦੀ ਉਰਫ ਗੰਜਾ ਉਰਫ ਰੇਸਮ ਪੁੱਤਰ ਸੁਸੀਲ ਯਾਦਵ ਵਾਸੀ ਮਾਡਲ ਟਾਊਨ ਡੇਰਾਬੱਸੀ , ਅਤੇ ਲਾਖਣ ਪੁੱਤਰ ਜੁੰਗਨੂੰ ਵਾਸੀ ਮੁਬਾਰਕਪੁਰਾ ਨੂੰ ਮੁਕਦਮਾ ਨੰਬਰ 175 ਮਿਤੀ 23.10.2020 ਅ/ਧ 379 IPC, 25 ARMS ACT ਥਾਣਾ ਸਦਰ ਖਰੜ ਵਿਚ ਗ੍ਰਿਫਤਾਰ ਕੀਤਾ ਗਿਆ ਸੀ ।

 ਇਹਨਾ ਪਾਸੋ ਇੱਕ ਐਕਟਿਵਾ ਨੰਬਰੀ PB-11-CG-6987, ਇੱਕ ਮੋਟਰ ਸਾਈਕਲ ਸਪਲੈਂਡਰ ਬਿਨਾ ਨੰਬਰੀ, ਇੱਕ ਤਲਵਾਰ,ਇੱਕ ਟਕੂਆ ਅਤੇ ਇੱਕ ਦੇਸੀ ਕੱਟਾ 315 ਬੋਰ ਸਮੇਤ 2 ਜਿੰਦਾ ਰੋਂਦ ਬਰਾਮਦ ਕਰਕੇ ਇਹਨਾ ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ। ਦੋਰਾਨੇ ਪੁਲਿਸ ਰਿਮਾਂਡ ਮੁਲਜ਼ਮਾਂ ਨੇ ਆਪਣੀ ਨਿਸ਼ਾਨ ਦੇਹੀ ਪਰ ਹੋਰ 5 ਮੋਟਰਸਾਇਕਲ, ਇਕ ਉਪਨ ਜੀਪ ਅਤੇ ਇਕ ਸਾਇਕਲ ਬ੍ਰਾਮਦ ਕਰਵਾਇਆ । 

ਦੌਰਾਨੇ ਪੁੱਛ ਗਿੱਛ ਮੁਲਜ਼ਮਾਂ ਦੇ ਫਰਦ ਇੰਕਸਾਫ ਮੁਤਾਬਕ ਪਰਦੀਪ ਕੁਮਾਰ ਪੁੱਤਰ ਰਾਮੇਸ ਕੁਮਾਰ ਵਾਸੀ ਮੇਨ ਮਾਰਕਿਟ ਨੇੜੇ ਬੱਸ ਸਟੈਡ ਡੇਰਾਬੱਸੀ ਨੂੰ ਮੁਕਦਮਾ ਵਿਚ ਨਾਮਜਦ ਕੀਤਾ ਗਿਆ। ਮਿਤੀ 24.10.2020 ਦੋਰਾਨੇ ਏਰਿਆ ਗਸ਼ਤ ਪੁਲਿਸ ਪਾਰਟੀ ਵਲੋ ਮੁਲਜ਼ਮ ਪਰਦੀਪ ਕੁਮਾਰ ਨੂੰ 80 ਗ੍ਰਾਮ ਸਮੈਕ / ਨਸ਼ੀਲਾ ਪਦਾਰਥ ਸਮੇਤ ਗ੍ਰਿਫਤਾਰ ਕੀਤਾ, ਜਿਸ ਖਿਲਾਫ ਇਕ ਵੱਖ ਮੁੱਕਦਮਾ ਨੰ. 176ਮਿਤੀ 24.10.2020 ਅ/ਧ 21, 22 NDPS Act ਥਾਣਾ ਸਦਰ ਖਰੜ ਐਸ.ਏ.ਐਸ ਨਗਰ ਦਰਜ ਕੀਤਾ ਗਿਆ ਅਤੇ ਜਿਸਨੂੰ ਮੁੱਕਦਮਾ ਨੰ. 175 ਮਿਤੀ: 23.10.2020 ਵਿੱਚ ਵੀ ਗ੍ਰਿਫਤਾਰ ਕੀਤਾ ਗਿਆ,ਜਿਸਨੇ ਆਪਣੀ ਨਿਸ਼ਾਨ ਦੇਹੀ ਪਰ ਹੋਰ ਕੁੱਲ 2 ਮੋਟਰਸਾਇਕਲ ਬ੍ਰਾਮਦ ਕਰਵਾਏ।   ਗ੍ਰਿਫਤਾਰ ਦੋਸ਼ੀ:

1.   ਪ੍ਰਿੰਸ ਪੁੱਤਰ ਜਾਕਿਰ ਹੂਸੈਨ ਵਾਸੀ ਰਾਏਪੁਰ ਖੁਰਦ ਥਾਣਾ ਮੋਲੀਜੱਗਰਾਂ ਚੰਡੀਗੜ੍ਹ

2 ਭੁਪਿੰਦਰ ਸਿੰਘ ਰਾਵਤਉਰਫ ਬੁੱਲਾ ਪੁੱਤਰ ਸੰਜੈ ਸਿੰਘ ਰਾਵਤ ਵਾਸੀ ਪਿੰਡ ਰਾਏਪੁਰ ਖੁਰਦ ਥਾਣਾ ਮੋਲੀਜੱਗਰਾਂ ਚੰਡੀਗੜ੍ਹ।

3 ਰਾਹੁਲ ਕੁਮਾਰ ਉਰਫਮੋਦੀ ਉਰਫ ਗੰਜਾ ਉਰਫ ਰੇਸਮ ਪੁੱਤਰ ਸੁਸੀਲ ਯਾਦਵ ਵਾਸੀ ਮਕਾਨ ਨੰਬਰ 199 ਮਾਡਲ ਟਾਊਨ ਡੇਰਾਬੱਸੀ ਥਾਣਾ ਡੇਰਾਬਸੀ ਐਸ.ਏ.ਐਸ ਨਗਰ

4 ਲਾਖਣ ਪੁੱਤਰ ਜੁੰਗਨੂੰਵਾਸੀ ਮੁਬਾਰਕਪੁਰਾ ਥਾਣਾ ਡੇਰਾਬੱਸੀ ਐਸ.ਏ.ਐਸ ਨਗਰ

5 ਪਰਦੀਪ ਕੁਮਾਰ ਪੁੱਤਰਰਾਮੇਸ ਕੁਮਾਰ ਵਾਸੀ ਮੇਨ ਮਾਰਕਿਟ ਨੇੜੇ ਬੱਸ ਸਟੈਡ ਡੇਰਾਬੱਸੀ ਥਾਣਾ ਡੇਰਾਬੱਸੀ

ਐਸ.ਏ.ਐਸ ਨਗਰ ਬ੍ਰਾਮਦਗੀ:

1.   ਇਕ ਹੋਂਡਾਐਕਟੀਵਾ ਸਕੂਟਰੀ

2.  9 ਮੋਟਰਸਾਇਕਲ

3.  ਇਕ ਉਪਨ ਜੀਪ

4.  ਇਕ ਸਾਇਕਲ

5.  ਇਕ ਦੇਸੀ ਕੱਟਾ 315 ਬੋਰ ਸਮੇਤ 02 ਜਿੰਦਾ ਰੋਂਦ

6.  ਇਕ ਤਲਵਾਰ

7.  ਇਕ ਟਕੂਆ

8.   80 ਗ੍ਰਾਮਸਮੈਕ/ਨਸ਼ੀਲਾ ਪਦਾਰਥ  ਦੋਸ਼ੀਆ ਵਲੋ ਕੀਤੀਆ ਹੋਇਆ

ਵਾਰਦਾਤਾ:

1.   ਇਕ ਹੋਂਡਾ ਐਕਟੀਵਾ ਢਕੋਲੀ ਮਾਰਕਿਟ ਤੋ ਚੋਰੀ ਕੀਤੀ।

2.  ਇਕ ਮੋਟਰ ਸਾਇਕਲ ਬਿਨਾ ਨੰਬਰੀ ਮਾਰਕਾ ਹੀਰੋ ਸਪਲੈਂਡਰ ਡੇਰਾਬਸੀਮਾਰਕਿਟ ਤੋ ਚੋਰੀ ਕੀਤਾ।

3.  ਇਕ ਉਪਨ ਜੀਪ ਜੀਰਕਪੁਰ ਮਾਰਕਿਟ ਤੋ ਚੋਰੀ ਕੀਤੀ।

4.  ਦੋ ਮੋਟਰਸਾਇਕਲ ਮਾਰਕਾ ਬੁਲਿਟ ਅਤੇ ਬਜਾਜ ਪਲਸਰ ਬਲਟਾਣਾ ਮਾਰਕਿਟਵਿੱਚੋ ਚੋਰੀ ਕੀਤੇ।

5.  ਇਕ ਮੋਟਰਸਾਇਕਲ ਮਾਰਕਾ ਹੀਰੋ ਬਲਟਾਣਾ ਤੋ ਤਲਵਾਰ ਦੀ ਨੋਕ ਪਰ ਖੋਹ ਕੀਤਾ।

6.  ਇਕ ਸਾਇਕਲ IT ਪਾਰਕ ਦੇ ਏਰਿਆ ਵਿੱਚੋ ਰਾਹਗੀਰ ਨੂੰ ਡਰਾ ਧਮਕਾ ਕਰ ਖੋਹ ਕੀਤੀ।

7.  ਇਕ ਮੋਟਰਸਾਇਕਲ ਮਾਰਕਾ ਬਜਾਜ ਪੱਲਸਰ ਜੱਲ ਵਾਇਯੂ ਟਾਵਰ ਸੰਨੀਇਨਕਲੈਵ ਤੋ ਟੱਕੂਏ ਦੀ ਨੋਕ ਪਰ ਖੌਹ ਕੀਤਾ।

8.  ਇਕ ਮੋਟਰਸਾਇਕਲ ਮਾਰਕਾ ਹੀਰੋ ਸਪਲੈਂਡਰ ਸੰਨੀ ਇਨਕਲੈਵ ਮਾਰਕਿਟ ਵਿੱਚੋ ਚੋਰੀ ਕੀਤਾ।

9.  ਇਕ ਮੋਟਰਸਾਇਕਲ ਮਾਰਕਾ ਬਜਾਜ ਪੱਲਸਰ ਬਲੋਂਗੀ ਤੋ ਚੋਰੀ ਕੀਤਾ।

10. ਇਕ ਮੋਟਰਸਾਇਕਲ ਬਜਾਜ ਪਲਾਟਿਨਾ ਪੰਚਕੂਲਾ ਤੋ ਚੋਰੀ ਕੀਤਾ।

 ਇਹ ਸਾਰੇ ਇਕ ਦੁਸਰੇ ਦੇ ਦੋਸਤ ਹਨ ਅਤੇ ਇਹ ਪਹਿਲਾਂ ਐਸ਼ ਪਰਸਤੀ ਲਈ ਮੋਟਰ ਸਾਇਕਲ ਚੋਰੀ ਕਰਦੇ ਸੀ ਤੇ ਬਆਦ ਵਿੱਚ ਇਹ ਪੈਸੇ ਦੇ ਲਾਲਚ ਨੂੰ ਮੋਟਰ ਸਾਇਕਲ ਅਤੇ ਹੋਰ ਵਹਿਕਲ ਚੋਰੀ ਅਤੇ ਖੌਹ ਕਰਨ ਲੱਗੇ। ਇਹ ਖੋਹ ਅਤੇ ਲੁੱਟ ਦੋਰਾਨ ਲੋਕਾਂ ਨੂੰ ਡਰਾਉਣ ਧਮਕਾਉਣ ਲਈ ਆਪਣੇ ਪਾਸ ਮਾਰੂ ਹਥਿਆਰ ਰੱਖਦੇ ਸੀ।ਹੁੱਣ ਇਹ ਸਾਰੇ ਹਮ ਸਲਾਹ ਹੋ ਕਰ ਜਾਣ ਬੁੱਝ ਕੇ ਆਪਣੇ ਰਿਹਾਇਸ਼ੀ ਏਰਿਆ ਤੋ ਦੂਰ ਆ ਕੇ ਚੋਰਿਆ ਕਰਨ ਲੱਗੇ ਸੀ ਤਾਂ ਜੋ ਫੜੇ ਨਾ ਜਾਣ।ਗ੍ਰਿਫਤਾਰ ਕੀਤੇ ਮੁਲਜ਼ਮਾਂ ਵਿੱਚੋ ਭੁਪਿੰਦਰ ਸਿੰਘ ਰਾਵਤ ਉਰਫ ਬੁੱਲਾ ਅਤੇ ਲਾਖਣ ਉਕਤ ਖਿਲਾਫ ਪਹਿਲਾਂ ਵੀ ਚੋਰੀ ਅਤੇ ਲੜਾਈ ਝਗੜਾ ਕਰਨ ਦੇ ਮੁੱਕਦਮੇ ਦਰਜ ਹੋਏ ਹਨ। ਸਮੈਕ/ ਨਸ਼ੀਲਾ ਪਦਾਰਥ ਸਮੇਤ ਗ੍ਰਿਫਤਾਰ ਕੀਤਾ ਦੋਸ਼ੀ ਪਰਦੀਪ ਸਿੰਘ ਉਕਤ ਨਸ਼ਾ ਸਪਲਾਈ ਕਰਨ ਦਾ ਕੰਮ ਕਰਦਾ ਹੈ ਜਿਸ ਖਿਲਾਫ ਪਹਿਲਾਂ ਵੀ NDPS Act ਤਹਿਤ ਮੁੱਕਦਮਾ ਦਰਜ ਹੈ। ਪਰਦੀਪ ਕੁਮਾਰ ਉਕਤ ਮੋਟਰਸਾਇਕਲ ਚੋਰੀ ਕਰਕੇ ਜਾਂ ਚੋਰੀ ਕੀਤਾ ਮੋਟਰਸਾਇਕਲ ਆਪਣੇ ਦੋਸਤਾ ਪਾਸੋ ਖਰੀਦ ਕਰਕੇ ਨਸ਼ਾ ਸਪਲਾਈ ਕਰਨ ਦਾ ਕੰਮ ਕਰਦਾ ਸੀ ਅਤੇ ਇਸਤੇਮਾਲ ਕਰਨ ਤੋ ਬਾਦ ਵਹਿਕਲ ਨੂੰ ਕਿਸੇ ਸੁੰਨਸਾਨ ਜਗ੍ਹਾ ਵਿੱਚ ਸੁੱਟ ਦਿੰਦਾ ਸੀ ਜਾਂ ਉਨ੍ਹਾ ਦਾ ਕੀਮਤੀ ਸਮਾਨ ਕੱਢ ਕਰ ਵੇਚ ਦਿੰਦਾ ਸੀ।

ਹਿਸਟਰੀ:1.  

1 ਪਰਦੀਪ ਕੁਮਾਰ ਪੁੱਤਰ ਰਾਮੇਸ ਕੁਮਾਰ ਵਾਸੀ ਮੇਨ ਮਾਰਕਿਟ ਨੇੜੇ ਬੱਸ ਸਟੈਡ ਡੇਰਾਬੱਸੀ ਐਸ ਏ ਐਸ ਨਗਰ

ਮੁੱਕਦਮਾ ਨੰ. 12 ਮਿਤੀ 20.02.2019 ਅ/ਧ 21 NDPS Act , 353,186, 332 224, 511, 149 IPC ਥਾਣਾ ਬਲਿਆਂਵਾਲੀ, ਬਠਿੰਡਾ

2 ਲਾਖਣ ਪੁੱਤਰ ਜੁੰਗਨੂੰਵਾਸੀ ਮੁਬਾਰਕਪੁਰਾ ਥਾਣਾ ਡੇਰਾਬੱਸੀ ਜਿਲਾ ਐਸ ਏ ਐਸ ਨਗਰ

 ਮੁੱਕਦਮਾ ਨੰ. 57 ਮਿਤੀ 03.03.2020 ਅ/ਧ 323, 341, 506, 379 IPC ਥਾਣਾ ਡੇਰਾਬੱਸੀ, ਐਸ.ਏ.ਐਸ

ਮੁੱਕਦਮਾ ਨੰ. 43 ਮਿਤੀ 03.03.2018 ਅ/ਧ 379 IPC ਥਾਣਾ ਡੇਰਾਬੱਸੀ, ਐਸ.ਏ.ਐਸ ਨਗਰ।    

ਮੁੱਕਦਮਾ ਨੰ. 190 ਮਿਤੀ 20.07.2018 ਅ/ਧ 379 IPC ਥਾਣਾ ਡੇਰਾਬੱਸੀ, ਐਸ.ਏ.ਐਸ

 

Tags: Kharar , Kharar News , News of Kharar , Kharar Updates , Crime News Punjab , Punjab Police , Police , Crime News Kharar , Kharar Police

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD