ਮਹਾਤਮਾ ਗਾਂਧੀ ਦੇ ਜਨਮ ਦਿਵਸ ਮੌਕੇ ਅੱਜ ਪੰਜਾਬ ਨੈਸ਼ਨਲ ਬੈਂਕ ਸਰਕਲ ਦਫਤਰ ਫਾਜ਼ਿਲਕਾ ਵੱਲੋਂ ਪਿੰਡ ਰਾਮਸਰਾ ਵਿਖੇ 2 ਅਕਤੂਬਰ ਤੋਂ 31 ਦਸੰਬਰ ਤੱਕ ਮਨਾਏ ਜਾ ਰਹੇ ਗ੍ਰਾਮ ਸੰਪਰਕ ਅਭਿਆਨ ਦੀ ਸ਼ੁਰੂਆਤ ਕੀਤੀ ਗਈ।ਇਸ ਮੌਕੇ ਅਬੋਹਰ ਦੇ ਐਸ.ਡੀ.ਐਮ. ਸ. ਜ਼ਸਪਾਲ ਸਿੰਘ ਬਰਾੜ ਵਿਸ਼ੇਸ਼ ਤੌਰ `ਤੇ ਪੁੱਜੇ।ਐਸ.ਡੀ.ਐਮ. ਨੇ ਬੈਂਕਾਂ ਦੁਆਰਾ ਲੋਕਾਂ ਨੂੰ ਵੱਖ-ਵੱਖ ਸਕੀਮਾਂ ਤਹਿਤ ਦਿੱਤੇ ਜਾਣ ਵਾਲੇ ਲੋਨ ਪੱਤਰਾਂ ਦੀ ਵੰਡ ਕੀਤੀ ਗਈ।ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਵੰਖ-ਵੱਖ ਸਕੀਮਾਂ ਤਹਿਤ ਥੋਹੜੀ ਦਰਾਂ `ਤੇ ਲੋਨ ਮੁਹੱਈਆ ਕਰਵਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਬੈਂਕਾਂ ਵੱਲੋਂ ਲੋਕਾਂ ਨੂੰ ਸਵੈ ਰੋਜ਼ਗਾਰ ਦੇ ਕਾਬਲ ਬਣਾਉਣ ਲਈ ਲੋਨ ਮੁਹੱਈਆ ਕਰਵਾਏ ਜਾਂਦੇ ਹਨ।ਇਸ ਦੌਰਾਨ ਸਰਕਲ ਮੁਖੀ ਸ੍ਰੀ ਨਰੇਸ਼ ਨਾਗਪਾਲ ਵੱਲੋਂ ਵੀ ਬੈਂਕਾਂ ਵਲੋਂ ਲੋਕਾਂ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਤੇ ਯੋਜਨਾਵਾਂ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੁੱਖ ਸਰਕਲ ਅਫਸਰ ਸ੍ਰੀ ਸ਼ੇਖਾਵਤ, ਸੀਨੀਅਰ ਮੈਨੇਜਰ ਸ੍ਰੀ ਅੰਕੁਰ ਚੌਧਰੀ, ਐਲ.ਡੀ.ਐਮ. ਸ੍ਰੀ ਕੁਲਦੀਪ ਕੁਮਾਰ, ਐਫ.ਐਲ.ਸੀ. ਜ਼ਸਪਾਲ ਸਿੰਘ ਤੇ ਸੁਭਾਸ਼ ਡੋਡਾ ਨੇ ਵੀ ਵੱਖ-ਵੱਖ ਲੋਨ ਤੇ ਸਮਾਜਿਕ ਸੁਰੱਖਿਆ ਸਕੀਮਾਂ ਬਾਰੇ ਲੋਕਾਂ ਨੂੰ ਜਾਣੂੰ ਕਰਵਾਇਆ।