Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਚੋਰੀਸ਼ੁਦਾ ਰਕਮ 25 ਲੱਖ 45 ਹਜਾਰ 400 ਰੁਪਏ ਅਤੇ ਇਕ ਦੇਸੀ ਕੱਟਾ 12 ਬੋਰ ਤੇ 5 ਜਿੰਦਾ ਰੌਂਦ 12 ਬੋਰ ਸਮੇਤ 03 ਦੋਸ਼ੀ ਕਾਬੂ

Web Admin

Web Admin

5 Dariya News

ਸ਼ਹੀਦ ਭਗਤ ਸਿੰਘ ਨਗਰ , 12 Sep 2020

Last updated on: Sep 12, 2020, 00:00 IST

ਸ਼੍ਰੀਮਤੀ ਅਲਕਾ ਮੀਨਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਨੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਮਿਤੀ 01-09-2020 ਨੂੰ ਪੰਕਜ ਕੁਮਾਰ ਪੁੱਤਰ ਰਣਜੀਤ ਸਿੰਘ ਵਾਸੀ ਡੱਲੇਵਾਲ ਥਾਣਾ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਨੇ ਪੁਲਿਸ ਪਾਸ ਆਪਣਾ ਬਿਆਨ ਲਿਖਾਇਆ ਕਿ ਉਸਨੇ ਮਨੀਸ਼ ਪੁੱਤਰ ਦਲੀਪ ਸਿੰਘ ਵਾਸੀ ਬੀਕਾਨੇਰ ਰਾਜਸਥਾਨ ਨਾਲ ਮਿਲ ਕੇ ਪੰਜੌਰ ਰਿਆਲਟੀ ਕੰਪਨੀ ਦੇ ਨਾਮ ਤੇ ਬੱਲੀਏਵਾਲ ਜਿਲ੍ਹਾ ਲੁਧਿਆਣਾ ਦੀ ਖੱਡ ਦਾ ਮਾਈਨਿੰਗ ਦਾ ਠੇਕਾ ਲਿਆ ਹੋਇਆ ਹੈ। ਉਸਨੇ ਆਪਣਾ ਦਫਤਰ ਅਵਤਾਰ ਕੌਰ ਵਾਸੀ ਪਦਰਾਣਾ ਦੀ ਕੋਠੀ ਫਰੈਡਜ ਕਲੋਨੀ ਨਵਾਂਸ਼ਹਿਰ ਵਿਖੇ ਖੋਲਿਆ ਹੋਇਆ ਹੈ ਅਤੇ ਮਾਈਨਿੰਗ ਦੇ ਕੰਮ ਲਈ 10 ਵਰਕਰ ਰੱਖੇ ਹੋਏ ਹਨ, ਜੋ ਇਸੇ ਹੀ ਕੋਠੀ ਵਿਚ ਰਹਿੰਦੇ ਹਨ। ਮਾਈਨਿੰਗ ਦੀ ਕੁਲੈਕਸ਼ਨ ਇੱਕਠੀ ਕਰਕੇ ਉਹ ਆਪਣੇ ਕੈਸ਼ੀਅਰ ਲਕਸ਼ਮੀ ਨਰਾਇਣ ਪੁੱਤਰ ਮਾਮਰਾਜ ਵਾਸੀ ਰਤਨਗੜ੍ਹ ਥਾਣਾ ਰਤਨਗੜ੍ਹ ਜਿਲ੍ਹਾ ਚੁਰੂ ਰਾਜਸਥਾਨ ਪਾਸ ਜਮਾ ਕਰਵਾ ਦਿੰਦੇ ਹਨ। ਉਸਨੇ ਪਿਛਲੇ ਕ੍ਰੀਬ ਇਕ ਹਫਤੇ ਤੋਂ ਮਾਈਨਿੰਗ ਦੀ ਰਿਆਲਟੀ ਦੇ ਇਕੱਠੇ ਕੀਤੇ ਕ੍ਰੀਬ 27 ਲੱਖ 50 ਹਜਾਰ ਰੁਪਏ ਕੈਸ਼ੀਅਰ ਲਕਸ਼ਮੀ ਨਰਾਇਣ ਪਾਸ ਜਮਾ ਕਰਵਾਏ ਸਨ, ਜੋ ਮਿਤੀ 31-08-2020ਫ਼01-09-2020 ਦੀ ਦਰਮਿਆਨੀ ਰਾਤ ਨੂੰ ਇਹ ਪੈਸੇ ਕੋਈ ਨਾਮਾਲੂਮ ਵਿਅਕਤੀ ਚੋਰੀ ਕਰਕੇ ਲੈ ਗਏ ਹਨ ਜਿਸ ਤੇ ਮੁਕੱਦਮਾ ਨੰਬਰ 173 ਮਿਤੀ 01-09-2020 ਜੁਰਮ 457,380 ਭ.ਦ ਥਾਣਾ ਸਿਟੀ ਨਵਾਂਸ਼ਹਿਰ ਦਰਜ ਰਜਿਸਟਰ ਕੀਤਾ ਗਿਆ ਸੀ।ਮੁਕੱਦਮਾ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਸ਼੍ਰੀਮਤੀ ਅਲਕਾ ਮੀਨਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਜੀ ਨੇ ਮੁਕੱਦਮਾ ਦੀ ਆਇੰਦਾ ਤਫਤੀਸ਼ ਸ਼੍ਰੀ ਵਜੀਰ ਸਿੰਘ ਪੀ.ਪੀ.ਐਸ. ਕਪਤਾਨ ਪੁਲਿਸ ਜਾਂਚ ਜੀ ਦੀ ਅਗਵਾਈ ਹੇਠ ਇੰਸਪੈਕਟਰ ਕੁਲਜੀਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਨਵਾਂਸ਼ਹਿਰ ਨੂੰ ਸੌਂਪੀ, ਜਿਸ ਤੇ ਸ਼੍ਰੀ ਵਜੀਰ ਸਿੰਘ ਖਹਿਰਾ ਕਪਤਾਨ ਪੁਲਿਸ ਜਾਂਚ, ਸ਼੍ਰੀ ਹਰਜੀਤ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ ਜਾਂਚ ਅਤੇ ਸ਼੍ਰੀ ਹਰਨੀਲ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ ਸਬ ਡਵੀਜਨ ਨਵਾਂਸ਼ਹਿਰ ਦੀਆਂ ਹਦਾਇਤਾਂ ਮੁਤਾਬਿਕ ਇੰਸਪੈਕਟਰ ਕੁਲਜੀਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਨਵਾਂਸ਼ਹਿਰ ਅਤੇ ਐਸ.ਆਈ. ਪਰਮਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਨਵਾਂਸ਼ਹਿਰ ਨੇ ਮੁਕੱਦਮਾ ਦੀ ਤਫਤੀਸ਼ ਤੱਥਾਂ ਦੇ ਅਧਾਰ ਤੇ ਡੂੰਘਾਈ ਨਾਲ ਅਮਲ ਵਿਚ ਲਿਆਂਦੀ।

ਇਸ ਸਬੰਧ ਵਿਚ ਸ਼੍ਰੀਮਤੀ ਅਲਕਾ ਮੀਨਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਸ਼.ਭ.ਸ.ਨਗਰ ਜੀ ਵੱਲੋਂ ਜਾਰੀ ਪ੍ਰੈਸ ਨੋਟ ਬਾਰੇ ਸ਼੍ਰੀ ਵਜੀਰ ਸਿੰਘ ਖਹਿਰਾ ਪੀ.ਪੀ.ਐਸ. ਕਪਤਾਨ ਪੁਲਿਸ ਜਾਂਚ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਕੱਦਮਾ ਦੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਦੱਈ ਮੁਕੱਦਮਾ ਨੇ ਆਪਣੀ ਕਿਰਾਏ ਦੀ ਕੋਠੀ ਫਰੈਂਡਜ ਕਲੋਨੀ ਨਵਾਂਸ਼ਹਿਰ ਵਿਖੇ ਮਾਈਨਿੰਗ ਦੇ ਕੰਮਕਾਰ ਲਈ ਜੋ ਵਰਕਰ ਰੱਖੇ ਹੋਏ ਹਨ ਇਹਨਾਂ ਵਰਕਰਾਂ ਦਾ ਖਾਣਾ ਬਣਾਉਣ ਲਈ ਉਸਨੇ ਸੈਲਿੰਦਰ ਗੰਗਵਾਰ ਪੁੱਤਰ ਨੱਥੂ ਲਾਲ ਅਤੇ ਕਮਲ ਕੁਮਾਰ ਪੁੱਤਰ ਬੁੱਧ ਸੈਨ ਵਾਸੀਆਨ ਪਚਪੇੜਾ ਥਾਣਾ ਬਹੇੜੀ ਜਿਲ੍ਹਾ ਬਰੇਲੀ ਉੱਤਰ ਪ੍ਰਦੇਸ਼ ਨੂੰ ਲਾਂਗਰੀ ਦੇ ਤੌਰ ਤੇ ਰੱਖਿਆ ਹੋਇਆ ਹੈ, ਜੋ ਸ਼ੈਲਿੰਦਰ ਗੰਗਵਾਰ ਅਤੇ ਕਮਲ ਕੁਮਾਰ ਨੇ ਆਪਸ ਵਿਚ ਹਮਸਲਾਹ ਹੋ ਕੇ ਮਾਈਨਿੰਗ ਦੀ ਕੁਲੈਕਸ਼ਨ ਦੇ ਜੋ 27 ਲੱਖ 50 ਹਜਾਰ ਰੁਪਏ ਮੁਦੱਈ ਮੁਕੱਦਮਾ ਦੇ ਕਿਰਾਏ ਦੀ ਕੋਠੀ ਫਰੈਂਡਜ ਕਲੋਨੀ ਨਵਾਂਸ਼ਹਿਰ ਵਿਖੇ ਅਲਮਾਰੀ ਵਿਚ ਰੱਖੇ ਹੋਏ ਸਨ ਆਪਣੇ ਸਾਥੀ ਲਾਖਨ ਸਿੰਘ ਪੁੱਤਰ ਮੰਗਲ ਸੈਨ ਵਾਸੀ ਖੁਟੀਆ ਥਾਣਾ ਬਹੇੜੀ ਜਿਲ੍ਹਾ ਬਰੇਲੀ ਉੱਤਰ ਪ੍ਰਦੇਸ਼ ਨੂੰ ਉਸਦੇ ਪਿੰਡ ਖੁਟੀਆ ਜਿਲ੍ਹਾ ਬਰੇਲੀ ਤੋਂ ਬੁਲਾ ਕੇ ਮਿਤੀ 31-08-2020ਫ਼01-09-2020 ਦੀ ਦਰਮਿਆਨੀ ਰਾਤ ਨੂੰ ਕਮਰੇ ਦੇ ਦਰਵਾਜੇ ਦਾ ਕੁੰਡਾ ਪੁੱਟ ਕੇ ਤੇ ਅਲਮਾਰੀ ਲੋਹਾ ਤੋੜ ਕੇ 27 ਲੱਖ 50 ਹਜਾਰ ਰੁਪਏ ਚੋਰੀ ਕੀਤੇ ਹਨ, ਜਿਸ ਤੇ ਸ਼ੈਲਿੰਦਰ ਗੰਗਵਾਰ, ਕਮਲ ਕੁਮਾਰ ਅਤੇ ਲਾਖਨ ਸਿੰਘ ਨੂੰ ਮੁਕੱਦਮਾ ਵਿਚ ਦੋਸੀ ਨਾਮਜਦ ਕੀਤਾ ਗਿਆ।ਤਫਤੀਸ਼ ਦੌਰਾਨ ਇੰਸਪੈਕਟਰ ਕੁਲਜੀਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਨਵਾਂਸ਼ਹਿਰ ਦੀ ਅਗਵਾਈ ਹੇਠ ਮੁਕੱਦਮਾ ਦੇ ਨਾਮਜਦ ਦੋਸ਼ੀ ਲਾਖਨ ਸਿੰਘ ਨੂੰ ਉਸਦੇ ਪਿੰਡ ਖੁਟੀਆ ਥਾਣਾ ਬਹੇੜੀ ਜਿਲ੍ਹਾ ਬਰੇਲੀ ਉੱਤਰ ਪ੍ਰਦੇਸ਼ ਤੋਂ ਕੱਲ ਮਿਤੀ 11-09-2020 ਨੂੰ ਗ੍ਰਿਫਤਾਰ ਕਰਕੇ ਚੋਰੀਸ਼ੁਦਾ ਰਕਮ ਵਿਚੋਂ 10 ਲੱਖ ਰੁਪਏ ਬ੍ਰਾਮਦ ਕੀਤੇ ਗਏ। ਅੱਜ ਮਿਤੀ 12-09-2020 ਨੂੰ ਸ਼ੈਲਿੰਦਰ ਗੰਗਵਾਰ ਅਤੇ ਕਮਲ ਕੁਮਾਰ ਨੂੰ ਬਾਹੱਦ ਪੁੱਲ ਨਹਿਰ ਛੋਕਰਾਂ ਤੋਂ ਗ੍ਰਿਫਤਾਰ ਕਰਕੇ ਇਹਨਾਂ ਦੀ ਨਿਸ਼ਾਨਦੇਹੀ ਤੇ ਚੋਰੀਸ਼ੁਦਾ ਰਕਮ ਦੇ ਕ੍ਰਮਵਾਰ 7 ਲੱਖ 45 ਹਜਾਰ 400 ਰੁਪਏ ਅਤੇ 08 ਲੱਖ ਰੁਪਏ ਕੁੱਲ 25 ਲੱਖ 45 ਹਜਾਰ 400 ਰੁਪਏ ਬ੍ਰਾਮਦ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ।ਤਫਤੀਸ਼ ਦੌਰਾਨ ਅੱਜ ਮਿਤੀ 12-09-2020 ਨੂੰ ਪੁੱਛਗਿਛ ਦੌਰਾਨ ਦੋਸ਼ੀ ਲਾਖਨ ਸਿੰਘ ਨੇ ਇਕ ਦੇਸੀ ਕੱਟਾ 12 ਬੋਰ ਸਮੇਤ 05 ਰੌਂਦ ਜਿੰਦਾ 12 ਬੋਰ ਆਪਣੀ ਨਿਸ਼ਾਨਦੇਹੀ ਤੇ ਬਾਹੱਦ ਫਰੈਂਡਜ ਕਲੋਨੀ ਨਵਾਂਸ਼ਹਿਰ ਤੋਂ ਬ੍ਰਾਮਦ ਕਰਵਾਏ ਹਨ, ਜਿਸਦੇ ਖਿਲਾਫ ਵੱਖ ਕਾਰਵਾਈ ਕਰਦੇ ਹੋਏ ਮੁਕਦਮਾ ਨੰ: 182 ਮਿਤੀ 12-09-2020 ਜੁਰਮ 25-54-1959 ਅਸਲਾ ਐਕਟ ਥਾਣਾ ਸਿਟੀ ਨਵਾਂਸ਼ਹਿਰ ਦਰਜ ਰਜਿਸਟਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਢੁਕਵਾਂ ਰਿਮਾਂਡ ਹਾਸਲ ਕਰਕੇ ਚੋਰੀ ਸ਼ੁਦਾ ਰਕਮ ਵਿਚੋਂ ਬਕਾਇਆ ਰਕਮ ਬ੍ਰਾਮਦ ਕਰਨ ਲਈ ਹੋਰ ਡੂੰਘਾਈ ਨਾਲ ਤਫਤੀਸ਼ ਅਮਲ ਵਿਚ ਲਿਆਂਦੀ ਜਾਵੇਗੀ। ਗ੍ਰਿਫਤਾਰ ਕੀਤੇ ਦੋਸ਼ੀਆ ਵਿਚੋਂ ਦੋਸ਼ੀ ਲਾਖਨ ਸਿੰਘ ਦੇ ਖਿਲਾਫ ਪਹਿਲਾਂ ਵੀ ਮੁਕੱਦਮਾ ਨੰ: 343ਫ਼13 ਜੁਰਮ 392,411 ਭ.ਦ ਥਾਣਾ ਥਾਣਾ ਬਹੇੜੀ ਜਿਲ੍ਹਾ ਬਰੇਲੀ ਉਤਰ ਪ੍ਰਦੇਸ਼ ਦਰਜ ਰਜਿਸਟਰ ਹੈ।

 

Tags: Crime News Punjab , Punjab Police , Police , Crime News , SBS Nagar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD