Thursday, 04 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਵੱਲੋਂ ਅਧਿਆਪਕ ਦਿਵਸ ਮੌਕੇ 74 ਅਧਿਆਪਕਾਂ ਦਾ ਰਾਜ ਪੱਧਰੀ ਪੁਰਸਕਾਰਾਂ ਨਾਲ ਸਨਮਾਨ

ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਮਿਹਨਤ ਸਦਕਾ ਵਿਦਿਆਰਥੀਆਂ ਦੇ ਦਾਖਲਿਆਂ ’ਚ 15 ਫ਼ੀਸਦੀ ਇਜ਼ਾਫ਼ਾ-ਵਿਜੈ ਇੰਦਰ ਸਿੰਗਲਾ

Web Admin

Web Admin

5 Dariya News

ਪਟਿਆਲਾ , 05 Sep 2020

Last updated on: Sep 05, 2020, 00:00 IST

ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਅਧਿਆਪਕ ਦਿਵਸ ਮੌਕੇ ਰਾਜ ਦੇ 74 ਅਧਿਆਪਕਾਂ ਨੂੰ ਮਾਣ ਮੱਤੀਆਂ ਸੇਵਾਵਾਂ ਬਦਲੇ ਰਾਜ ਪੱਧਰੀ ਪੁਰਸਕਾਰਾਂ ਨਾਲ ਸਨਮਾਨਤ ਕੀਤਾ। ਸ੍ਰੀ ਵਿਜੈ ਇੰਦਰ ਸਿੰਗਲਾ ਨੇ ਪਟਿਆਲਾ ਵਿਖੇ ਥਾਪਰ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਆਡੀਟੋਰੀਅਮ ਵਿਖੇ ਹੋਏ ਸਮਾਗਮ ਦੌਰਾਨ ਵੈਬੀਨਾਰ ਰਾਹੀਂ ਰਾਜ ਭਰ ਦੇ ਪੁਰਸਕਾਰਾਂ ਲਈ ਚੁਣੇ ਗਏ ਮਾਣਮੱਤੇ 54 ਅਧਿਆਪਕਾਂ ਨੂੰ ਸਟੇਟ ਐਵਾਰਡ, 10 ਅਧਿਆਪਕਾਂ ਨੂੰ ਯੁਵਾ ਪੁਰਸਕਾਰ ਤੇ 10 ਸਕੂਲ ਮੁਖੀਆਂ/ਅਧਿਕਾਰੀਆਂ ਨੂੰ ਕੁਸ਼ਲ ਪ੍ਰਬੰਧਕ ਪੁਰਸਕਾਰ ਪ੍ਰਦਾਨ ਕੀਤੇ।ਕੈਬਨਿਟ ਮੰਤਰੀ ਨੇ ਪਟਿਆਲਾ ਦੇ ਚਾਰ ਅਧਿਆਪਕਾਂ ਨੂੰ ਸਰਟੀਫਿਕੇਟ ਦੇ ਕੇ ਨਿਜੀ ਤੌਰ ’ਤੇ ਸਨਮਾਨਤ ਕੀਤਾ ਜਦੋਂਕਿ ਬਾਕੀ ਦੇ 70 ਅਧਿਆਪਕਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਰਾਜ ਦੇ ਬਾਕੀ ਜ਼ਿਲਾ ਮੁੱਖ ਦਫ਼ਤਰਾਂ ਵਿਖੇ ਸਨਮਾਨਤ ਕੀਤਾ ਗਿਆ। ਇਹ ਸਮਾਗਮ ਕੋਵਿਡ-19 ਦੇ ਮੱਦੇਨਜ਼ਰ ਸਮਾਜਿਕ ਦੂਰੀ ਨਿਯਮ ਦੀ ਪਾਲਣਾ ਕਰਦਿਆਂ ਸਾਦੇ ਰੂਪ ’ਚ ਪੰਜਾਬ ਦੇ ਸਮੂਹ ਜ਼ਿਲਾ ਸਿੱਖਿਆ ਅਫ਼ਸਰਾਂ ਦੇ ਦਫ਼ਤਰ ਵਿਖੇ ਕਰਵਾਇਆ ਗਿਆ। ਇਸ ਮੌਕੇ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਦੇਸ਼ ਦੇ ਮਰਹੂਮ ਰਾਸ਼ਟਰਪਤੀ, ਵਿਦਵਾਨ, ਦਾਰਸ਼ਨਿਕ ਅਤੇ ਭਾਰਤ ਰਤਨ ਡਾ. ਸਰਵਪੱਲੀ ਰਾਧਾਿਸ਼ਨਨ, ਜਿਨਾਂ ਦਾ ਜਨਮ ਅੱਜ ਦੇ ਦਿਨ 1888 ਨੂੰ ਹੋਇਆ ਸੀ, ਨੂੰ ਆਪਣੀ ਸ਼ਰਧਾ ਤੇ ਸਤਿਕਾਰ ਵੀ ਭੇਟ ਕੀਤਾ। ਸ੍ਰੀ ਸਿੰਗਲਾ ਨੇ ਆਪਣੇ ਸੰਬੋਧਨ ’ਚ ਰਾਜ ਭਰ ਦੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਉਹ ਕਿਸਮਤ ਵਾਲੇ ਹਨ ਕਿ ਉਹ ਕੌਮ ਦੀ ਨਿਰਮਾਤਾ ਅਧਿਆਪਕ ਜਮਾਤ ਦਾ ਹਿੱਸਾ ਬਣੇ ਹਨ। ਉਨਾਂ ਕਿਹਾ ਕਿ ਰਾਜ ਦੇ ਸਰਕਾਰੀ ਸਕੂਲਾਂ ਨੇ ਜੋ ਤਰੱਕੀ ਕੀਤੀ ਹੈ ਉਸ ਲਈ ਅਧਿਆਪਕਾਂ ਦਾ ਬਹੁਤ ਵੱਡਾ ਯੋਗਦਾਨ ਹੈ।ਸ੍ਰੀ ਸਿੰਗਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀ ਬਿਹਤਰੀ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਜਿਸ ਤਹਿਤ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ। ਉਨਾਂ ਦੱਸਿਆ ਕਿ ਰਾਜ ਦੇ ਸਕੂਲਾਂ ’ਚ ਸੋਲਰ ਸਿਸਟਮ ਲਗਾਉਣ ਲਈ 70 ਕਰੋੜ ਰੁਪਏ ਦਾ ਪ੍ਰੋਜੈਕਟ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪਾਸ ਹੋ ਚੁੱਕਾ ਹੈ। ਉਨਾਂ ਦੱਸਿਆ ਕਿ ਹੁਣ ਤੱਕ ਰਾਜ ਦੇ 45 ਫੀਸਦੀ ਸਕੂਲ ਸਮਾਰਟ ਬਣ ਚੁੱਕੇ ਹਨ ਅਤੇ ਇੱਕ ਸਾਲ ਦੇ ਵਿੱਚ-ਵਿੱਚ ਰਾਜ ਦੇ ਸਾਰੇ ਸਕੂਲ ਸਮਾਰਟ ਸਕੂਲਾਂ ‘ਚ ਤਬਦੀਲ ਹੋ ਜਾਣਗੇ। ਇਸ ਤੋਂ ਇਲਾਵਾ ਰਾਜ ਸਰਕਾਰ ਵੱਲੋਂ ਰਾਜ ਦੀ ਸਿੱਖਿਆ ਪ੍ਰਣਾਲੀ ’ਚ ਸੁਧਾਰ ਲਿਆਉਣ ਲਈ ਨਿਰੰਤਰ ਕਦਮ ਚੁੱਕੇ ਜਾ ਰਹੇ ਹਨ।ਸ੍ਰੀ ਵਿਜੈ ਇੰਦਰ ਸਿੰਗਲਾ ਨੇ ਅਧਿਆਪਕਾਂ ਅਤੇ ਸਿੱਖਿਆ ਵਿਭਾਗ ਦੇ ਬਾਕੀ ਅਮਲੇ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਸੇ ਵੀ ਦੇਸ਼ ਦੀ ਉਸਾਰੀ ’ਚ ਅਧਿਆਪਕਾਂ ਦੀ ਭੂਮਿਕਾ ਅਹਿਮ ਹੁੰਦੀ ਹੈ, ਜਿਸ ਲਈ ਉਹ ਅੱਜ ਅਧਿਆਪਕ ਦਿਵਸ ਮੌਕੇ ਨਿਜੀ ਤੌਰ ’ਤੇ ਸਾਰੇ ਅਧਿਆਪਕਾਂ ਨੂੰ ਨਮਨ ਕਰਦੇ ਹਨ। ਉਨਾਂ ਕਿਹਾ ਕਿ ਰਾਜ ਅੰਦਰ ਸਿੱਖਿਆ ਦੇ ਮਿਆਰ ਨੂੰ ਉਚਾ ਚੁੱਕਣ ਲਈ ਸਰਕਾਰੀ ਸਕੂਲਾਂ ਦੇ ਅਧਿਆਪਕ ਅਣਥੱਕ ਸੇਵਾਵਾਂ ਨਿਭਾ ਰਹੇ ਹਨ। ਸ੍ਰੀ ਸਿੰਗਲਾ ਨੇ ਕਿਹਾ ਕਿ ਅਧਿਆਪਕਾਂ ਦੀ ਸਮਰਪਿਤ ਭਾਵਨਾ ਕਰਕੇ ਰਾਜ ਅੰਦਰ ਸਰਕਾਰੀ ਸਕੂਲਾਂ ’ਚ ਵਿਦਿਆਰਥੀਆਂ ਦੇ ਦਾਖਲਿਆਂ ’ਚ 15 ਫ਼ੀਸਦੀ ਇਜ਼ਾਫ਼ਾ ਹੋਇਆ ਹੈ। ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਰਾਜ ਦੇ ਸਕੂਲ ਕਿੰਨੀ ਤਰੱਕੀ ਕਰ ਰਹੇ ਹਨ। ਉਨਾਂ ਕਿਹਾ ਕਿ ਦੇਸ਼ ਦੇ ਇਤਿਹਾਸ ‘ਚ ਕਿਸੇ ਵੀ ਰਾਜ ਦੇ ਸਰਕਾਰੀ ਸਕੂਲਾਂ ‘ਚ ਇੰਨੀ ਵੱਡੀ ਗਿਣਤੀ ‘ਚ ਕਦੇ ਵੀ ਦਾਖਲਾ ਨਹੀਂ ਵਧਿਆ। ਇਸ ਤੋ ਬਿਨਾਂ ਇਸ ਵਰੇ ਸਰਕਾਰੀ ਸਕੂਲਾਂ ਦੇ ਨਤੀਜਿਆਂ ਨੇ ਨਿਜੀ ਸਕੂਲਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ, ਇਸ ਸਭ ਅਧਿਆਪਕਾਂ ਦੀ ਮਿਹਨਤ ਦਾ ਹੀ ਨਤੀਜਾ ਹੈ।ਸਿੱਖਿਆ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਨੇ ਇਸ ਵਾਰ ਅਧਿਆਪਕਾਂ ਨੂੰ ਦਿੱਤੇ ਜਾਂਦੇ ਸਟੇਟ ਐਵਾਰਡਾਂ ‘ਚ ਵਾਧਾ ਕਰਦਿਆਂ ਯੁਵਾ ਅਧਿਆਪਕਾਂ, ਸਕੂਲ ਮੁਖੀਆਂ ਤੇ ਅਧਿਕਾਰੀਆਂ ਲਈ ਪੁਰਸਕਾਰ ਆਰੰਭ ਕੀਤੇ ਹਨ ਤਾਂ ਕਿ ਨੌਜਵਾਨ ਅਧਿਆਪਕਾਂ ਦੇ ਉਤਸ਼ਾਹ ਦਾ ਵੀ ਲਾਭ ਲਿਆ ਜਾਵੇ। ਉਨਾਂ ਕਿਹਾ ਕਿ ਤਜਰਬੇ ਦੀ ਬਜਾਇ ਕਾਬਲੀਅਤ ਨੂੰ ਮੁੱਖ ਰੱਖਕੇ ਨਿਯੁਕਤੀਆਂ ਕੀਤੀਆਂ ਗਈਆਂ ਹਨ।ਸਿੱਖਿਆ ਸਕੱਤਰ ਸ੍ਰੀ ਕਿ੍ਰਸ਼ਨ ਕੁਮਾਰ ਦੀ ਦੇਖ-ਰੇਖ ’ਚ ਹੋਏ ਸਮਾਗਮ ਦੌਰਾਨ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਪਟਿਆਲਾ ਜਿਲੇ ਦੇ ਤਿੰਨ ਅਧਿਆਪਕਾਂ ਸ੍ਰੀ ਦਿਨੇਸ਼ ਕੁਮਾਰ ਵਿਕਟੋਰੀਆ ਸਕੂਲ, ਸ. ਬੇਅੰਤ ਸਿੰਘ ਹਾਮਝੇੜੀ, ਸ੍ਰੀਮਤੀ ਮਨੀਸ਼ਾ ਫੀਲਖਾਨਾ ਸਕੂਲ ਤੇ ਬੀ.ਪੀ.ਈ.ਓ. ਨੀਰੂ ਬਾਲਾ ਭੁੱਨਰਹੇੜੀ ਨੂੰ ਮੌਕੇ ’ਤੇ ਹੀ ਰਾਜ ਪੁਰਸਕਾਰ ਪ੍ਰਦਾਨ ਕੀਤੇ। ਇਸ ਮੌਕੇ ਸਕੱਤਰ ਸ੍ਰੀ ਕਿ੍ਰਸ਼ਨ ਕੁਮਾਰ ਨੇ ਕਿਹਾ ਕਿ ਸਰਕਾਰ ਦੇ ਯਤਨਾਂ ਤੇ ਅਧਿਆਪਕਾਂ ਦੇ ਉੱਦਮ ਸਦਕਾ ਕਰੋਨਾ ਵਰਗੀ ਮਹਾਂਮਾਰੀ ਦੌਰਾਨ ਵੀ ਰਾਜ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਆਨਲਾਈਨ ਵਿੱਦਿਆ, ਮੁਫਤ ਕਿਤਾਬਾਂ ਤੇ ਦੁਪਹਿਰ ਦੇ ਖਾਣੇ ਲਈ ਰਾਸ਼ਨ ਮੁਹਈਆ ਕਰਵਾਇਆ ਗਿਆ ਹੈ। ਉਨਾਂ ਕਿਹਾ ਕਿ ਰਾਜ ਦੇ ਅਧਿਆਪਕਾਂ ਸਕਦਾ ਸਰਕਾਰੀ ਸਕੂਲਾਂ ਦੀ ਸਿੱਖਿਆ ‘ਚ ਗੁਣਵੱਤਾ ਆਈ ਹੈ ਅਤੇ ਸਵੈਇੱਛਾ ਨਾਲ ਸਮਾਰਟ ਸਕੂਲ ਮੁਹਿੰਮ ਲਈ ਅਧਿਆਪਕ ਮੋਹਰੀ ਭੂਮਿਕਾ ਨਿਭਾ ਰਹੇ ਹਨ। ਜਿਸ ਸਦਕਾ ਸਕੂਲਾਂ ਦੇ ਲਗਾਤਾਰ ਦੂਸਰੇ ਸਾਲ ਨਤੀਜੇ ਨਿੱਜੀ ਸਕੂਲਾਂ ਤੋਂ ਵਧੀਆ ਰਹੇ ਹਨ। ਇਸ ਤੋਂ ਪਹਿਲਾ ਡੀ.ਜੀ.ਐਸ.ਸੀ. ਸ੍ਰੀ ਮੁਹੰਮਦ ਤਇਅਬ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਡੀ.ਪੀ.ਆਈ. (ਐਲੀ.) ਸ੍ਰੀ ਲਲਿਤ ਕਿਸ਼ੋਰ ਘਈ ਨੇ ਸਭ ਦਾ ਧੰਨਵਾਦ ਕੀਤਾ।

ਇਸ ਮੌਕੇ  ਡਿਪਟੀ ਡਾਇਰੈਕਟਰ (ਸਪੋਰਟਸ) ਸੁਨੀਲ ਭਾਰਦਵਾਜ, ਸਹਾਇਕ ਡਾਇਰੈਕਟਰ ਸ੍ਰੀਮਤੀ ਕਰਮਜੀਤ ਕੌਰ ਤੇ ਸੰਜੀਵ ਸ਼ਰਮਾ, ਜਿਲਾ ਸਿੱਖਿਆ ਅਫਸਰ (ਸੈ.) ਪਟਿਆਲਾ ਹਰਿੰਦਰ ਕੌਰ, ਡੀ.ਈ.ਓ. (ਐਲੀ.) ਇੰਜੀ. ਅਮਰਜੀਤ ਸਿੰਘ, ਡਿਪਟੀ ਡੀ.ਈ.ਓ. ਸੁਖਵਿੰਦਰ ਕੁਮਾਰ, ਮਧੂ ਬਰੂਆ ਤੇ ਮਾਨਵਿੰਦਰ ਕੌਰ ਭੁੱਲਰ ਸਮੇਤ ਵਿਭਾਗ ਦੀ ਤਕਨੀਕੀ ਟੀਮ ਹਾਜ਼ਰ ਸੀ।ਸਟੇਟ ਐਵਾਰਡ ਲਈ ਚੁਣੇ ਗਏ ਅਧਿਆਪਕਾਂ ‘ਚ ਮੋਨਿਕਾ ਸੂਦ ਸ.ਸ.ਸ.ਸ. ਐਮ.ਐਸ.ਜੀ. ਰੋਡ, ਮੋਨਾ ਕੌਰ ਸ.ਸ.ਸ.ਸ. ਮਜੀਠਾ, ਰਣਜੀਤ ਸਿੰਘ ਸ.ਸ.ਸ.ਸ. ਬਾਲ ਕਲਾਂ, ਦਲਜਿੰਦਰ ਕੌਰ ਸ.ਸ.ਸ.ਸ. ਕੱਥੂ ਨੰਗਲ, (ਸਾਰੇ ਜਿਲਾ ਅੰਮਿ੍ਰਤਸਰ),  ਰਾਕੇਸ਼ ਕੁਮਾਰ ਸ.ਸ.ਸ.ਸ. ਕੱਟੂ (ਜਿਲਾ ਬਰਨਾਲਾ), ਰਾਜਿੰਦਰ ਸਿੰਘ ਸ.ਪ.ਸ. ਕੋਠੇ ਇੰਦਰ ਸਿੰਘ (ਜਿਲਾ ਬਠਿੰਡਾ), ਹਰਿੰਦਰ ਕੌਰ ਸ.ਪ.ਸ. ਬਾੜਾ ਭਾਈਕਾ ਤੇ ਕੁਲਵੰਤ ਸਿੰਘ ਸ.ਪ.ਸ. ਲੰਭਵਾਲੀ (ਜਿਲਾ ਫਰੀਦਕੋਟ), ਚਮਕੌਰ ਸਿੰਘ ਸ.ਪ.ਸ. ਭਰਪੂਰਗੜ, ਸਰਬਜੀਤ ਸਿੰਘ ਸ.ਸ.ਸ.ਸ. ਸੰਗਤਪੁਰ ਸੋਢੀਆਂ ਤੇ ਡਾ. ਕੰਵਲਜੀਤ ਕੌਰ ਸ.ਸ.ਸ.ਸ. (ਲੜਕੇ) ਅਮਲੋਹ (ਜਿਲਾ ਫਤਿਹਗੜ ਸਾਹਿਬ), ਨੀਲਮ ਰਾਣੀ ਸ.ਸ.ਸ.ਸ. ਕਾਠਗੜ, ਮਮਤਾ ਸਚਦੇਵਾ ਸ.ਪ.ਸ. ਢਾਣੀ ਅਮਰਪੁਰਾ ਤੇ ਅਮਿਤ ਜੁਨੇਜਾ ਸ.ਸ.ਸ.ਸ. ਸਾਭੂਆਣਾ (ਸਾਰੇ ਫਾਜਿਲਕਾ), ਬਲਜਿੰਦਰ ਸਿੰਘ ਸ.ਪ.ਸ. ਅਤਲਾਂ ਕਲਾਂ, ਬਲਵਿੰਦਰ ਸਿੰਘ ਸ.ਸ.ਸ.ਸ. ਬੋਹਾ, ਸ਼ੁਸ਼ੀਲ ਕੁਮਾਰ ਸ.ਸ.ਸ.ਸ. (ਲੜਕੀਆਂ) ਮਾਨਸਾ (ਸਾਰੇ ਜਿਲਾ ਮਾਨਸਾ), ਸ਼ੰਕਰ ਕੁਮਾਰ ਸ.ਸ.ਸ.ਸ. ਗਿੱਦੜਬਾਹਾ, ਮਨਜੀਤ ਸਿੰਘ ਸ.ਸ.ਸ.ਸ. ਖੋਖਰ (ਸ੍ਰੀ ਮੁਕਤਸਰ ਸਾਹਿਬ), ਤੇਜਿੰਦਰ ਸਿੰਘ ਸ.ਸ.ਸ.ਸ. ਜਲਾਲਾਬਾਦ ਈਸਟ (ਸਾਰੇ ਜਿਲਾ ਮੋਗਾ), ਸੋਹਣ ਲਾਲ ਸ.ਪ.ਸ. ਪਪਿਆਲ (ਜਿਲਾ ਪਠਾਨਕੋਟ), ਬੇਅੰਤ ਸਿੰਘ ਸ.ਹ.ਸ. ਹਾਮਝੇੜੀ ਤੇ ਮੋਨੀਸ਼ਾ ਸ.ਸ.ਸ.ਸ. ਫੀਲਖਾਨਾ, ਦਿਨੇਸ਼ ਕੁਮਾਰ ਸ.ਸ.ਸ.ਸ. ਵਿਕਟੋਰੀਆ ਲੜਕੀਆਂ (ਜਿਲਾ ਪਟਿਆਲਾ),  ਮਹਿਲ ਸਿੰਘ ਸ.ਪ.ਸ. ਭੰਗਰ ਤੇ ਜਗਤਾਰ ਸਿੰਘ ਸ.ਮ.ਸ. ਕਬਰ ਵੱਚਾ (ਸਾਰੇ ਜਿਲਾ ਫਿਰੋਜਪੁਰ), ਗੁਰਮੀਤ ਸਿੰਘ ਸ.ਸ.ਸ.ਸ. ਕਲਾਨੌਰ, ਸਤਿੰਦਰਜੀਤ ਕੌਰ ਸ.ਸ.ਸ.ਸ. (ਲੜਕੀਆਂ) ਕੈਂਪ ਬਟਾਲਾ, ਬਲਵਿੰਦਰ ਕੌਰ ਸ.ਸ.ਸ.ਸ. (ਲੜਕੀਆਂ) ਬਟਾਲਾ (ਸਾਰੇ ਜਿਲਾ ਗੁਰਦਾਸਪੁਰ), ਪਰਮਜੀਤ ਕੌਰ ਸ.ਪ.ਸ. ਸੁਸਾਨਾ, ਡਾ. ਜਸਵੰਤ ਰਾਏ ਸ.ਸ.ਸ.ਸ. ਨਸਰਾਲਾ (ਜਿਲਾ ਹੁਸ਼ਿਆਰਪੁਰ), ਅਮਨਪ੍ਰੀਤ ਕੌਰ ਸ.ਪ.ਸ. ਅਮਲਾਲਾ, ਕੁਲਜੀਤ ਕੌਰ ਸ.ਸ.ਸ.ਸ. (ਲੜਕੀਆਂ) ਕੁਰਾਲੀ ਤੇ ਸੰਧਿਆ ਸ਼ਰਮਾ ਸ.ਸ.ਸ.ਸ. ਗੋਬਿੰਦਗੜ (ਜਿਲਾ ਸਾਹਿਬਜਾਦਾ ਅਜੀਤ ਸਿੰਘ ਨਗਰ), ਗੁਰਕਿ੍ਰਪਾਲ ਸਿੰਘ ਸ.ਐ.ਸ. (ਲੜਕੀਆਂ) ਕਾਈਰੌਨ ਤੇ ਗੁਰਮੀਤ ਸਿੰਘ ਸ.ਸ.ਸ.ਸ. ਪੰਡੋਰੀ ਗੋਲਾ (ਜਿਲਾ ਤਰਨਤਾਰਨ), ਦਿਲਬੀਰ ਕੌਰ ਸ.ਸ.ਸ.ਸ. ਰੰਧਾਵਾ ਮਸੰਦਾਂ, ਅਮਨਦੀਪ ਕੌਰ ਸ.ਪ.ਸ. ਸਿੰਧੜ, ਅਮਨਦੀਪ ਕੌਂਡਲ ਸ.ਸ.ਸ.ਸ. ਪੂਨੀਆਂ, ਬੂਟਾ ਰਾਮ ਸ.ਪ.ਸ. (ਲੜਕੀਆਂ) ਰੁੜਕਾਂ ਕਲਾਂ, ਨੀਲਮ ਬਾਲਾ ਸ.ਪ.ਸ. ਬਾਹਮਣੀਆਂ ਬਲਾਕ ਸ਼ਾਹਕੋਟ-1 (ਜਿਲਾ ਜਲੰਧਰ),  ਜਤਿੰਦਰਪਾਲ ਸ਼ਰਮਾ ਸ.ਸ.ਸ.ਸ. ਸਿਆੜ, ਰਪਵਿੰਦਰ ਕੌਰ ਸ.ਸ.ਸ.ਸ. ਥਰੀਕੇ ਤੇ ਪਰਮਿੰਦਰ ਕੌਰ ਸ.ਪ.ਸ. ਜਰਗੜੀ (ਲੁਧਿਆਣਾ), ਕਵਿਤਾ ਸੱਭਰਵਾਲ ਸ.ਸ.ਸ.ਸ. ਰਾਹੋਂ (ਲੜਕੇ), ਪਰਮਾਨੰਦ ਸ.ਪ.ਸ. ਸਜਾਵਲਪੁਰ (ਜਿਲਾ ਸ਼ਹੀਦ ਭਗਤ ਸਿੰਘ ਨਗਰ), ਤੇਜਿੰਦਰ ਕੌਰ ਸੋਹੀ ਸ.ਸ.ਸ.ਸ. (ਲੜਕੀਆਂ) ਮਾਲੇਰਕੋਟਲਾ, ਬਿਮਲਜੀਤ ਕੌਰ ਸ.ਪ.ਸ. ਲਿੱਧੜਾਂ, ਰਾਜੇਸ਼ ਕੁਮਾਰ ਦਾਨੀ ਸ.ਪ.ਸ. ਬੀਬੜੀ, ਜਸਵਿੰਦਰ ਕੌਰ ਸ.ਪ.ਸ. ਖੇੜੀ ਗਿੱਲਾਂ, ਸੁਖਵਿੰਦਰ ਸਿੰਘ ਸ.ਪ.ਸ. ਦੌਲਤਪੁਰ, ਪਿ੍ਰੰ. ਅਰਜੋਤ ਕੌਰ ਸ.ਸ.ਸ.ਸ. ਫੱਗੂਵਾਲਾ (ਜਿਲਾ ਸੰਗਰੂਰ), ਗੁਰਪ੍ਰੀਤ ਕੌਰ ਸ.ਪ.ਸ. ਪਾਸੀਵਾਲ (ਰੂਪਨਗਰ), ਗੁਰਵਿੰਦਰ ਕੌਰ ਸ.ਪ.ਸ. ਹਰਦਾਸਪੁਰ, (ਜਿਲਾ ਕਪੂਰਥਲਾ) ਸ਼ਾਮਲ ਹਨ।ਯੰਗ ਟੀਚਰ ਐਵਾਰਡਜ਼  ਲਈ ਸ਼ਰਵਨ ਕੁਮਾਰ ਯਾਦਵ ਸ.ਸ.ਸ.ਸ. (ਲੜਕੇ) ਕਪੂਰਥਲਾ, ਪਿ੍ਰਤਪਾਲ ਸਿੰਘ ਸ.ਸ.ਸ.ਸ. ਰਾਜੋ ਕੇ ਉਸਪਾਰ ਗੱਟੀ ਰਾਜੋਕੇ (ਜਿਲਾ ਫਿਰੋਜਪੁਰ), ਰੁਪਿੰਦਰ ਸਿੰਘ ਸ.ਹ.ਸ. ਗੁਰਮ (ਜਿਲਾ ਬਰਨਾਲਾ), ਅਤੁਲ ਕੁਮਾਰ ਸ.ਹ.ਸ. ਸੂਰੇਵਾਲਾ, (ਸ੍ਰੀ ਮੁਕਤਸਰ ਸਾਹਿਬ),  ਨਵਜੀਤ ਕੌਰ ਸ.ਸ.ਸ.ਸ. ਹੀਰਾਵਾਲੀ (ਰਮਸਾ) ਜਿਲਾ ਫਾਜਿਲਕਾ, ਮੋਨਿਕਾ ਸੋਨੀ ਸ.ਹ.ਸ. ਗੇਟ ਹਕੀਮਾਂ (ਸ੍ਰੀ ਅੰਮਿ੍ਰਸਤਰ), ਕੁਲਵਿੰਦਰ ਕੌਰ ਸ.ਪ.ਸ. ਤਲਵੰਡੀ ਨੌਬਹਾਰ, ਜਗਦੀਸ਼ ਸਿੰਘ ਸ.ਪ.ਸ. ਬਾਸੀਅਰਕ ਤੇ ਨਿਸ਼ਾ ਰਾਣੀ ਸ.ਪ.ਸ. ਹਰੀਪੁਰਾ, (ਜਿਲਾ ਸੰਗਰੂਰ) ਤੇ ਮਨਪ੍ਰੀਤ ਕੌਰ ਝੇਰਿਆਂ ਵਾਲੀ (ਜਿਲਾ ਮਾਨਸਾ) ਦੀ ਚੋਣ ਕੀਤੀ ਗਈ ਹੈ। ਪ੍ਰਬੰਧਕੀ ਪੁਰਸਕਾਰਾਂ ਲਈ ਨੀਰੂ ਬਾਲਾ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਭੁਨਰਹੇੜੀ-2 (ਜਿਲਾ ਪਟਿਆਲਾ), ਰਵਿੰਦਰਜੀਤ ਕੌਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਅੰਮਿ੍ਰਤਸਰ-4 ਹਰਮੰਦਰ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਰਾਮਪੁਰਾ ਫੂਲ (ਜਿਲਾ ਬਠਿੰਡਾ) ਮਨਜੀਤ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਦਸੂਹਾ, ਬੋਧ ਰਾਜ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਗੁਰਦਾਸਪੁਰ-2, ਰਾਜਿੰਦਰ ਕੌਰ ਡੀ.ਈ.ਓ. (ਐਲੀ.) ਲੁਧਿਆਣਾ, ਸ਼ਿਵਪਾਲ ਡਿਪਟੀ ਡੀ.ਈ.ਓ. (ਐਲੀ.) ਬਠਿੰਡਾ, ਕੰਵਰਪ੍ਰਦੀਪ ਸਿੰਘ ਕਾਹਲੋਂ ਪਿ੍ਰੰਸੀਪਲ ਡਾਈਟ ਅੰਮਿ੍ਰਤਸਰ, ਸਵਰਨਜੀਤ ਕੌਰ ਡੀ.ਈ.ਓ. (ਸੈ.) ਲੁਧਿਆਣਾ ਤੇ ਬਿ੍ਰਜਮੋਹਨ ਬੇਦੀ ਡਿਪਟੀ ਡੀ.ਈ.ਓ. (ਸੈ.) ਫਾਜਿਲਕਾ ਸ਼ਾਮਲ ਹਨ।

 

Tags: Vijay Inder Singla , Punjab Education Minister , Chandigarh , Punjab Pradesh Congress Committee , Congress , Punjab Congress , Government of Punjab , Punjab Government , Punjab , Patiala , Patiala News , Teachers Day

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD