Thursday, 23 July 2026

 

 

ਖ਼ਾਸ ਖਬਰਾਂ ਭਾਰਤ ਨੂੰ ਵਿਕਸਤ ਬਣਾਉਣ ਲਈ ਚੰਗੀ ਸਿੱਖਿਆ ਜ਼ਰੂਰੀ, ਦਿੱਲੀ ਤੋਂ ਬਾਅਦ ਪੰਜਾਬ ਵਿੱਚ ਵੀ ਸ਼ਾਨਦਾਰ ਸਿੱਖਿਆ ਦੇ ਰਹੀ ਆਪ ਸਰਕਾਰ- ਅਰਵਿੰਦ ਕੇਜਰੀਵਾਲ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ

 

ਤਰਨ ਤਾਰਨ ਪੁਲਿਸ ਨੇ ਨਸ਼ਾ ਤਸਕਰ ਰਸ਼ਪਾਲ ਸਿੰਘ ਨੂੰ ਦਬੋਚਿਆ; ਸਾਥੀ ਫਰਾਰ

ਗੋਲੀ ਲੱਗਣ ਦੇ ਬਾਵਜੂਦ ਏ.ਐਸ.ਆਈ ਮਲਕੀਤ ਸਿੰਘ ਨੇ ਲੰਬੀ ਮੁਸ਼ੱਕਤ ਤੋਂ ਬਾਅਦ ਕੀਤਾ ਦੋਸ਼ੀ ਨੂੰ ਕਾਬੂ: ਡੀਜੀਪੀ

Web Admin

Web Admin

5 Dariya News

ਤਰਨ ਤਾਰਨ , 24 Aug 2020

Last updated on: Aug 24, 2020, 00:00 IST

ਤਰਨ ਤਾਰਨ ਪੁਲਿਸ ਨੇ ਸੋਮਵਾਰ ਨੂੰ ਨਸ਼ਾ ਤਸਕਰ ਅਤੇ ਗੈਂਗਸਟਰ ਰਸ਼ਪਾਲ ਸਿੰਘ ਨੂੰ ਕਾਬੂ ਕਰ ਲਿਆ, ਜਿਸ ਉੱਤੇ ਅੱਤਵਾਦੀਆਂ ਨਾਲ ਸੰਬੰਧ ਹੋਣ ਦਾ ਸ਼ੱਕ ਵੀ ਹੈ। ਇਸ ਦੌਰਾਨ ਲੱਤ ਵਿੱਚ ਗੋਲੀ ਲੱਗਣ ਤੇ ਬਾਜਵਜੂਦ ਜਖਮੀ ਹਾਲਤ ਵਿੱਚ ਏਐਸਆਈ ਮਲਕੀਤ ਸਿੰਘ ਨੇ ਬਹਾਦਰੀ ਨਾਲ ਦੋਸ਼ੀ ਦਾ ਪਿੱਛਾ ਕਰਨ ਪਿਛੋਂ ਉਸ ਨੂੰ ਕਾਬੂ ਕਰ ਲਿਆ।ਏ.ਐਸ.ਆਈ ਮਲਕੀਤ ਸਿੰਘ ਭਿੱਖੀਵਿੰਡ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਅਤੇ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ।ਡੀਜੀਪੀ ਸ੍ਰੀ ਦਿਨਕਰ ਗੁਪਤਾ ਨੇ ਦੱਸਿਆ ਕਿ ਰਸ਼ਪਾਲ ਸਿੰਘ ਦਾ ਇਕ ਸਾਥੀ ਮੌਕੇ ਤੋਂ ਫਰਾਰ ਹੋਣ ਵਿਚ ਸਫਲ ਹੋ ਗਿਆ, ਜਿਸ ਪਾਸੋਂ ਇਕ ਦੇਸੀ ਅਰਧ-ਆਟੋਮੈਟਿਕ ਪਿਸਤੌਲ, 02 ਮੈਗਜੀਨ, 06 ਜਿੰਦਾ ਕਾਰਤੂਸ ਅਤੇ ਪੀਬੀ 10-ਜੀ ਜੇਡ -6673  ਨੰਬਰ ਵਾਲਾ ਇਕ ਬੁਲੇਟ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ। ਉਸਦੇ ਫਰਾਰ ਸਾਥੀ ਦੀ ਖੋਜ ਲਈ ਕਾਰਵਾਈ ਜਾਰੀ ਹੈ।ਡੀਜੀਪੀ ਨੇ ਦੱਸਿਆ ਕਿ ਰਸ਼ਪਾਲ ਦੇ ਅੱਤਵਾਦੀਆਂ ਨਾਲ ਵੀ ਸਬੰਧ ਸਨ ਅਤੇ ਉਹ ਕਈ ਮਾਮਲਿਆਂ ਵਿੱਚ ਲੋੜੀਂਦਾ ਸੀ । ਉਕਤ ਦੋਸ਼ੀ ਵਿਰੁੱਧ ਐਨਡੀਪੀਐਸ ਅਤੇ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਅੰਮ੍ਰਿਤਸਰ, ਤਰਨਤਾਰਨ ਅਤੇ ਮੁਹਾਲੀ ਵਿੱਚ 8 ਐਫਆਈਆਰਜ ਦਰਜ ਹਨ। ਡੀਜੀਪੀ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਰਸ਼ਪਾਲ ਤੋਂ ਕਈ ਹਥਿਆਰ ਅਤੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਗਏ ਸਨ।ਸ੍ਰੀ ਗੁਪਤਾ ਅਨੁਸਾਰ ਸਥਾਨਕ ਰੈਂਕ ਦੇ ਏਐਸਆਈ ਮਲਕੀਤ ਸਿੰਘ, ਭਿੱਖੀਵਿੰਡ ਵਿਖੇ ਤਾਇਨਾਤ ਹੋਮ-ਗਾਰਡ ਜਵਾਨ ਰਣਜੀਤ ਸਿੰਘ ਸਮੇਤ ਸੋਮਵਾਰ ਨੂੰ ਪਿੰਡ ਫੂਲਾ ਵਿਖੇ ਮੋਟਰਸਾਈਕਲ ਚੋਰੀ ਦੀ ਸ਼ਿਕਾਇਤ ਬਾਰੇ ਜਾਂਚ ਕਰਨ ਗਏ ਸਨ। ਵਾਪਸ ਆਉਂਦੇ ਸਮੇਂ ਉਨ੍ਹਾਂ ਨੇ ਦੋ ਸ਼ੱਕੀ ਵਿਅਕਤੀਆਂ ਨੂੰ ਇੱਕ ਮੋਟਰਸਾਈਕਲ ਉਪਰ ਆਉਂਦਿਆਂ ਵੇਖਿਆ ਅਤੇ ਉਨ੍ਹਾਂ ਨੂੰ ਪੁੱਛਗਿੱਛ ਲਈ ਰੋਕਿਆ। ਪੁੱਛਗਿੱਛ ਦੌਰਾਨ ਇੱਕ ਸ਼ੱਕੀ, ਰਸ਼ਪਾਲ ਸਿੰਘ ਉਰਫ ਦੌਲਾ ਵਾਸੀ ਭੁੱਚਰ ਕਲਾਂ ਜ਼ਿਲ੍ਹਾ ਤਰਨ ਤਾਰਨ, ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਉਸਨੂੰ ਏਐਸਆਈ ਨੇ ਕਾਫ਼ੀ ਮੁਸ਼ੱਕਤ ਪਿੱਛੋ ਧਰ ਦਬੋਚਿਆ।ਰਸ਼ਪਾਲ ਸਿੰਘ ਨੇ  ਏਐਸਆਈ ਮਲਕੀਤ ਸਿੰਘ 'ਤੇ ਚਾਰ ਗੋਲੀਆਂ ਚਲਾਈਆਂ ਅਤੇ ਇੱਕ ਗੋਲੀ ਉਸ ਦੇ ਸੱਜੀ ਲੱਤ ਵਿੱਚ ਲੱਗੀ ਅਤੇ ਉਹ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਗੰਭੀਰ ਰੂਪ ਨਾਲ ਜਖਮੀ ਹੋਣ ਦੇ ਬਾਵਜੂਦ ਏਐਸਆਈ ਮਲਕੀਤ ਸਿੰਘ ਨੇ ਪੀਐਚਜੀ ਰਣਜੀਤ ਸਿੰਘ ਦੀ ਮਦਦ ਨਾਲ ਸ਼ੱਕੀ ਨੂੰ ਕਾਬੂ ਕੀਤਾ ਅਤੇ ਸੈਮੀ-ਆਟੋਮੈਟਿਕ ਪਿਸਤੌਲ ਖੋਹ ਲਿਆ।ਏਐਸਆਈ ਮਲਕੀਤ ਸਿੰਘ ਸਾਲ 1994 ਵਿਚ ਪੰਜਾਬ ਪੁਲਿਸ ਵਿਚ ਬਤੌਰ ਕਾਂਸਟੇਬਲ ਭਰਤੀ ਹੋਇਆ ਸੀ ਅਤੇ ਉਸ ਦੀ ਚੰਗੇ ਸੇਵਾ ਰਿਕਾਰਡ ਕਰਕੇ 27.02.2020 ਨੂੰ  ਏਐਸਆਈ ਦਾ ਸਥਾਨਕ ਰੈਂਕ ਦਿੱਤਾ ਗਿਆ ਸੀ।ਡੀ ਜੀ ਪੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਮੁਕੱਦਮਾ ਨੰਬਰ 159 ਮਿਤੀ 24.08.202 ਨੂੰ ਆਈ ਪੀ ਸੀ ਦੀ ਧਾਰਾ 307, 332, 333, 353, 186, 34 25,27 ਆਰਮਜ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।  

ਰਸ਼ਪਾਲ ਵਿਰੁੱਧ ਦਰਜ ਕੀਤੇ ਪਿਛਲੇ ਕੇਸਾਂ ਦਾ ਵੇਰਵਾ ਹੇਠਾਂ ਅਨੁਸਾਰ ਹੈ:

*  ਐਫਆਈਆਰ ਨੰਬਰ 141 ਮਿਤੀ 17.10.2009 ਅਧੀਨ 21/61/85 ਐਨਡੀਪੀਐਸ ਐਕਟ ਥਾਣਾ  ਐਸ ਛਬਾਲ

*  ਐਫਆਈਆਰ ਨੰਬਰ 44 ਮਿਤੀ 03-04-2013, ਅਧੀਨ 411, 414, 498-ਏ, ਬੀ, ਸੀ, ਡੀ ਆਈ ਪੀ ਸੀ 15,18,21,22 / 61/85 ਐਨਡੀਪੀਐਸ ਐਕਟ, 25/54/59 ਆਰਮਜ ਐਕਟ ਦੇ ਥਾਣਾ ਸਰਹਾਲੀ।

*  ਐਫਆਈਆਰ ਨੰ. 152 ਮਿਤੀ 11-10-2013, ਆਈਪੀਸੀ ਦੀ ਧਾਰਾ 302,307,452,148,149 25/54/59 ਆਰਮਜ ਐਕਟ ਤਹਿਤ ਥਾਣਾ ਝਬਾਲ।

*  ਐਫਆਈਆਰ ਨੰ. 16 ਮਿਤੀ 26-02-2015, ਅਧੀਨ 21,22 / 61/85 ਐਨ ਡੀ ਪੀ ਐਕਟ ਥਾਣਾ ਭਿੰਡੀ ਸੈਦਾ, ਜ਼ਿਲ੍ਹਾ ਅੰਮ੍ਰਿਤਸਰ।

*  ਐਫਆਈਆਰ ਨੰਬਰ 14 ਮਿਤੀ 23-07-2015, ਅਧੀਨ 21,25,29 / 61/85 ਐਨਡੀਪੀਐਸ ਐਕਟ, 25/54/59 ਆਰਮਜ ਐਕਟ ਥਾਣਾ ਐਸਐਸਓਸੀ ਅੰਮ੍ਰਿਤਸਰ।

*  ਐਫਆਈਆਰ ਨੰ: 370 ਮਿਤੀ 30-09-2015, ਅਧੀਨ 21, 29/61/85 ਐਨ ਡੀ ਪੀ ਐਕਟ, ਥਾਣਾ ਸਿਟੀ ਤਰਨ ਤਾਰਨ।

*  ਐਫਆਈਆਰ ਨੰ. 226 ਮਿਤੀ 18-05-2020 ਆਈਪੀਸੀ  ਦੀ ਧਾਰਾ  302, 506, 148, 149, 188, 269, 270 25, 27/54/59 ਆਰਮਜ ਐਕਟ, 51 ਬੀਡੀਐਮ ਐਕਟ ਤਹਿਤ ਮਾਮਲਾ ਦਰਜ।

*  ਐਫਆਈਆਰ ਨੰ. 09 ਮਿਤੀ 01.06.2020 ਅਧੀਨ 153-ਏ, 171, 465, 467, 468, 471, 120-ਬੀ ਆਈ ਪੀ ਸੀ 25/54/69 ਆਰਮਜ ਐਕਟ, 10,13,18,19,20 ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, 1967 (ਸੋਧ 2012) ਥਾਣਾ ਐਸ ਐਸ ਓ ਐਸ ਐਸ ਏ ਐਸ ਨਗਰ।    

 

Tags: Crime News Punjab , Punjab Police , Police , Crime News , Tarn Taran , Dinkar Gupta

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD