Friday, 03 May 2024

 

 

ਖ਼ਾਸ ਖਬਰਾਂ ਭਗਵੰਤ ਮਾਨ ਨੇ ਫਗਵਾੜਾ 'ਚ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ ਕਰਕੇ 'ਆਪ' ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ ਕਾਂਗਰਸ ਦੀ ਜਿੱਤ ਤੋਂ ਬਾਅਦ ਸਭ ਤੋਂ ਪਹਿਲਾਂ ਅਗਨੀਵੀਰ ਵਰਗੀਆਂ ਸਕੀਮਾਂ ਨੂੰ ਖਤਮ ਕਰਨਾ ਹੋਵੇਗਾ ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਭਗਵੰਤ ਮਾਨ ਨੇ ਕਿਹਾ- ਗੁਰਪ੍ਰੀਤ ਜੀਪੀ ਦੀ ਜਿੱਤ ਪੱਕੀ, ਸਿਰਫ਼ ਐਲਾਨ ਹੋਣਾ ਬਾਕੀ ਲੁਧਿਆਣਾ ਲੋਕ ਸਭਾ ਹਲਕੇ ਵਿੱਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜਬੂਤ ਪਿੰਡ ਬੰਡਾਲਾ ਦੀ ਨਵੀਂ ਆਬਾਦੀ ਦੀ ਸਮੂਹ ਪੰਚਾਇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ - ਹਰਭਜਨ ਸਿੰਘ ਈ ਟੀ ਓ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਜਗਰਾਉਂ 'ਚ ਅਕਾਲੀ ਤੇ ਕਾਂਗਰਸੀਆਂ ਨੂੰ ਦਿੱਤਾ ਧੋਬੀ ਪਟਕਾ ਲੋਕਾਂ ਦੇ ਫੈਸਲੇ ਲੋਕਾਂ ਦੀ ਹਾਜ਼ਰੀ ਵਿੱਚ ਲੋਕਾਂ ਵਿੱਚ ਬੈਠ ਕੇ ਕੀਤੇ: ਮੀਤ ਹੇਅਰ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਲੁਧਿਆਣਾ ਜਾਂਦੇ ਹੋਏ ਮੋਹਾਲੀ ਵਿੱਖੇ ਕਾਂਗਰਸੀ ਆਗੂਆਂ ਵਲੋਂ ਭਰਵਾਂ ਸਵਾਗਤ ਨੀਲ ਗਰਗ ਦਾ ਪਰਗਟ ਸਿੰਘ ਨੂੰ ਠੋਕਵਾਂ ਜਵਾਬ-ਸਾਡੀ ਚਿੰਤਾ ਨਾ ਕਰੋ, ਆਪਣੇ ਲੀਡਰਾਂ ਦੀ ਚਿੰਤਾ ਕਰੋ, ਅੱਧੀ ਪੰਜਾਬ ਕਾਂਗਰਸ ਪਹਿਲਾਂ ਹੀ ਭਾਜਪਾ ਵਿੱਚ ਹੋ ਚੁੱਕੀ ਹੈ ਸ਼ਾਮਲ ਅਕਾਲੀ ਦਲ ਨੂੰ ਝਟਕਾ! 'ਆਪ' ਪਟਿਆਲਾ 'ਚ ਹੋਈ ਹੋਰ ਵੀ ਮਜ਼ਬੂਤ, ਕਈ ਸੀਨੀਅਰ ਅਕਾਲੀ ਆਗੂ ਹੋਏ 'ਆਪ' 'ਚ ਸ਼ਾਮਲ ਇਲਾਜ ਲਈ ਪਟਿਆਲਾ ਦੇ ਲੋਕਾਂ ਨੂੰ ਜਾਣਾ ਪੈਂਦਾ ਹੈ ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ : ਐਨ.ਕੇ. ਸ਼ਰਮਾ ਲੋਕਤੰਤਰ ਦੀ ਮਜ਼ਬੂਤੀ ਵਿੱਚ ਅਹਿਮ ਕਿਰਦਾਰ ਨਿਭਾਉਂਦਾ ਹੈ ਨੌਜਵਾਨ ਵਰਗ- ਸੰਦੀਪ ਕੁਮਾਰ ਫਾਜ਼ਿਲਕਾ ਜਿਲੇ ਦੇ ਪ੍ਰਭਾਰੀ ਸਕੱਤਰ ਮਨਵੇਸ਼ ਸਿੰਘ ਸਿੱਧੂ ਵੱਲੋਂ ਜ਼ਿਲ੍ਹੇ ਦੀਆਂ ਮੰਡੀਆਂ ਦਾ ਦੌਰਾ ਜ਼ਿਲ੍ਹਾ ਚੋਣ ਅਫ਼ਸਰ ਸੰਦੀਪ ਕੁਮਾਰ ਦੀ ਨਿਗਰਾਨੀ ਹੇਠ ਹੋਈ ਈ. ਵੀ. ਐੱਮਜ਼ ਤੇ ਵੀਵੀਪੈਟ ਦੀ ਪਹਿਲੀ ਰੈਂਡੇਮਾਇਜੇਸ਼ਨ ਵੋਟਿੰਗ ਮਸ਼ੀਨਾਂ ਦੀ ਪਹਿਲੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੌਣ ਅਫ਼ਸਰ ਡਾ: ਸੇਨੁ ਦੁੱਗਲ ਦੀ ਨਿਗਰਾਨੀ ਵਿਚ ਹੋਈ ਫਾਰਮੇਸੀ ਕਾਲਜ ਬੇਲਾ ਨੇ ਮਾਈਂਡ ਮੈਨੇਜਮੈਂਟ ਵਰਕਸ਼ਾਪ ਦੀ ਮੇਜ਼ਬਾਨੀ ਕੀਤੀ ਸਿਵਲ ਸਰਜਨ ਨੇ ਆਮ ਆਦਮੀ ਕਲੀਨਿਕ ਬਲਾੜੀ ਕਲਾਂ ਦੀ ਕੀਤੀ ਅਚਨਚੇਤ ਚੈਕਿੰਗ। ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਤਿੰਨ ਰੋਜ਼ਾ ਸੱਭਿਆਚਾਰਕ ਪ੍ਰੋਗਰਾਮ ਟੈਕਨੋ ਵਿਰਸਾ-2024 ਦਾ ਸ਼ਾਨੋ-ਸ਼ੌਕਤ ਨਾਲ ਸਮਾਪਨ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਈ ਵੀ ਐਮਜ਼ ਦੀ ਰੈਂਡਮਾਈਜ਼ੇਸ਼ਨ ਕੀਤੀ ਗਈ ਪੁਲਿਸ ਦੀ ਪਹਿਲ- ਸਰਹੱਦੀ ਇਲਾਕਿਆਂ ਦੇ ਮੁਸਕਿਲ ਹਲਾਤਾਂ ਵਿਚ ਬੋਰਡ ਪ੍ਰੀਖਿਆ ਵਿਚ ਮੋਹਰੀ ਰਹੇ ਵਿਦਿਆਰਥੀ ਦਾ ਪੁਲਿਸ ਵੱਲੋਂ ਸਨਮਾਨ 4 ਮਈ ਤੱਕ ਬਣਵਾਈ ਜਾ ਸਕਦੀ ਹੈ ਨਵੀਂ ਵੋਟ-ਡਾ: ਸੇਨੂ ਦੁੱਗਲ

 

ਸੰਕਟਾਂ ਨਾਲ ਲੜਨ ਲਈ ਜ਼ੋਸ਼ ਅਤੇ ਜਜ਼ਬੇ ਨੂੰ ਜਨਮ ਦੇਣ ਵਾਲੀ ਹੈ ਪੰਜਾਬ ਦੀ ਧਰਤੀ: ਸ਼੍ਰੀ ਸ਼੍ਰੀ ਰਵੀ ਸ਼ੰਕਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਤਮ ਨਿਰਭਰ ਭਾਰਤ ਬਣਾਉਣ ਦੇ ਸੱਦੇ ਨੂੰ ਅੱਗੇ ਲਿਜਾਣ 'ਚ ਸਮਰੱਥ ਹੈ ਦੇਸ਼ ਦਾ ਨੌਜਵਾਨ: ਗੁਰੂਦੇਵ ਸ਼੍ਰੀ ਸ਼੍ਰੀ ਰਵੀ ਸ਼ੰਕਰ

Web Admin

Web Admin

5 Dariya News

ਘੜੂੰਆਂ , 24 Aug 2020

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਦੇਸ਼ ਨੂੰ ਆਤਮਨਿਰਭਰ ਬਣਾਉਣ ਦਾ ਉਦੇਸ਼ ਤੇ ਸੋਚ ਸ਼ਲਾਘਾਯੋਗ ਹੈ, ਕਿਉਂਕਿ ਕਿਸੇ ਵੀ ਮਹਾਂਮਾਰੀ ਦਾ ਸੰਕਟ ਇਨੋਵੇਸ਼ਨ ਨੂੰ ਜਨਮ ਦਿੰਦਾ ਹੈ ਅਤੇ ਵਿਦਿਆਰਥੀਆਂ ਲਈ ਸੁਨਹਿਰੀ ਮੌਕਾ ਹੈ ਕਿ ਉਹ ਮਾਨਯੋਗ ਪ੍ਰਧਾਨ ਮੰਤਰੀ ਭਾਰਤ ਸ਼੍ਰੀ ਨਰਿੰਦਰ ਮੋਦੀ ਦੇ ਆਤਮ ਨਿਰਭਰ ਭਾਰਤ ਬਣਾਉਣ ਦੇ ਸੁਪਨੇ ਨੂੰ ਅੱਗੇ ਲੈ ਕੇ ਜਾਣ। ਭਾਰਤ ਕੋਲ ਨੌਜਵਾਨ ਸ਼ਕਤੀ ਦੇ ਰੂਪ 'ਚ ਹੁਨਰ ਮੌਜੂਦ ਹੈ ਅਤੇ ਨੌਜਵਾਨਾਂ ਨੂੰ ਹੁਨਰ ਦਾ ਵਿਕਾਸ ਕਰਕੇ 'ਮੇਕ ਇੰਨ ਇੰਡੀਆ' ਮੁਹਿੰਮ ਦੀ ਤਰੱਕੀ 'ਚ ਯੋਗਦਾਨ ਪਾਉਣਾ ਚਾਹੀਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਸ਼ਵ ਪ੍ਰਸਿੱਧ ਅਧਿਆਤਮਕ ਆਗੂ ਗੁਰੂਦੇਵ ਸ਼੍ਰੀ ਸ਼੍ਰੀ ਰਵੀ ਸ਼ੰਕਰ ਨੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਦਾਖ਼ਲ ਹੋਏ ਨਵੇਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ।ਇਸ ਮੌਕੇ ਉਨ੍ਹਾਂ ਕੋਰੋਨਾ ਸੰਕਟ ਦੇ ਚਲਦੇ ਵਿਦਿਆਰਥੀਆਂ ਨੂੰ ਅਨਿਸ਼ਚਿਤਤਾ ਅਤੇ ਉਦਾਸੀ ਦੇ ਆਲਮ 'ਚੋਂ ਕੱਢਣ ਦੇ ਉਦੇਸ਼ ਨਾਲ ਸਕਰਾਤਮਕ ਰਹਿਣ ਸਬੰਧੀ ਆਸ਼ਾਵਾਦੀ ਭਾਸ਼ਣ ਦਿੱਤਾ। ਵਿਚਾਰ ਗੋਸ਼ਟੀ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਅਤੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ।ਅੱਜ ਦੀ ਵਿਚਾਰ ਗੋਸ਼ਟੀ ਦੌਰਾਨ 45 ਹਜ਼ਾਰ ਦੇ ਕਰੀਬ ਵਿਦਿਆਰਥੀਆਂ ਨੇ ਗੁਰੂਦੇਵ ਜੀ ਦੇ ਭਾਸ਼ਣ ਰਾਹੀਂ ਸੰਕਟ ਦੌਰਾਨ ਸਕਰਾਤਮਕ ਰਹਿਣ ਸਬੰਧੀ ਜੀਵਨ ਸੇਧ ਪ੍ਰਾਪਤ ਕੀਤੀ।ਜ਼ਿਕਰਯੋਗ ਹੈ ਕਿ ਚੰਡੀਗੜ੍ਹ ਯੂਨੀਵਸਿਟੀ ਦੇ ਅਕਾਦਮਿਕ ਸੈਸ਼ਨ 2020-21 ਦੇ ਦਾਖਲਿਆਂ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ, ਜਿਸ ਤਹਿਤ 37 ਤੋਂ ਵੱਧ ਦੇਸ਼ਾਂ, 28 ਭਾਰਤੀ ਸੂਬਿਆਂ ਅਤੇ ਵੱਖ-ਵੱਖ ਕੇਂਦਰਸ਼ਾਸ਼ਿਤ ਪ੍ਰਦੇਸ਼ਾਂ ਤੋਂ ਵੱਡੀ ਗਿਣਤੀ ਵਿਦਿਆਰਥੀ ਵੱਖ-ਵੱਖ ਕੋਰਸਾਂ ਅਧੀਨ ਪੜ੍ਹਾਈ ਕਰਨਗੇ।ਚੰਡੀਗੜ੍ਹ ਯੂਨੀਵਰਸਿਟੀ ਦੇ ਲਾਈਵ ਸੈਸ਼ਨ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਗੁਰੂਦੇਵ ਸ਼੍ਰੀ ਸ੍ਰੀ ਰਵੀ ਸ਼ੰਕਰ ਕਿਹਾ ਕਿ ਇਹ ਸਮਾਂ ਸਮੱਸਿਆਵਾਂ ਦੇ ਹੱਲ ਲਈ ਸਮਾਜ ਅੰਗ ਬਣਨ ਦਾ ਹੈ ਤਾਂ ਜੋ ਸੰਕਟ ਕਾਰਨ ਉਪਜੇ ਅਨਿਸ਼ਚਿਤਤਾ ਦੇ ਦੌਰ 'ਚ ਚਣੌਤੀਆਂ ਦਾ ਖ਼ਾਤਮਾ ਕਰਕੇ ਬਿਹਤਰ ਰਾਸ਼ਟਰ ਨਿਰਮਾਣ ਕੀਤਾ ਜਾ ਸਕੇ। ਵਿਦਿਆਰਥੀਆਂ ਨੂੰ ਕਿਸੇ ਵੀ ਰਾਸ਼ਟਰ ਅਤੇ ਕੌਮ ਦੇ ਵਿਕਾਸ ਦਾ ਥੰਮ੍ਹ ਅਤੇ ਚਾਨਣ ਮੁਨਾਰਾ ਦੱਸਦਿਆਂ ਗੁਰੂਦੇਵ ਨੇ ਕਿਹਾ ਕਿ ਵਿਦਿਆਰਥੀ ਇਸ ਸੰਕਟ ਦੌਰਾਨ ਇਨੋਵੇਸ਼ਨ ਦੇ ਰੂਪ 'ਚ ਆਪਣੇ ਹੁਨਰ ਦਾ ਵਿਕਾਸ ਕਰਕੇ ਰਾਸ਼ਟਰ ਨਿਰਮਾਣ 'ਚ ਵੱਡਾ ਯੋਗਦਾਨ ਅਦਾ ਕਰ ਸਕਦੇ ਹਨ।ਉਨ੍ਹਾਂ ਵਿਦਿਆਰਥੀਆਂ ਨੂੰ ਕੋਰੋਨਾ ਸੰਕਟ ਦੌਰਾਨ ਸਕਰਾਤਮਕ ਰਹਿਣ ਸਬੰਧੀ ਸੰਕਲਪ ਲੈਣ ਲਈ ਪ੍ਰੇਰਦਿਆਂ ਕਿਹਾ ਕਿ ਮਹਾਂਮਾਰੀ ਕਾਰਨ ਨੌਕਰੀਆਂ ਚਲੇ ਜਾਣ ਅਤੇ ਆਰਥਿਕਤਾ ਡਾਵਾਂਡੋਲ ਹੋਣ ਕਾਰਨ ਇੱਕ ਨਕਰਾਤਮਕ ਮਾਹੌਲ ਪੈਦਾ ਹੋਇਆ ਹੈ ਉਥੇ ਹੀ ਮਹਾਂਮਾਰੀ ਨੇ ਸਕਰਾਤਮਕ ਪੱਖੋਂ ਕੁੱਝ ਚੰਗੀਆਂ ਚੀਜ਼ਾਂ ਵੀ ਉਪਜੀਆਂ ਹਨ, ਜਿਵੇਂ ਕਿ ਸਾਡੇ ਕੋਲ ਪਰਿਵਾਰਾਂ ਨਾਲ ਸਮਾਂ ਗੁਜ਼ਾਰਨ ਦਾ ਚੰਗਾ ਸਮਾਂ ਹੈ ਅਤੇ ਵਿਦਿਆਰਥੀਆਂ ਕੋਲ ਨਵੀਨਤਾ ਵੱਲ ਜਾਣ ਲਈ ਸਹੀ ਸਮਾਂ ਹੈ।ਇਸ ਮੌਕੇ ਗੁਰੂਦੇਵ ਸ਼੍ਰੀ ਸ੍ਰੀ ਰਵੀ ਸ਼ੰਕਰ ਨੇ ਕੋਰੋਨਾ ਪ੍ਰਕੋਪ ਦੌਰਾਨ ਲੋਕਾਂ ਦੇ ਮਨ ਦੀ ਸ਼ਾਂਤੀ ਅਤੇ ਖੁਸ਼ਹਾਲੀ ਲਈ ਬਾਬੇ ਨਾਨਕ ਦੇ ਉਪਦੇਸ਼ਾਂ ਅਤੇ ਸਿੱਖਿਆਵਾਂ ਨੂੰ ਸਾਰਥਿਕ ਕਰਾਰ ਦਿੱਤਾ।ਉਨ੍ਹਾਂ ਕਿਹਾ ਕਿ ਬਾਬੇ ਨਾਨਕ ਵੱਲੋਂ ਦਰਸਾਇਆ ਸਾਂਝੀਵਾਲਤਾ ਦਾ ਉਦੇਸ਼ ਲੋਕਾਂ ਦੀ ਮਨ ਦੀ ਸ਼ਾਂਤੀ ਅਤੇ ਖੁਸ਼ਹਾਲੀ ਲਈ ਮਹੱਤਵਪੂਰਨ ਹਨ।

ਜਦੋਂ ਸਮੁੱਚੀ ਦੁਨੀਆਂ ਮਹਾਂਮਾਰੀ ਦੇ ਪ੍ਰਕੋਪ 'ਚ ਘਿਰੀ ਹੈ, ਅਜਿਹੇ 'ਚ ਸਮਾਜ 'ਚ ਉਨ੍ਹਾਂ ਬੰਦਿਆਂ ਦੀ ਲੋੜ ਹੈ, ਜੋ ਮਨੁੱਖਤਾ ਦੀ ਭਲਾਈ ਲਈ ਕੰਮ ਕਰਦੇ ਹਨ ਜਦਕਿ ਮੇਰਾ-ਮੇਰਾ ਕਹਿਣ ਦੀ ਬਜਾਏ ਤੇਰਾ-ਤੇਰਾ ਕਹਿਣ ਵਾਲੇ ਬੰਦੇ ਪ੍ਰਮਾਤਮਾ ਦੇ ਪਿਆਰੇ ਹੁੰਦੇ ਹਨ।ਉਨ੍ਹਾਂ ਕਿਹਾ ਕਿ ਵਿਸ਼ਵਵਿਆਪੀ ਪੱਧਰ 'ਤੇ ਛਾਏ ਮਹਾਂਮਾਰੀ ਦੇ ਪ੍ਰਕੋਪ ਕਾਰਨ ਪੈਦਾ ਹੋਈ ਅਨਿਸ਼ਚਿਤਾ ਅਤੇ ਉਦਾਸੀ ਨਾਲ ਸਾਨੂੰ ਜੰਗ ਲੜਨ ਦੀ ਲੋੜ ਹੈ, ਜਿਸ ਦਾ ਜਜ਼ਬਾ ਅਤੇ ਜ਼ੋਸ਼ ਸਾਨੂੰ ਦਸ਼ਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਰਸਾਏ ਰਸਤਿਆਂ ਤੋਂ ਮਿਲਦਾ ਹੈ।ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਂਦਿਆਂ ਸਾਨੂੰ ਸਮਾਜਿਕ ਕੁਰੀਤੀਆਂ, ਬੁਰੀਆਂ ਆਦਤਾਂ ਅਤੇ ਨਸ਼ਿਆਂ ਵਿਰੁੱਧ ਜੰਗ ਲੜਨ ਦੀ ਜ਼ਰੂਰਤ ਹੈ।ਉਨ੍ਹਾਂ ਦੱਸਿਆ ਕਿ ਬੁਰੀਆਂ ਆਦਤਾਂ ਕਾਰਨ ਅੱਜ ਦੁਨੀਆਂ 'ਚ ਹਰ 45 ਸੈਕਿੰਡ ਇੱਕ ਮਨੁੱਖ ਖੁਦਕੁਸ਼ੀ ਦਾ ਰਸਤਾ ਚੁਣ ਰਿਹਾ ਹੈ ਕਿਉਂਕਿ ਉਨ੍ਹਾਂ ਕੋਲ ਨਕਰਾਤਮਕ ਚੀਜ਼ਾਂ ਨੂੰ ਅਣਗੌਲਿਆਂ ਕਰਕੇ ਜ਼ਿੰਦਗੀ ਅਤੇ ਚਣੌਤੀਆਂ ਨਾਲ ਲੜ੍ਹਨ ਲਈ ਊਰਜਾ ਅਤੇ ਜ਼ੋਸ਼ ਨਹੀਂ ਹੈ।ਉਨ੍ਹਾਂ ਕਿਹਾ ਕਿ ਪੰਜਾਬ ਯੋਧਿਆਂ ਦੀ ਧਰਤੀ ਹੈ, ਜਿਨ੍ਹਾਂ ਨੂੰ ਸਮੁੱਚਾ ਰਾਸ਼ਟਰ ਨਮਨ ਕਰਦਾ ਹੈ ਅਤੇ ਪੰਜਾਬ ਦੀ ਧਰਤੀ ਤੋਂ ਸਾਨੂੰ ਮਨ ਦੀ ਅਸ਼ਾਂਤੀ ਅਤੇ ਸਮਾਜਿਕ ਕੁਰੀਤੀਆਂ ਵਿਰੁਧ ਲੜ੍ਹਨ ਦਾ ਜਜ਼ਬਾ ਅਤੇ ਹੌਸਲਾ ਵੀ ਮਿਲਦਾ ਹੈ।ਕਰੋਨਾ ਸੰਕਟ ਦੌਰਾਨ ਇਮਿਊਨਟੀ ਸਿਸਟਮ ਬਰਕਰਾਰ ਰੱਖਣ ਲਈ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਬਿਮਾਰੀ ਦਾ ਸਾਹਮਣਾ ਕਰਨ ਲਈ ਸਾਨੂੰ ਯੋਗਾ, ਸਿਹਤਵੰਦ ਖੁਰਾਕ ਅਤੇ ਮੈਡੀਟੇਸ਼ਨ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਤਾਂ ਜੋ ਸਕਰਾਤਮਕਤਾ ਨਾਲ ਅਸੀਂ ਆਲਮ 'ਚੋਂ ਬਾਹਰ ਨਿਕਲ ਸਕੀਏ।ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਦਿਆਂ ਕਿਹਾ ਕਿ ਨਸੇ ਜ਼ਿੰਦਗੀ ਨੂੰ ਉਦਾਸਹੀਣ ਬਣਾਉਣ ਦੇ ਨਾਲ-ਨਾਲ ਨਕਰਾਤਮਕ ਮਹੌਲ ਵੱਲ ਧੱਕਦੇ ਹਨ।ਉਨ੍ਹਾਂ ਦੱਸਿਆ ਮਨ ਦੀ ਸ਼ਾਂਤੀ ਲਈ ਯੋਗ ਕਿਰਿਆਵਾਂ, ਮੈਡੀਟੇਸ਼ਨ ਅਤੇ ਸੁਦਰਸ਼ਨ ਕਿਰਿਆ ਦਾ ਅਹਿਮ ਰੋਲ ਹੈ।ਉਨ੍ਹਾਂ ਦੱਸਿਆ ਕਿ ਹੈਡਵਰਡ ਯੂਨੀਵਰਸਿਟੀ ਦੀ ਖੋਜ ਮੁਤਾਬਕ ਯੂਐਸਏ ਵਿੱਚ 58 ਯੂਨੀਵਰਸਿਟੀਆਂ ਅਤੇ ਹਜ਼ਾਰਾਂ ਦੀ ਗਿਣਤੀ 'ਚ ਨੌਜਵਾਨ ਇੰਜੀਨੀਅਰਾਂ ਨੇ ਤਨਾਅ ਮੁਕਤ ਜ਼ਿੰਦਗੀ ਅਤੇ ਮਨ ਦੀ ਸ਼ਾਂਤ ਲਈ ਯੋਗ ਕਿਰਿਆਵਾਂ ਸਬੰਧੀ ਮੁਹਿੰਮ 'ਚ ਭਾਗ ਲਿਆ ਸੀ।ਅੰਤ ਵਿੱਚ ਉਨ੍ਹਾਂ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਅਤੇ ਹੋਰਨਾਂ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਡਰੱਗ ਫ਼ੀ ਇੰਡੀਆ ਦੀ ਤਰਜ਼ 'ਤੇ ਚੰਡੀਗੜ੍ਹ ਯੂਨੀਵਰਸਿਟੀ ਦੀ 'ਡਰੱਗ ਫ੍ਰੀ ਕੈਂਪਸ' ਮੁਹਿੰਮ ਦਾ ਆਗ਼ਾਜ਼ ਵੀ ਕੀਤਾ ਗਿਆ।ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਮਨ ਦੀ ਸ਼ਾਂਤੀ ਲਈ ਖ਼ੁਸ਼ੀਆਂ ਅਤੇ ਜ਼ਸ਼ਨ ਨਾਲ ਜ਼ਿੰਦਗੀ ਨੂੰ ਸੰਤੁਲਿਤ ਬਣਾਉਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਮੈਡੀਟੇਸ਼ਨ ਦਾ ਵਿਦਿਆਰਥੀ ਜੀਵਨ 'ਚ ਅਹਿਮ ਸਥਾਨ ਹੈ, ਜਿਸ ਨੂੰ ਅਪਣਾਉਣ ਨਾਲ ਜ਼ਿੰਦਗੀ ਜਿਉਣ ਸਬੰਧੀ ਜ਼ਜਬਾ ਅਤੇ ਊਰਜਾ ਮਿਲਣ ਦੇ ਨਾਲ ਸਕਰਾਤਮਕ ਜ਼ਿੰਦਗੀ ਜਿਉਣ ਦੀ ਕਲਾ ਵਿਦਿਆਰਥੀਆਂ ਦੇ ਮਨਾਂ 'ਚ ਉਤਪਨ ਹੁੰਦੀ ਹੈ।ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਉਪਜੇ ਅਨਿਸ਼ਚਿਤਤਾ ਅਤੇ ਉਦਾਸੀ ਦੇ ਆਲਮ ਦੌਰਾਨ ਸ਼੍ਰੀ ਸ਼੍ਰੀ ਰਵੀ ਸ਼ੰਕਰ ਵੱਲੋਂ ਵਿਦਿਆਰਥੀਆਂ ਨਾਲ ਸਕਰਾਤਮਕ ਰਹਿਣ ਸਬੰਧੀ ਨੁਕਤੇ ਸਾਂਝੇ ਕਰਨਾ ਬਹੁਤ ਅਹਿਮੀਅਤ ਰੱਖਦਾ ਹੈ।ਉਨ੍ਹਾਂ ਕਿਹਾ ਕਿ ਗੁਰੂਦੇਵ ਜੀ ਵੱਲੋਂ ਵਿਦਿਆਰਥੀਆਂ ਦਾ ਕੀਤਾ ਮਾਰਗ ਦਰਸ਼ਨ, ਇਸ ਸੰਕਟ ਦੌਰਾਨ ਸਾਰਥਿਕ ਅਤੇ ਮਹੱਤਵਪੂਰਨ ਸਿੱਧ ਹੋਵੇਗਾ, ਜੋ ਉਨ੍ਹਾਂ 'ਚ ਮਹਾਂਮਾਰੀ ਵਿਰੁਧ ਲੜ੍ਹਨ ਲਈ ਜ਼ੋਸ਼ ਅਤੇ ਜਜ਼ਬੇ ਦੀ ਭਾਵਨਾ ਉਜਾਗਰ ਕਰੇਗਾ।ਉਨ੍ਹਾਂ ਕਿਹਾ ਕਿ ਸ਼੍ਰੀ ਸ਼੍ਰੀ ਰਵੀ ਸ਼ੰਕਰ ਸਕਾਰਾਤਮਕਤਾ, ਮਾਨਵਤਾ ਅਤੇ ਸ਼ਾਂਤੀ ਦੇ ਪ੍ਰਤੀਕ ਹਨ, ਜਿਨ੍ਹਾਂ ਨੇ 'ਤਣਾਅ ਮੁਕਤ ਅਤੇ ਅਹਿੰਸਕ ਸਮਾਜ' ਦੀ ਸਿਰਜਣਾ ਦੇ ਦ੍ਰਿਸ਼ਟੀਕੋਣ ਨਾਲ ਵਿਸ਼ਵ ਭਰ ਦੇ ਲੱਖਾਂ ਲੋਕਾਂ ਨੂੰ ਆਪਣੇ ਉਪਦੇਸ਼ਾਂ ਅਤੇ ਸਿੱਖਿਆਵਾਂ ਨਾਲ ਇਕਜੁੱਟ ਕੀਤਾ ਹੈ।

 

Tags: Chandigarh University , Chandigarh Group Of Colleges , Gharuan , Sri Sri Ravi Shankar , Drug Free Campus , The Art of Living Foundation

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD