Friday, 17 May 2024

 

 

ਖ਼ਾਸ ਖਬਰਾਂ ਵਿਰੋਧੀ ਧਿਰ ਦੇ ਨੇਤਾ ਬਾਜਵਾ ਨੇ 'ਆਪ' ਦੇ ਸ਼ਾਸਨ 'ਤੇ ਕੀਤਾ ਹਮਲਾ, ਲੋਕ ਸਭਾ ਚੋਣਾਂ ਲਈ ਕਾਂਗਰਸ ਦੀਆਂ ਮੁੱਖ ਗਰੰਟੀਆਂ ਦਾ ਕੀਤਾ ਐਲਾਨ ਤੁਹਾਡੀ ਵੋਟ ਇਸ ਵਾਰ ਦੇਸ਼ ਅਤੇ ਸੰਵਿਧਾਨ ਨੂੰ ਬਚਾਉਣ ਦੇ ਨਾਂ ਉੱਤੇ : ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਸ਼੍ਰੀ ਦੁਰਗਿਆਣਾ ਮੰਦਰ ਵਿਖੇ ਟੇਕਿਆ ਮੱਥਾ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰਸਿਮਰਤ ਕੌਰ ਬਾਦਲ ਦੀ ਹਮਾਇਤ ਕਰਨ ਤਾਂ ਜੋ ਬਠਿੰਡਾ ਵਿਚ ਵਿਕਾਸ ਕਾਰਜ ਮੁੜ ਤੋਂ ਸ਼ੁਰੂ ਕੀਤੇ ਜਾ ਸਕਣ ਜਦੋਂ ਕਾਂਗਰਸੀ ਤੇ ਆਪ ਵਾਲੇ ਤੁਹਾਡੇ ਤੋਂ ਵੋਟਾਂ ਮੰਗਣ ਆਉਣ ਤੋਂ ਉਹਨਾਂ ਤੋਂ ’ਹਿਸਾਬ’ ਮੰਗੋ : ਹਰਸਿਮਰਤ ਕੌਰ ਬਾਦਲ ਸਾਡੇ 2 ਸਾਲ ਦੇ ਕੀਤੇ ਕੰਮ ਪਿਛਲੀਆਂ ਸਰਕਾਰਾਂ ਦੇ 70 ਸਾਲਾਂ ਨਾਲੋਂ ਵੀ ਵੱਧ : ਮੀਤ ਹੇਅਰ ਪੰਜਾਬ 'ਚ ਜਵਾਨ ਅਤੇ ਕਿਸਾਨ ਦੋਵੇਂ ਨਾਰਾਜ਼ : ਵਿਜੇ ਇੰਦਰ ਸਿੰਗਲਾ ਦੀਪਾ ਸਿੰਗਲਾ ਵੱਲੋਂ ਲੋਕ ਸਭਾ ਚੋਣ ਦਫ਼ਤਰ ਹੱਲਕਾ ਖਰੜ ਦਾ ਕੀਤਾ ਗਿਆ ਉਦਘਾਟਣ ਕਾਂਗਰਸੀ ਲੋਕ ਸਭਾ ਉਮੀਦਵਾਰ ਰਾਜਾ ਵੜਿੰਗ ਨੇ ਲੁਧਿਆਣਾ ਦੇ ਵੋਟਰਾਂ ਨੂੰ ਲੋਕਤੰਤਰ ਬਚਾਉਣ ਦੀ ਕੀਤੀ ਅਪੀਲ 'ਆਪ' ਅਤੇ ਅਕਾਲੀਆਂ ਨੂੰ ਵੋਟ ਪਾਉਣ ਦਾ ਮਤਲਬ ਹੈ, ਭਾਜਪਾ ਨੂੰ ਵੋਟ ਦੇਣਾ : ਅਮਰਿੰਦਰ ਸਿੰਘ ਰਾਜਾ ਵੜਿੰਗ ਐਲਪੀਯੂ ਦੇ ਵਿਦਿਆਰਥੀਆਂ ਨੇ ਸਿੱਖਿਆ ਮੰਤਰਾਲੇ ਦੇ ਰਾਸ਼ਟਰੀ ਰੋਬੋਟਿਕਸ ਅਤੇ ਡਰੋਨ ਮੁਕਾਬਲੇ ਵਿੱਚ 5 ਲੱਖ ਰੁਪਏ ਦੀ ਗ੍ਰਾਂਟ ਜਿੱਤੀ ਪੰਜਾਬ ਕਾਂਗਰਸ ਪ੍ਰਚਾਰ ਕਮੇਟੀ ਨੇ ਰਾਣਾ ਕੰਵਰਪਾਲ ਸਿੰਘ ਦੀ ਅਗਵਾਈ ਹੇਠ ਪ੍ਰੈਸ ਕਾਨਫਰੰਸ ਕੀਤੀ ਜੋਧਾ ਸਿੰਘ ਮਾਨ ਨੇ ਰਾਜਿੰਦਰ ਸਿੰਘ ਨੰਬਰਦਾਰ ਨੂੰ ਕੀਤਾ ਸਨਮਾਨਿਤ ਮੋਹਾਲੀ ਪੁਲਿਸ ਵੱਲੋ ਇੰਟੈਲੀਜੈਸ ਹੈਡਕੁਆਟਰ ਮੋਹਾਲੀ ਤੇ ਹਮਲਾ ਕਰਵਾਉਣ ਵਾਲੇ ਵਿਦੇਸ਼ ਵਿੱਚ ਬੈਠੇ ਅੱਤਵਾਦੀ ਲਖਬੀਰ ਸਿੰਘ ਉੱਰਫ ਲੰਡਾ ਅਤੇ ਜੱਸਲ ਦੇ ਸਾਥੀ 06 ਪਿਸਟਲਾ ਅਤੇ 20 ਜਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਭਰੋਸੇ ਦੀ ਤਾਕਤ ਨਾਲ, ਪਟਿਆਲਾ ਦੀ ਬੇਟੀ ਕਰਵਾਏਗੀ ਜ਼ਿਲ੍ਹੇ ਦਾ ਸਰਬਪੱਖੀ ਵਿਕਾਸ: ਪ੍ਰਨੀਤ ਕੌਰ ਮਨੀਪੁਰ ਵਿੱਚ ਔਰਤਾਂ ਦਾ ਨਿਰਾਦਰ ਕਰਨ ਵਾਲੀ ਬੀਜੇਪੀ ਦਾ ਤਖਤਾ ਮੂਧਾ ਮਾਰਨ ਲਈ ਲੋਕ ਕਾਹਲੇ - ਗੁਰਜੀਤ ਔਜਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਤੋਂ 'ਆਪ' ਉਮੀਦਵਾਰ ਸ਼ੈਰੀ ਕਲਸੀ ਲਈ ਕੀਤਾ ਚੋਣ ਪ੍ਰਚਾਰ, ਕਾਦੀਆਂ 'ਚ ਕੀਤੀ ਵਿਸ਼ਾਲ ਜਨਸਭਾ ਰਾਹੁਲ ਗਾਂਧੀ ਤੇ ਅਰਵਿੰਦ ਕੇਜਰੀਵਾਲ ਸਨਾਤਨ ਧਰਮ ਦੇ ਦੁਸ਼ਮਣ : ਡਾ ਸੁਭਾਸ਼ ਸ਼ਰਮਾ ਮੇਅਰ ਚੋਣ ਵਿੱਚ ਲੋਕਤੰਤਰ ਦੀ ਹੱਤਿਆ ਕਰਨ ਵਾਲੇ ਅਤੇ ਕਰਵਾਉਣ ਵਾਲਿਆਂ ਦਾ ਬੀਜੇਪੀ ਕਿਉਂ ਦੇ ਰਹੀ ਹੈ ਸਾਥ : ਡਾ. ਐਸ.ਐਸ. ਆਹਲੂਵਾਲੀਆ ਗੁਰਜੀਤ ਔਜਲਾ ਨੇ ਵਕੀਲਾਂ ਨਾਲ ਕੀਤੀ ਮੁਲਾਕਾਤ ਆਪ ਦੇ ਪਰਿਵਾਰ ’ਚ ਹੋਇਆ ਵਾਧਾ

 

ਪੁਲਿਸ ਦੀ ਪਹਿਲ- ਸਰਹੱਦੀ ਇਲਾਕਿਆਂ ਦੇ ਮੁਸਕਿਲ ਹਲਾਤਾਂ ਵਿਚ ਬੋਰਡ ਪ੍ਰੀਖਿਆ ਵਿਚ ਮੋਹਰੀ ਰਹੇ ਵਿਦਿਆਰਥੀ ਦਾ ਪੁਲਿਸ ਵੱਲੋਂ ਸਨਮਾਨ

ਡਿਪਟੀ ਕਮਿਸ਼ਨਰ ਤੇ ਸ਼ੈਸ਼ਨ ਜੱਜ ਨੇ ਵੀ ਕੀਤੀ ਹੌਂਸਲਾਂ ਅਫਜਾਈ

Senu Duggal, DC Fazilka, Fazilka, Deputy Commissioner Fazilka

Web Admin

Web Admin

5 Dariya News

ਫਾਜ਼ਿਲਕਾ , 01 May 2024

ਭਾਰਤ ਪਾਕਿ ਸਰਹੱਦ ਨਾਲ ਲੱਗਦੇ ਫਾਜ਼ਿਲਕਾ ਜ਼ਿਲ੍ਹੇ, ਜਿੱਥੇ ਸਰਹੱਦੀ ਪਿੰਡਾਂ ਵਿਚ  ਬੁਨਿਆਦੀ ਸਹੁਲਤਾਂ ਦੀ ਘਾਟ ਵੀ ਰੜਕਦੀ ਹੈ ਅਤੇ ਇੱਥੋਂ ਤੱਕ ਕਿ  ਅੰਤਰ ਰਾਸ਼ਟਰੀ ਹੱਦ ਦੇ ਨਾਲ ਲੱਗਦੇ ਕੁਝ ਪਿੰਡਾਂ ਵਿਚ ਤਾਂ ਮੋਬਾਇਲ ਨੈਟਵਰਕ ਵੀ ਪੂਰਾ ਨਹੀਂ ਪਹੁੰਚਦਾ ਹੈ, ਉਨ੍ਹਾਂ ਪਿੰਡਾਂ ਦੇ ਨਿਆਣਿਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਦੇ ਨਤੀਜਿਆਂ ਵਿਚ ਆਪਣੇ ਰੌਸ਼ਨ ਦਿਮਾਗ ਨਾਲ ਸਮਾਜ ਲਈ ਆਸ ਦੀਆਂ ਚਿਣਗਾਂ ਵਿਖੇਰੀਆਂ ਹਨ।

ਅਜਿਹੇ ਹੀ 18 ਹੋਣਹਾਰ ਬੱਚਿਆਂ ਜਿੰਨ੍ਹਾਂ ਵਿਚੋਂ 16 ਕੁੜੀਆਂ ਹਨ ਨੂੰ ਜ਼ਿਲ੍ਹਾ ਪੁਲਿਸ ਵੱਲੋਂ ਐਸਐਸਪੀ ਡਾ: ਪ੍ਰਗਿਆ ਜੈਨ ਵੱਲੋਂ ਸਨਮਾਨਿਤ ਕੀਤਾ ਗਿਆ। ਇੰਨ੍ਹਾਂ ਵਿਚੋਂ ਕੁਝ ਬੱਚਿਆਂ ਨੇ ਡਿਪਟੀ ਕਮਿਸ਼ਨਰ ਅਤੇ ਸੈਸ਼ਨ ਜੱਜ ਨਾਲ ਮਿਲਣ ਦੀ ਇੱਛਾ ਪ੍ਰਗਟਾਈ ਤਾਂ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਜਤਿੰਦਰ ਕੌਰ ਨੇ ਵੀ ਇੰਨ੍ਹਾਂ ਬੱਚਿਆਂ ਨਾਲ ਮੁਲਾਕਾਤ ਕਰਕੇ ਇੰਨ੍ਹਾਂ ਨੂੰ ਜੀਵਨ ਵਿਚ ਨਵੇਂ ਮੁਕਾਮ ਸਰ ਕਰਨ ਲਈ ਪ੍ਰੇਰਿਤ ਕੀਤਾ।

ਇੰਨ੍ਹਾਂ ਬੱਚਿਆਂ ਵਿਚ ਜਿਆਦਾਤਰ ਅਜਿਹੇ ਘਰਾਂ ਤੋਂ ਹਨ ਜਿੱਥੇ ਰੋਜਮਰਾਂ ਦਾ ਜੀਵਨ ਵੀ ਮੁਸਕਿਲਾਂ ਭਰਪੂਰ ਹੈ। ਕੁਝ ਦੇ ਮਾਤਾ ਪਿਤਾ ਛੋਟੇ ਕਿਸਾਨ ਹਨ, ਕੁਝ ਦੇ ਦਿਹਾੜੀਦਾਰ ਤੇ ਕੁਝ ਦੇ ਛੋਟੇ ਕਾਰੀਗਰ। ਪਰ ਇੰਨ੍ਹਾਂ ਬੱਚਿਆਂ ਨੇ ਇਨ੍ਹਾਂ ਦੁਸਵਾਰੀਆਂ ਨੂੰ ਆਪਣੇ ਬੁਲੰਦ ਹੌ਼ਸਲੇ ਨਾਲ ਮਾਤ ਦੇ ਕੇ ਨਾ ਕੇਵਲ ਆਪਣੇ ਮਾਪਿਆਂ ਤੇ ਜ਼ਿਲ੍ਹੇ ਦਾ ਨਾਂਅ ਰੌਸ਼ਨਾਇਆ ਹੈ ਸਗੋਂ ਇੰਨ੍ਹਾਂ ਨੇ ਹੋਰਨਾਂ ਲਈ ਚਾਣਨ ਮੁਨਾਰੇ ਬਣਨ ਦਾ ਕੰਮ ਵੀ ਕੀਤਾ ਹੈ।

ਅਜਿਹੇ ਹੀ ਇਕ ਵਿਦਿਆਰਥੀ ਜੋ ਆਈਏਐਸ ਅਫਸਰ ਬਣਨਾ ਚਾਹੁੰਦਾ ਹੈ ਨੂੰ ਹੱਲਾਸ਼ੇਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ  ਨੇ ਕਿਹਾ ਪੁਲਿਸ ਵਿਭਾਗ ਦਾ ਇਹ ਉਪਰਾਲਾ ਇੰਨ੍ਹਾਂ ਬੱਚਿਆਂ ਦੇ ਮਨਾਂ ਵਿਚ ਐਸੀ ਦ੍ਰਿੜ ਇੱਛਾਸ਼ਕਤੀ ਪੈਦਾ ਕਰੇਗਾ ਕਿ ਕੋਈ ਵੀ ਰੁਕਾਵਟ ਇੰਨ੍ਹਾਂ ਨੂੰ ਇੰਨ੍ਹਾਂ ਦੇ ਨਿਸ਼ਾਨੇ ਤੋਂ ਭਟਕਾ ਨਹੀਂ ਸਕੇਗੀ। ਇਸ ਉਪਰਾਲੇ ਦੇ ਸਿਰਜਕ ਡਾ: ਪ੍ਰਗਿਆ ਜੈਨ ਐਸਐਸਪੀ ਨੇ ਦੱਸਿਆ ਕਿ ਇੰਨ੍ਹਾਂ ਬੱਚਿਆਂ ਨੂੰ ਪੁਲਿਸ ਦੀ ਸਾਂਝ ਟੀਮ ਸਤਿਕਾਰ ਸਹਿਤ ਸਮੇਤ ਇੰਨ੍ਹਾਂ ਦੇ ਮਾਪਿਆਂ ਦੇ ਪੁਲਿਸ ਹੈਡਕੁਆਰਟਰ ਲੈ ਕੇ ਆਈ ਜਿੱਥੇ ਉਨ੍ਹਾਂ ਨੇ ਇੰਨ੍ਹਾਂ ਬੱਚਿਆਂ ਨੂੰ ਸਨਮਾਨਿਤ ਕਰਨ ਦੇ ਨਾਲ ਨਾਲ ਇੰਨ੍ਹਾਂ ਨੂੰ ਜੀਵਨ ਵਿਚ ਅੱਗੇ ਵੱਧਣ ਸਬੰਧੀ ਕੈਰੀਅਰ ਸਲਾਹ ਵੀ ਦਿੱਤੀ। 

ਇਸ ਦੌਰਾਨ ਮਾਪਿਆਂ ਨੇ ਕਿਹਾ ਕਿ ਇਕ ਵਾਰ ਦਾ ਪੁਲਿਸ ਦੀ ਗੱਡੀ ਵੇਖ ਕੇ ਉਹ ਡਰ ਹੀ ਗਏ ਪਰ ਜਦ ਉਨ੍ਹਾਂ ਨੂੰ ਦੱਸਿਆ ਗਿਆ ਤਾਂ ਉਨ੍ਹਾਂ ਨੂੰ ਆਪਣੇ ਬੱਚਿਆਂ ਤੇ ਮਾਣ ਹੋਇਆ। ਐਸਐਸਪੀ ਦਫ਼ਤਰ ਵਿਚ ਇੰਨ੍ਹਾਂ ਬੱਚਿਆਂ ਨੂੰ ਪੁਲਿਸ ਦੀ ਪੂਰੀ ਕਾਰਗੁਜਾਰੀ ਵਿਖਾਈ ਗਈ। ਗੱਲਬਾਤ ਦੌਰਾਨ ਇੰਨ੍ਹਾਂ ਵਿਦਿਆਰਥੀਆਂ ਨੇ ਆਈਏਐਸ, ਆਈਪੀਐਸ, ਜੱਜ ਅਤੇ ਇੱਥੋਂ ਤੱਕ ਇਕ ਨੇ ਤਾਂ ਦੇਸ਼ ਦਾ ਅਗਲਾ ਏਪੀਜੇ ਅਬਦੁਲ ਕਲਾਮ ਬਣਨ ਦਾ ਸੁਪਨਾ ਵੀ ਸਾਂਝਾ ਕੀਤਾ। 

ਪੁਲਿਸ ਵਿਭਾਗ ਵੱਲੋਂ ਐਸਐਸਪੀ ਡਾ: ਪ੍ਰਗਿਆ ਜੈਨ ਨੇ ਇੰਨ੍ਹਾਂ ਨੂੰ ਸਰਟੀਫਿਕੇਟ, ਮੈਡਲ ਦਿੱਤਾ। ਉਨ੍ਹਾਂ ਨੇ ਬੱਚਿਆ ਨੂੰ ਸਫਲਤਾ ਦਾ ਮੰਤਰ ਸਮਝਾਉਂਦਿਆਂ ਕਿਹਾ ਕਿ ਜੀਵਨ ਵਿਚ ਮੁਸਕਿਲਾਂ ਨੂੰ ਬੁਲੰਦ ਹੌਸ਼ਲੇ ਨਾਲ ਪਾਰ ਕਰਨ ਵਾਲਾ ਹੀ ਮੁਕਾਮ ਹਾਸਲ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਮੁਸਕਿਲਾਂ ਨੂੰ ਰਾਹ ਦੀ ਰੁਕਾਵਟ ਨਾ ਬਣਨ ਦਿਓ ਸਗੋਂ ਇੰਨ੍ਹਾਂ ਨੂੰ ਆਪਣੀ ਮੰਜਿਲ ਤੱਕ ਪਹੁੰਚਣ ਲਈ ਪੌੜੀ ਬਣਾਓ।

ਇਸ ਮੌਕੇ ਅਨੀਤਾ ਰਾਣੀ ਪੁੱਤਰੀ ਬਲਵਿੰਦਰ ਸਿੰਘ ਸਰਕਾਰੀ ਹਾਈ ਸਕੂਲ ਪਿੰਡ ਢਾਬ ਖੁਸ਼ਹਾਲ ਜੋਈਆ ਨੇ ਦੱਸਿਆ ਕਿ ਉਸਨੇ ਦਸਵੀਂ ਦੀ ਪ੍ਰੀਖਿਆ ਵਿੱਚੋਂ 97.69% ਅੰਕ ਹਾਸਲ ਕੀਤੇ ਹਨ। ਉਸਦੇ ਪਿਤਾ ਜੀ ਟੈਂਟ ਹਾਊਸ ਦਾ ਕੰਮ ਕਰਦੇ ਹਨ ਅਤੇ ਉਹ ਯੂ.ਪੀ.ਐਸ. ਦੀ ਪੜ੍ਹਾਈ ਕਰਕੇ ਅਫਸਰ ਬਣਨਾ ਚਾਹੁੰਦੀ ਹੈ। 

ਕਿਰਨਦੀਪ ਕੌਰ ਪੁੱਤਰੀ ਜਸਵੰਤ ਸਿੰਘ ਸਰਕਾਰੀ ਹਾਈ ਸਕੂਲ ਗਰੀਬਾ ਸਾਂਦੜ ਨੇ ਦੱਸਿਆ ਕਿ ਉਸਨੇ ਦਸਵੀਂ ਦੀ ਪ੍ਰੀਖਿਆ ਵਿੱਚੋਂ 96.92% ਅੰਕ ਹਾਸਲ ਕੀਤੇ ਹਨ ਅਤੇ ਉਸਦੇ ਪਿਤਾ ਜੀ ਕੰਟੀਨ ਦਾ ਕੰਮ ਕਰਦੇ ਹਨ ਅਤੇ ਉਹ ਆਈ.ਏ.ਐਸ ਅਫਸਰ ਬਣਨਾ ਚਾਹੁੰਦੀ ਹੈ। ਅਮਨਜੋਤ ਕੌਰ ਪੁੱਤਰੀ ਲਖਵਿੰਦਰ ਸਿੰਘ, ਗੁਰੂ ਨਾਨਕ ਪਬਲਿਕ ਹਾਈ ਸਕੂਲ ਲੱਧੂਵਾਲਾ ਉਤਾੜ ਨੇ ਦੱਸਿਆ ਕਿ ਉਸਨੇ ਦਸਵੀਂ ਦੀ ਪ੍ਰੀਖਿਆ ਵਿੱਚੋਂ 96.62% ਅੰਕ ਹਾਸਲ ਕੀਤੇ ਹਨ ਅਤੇ ਉਹ  ਜੱਜ ਬਣਨਾ ਚਾਹੁੰਦੀ ਹੈ।

DC Senu Duggal, SSP and Session Judge Fazilka give wings to Ambitious and bright Girls

Holds interactive session with Meritorious Students from underprivileged strata of the border district

Fazilka

In a heartwarming and rare gesture today, Fazilka police in collaboration with District Administration and Judiciary honoured 18 meritorious students along with their parents and teachers, who had scored exceptional marks in recently declared Class 10 PSEB results.This group of ambitious girl students mostly from Govt schools of villages situated at the International Indo-Pak  Border belonging to underprivileged backgrounds, was enthusiastic to meet the top bosses of District Administration, Judiciary and Police as they have the ambitions to go to these posts in future. 

Interestingly, most of them were first-generation learners as they were the first members of their families to attend the school. Accompanied by their proud parents and teachers, their sense of excitement was palpable. When questioned about what they aspire to become they said IAS, IPS, judge even one girl said next Dr APJ Abdul Kalam. 

Their family profile consisted of artisans, daily wagers, marginal farmers, construction workers, and canteen workers. They were honoured with specially designed medals, certificates and a token of appreciation. The DC Fazilka Dr Senu Duggal & Session Judge Fazilka also welcomed 3 students out of this group who wanted to pursue judiciary and Civil administration as their career goals.

The SSP Pragya Jain motivated them to follow the right path, avoid shortcuts, always keep a plan B and focus on long-term goals without getting distracted. She also specifically thanked the teachers for their invaluable contribution to nation building.

One of such student Anita Rani of Village Dhab Khushal Joiya who scored 97.69 percent marks in her board exam said that her father is working an employee on tent house and she wants to be a UPSC officer. Kirandeep Kaur of Village Greeba Sandhar who scored 96.92 percent marks also wants to be IAS Officer.

 

Tags: Senu Duggal , DC Fazilka , Fazilka , Deputy Commissioner Fazilka

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD