Thursday, 23 July 2026

 

 

ਖ਼ਾਸ ਖਬਰਾਂ ਭਾਰਤ ਨੂੰ ਵਿਕਸਤ ਬਣਾਉਣ ਲਈ ਚੰਗੀ ਸਿੱਖਿਆ ਜ਼ਰੂਰੀ, ਦਿੱਲੀ ਤੋਂ ਬਾਅਦ ਪੰਜਾਬ ਵਿੱਚ ਵੀ ਸ਼ਾਨਦਾਰ ਸਿੱਖਿਆ ਦੇ ਰਹੀ ਆਪ ਸਰਕਾਰ- ਅਰਵਿੰਦ ਕੇਜਰੀਵਾਲ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ

 

ਪੰਜਾਬ ਪੁਲਿਸ ਨੇ ਜ਼ਹਿਰੀਲੀ ਸ਼ਰਾਬ ਮਾਮਲੇ ਨਾਲ ਸਬੰਧਤ ਮਿਥਨੌਲ ਦੇ 3 ਡਰੱਮ ਵੇਚਣ ਵਾਲੇ ਲੁਧਿਆਣਾ ਦੇ ਕਾਰੋਬਾਰੀ ਨੂੰ ਕੀਤਾ ਕਾਬੂ

ਪੰਜਾਬ ਪੁਲਿਸ ਵਲੋਂ ਨਕਲੀ ਸ਼ਰਾਬ ਵਿਰੁੱਧ ਕੀਤੀ ਕਰਵਾਈ ਕਾਰਨ 238 ਕੇਸਾਂ ਵਿੱਚ ਹੋਈਆਂ ਹੋਰ 184 ਗ੍ਰਿਫਤਾਰੀਆਂ

Web Admin

Web Admin

5 Dariya News

ਚੰਡੀਗੜ੍ਹ , 04 Aug 2020

Last updated on: Aug 04, 2020, 00:00 IST

ਨਜਾਇਜ਼ ਸ਼ਰਾਬ ਦੁਖਾਂਤ ਮਾਮਲੇ ਵਿੱਚ ਇੱਕ ਵੱਡੀ ਸਫਲਤਾ ਤਹਿਤ ਪੰਜਾਬ ਪੁਲਿਸ ਨੇ ਲੁਧਿਆਣਾ ਸਥਿਤ ਪੇਂਟ ਸਟੋਰ ਦੇ ਮਾਲਕ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਥਿਤ ਤੌਰ 'ਤੇ ਤਿੰਨ ਜ਼ਿਲਿਆਂ ਵਿੱਚ 111 ਵਿਅਕਤੀਆਂ ਦੀਆਂ ਮੌਤਾਂ ਹੋ ਜਾਣ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਹੈ।ਡੀਜੀਪੀ ਸ੍ਰੀ ਦਿਨਕਰ ਗੁਪਤਾ ਮੁਤਾਬਕ ਲੁਧਿਆਣਾ ਪੇਂਟ ਸਟੋਰ ਦੇ ਮਾਲਕ ਰਾਜੀਵ ਜੋਸ਼ੀ ਨੂੰ ਸੋਮਵਾਰ ਦੀ ਦੇਰ ਸ਼ਾਮ ਕਾਬੂ ਕਰ ਲਿਆ ਗਿਆ ਜਿਸ ਨੇ ਕਬੂਲਿਆ ਹੈ ਕਿ ਉਸਨੇ ਮਿਥੇਨੌਲ (ਮਿਥਾਈਲ ਅਲਕੋਹਲ) ਦੇ ਤਿੰਨ ਡਰੱਮ ਮੋਗਾ ਦੇ ਰਵਿੰਦਰ ਆਨੰਦ ਦੇ ਭਤੀਜੇ ਪ੍ਰਭਦੀਪ ਸਿੰਘ ਨੂੰ ਸਪਲਾਈ ਕੀਤੇ ਸਨ ਜੋ ਕਿ ਮਿਥਨੌਲ ਅਧਾਰਤ ਨਕਲੀ ਸ਼ਰਾਬ ਬਣਾਉਣ ਲਈ ਵਰਤੇ ਜਾਂਦੇ ਹਨ। ਪ੍ਰਭਦੀਪ ਅੱਗੇ ਅਵਤਾਰ ਸਿੰਘ ਨਾਲ ਜੁੜਿਆ ਸੀ। ਪੁਲਿਸ ਹੁਣ ਜੋਸ਼ੀ ਦੁਆਰਾ ਦਿੱਤੇ ਗਏ ਸੁਰਾਗਾਂ ਦੀ ਭਾਲ ਕਰ ਰਹੀ ਹੈ, ਜੋ ਕਥਿਤ ਤੌਰ 'ਤੇ ਪੰਜਾਬ ਅਤੇ ਦਿੱਲੀ ਦੇ ਵੱਖ-ਵੱਖ ਥਾਵਾਂ ਤੋਂ ਵੱਖ ਵੱਖ ਕਿਸਮਾਂ ਦੀ ਸ਼ਰਾਬ ਅਤੇ ਸਪਿਰਟ ਖਰੀਦਦਾ ਸੀ।ਇਸ ਦੁਖਾਂਤ ਵਿੱਚ  ਵਿਚ ਜੋਸ਼ੀ ਅਤੇ ਦੋ ਹੋਰ ਅਹਿਮ  ਸਾਜ਼ਿਸ਼ਕਰਤਾਂ ਦੀ ਗ੍ਰਿਫਤਾਰੀ ਨਾਲ, ਇਸ ਮਾਮਲੇ ਵਿਚ ਗ੍ਰਿਫਤਾਰੀਆਂ ਦੀ ਗਿਣਤੀ 40 ਹੋ ਗਈ ਹੈ  ਜਿਨਾਂ ਵਿਚ  ਤਰਨ ਤਾਰਨ ਤੋਂ 21, ਅੰਮ੍ਰਿਤਸਰ-ਦਿਹਾਤੀ ਤੋਂ 10 ਅਤੇ ਬਟਾਲਾ ਤੋਂ 9 ਹਨ। ਇਹ ਗ੍ਰਿਫਤਾਰੀਆ ਤੋਂ ਬਾਅਦ 31 ਜੁਲਾਈ ਤੋਂ ਲੈ ਕੇ ਹੁਣ ਤੱਕ ਤਿੰਨ ਜ਼ਿਲਿਆਂ ਵਿੱਚ 563 ਛਾਪੇਮਾਰੀਆਂ  ਤਹਿਤ ਇਸ ਕੇਸ ਵਿੱਚ ਦਰਜ ਪੰਜ ਐਫਆਈਆਰਜ਼ (ਇੱਕ ਬਟਾਲਾ ਵਿੱਚ, 2 ਅੰਮ੍ਰਿਤਸਰ-ਆਰ ਵਿੱਚ ਅਤੇ 2 ਤਰਨਤਾਰਨ ਵਿੱਚ) ਦਰਜ ਹੋਈਆਂ ਹਨ।ਡੀਜੀਪੀ ਨੇ ਦੱਸਿਆ ਕਿ ਇੱਕ ਫਰਾਰ ਦੋਸ਼ੀ, ਜਿਸਦੀ ਪਛਾਣ ਹਾਥੀ ਗੇਟ, ਬਟਾਲਾ ਦੇ ਧਰਮਿੰਦਰ ਵਜੋਂ ਹੋਈ ਹੈ, ਨੂੰ ਬਟਾਲਾ ਵਿੱਚ 13 ਮੌਤਾਂ ਦੇ ਮਾਮਲੇ ਵਿੱਚ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਡੀਜੀਪੀ ਨੇ ਦੱਸਿਆ ਕਿ ਉਸ ਕੋਲੋਂ 50 ਲੀਟਰ ਸ਼ਰਾਬ ਬਰਾਮਦ ਕੀਤੀ ਗਈ ਹੈ।ਇਸ ਤੋਂ ਇਲਾਵਾ, ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਨਿਰਦੇਸ਼ਾਂ 'ਤੇ ਅਮਲ ਕਰਦਿਆਂ, ਰਾਜ ਪੁਲਿਸ ਨੇ ਪਿਛਲੇ 24 ਘੰਟਿਆਂ ਦੌਰਾਨ ਨਸ਼ੀਲੀ ਤੇ ਨਕਲੀ ਸ਼ਰਾਬ ਸਬੰਧੀ ਵਿਚ  ਵੱਡੇ ਪੱਧਰ ਉਤੇ ਕਾਰਵਾਈ ਕੀਤੀ ਜਿਸ ਦੌਰਾਨ 238 ਮਾਮਲਿਆਂ 'ਚ 184 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜ਼ਿਲਾ/ ਕਮਿਸ਼ਨਰੇਟ ਵੱਲੋਂ ਵੱਖ-ਵੱਖ ਸ਼ੱਕੀ ਥਾਵਾਂ 'ਤੇ ਕੀਤੀ ਗਈ ਰਾਜ ਪੱਧਰੀ ਛਾਪੇਮਾਰੀ ਦੌਰਾਨ 8 ਵਰਕਿੰਗ ਸਟਿਲਜ਼ ਸਮੇਤ ਕੁੱਲ 5943 ਲੀਟਰ ਨਜਾਇਜ਼ ਸ਼ਰਾਬ, 1332 ਲੱਖ ਲੀਟਰ ਸ਼ਰਾਬ ਅਤੇ 32470 ਕਿਲੋਗ੍ਰਾਮ ਲਾਹਣ ਬਰਾਮਦ ਕੀਤੀ ਗਈ ਹੈ।  ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ  ਵਿੱਚ ਕੀਤੀ ਗਈ ਇਸ ਛਾਪੇਮਾਰੀ ਵਿੱਚ ਨਾਜਾਇਜ਼ ਸ਼ਰਾਬ ਦੀ ਵਿਕਰੀ / ਖਰੀਦ / ਉਤਪਾਦਨ  ਵਿੱਚ ਸ਼ਾਮਲ 184 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। 

ਡੀਜੀਪੀ ਨੇ ਦੱਸਿਆ ਕਿ ਸ਼ਰਾਬ ਅਤੇ ਲਾਹਣ ਦੇ ਜਖ਼ੀਰੇ ਲੁਧਿਆਣਾ ਪੁਲਿਸ ਕਮਿਸ਼ਨਰੇਟ ਦੇ ਸਤਲੁਜ ਦਰਿਆ ਦੇ ਆਸ ਪਾਸ , ਅੰਮ੍ਰਿਤਸਰ (ਦਿਹਾਤੀ), ਤਰਨਤਾਰਨ ਜ਼ਿਲੇ ਦੇ ਕੁਝ ਇਲਾਕਿਆਂ ਦੇ ਨਾਲ-ਨਾਲ ਅਨੰਦਪੁਰ ਸਾਹਿਬ ਅਤੇ ਨੂਰਪੁਰ ਬੇਦੀ ਦੇ ਇਲਾਕਿਆਂ ਤੋਂ ਬਰਾਮਦ ਹੋਏ ਹਨ।ਡੀਜੀਪੀ ਨੇ ਦੱਸਿਆ ਕਿ ਜੋਸ਼ੀ ਅਤੇ ਹੋਰ ਅਪਰਾਧੀਆਂ ਦੀ ਗ੍ਰਿਫਤਾਰੀ ਨਾਲ ਪੁਲਿਸ ਨੂੰ ਜ਼ਹਿਰੀਲੀ ਸ਼ਰਾਬ ਤਿਆਰ ਕਰਨ ਅਤੇ ਅੱਗੇ ਵੇਚਣ ਵਿੱਚ ਸ਼ਾਮਲ ਕੁਝ ਹੋਰ ਪ੍ਰਮੁੱਖ ਮੁਲਜ਼ਮਾਂ ਅਤੇ ਮੀਥੇਨੌਲ (ਮਿਥਾਈਲ ਅਲਕੋਹਲ) ਦੀ ਸਪਲਾਈ ਸਬੰਧੀ ਕੜੀ ਲੱਭਣ ਵਿੱਚ ਮੱਦਦ ਮਿਲੀ ਹੈ ਜਿਸ ਨਾਲ ਕਿ ਤਰਨਤਾਰਨ, ਅੰਮ੍ਰਿਤਸਰ ਅਤੇ ਬਟਾਲਾ ਵਿੱਚ ਇਹ ਦਾਰੂ ਪੀਣ ਵਾਲਿਆਂ ਦੀ ਮੌਤ ਹੋਈ ਹੈ। ਉਸ ਵੱਲੋਂ ਰਵਿੰਦਰ ਅਤੇ ਅਵਤਾਰ ਨੂੰ ਸਪਲਾਈ ਕੀਤੇ ਗਏ ਤਿੰਨ ਡਰੱਮ ਅੱਗੇ ਸਤਨਾਮ ਸਿੰਘ ਵਾਸੀ ਪਿੰਡ ਪੰਡੋਰੀ ਗੋਲਾ ਜ਼ਿਲਾ ਤਰਨਤਾਰਨ ਨੂੰ ਵੇਚੇ ਗਏ ਸਨ। ਸਤਨਾਮ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਤਿੰਨ ਜਿਲਿਆਂ ਦੇ ਇੱਕ ਦਰਜਨ ਦੇ ਕਰੀਬ ਵਿਤਰਕਾਂ ਨੂੰ ਮਿਥੇਨੋਲ ਅਧਾਰਤ ਇਹ ਨਾਜਾਇਜ਼ ਸ਼ਰਾਬ ਦੀ ਸਪਲਾਈ ਕੀਤੀ। ਰਾਜੀਵ ਜੋਸ਼ੀ ਦੁਆਰਾ ਸਪਲਾਈ ਕੀਤੇ ਗਏ ਮੀਥੇਨੌਲ ਦੇ ਸੰਭਾਵਿਤ ਸਰੋਤ ਬਾਰੇ ਵੀ ਦਿੱਲੀ ਅਤੇ ਹੋਰ ਥਾਵਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।ਡੀ.ਜੀ.ਪੀ. ਨੇ ਦੱਸਿਆ ਕਿ ਸਤਨਾਮ ਦੀ ਗ੍ਰਿਫਤਾਰੀ ਨਾਲ ਉਸ ਕੇਸ ਵਿਚ ਸ਼ਾਮਲ ਮਾਫੀਆ ਦੇ ਤਰਨਤਾਰਨ ਮੋਡਿਊਲ ਦਾ ਪਰਦਾਫਾਸ਼ ਹੋ ਗਿਆ ਹੈ ਅਤੇ ਜਿਲੇ ਵਿਚ ਘੱਟੋ ਘੱਟ ਪੰਜ ਹੋਰ ਸ਼ੱਕੀ ਵਿਅਕਤੀਆਂ ਦੀ ਪਛਾਣ ਕਰ ਲਈ ਗਈ ਹੈ ਜਿੰਨਾਂ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ। ਬਟਾਲਾ ਮੋਡਿਊਲ ਵਿੱਚੋਂ ਦਰਸ਼ਨਾ ਅਤੇ ਤ੍ਰਿਵੇਣੀ ਦੀ ਗ੍ਰਿਫਤਾਰੀ ਨਾਲ ਉਸ ਮੋਡਿਊਲ ਦਾ ਵੀ ਪਰਦਾਫਾਸ਼ ਹੋ ਗਿਆ ਹੈ ਜੋ ਕਿ ਜੰਡਿਆਲਾ ਦੇ ਗੋਬਿੰਦਰ ਸਿੰਘ ਉਰਫ ਗੋਬਿੰਦਾ ਕੋਲੋਂ ਨਜ਼ਾਇਜ਼ ਸ਼ਰਾਬ ਲੈਂਦੀਆਂ ਰਹੀਆਂ ਹਨ ਅਤੇ ਗੋਬਿੰਦਾ ਅੱਗੇ ਨਜ਼ਾਇਜ਼ ਸ਼ਰਾਬ ਦੀ ਸਪਲਾਈ ਇਸੇ ਕੜੀ ਵਿਚ ਸਤਨਾਮ ਸਿੰਘ ਨੂੰ ਵੀ ਕਰਦਾ ਸੀ। ਅੰਮ੍ਰਿਤਸਰ ਦਿਹਾਤੀ ਦੀ ਮੁੱਖ ਮੁਲਜ਼ਮ ਬਲਵਿੰਦਰ ਕੌਰ ਪਹਿਲਾਂ ਹੀ ਗ੍ਰਿਫਤਾਰ ਕੀਤੀ ਜਾ ਚੁੱਕੀ ਹੈ ਜੋ ਕਿ ਗੋਬਿੰਦਾ ਤੋਂ ਨਜ਼ਾਇਜ਼ ਸ਼ਰਾਬ ਪ੍ਰਾਪਤ ਕਰਦੀ ਸੀ।ਸਤਨਾਮ ਸਿੰਘ ਤੋਂ ਮਿਲੀ ਜਾਣਕਾਰੀ 'ਤੇ ਪਿੰਡ ਪੰਡੋਰੀ ਗੋਲਾ ਦੀ ਇਕ ਖਾਈ 'ਚੋਂ ਬਰਾਮਦ ਹੋਏ ਡਰੰਮਾਂ ਅਤੇ 70 ਲੀਟਰ ਸ਼ਰਾਬ ਦੇ ਪੈਕਟਾਂ ਦੀ ਰਸਾਇਣਕ ਜਾਂਚ ਆਬਕਾਰੀ ਵਿਭਾਗ ਰਾਹੀਂ ਕਰਵਾਈ ਜਾ ਰਹੀ ਹੈ।ਇਤਫਾਕਨ, ਮੀਥੇਨੌਲ ਜਾਂ ਮਿਥਾਈਲ ਅਲਕੋਹਲ ਦੇ ਜ਼ਹਿਰੀਲੇਪਣ ਨਾਲ ਭਾਰਤ ਵਿਚ ਅਨੇਕਾਂ ਥਾਂਈ ਜ਼ਹਿਰੀਲੀ ਨਜ਼ਾਇਜ਼ ਸ਼ਰਾਬ ਪੀਣ ਕਾਰਨ ਦੁਖਾਂਤ ਵਾਪਰੇ ਹਨ ਜਿਨਾਂ ਵਿਚ ਫਰਵਰੀ 2020 ਵਿਚ ਅਸਾਮ ਵਿਖੇ 168 ਮੌਤਾਂ, ਉੱਤਰ ਪ੍ਰਦੇਸ (97 ਮੌਤਾਂ) ਅਤੇ ਉਤਰਾਖੰਡ (30 ਮੌਤਾਂ) ਸ਼ਾਮਲ ਸਨ। ਇਸੇ ਤਰਾਂ ਜੂਨ 2015 ਦੌਰਾਨ ਮੁੰਬਈ ਵਿਚ ਅਤੇ ਅਗਸਤ ਮਹੀਨੇ ਬਿਹਾਰ ਵਿਚ 167 ਮੌਤਾਂ ਹੋਈਆਂ। ਫਿਲਹਾਲ, ਮੀਥੇਨੌਲ ਬਾਜਾਰ ਵਿਚ ਅਸਾਨੀ ਨਾਲ ਉਪਲੱਬਧ ਹੈ ਅਤੇ ਇਹ ਬਹੁਤ ਸਾਰੇ ਉਦਯੋਗਾਂ ਵੱਲੋਂ ਉਤਪਾਦਾਂ ਵਿਚ ਵਰਤੀ ਜਾਂਦੀ ਹੈ ਜਿਵੇਂ ਕਿ ਵਾਰਨਿਸ਼ ਬਣਾਉਣ ਆਦਿ ਸ਼ਾਮਲ ਹਨ।   

 

Tags: Crime News Punjab , Punjab Police , Police , Crime News , Hooch , Dinkar Gupta

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD