ਬਹੂਜਨ ਸਮਾਜ ਮੋਰਚਾ ਦੇ ਕਈ ਆਗੂ ਭਾਜਪਾ ਚ ਸ਼ਾਮਲ ਹੋਏ।ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਜਿਲ੍ਹਾ ਮੋਹਾਲੀ ਦੇ ਜਿਲਾ ਜਨਰਲ ਸਕੱਤਰ ਨਰਿੰਦਰ ਰਾਣਾ ਨੇ ਦੱਸਿਆ ਕਿ ਭਾਜਪਾ ਦੀਆਂ ਗਤੀਵਿਧੀਆਂ ਅਤੇ ਮੋਦੀ ਸਰਕਾਰ ਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਬਹੂਜਨ ਸਮਾਜ ਮੋਰਚਾ ਦੇ ਸਾਬਕਾ ਪ੍ਰਦੇਸ਼ ਜਰਨਲ ਸਕੱਤਰ ਪੰਜਾਬ ਪ੍ਰਿਤਪਾਲ ਸਿੰਘ ਮਹਿਤੋਂ, ਜਿਲਾ ਮੀਤ ਪ੍ਰਧਾਨ ਸੱਜਣ ਸਿੰਘ, ਮਨਦੀਪ ਕੌਰ ਮੋਹਾਲੀ ਭਾਜਪਾ ਚ ਸ਼ਾਮਲ ਹੋਏ ਹਨ। ਪਾਰਟੀ ਚ ਸ਼ਾਮਲ ਹੋਣ ਤੇ ਭਾਜਪਾ ਪੰਜਾਬ ਦੇ ਪ੍ਰਦੇਸ਼ ਸਕੱਤਰ ਅਤੇ ਭਾਜਪਾ ਜਿਲਾ ਮੋਹਾਲੀ ਦੇ ਪ੍ਰਭਾਰੀ ਅਰਵਿੰਦ ਮਿੱਤਲ ਅਤੇ ਭਾਜਪਾ ਜਿਲ੍ਹਾ ਮੋਹਾਲੀ ਦੇ ਪ੍ਰਧਾਨ ਸੁਸ਼ੀਲ ਰਾਣਾ ਨੇ ਸਾਰੇ ਆਗੂਆਂ ਦਾ ਸੁਆਗਤ ਕੀਤਾ ਅਤੇ ਸਿਰੋਪੇ ਪਾਕੇ ਸਨਮਾਨ ਕੀਤਾ ਗਿਆ। ਇਸ ਮੌਕੇ ਮਿੱਤਲ ਨੇ ਆਖਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵਧੀਆ ਕੰਮ ਕਰ ਰਹੀ ਹੈ ।ਪ੍ਰਧਾਨ ਮੰਤਰੀ ਨੇ ਦੇਸ਼ ਹਿੱਤ ਚ ਜੋ ਆਖਿਆ ਹੈ ਉਹ ਪੁਰਾ ਕੀਤਾ ਹੈ। ਇਨ੍ਹਾਂ ਗੱਲਾਂ ਨੂੰ ਵੇਖਦਿਆਂ ਹੋਰਨਾਂ ਪਾਰਟੀਆਂ ਦੇ ਆਗੂਆਂ ਦਾ ਝੂਕਾਅ ਭਾਜਪਾ ਵੱਲ ਹੋਇਆ ਹੈ।ਸ਼ਾਮਲ ਹੋਏ ਆਗੂਆਂ ਨੇ ਭਾਜਪਾ ਆਗੂਆਂ ਨੂੰ ਭਰੋਸਾ ਦਿੱਤਾ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੂੰਚਾਉਣ ਲਈ ਕੰਮ ਕਰਨਗੇ। ਬਹੁਜਨ ਸਮਾਜ ਮੋਰਚਾ ਦੇ ਸਾਬਕਾ ਪ੍ਰਦੇਸ਼ ਜਨਰਲ ਸਕੱਤਰ ਪੰਜਾਬ ਸਰਦਾਰ ਪ੍ਰਿਤਪਾਲ ਸਿੰਘ ਮਹਿਤੋਂ, ਜਿਲ੍ਹਾ ਮੀਤ ਪ੍ਰਧਾਨ ਬਹੁਜਨ ਸਮਾਜ ਮੋਰਚਾ ਸੱਜਣ ਸਿੰਘ ਅਤੇ ਮਨਦੀਪ ਕੌਰ ਮੋਹਾਲੀ ਹੋਏ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ। ਇਸ ਮੌਕੇ ਪ੍ਰਦੇਸ਼ ਕਾਰਜਕਾਰਨੀ ਮੈਂਬਰ ਭਾਜਪਾ ਪੰਜਾਬ ਸੁਖਵਿੰਦਰ ਸਿੰਘ ਗੋਲਡੀ, ਜਿਲਾ ਜਨਰਲ ਸਕੱਤਰ ਭਾਜਪਾ ਮੋਹਾਲੀ ਏਕਤਾ ਨਾਗਪਾਲ, ਜਿਲ੍ਹਾ ਮੀਤ ਪ੍ਰਧਾਨ ਭਾਜਪਾ ਮੋਹਾਲੀ ਰਾਜੀਵ ਸ਼ਰਮਾ,ਜਿਲ੍ਹਾਂ ਸਕੱਤਰ ਪ੍ਰਵੇਸ਼ ਸ਼ਰਮਾ, ਮੰਡਲ ਪ੍ਰਧਾਨ ਖਰੜ ਪਵਨ ਕੁਮਾਰ ਮਨੌਚਾ, ਮੰਡਲ ਪ੍ਰਧਾਨ ਕੁਰਾਲੀ ਪਰਮਜੀਤ ਸਿੰਘ ਪੰਮਾ, ਸੀਨੀਅਰ ਆਗੂ ਭਾਜਪਾ ਐੱਸ ਸੀ ਮੋਰਚਾ ਪੰਜਾਬ ਜਸਵੀਰ ਸਿੰਘ ਮਹਿਤਾ, ਜਿਲ੍ਹਾ ਪ੍ਰਧਾਨ ਮਹਿਲਾ ਮੋਰਚਾ ਤਜਿੰਦਰ ਕੌਰ, ਜਿਲ੍ਹਾ ਪ੍ਰਧਾਨ ਕਿਸਾਨ ਮੋਰਚਾ ਪ੍ਰੀਤਕੰਵਲ ਸਿੰਘ ਸੈਣੀ, ਦੀਪਕ ਚੋਲਟਾ, ਪ੍ਰਤੀਕ ਭੰਡਾਰੀ, ਕੂਸ਼ ਰਾਣਾ ਆਦਿ ਹਾਜ਼ਰ ਸਨ।