Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਮਿਸ਼ਨ ਤੰਦਰੁਸਤ ਪੰਜਾਬ ਤਹਿਤ 2018-2020 ਦੌਰਾਨ 13 ਵਾਰ ਫਲਾਂ ਤੇ ਸਬਜ਼ੀ ਮੰਡੀਆਂ ਦੀ ਕੀਤੀ ਜਾਂਚ: ਕਾਹਨ ਸਿੰਘ ਪੰਨੂੰ

ਕੁੱਲ 1184.98 ਕੁਇੰਟਲ ਗੈਰ ਮਿਆਰੀ ਫਲ ਤੇ ਸਬਜ਼ੀਆਂ ਨਸ਼ਟ ਕਰਵਾਈਆਂ ਗਈਆਂ

Web Admin

Web Admin

5 Dariya News

ਚੰਡੀਗੜ੍ਹ , 26 Jun 2020

Last updated on: Jun 26, 2020, 00:00 IST

ਮਿਸ਼ਨ ਤੰਦਰੁਸਤ ਪੰਜਾਬ, ਸੂਬੇ ਦੇ ਲੋਕਾਂ ਦੀ ਨਰੋਈ ਸਿਹਤ ਨੂੰ ਯਕੀਨੀ ਬਣਾਉਣ ਲਈ ਸਾਲ 2018 ਵਿੱਚ ਸ਼ੁਰੂ ਕੀਤਾ ਗਿਆ ਸੀ। ਇਸੇ ਟੀਚੇ ਨੂੰ ਮੁੱਖ ਰੱਖਦਿਆਂ ਹੋਇਆਂ ਲੋਕਾਂ ਨੂੰ ਮਿਆਰੀ ਭੋਜਨ ਪਦਾਰਥ ਉਪਲਬਧ ਕਰਵਾਉਣੇ ਯਕੀਨੀ ਬਣਾਉਣ ਹਿੱਤ ਸਾਲ 2018 ਤੋਂ ਲੈ ਕੇ ਹੁਣ ਤੱਕ 13 ਵਾਰ ਸੂਬੇ ਭਰ ਵਿੱਚ ਫਲਾਂ ਅਤੇ ਸਬਜ਼ੀਆਂ ਦੀ ਚੈਕਿੰਗ ਕੀਤੀ ਗਈ ਹੈ ਅਤੇ ਕੁੱਲ 1184.98 ਕੁਇੰਟਲ ਗੈਰ ਮਿਆਰੀ ਫਲ ਅਤੇ ਸਬਜ਼ੀਆਂ ਨਸ਼ਟ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਮਿਸ਼ਨ ਤੰਦਰੁਸਤ ਪੰਜਾਬ ਦੇ ਮਿਸ਼ਨ ਡਾਇਰੈਕਟਰ ਸ੍ਰੀ ਕਾਹਨ ਸਿੰਘ ਪੰਨੂੰ ਨੇ ਬੀਤੀ ਸ਼ਾਮ ਫਲਾਂ ਤੇ ਸਬਜ਼ੀ ਮੰਡੀਆਂ ਦੀ ਕੀਤੀ ਅਚਨਚੇਤ ਚੈਕਿੰਗ ਮੌਕੇ ਦਿੱਤੀ। ਉਨ੍ਹਾਂ ਇਹ ਵੀ ਦੱਸਿਆ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਬਾਵਜੂਦ ਵੀ ਚੈਕਿੰਗ ਦੇ ਕੰਮ ਵਿੱਚ ਕੋਈ ਵੀ ਢਿੱਲ ਮੱਠ ਨਹੀਂ ਆਉਣ ਦਿੱਤੀ ਗਈ।ਦੱਸਣਯੋਗ ਹੈ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵੀਰਵਾਰ, 25 ਜੂਨ ਨੂੰ ਪੰਜਾਬ ਦੀਆਂ ਪ੍ਰਮੁੱਖ 72 ਫਲ ਅਤੇ ਸਬਜੀ ਮੰਡੀਆਂ ਦੀ ਡਵੀਜਨ ਪੱਧਰ, ਜਿਲ੍ਹਾ ਪੱਧਰ ਅਤੇ ਸਕੱਤਰ ਮਾਰਕਿਟ ਕਮੇਟੀ ਪੱਧਰ ਦੀਆਂ ਬਣਾਈਆਂ ਟੀਮਾਂ, ਜਿਸ ਵਿੱਚ ਸਿਹਤ ਵਿਭਾਗ ਅਤੇ ਬਾਗਵਾਨੀ ਵਿਭਾਗ ਦੇ ਅਧਿਕਾਰੀ ਵੀ ਸ਼ਾਮਲ ਸਨ, ਵੱਲੋਂ ਵੀਰਵਾਰ ਦੇਰ ਸ਼ਾਮ ਨੂੰ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਫਲ, ਸਬਜੀਆਂ ਦੀ ਅਣਵਿਗਿਆਨਕ ਤਰੀਕੇ ਨਾਲ ਪਕਾਉਣ, ਸੰਭਾਲ ਅਤੇ ਨਾ ਖਾਣਯੋਗ ਫਲ ਸਬਜੀਆਂ ਸਬੰਧੀ ਪੜਤਾਲ ਕੀਤੀ ਗਈ।ਇਸ ਤੋਂ ਇਲਾਵਾ ਮੰਡੀਆਂ ਵਿੱਚ ਪਲਾਸਟਿਕ ਦੇ ਲਿਫਾਫੇ ਫੜੇ ਗਏ ਜਿਨ੍ਹਾਂ ਨੂੰ ਮੌਕੇ 'ਤੇ ਜਬਤ ਕੀਤਾ ਗਿਆ। ਚੈਕਿੰਗ ਟੀਮਾਂ ਵੱਲੋਂ ਮੌਕੇ 'ਤੇ ਕਿਸਾਨਾਂ ਨੂੰ ਪਲਾਸਟਿਕ ਦੇ ਲਿਫਾਫੇ ਨਾ ਵਰਤਣ ਲਈ ਜਾਗਰੂਕ ਕੀਤਾ ਗਿਆ ਅਤੇ ਆੜਤੀਆਂ ਨੂੰ ਪਲਾਸਟਿਕ ਦੇ ਲਿਫਾਫੇ ਨਾ ਵਰਤਣ ਲਈ ਨੋਟਿਸ ਜਾਰੀ ਕੀਤੇ ਗਏ।ਪੜਤਾਲ ਦੌਰਾਨ 66.22 ਕੁਇੰਟਲ ਫਲ ਤੇ ਸਬਜੀਆਂ, ਜੋ ਕਿ ਖਾਣ ਯੋਗ  ਨਹੀਂ ਸਨ, ਨੂੰ ਮੌਕੇ 'ਤੇ ਨਸ਼ਟ ਕਰਵਾਇਆ ਗਿਆ। ਇਸ ਵਿੱਚ ਮੁੱਖ ਤੌਰ 'ਤੇ ਹੁਸ਼ਿਆਰਪੁਰ ਵਿਖੇ 1.52 ਕੁਇੰਟਲ ਅੰਬ,ਟਮਾਟਰ ਤੇ ਲੀਚੀ, ਗੜ੍ਹਸ਼ਕਰ ਵਿਖੇ 1.80 ਕੁਇੰਟਲ ਆਲੂ ਤੇ ਅੰਗੂਰ, ਰੂਪਨਗਰ ਵਿਖੇ 5.50 ਕੁਇੰਟਲ ਫਲ ਸਬਜੀਆਂ, ਸ੍ਰੀ ਆਨੰਦਪੁਰ ਸਾਹਿਬ ਵਿਖੇ 5.20 ਕੁਇੰਟਲ ਟਮਾਟਰ ਅੰਬ, ਲੁਧਿਆਣਾ ਵਿਖੇ 5.97 ਕੁਇੰਟਲ ਫਲ ਸਬਜੀਆਂ, ਜਗਰਾਓਂ ਵਿਖੇ 1.35 ਕੁਇੰਟਲ ਫਲ ਸਬਜੀਆਂ, ਬਟਾਲਾ ਵਿਖੇ 1.88 ਕੁਇੰਟਲ ਫਲ ਸਬਜੀਆਂ, ਪਠਾਨਕੋਟ ਵਿਖੇ 2.40 ਕੁਇੰਟਲ ਫਲ ਸਬਜੀਆਂ, ਗੁਰਦਾਸਪੁਰ ਵਿਖੇ 1.25 ਕੁਇੰਟਲ ਫਲ, ਰਾਜਪੁਰਾ ਵਿਖੇ 2.22 ਕੁਇੰਟਲ ਸਬਜੀਆਂ, ਪਟਿਆਲਾ ਵਿਖੇ 4.15 ਕੁਇੰਟਲ ਫਲ ਸਬਜੀਆਂ, ਪਾਤੜਾਂ ਵਿਖੇ 2.50 ਕੁਇੰਟਲ ਫਲ ਸਬਜੀਆਂ, ਨਾਭਾ ਵਿਖੇ 1.08 ਕੁਇੰਟਲ ਫਲ ਸਬਜੀਆਂ, ਸਮਾਣਾ ਵਿਖੇ 1.58 ਕੁਇੰਟਲ ਫਲ ਸਬਜੀਆਂ, ਬਰਨਾਲਾ ਵਿਖੇ 2.50 ਕੁਇੰਟਲ ਫਲ ਸਬਜੀਆਂ, ਸਰਹਿੰਦ ਵਿਖੇ 2.00 ਕੁਇੰਟਲ ਅੰਬ, ਬਠਿੰਡਾ ਵਿਖੇ 3.80 ਕੁਇੰਟਲ ਫਲ ਸਬਜੀਆਂ, ਫਰੀਦਕੋਟ ਵਿਖੇ 2.00 ਕੁਇੰਟਲ ਫਲ ਸਬਜੀਆਂ, ਮਾਨਸਾ ਵਿਖੇ 4.00 ਕੁਇੰਟਲ ਫਲ ਸਬਜੀਆਂ ਨੂੰ ਨਸ਼ਟ ਕਰਵਾਇਆ ਗਿਆ।ਇਸ ਤੋਂ ਇਲਾਵਾ ਬਠਿੰਡਾ ਫਰੂਟ ਮੰਡੀ ਬੰਦ ਸੀ। ਪ੍ਰੰਤੂ ਰੀਟੇਲ ਮੰਡੀ ਵਿੱਚ ਰੇਹੜੀ ਵਾਲਿਆਂ ਪਾਸੋਂ 3 ਕੁਇੰਟਲ ਅੰਬ ਆਣਵਿਗਿਆਨਕ ਤਰੀਕੇ (ਕੈਲਸੀਅਮ ਕਾਰਬਾਈਡ) ਨਾਲ ਪਕਾਏ ਗਏ ਸਨ। ਅੰਬ ਨਸ਼ਟ ਕਰਵਾਕੇ 2 ਰੇਹੜੀਆਂ ਕਬਜੇ ਵਿੱਚ ਕੀਤੀਆਂ ਗਈਆਂ।

 

Tags: Kahan Singh Pannu , Tandarust Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD