ਭਾਜਪਾ ਮਹਿਲਾ ਮੌਰਚਾ ਨੇ ਲਾਕਡਾਉਨ ਦੀ ਸ਼ੂਰੁਆਤੀ ਅਵਧਿ ਵਿਚ ਅਪਣੇ ਸਾਥੀ ਵਰਕਰਾਂ ਦੇ ਸਹਿਯੌਗ ਨਾਲ ਕਰੀਬ ਡੇਢ ਲੱਖ ਮਾਸਕ ਬਣਾਏ ਹਨ ਜਦਕਿ ਮੌਰਚੇ ਦਾ ਟੀਚਾ ਪੰਜ ਲੱਖ ਮਾਸਕ ਤਿਆਰ ਕਰਣਾ ਹੈ । ਇਸਦੀ ਜਾਣਕਾਰੀ ਸ਼ਨਿਵਾਰ ਨੂੰ ਮੌਰਚਾ ਦੀ ਪ੍ਰਧਾਨ ਅਤੇ ਕੋਂਸਲਰ ਸੁਨਿਤਾ ਧਵਨ ਨੇ ਭਾਜਪਾ ਪ੍ਰਦੇਸ਼ ਪਰਮੁਖ ਅਰੁਣ ਸੂਦ ਨੂੰ ਮੋਰਚਾ ਮੈਂਬਰਾਂ ਦੀ ਵਿਡਿੳ ਕਾਂਫਰੇਂਸਿੰਗ ਦੇ ਦੌਰਾਨ ਕੀਤੀ। ਕਾਂਫਰੇਂਸ ਕਾਰਡੀਨੇਟਰ ਦੀਪਕ ਮਲਹੋਤਰਾ ਵਲੋਂ ਆਯੋਜਤ ਕੀਤੀ ਗਈ ਕਾਂਫਰੇਂਸ ਵਿਚ ਧਵਨ ਨੇ ਦਸਿਆ ਕਿ ਮੋਰਚਾ ਮੈਂਬਰ ਦਿਨ ਰਾਤ ਮਾਸਕ ਬਣਾਉਣ ‘ਚ ਲਗੀ ਹੋਇਆ ਹਨ ਅਤੇ ਦਿਤਾ ਗਿਆ ਟੀਚਾ ਵੀ ਛੇਤੀ ਹੀ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਨੇ ਦਸਿਆ ਕਿ ਇਸਤੋਂ ਇਲਾਵਾ ਮੋਰਚਾ ਵਲੋਂ ਫੂਡ ਪੈਕੇਟਸ ਇਕੱਠਾ ਕਰਣ ਦੀ ਵੀ ਮੂਹਿਮ ਚਲਾਈ ਗਈ ਹੈ ਜਿਥੇ ਦਾਨੀ ਲੋਕਾਂ ਤੋਂ ਪੂਰਾ ਸਹਿਯੋਗ ਪ੍ਰਾਪਤ ਹੋ ਰਿਹਾ ਹੈ । ਉਨ੍ਹਾਂ ਨੇ ਕਿਹਾ ਕਿ ਉਹ ਰੋਜਾਨਾ ਕਰੀਬ 1000 ਪੈਕੇਟ ਫੂਡ ਇਕੱਠਾ ਕਰ ਬਸਤਿਆਂ ਅਤੇ ਕਲੋਨਿਆਂ ‘ਚ ਵੰਡ ਚੁਕਿਆਂ ਹਨ । ਲਾਕਡਾਉਨ ਦੇ ਦੌਰਾਨ ਪ੍ਰਭਾਵਤ ਹੋਇਆਂ ਕੰਮਵਾਲਿਆਂ ਅਤੇ ਬੇਰੋਜਗਾਰ ਹੋਏ ਉਨ੍ਹਾਂ ਦੇ ਪਤਿਆਂ ਨੂੰ ਫੋਰਨ ਰਾਹਤ ਪ੍ਰਦਾਨ ਕਰਵਾਉਣ ਦੇ ਲਈ ਪੂਰੇ ਪਰਿਵਾਰ ਨੂੰ ਤਿੰਨ ਮਹੀਨੇ ਤਕ ਅਡਾਪਟ ਕਰਣ ਦਾ ਵੀ ਇਕ ਪ੍ਰੋਗਰਾਮ ਚਲਾਇਆ ਗਿਆ ਹੈ । ਇਸ ਪ੍ਰੋਗਰਾਮ ਹੇਠ ਮੌਰਚਾ ਮੈਂਬਰ ਆਪ ਜਾਂ ਅਪਣੇ ਕਰੀਬੀ ਵਲੋਂ ਗਰੀਬ ਪਰਿਵਾਰਾਂ ਨੂੰ ਤਿੰਨ ਮਹੀਨੇ ਤਕ ਸਪਾਂਸਰ ਕਰ ਰਹੇ ਹਨ ।ਇਸ ਮੌਕੇ ਤੇ ਅਰੁਣ ਸੂਦ ਨੇ ਕਿਹਾ ਕਿ ਔਰਤਾਂ ਕਦੇ ਵੀ ਸੰਕਟ ਦੇ ਦੌਰ ਵਿਚ ਕਦੇ ਵੀ ਪਿੱਛੇ ਨਹੀ ਰਹੀ ਹੈ ਤੇ ਲਾਕਡਾੳੇਨ ਵਿਚ ਉੇਨ੍ਹਾਂ ਵਲੋਂ ਕੀਤੇ ਗਏ ਕੰਮ ਇਸ ਦਾ ਪ੍ਰਮਾਣ ਹੈ। ਉਨ੍ਹਾਂ ਨੇ ਦਸਿਆ ਕਿ ਇਹ ਬਣਾਏ ਗਏ ਮਾਸਕ ਪ੍ਰਾਥਮਿਕਤਾ ਦੇ ਅਧਾਰ ਤੇ ਕਾਲੋਨਿਆਂ ਵਿਚ ਵੰਡੇ ਜਾ ਹਰੇ ਹਨ।