Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਘਰਾਂ, ਦਫ਼ਤਰਾਂ ਤੇ ਹਸਪਤਾਲਾਂ ਵਿੱਚ ਏਅਰ ਕੰਡੀਸ਼ਨਰ ਦੀ ਵਰਤੋਂ ਮਾਹਿਰਾਂ ਦੀ ਸਲਾਹ ਅਨੁਸਾਰ ਕੀਤੀ ਜਾਵੇ: ਡਾ ਹਰੀ ਨਰਾਇਣ ਸਿੰਘ

Web Admin

Web Admin

5 Dariya News

ਸ੍ਰੀ ਮੁਕਤਸਰ ਸਾਹਿਬ , 06 May 2020

Last updated on: May 06, 2020, 00:00 IST

ਕੋਵਿਡ-19 ਦੇ ਮੱਦੇਨਜ਼ਰ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਡਾ ਹਰੀ ਨਰਾਇਣ ਸਿੰਘ ਨੇ ਦੱਸਿਆ ਕਿ ਪਿੱਛਲੇ ਕੁਝ ਹਫ਼ਤਿਆਂ ਤੋਂ ਗਰਮੀ ਦੇ ਮੌਸਮ ਦੀ ਸ਼ੁਰੂਆਤ ਹੋਣ ਦੇ ਚੱਲਦੇ ਏਅਰ ਕੰਡੀਸ਼ਨਰਾਂ  ਅਤੇ ਕੂਲਰਾਂ ਦਾ ਸੁਰੱਖਿਅਤ ਢੰਗ ਨਾਲ ਵਰਤੋਂ ਕਰਨ ਸੰਬੰਧੀ ਮਾਹਿਰਾਂ ਵੱਲੋਂ  ਕੁਝ  ਸੁਝਾਅ ਆਏ ਹਨ ਜਿਨ੍ਹਾਂ ਦੀ  ਪਾਲਣਾ ਕਰਨੀ ਸਾਡੀ ਜੁੰਮੇਵਾਰੀ ਬਣਦੀ ਹੈ। ਉਨ੍ਹਾਂ ਦੱਸਿਆ ਕਿ ਏਅਰ ਕੰਡੀਸ਼ਨਰ ਇੱਕ ਕਮਰੇ ਵਿਚਲੀ ਹਵਾ ਨੂੰ ਕਮਰੇ ਅੰਦਰ  ਘੁੰਮਾ ਕੇ (ਰੀ੍ਸਰਕੁਲੇਟ) ਦੁਬਾਰਾ ਠੰਡਾ ਕਰਨ ਦੇ ਨਿਯਮ ਤੇ ਕੰਮ ਕਰਦਾ ਹੈ ਅਤੇ ਮੌਜੂਦਾ ਕੋਵਿਡ-19 ਦੀ ਸਥਿਤੀ ਵਿੱਚ ਏਅਰ ਕੰਡੀਸ਼ਨਰ ਦੀ ਵੱਡੇ ਸਥਾਨਾਂ ਜਿਵੇਂ ਕਿ ਸ਼ਾਪਿੰਗ ਮਾਲ, ਦਫ਼ਤਰ, ਹਸਪਤਾਲ ਅਤੇ ਘਰਾਂ ਆਦਿ ਵਿੱਚ ਵਰਤੋਂ ਦੇ ਨਾਲ ਲੋਕਾਂ ਨੂੰ ਖ਼ਤਰਾ ਹੋ ਸਕਦਾ ਹੈ।ਉਨ੍ਹਾਂ ਦੱਸਿਆ ਕਿ ਇਸ ਦੇ ਚੱਲਦੇ ਸੂਬੇ ਵੱਲੋਂ ਅਜਿਹੀਆਂ ਸ਼ੰਕਾਵਾਂ ਨੂੰ ਦੂਰ ਕਰਨ ਲਈ ਏਅਰ ਕੰਡੀਸ਼ਨਰ ਅਤੇ ਕੂਲਰਾਂ ਦੀ ਵੱਖ-ਵੱਖ ਥਾਵਾਂ ’ਤੇ ਵਰਤੋਂ ਸੰਬੰਧੀ ਨਿਰਦੇਸ਼ ਜਾਰੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਵੱਖ ਵੱਖ ਥਾਵਾਂ ਤੇ ਏ.ਸੀ. ਦੀ ਵਰਤੋਂ ਕਰਨ ਸੰਬੰਧੀ ਜ਼ਰੂਰੀ ਸਲਾਹਾਂ ਦਿਸ਼ਾ ਨਿਰਦੇਸ਼ ਤਹਿਤ ਘਰੇਲੂ ਥਾਵਾਂ ਵਿੱਚ ਏਅਰ ਕੰਡੀਸ਼ਨਰ ਦੁਆਰਾ ਕਮਰੇ ਵਿੱਚ ਵਾਰ-ਵਾਰ ਘੁੰਮਣ ਵਾਲੀ ਹਵਾ ਵਿੱਚ ਬਾਹਰੀ ਤਾਜ਼ੀ ਹਵਾ ਦਾ ਮੇਲ ਜ਼ਰੂਰੀ ਹੈ, ਜਿਸ ਲਈ ਖਿੜਕੀ ਨੂੰ ਥੋੜਾ ਜਿਹਾ ਖੋਲ ਕੇ ਰੱਖਿਆ ਜਾ ਸਕਦਾ ਹੈ ਤਾਂ ਜੋ ਕੁਦਰਤੀ ਹਵਾ ਕਮਰੇ ਵਿੱਚ ਦਾਖਿਲ ਹੋ ਸਕੇ ਅਤੇ ਬੰਦ ਹਵਾ ਨੂੰ ਬਾਹਰ ਜਾਣ ਦਾ ਰਸਤਾ ਮਿਲ ਪਾਵੇ ਕਮਰੇ ਦਾ ਤਾਪਮਾਨ 24 ਤੋਂ 27 ਡਿਗਰੀ ਸੈਲਸੀਅਸ ਵਿੱਚ ਸੈੱਟ ਕੀਤਾ ਜਾਵੇ ਅਤੇ ਨਮੀਂ (ਹਿਊੂਮੀਡਿਟੀ)  ਨੂੰ 40 ਤੋਂ 70 ਪ੍ਰਤੀਸ਼ਤ ਵਿੱਚ ਰੱਖੀ ਜਾਵੇ ਏਅਰ ਕੰਡੀਸ਼ਨਰ ਦੀ ਸਮੇਂ-ਸਮੇਂ ਤੇ ਸਰਵਿਸ ਕਰਵਾਈ ਜਾਵੇ ਤਾਂ ਜੋ ਫਿਲਟਰ ਸਾਫ਼ ਰਹਿਣ ਜ਼ਿਆਦਾ ਲੋਕਾਂ ਵਾਲੇ ਕਮਰੇ ਵਿੱਚ ਹਵਾ ਬਾਹਰ ਕੱਢਣ ਵਾਲਾ ਪੱਖਾ (ਐਗਜ਼ਾਸਟਫੈਨ) ਲਗਾਇਆ ਜਾ ਸਕਦਾ ਹੈ, ਜਿਸ ਨਾਲ ਕਮਰੇ ਵਿੱਚ ਨੈਗੇਟਿਵ ਪ੍ਰੈਸ਼ਰ ਬਣੇ ਅਤੇ ਕਮਰੇ ਵਿੱਚ ਘੁੰਮ ਰਹੀ ਹਵਾ ਨੂੰ ਸਮੇ-੍ਸਮੇਂ ਤੇ ਬਾਹਰ ਕੱਢਿਆ ਜਾਵੇ।ਅਵੈਪੋਰੇਟਿਡ ਡਿਜ਼ਰਟ ਏਅਰ ਕੂਲਰ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਧੂੜ ਮਿੱਟੀ ਨੂੰ ਅੰਦਰ ਨਾ ਆਉਣ ਦਿੱਤਾ ਜਾਵੇ ਅਤੇ ਸਾਫ਼ ਸਫ਼ਾਈ (ਹਾਈਜੀਨ) ਰੱਖੀ ਜਾਵੇ ਅਵੈਪੋਰੇਟਿਵ ਕੂਲਰਾਂ ਦੇ ਟੈਂਕਾਂ ਨੂੰ ਸਾਫ਼ ਤੇ ਰੋਗਾਣੂ ਮੁਕਤ ਕਰਨਾ ਜ਼ਰੂਰੀ ਹੈ ਅਤੇ ਸਮੇ ਸਮੇਂ ਤੇ ਜਾਂ ਹਰ ਸ਼ੁੱਕਰਵਾਰ ਤਾਜ਼ਾ ਪਾਣੀ ਬਦਲਿਆ ਜਾਵੇ ਇਸ ਦੇ ਪਾਣੀ ਵਾਲੇੇ ਟੈਂਕ ਨੂੰ ਖਾਲੀ ਕਰਕੇ ਕਿਸੇ ਸਾਫ਼ ਕੱਪੜੇ, ਸਪੰਜ ਅਤੇ ਗਰਮ ਪਾਣੀ ਨਾਲ ਸਾਫ਼ (ਪੂੰਜਿਆ) ਕੀਤਾ ਜਾਵੇ ਤਾਂ ਜੋ ਪਿੱਛਲੀ ਸਫ਼ਾਈ ਦੇ ਸਮੇਂ ਤੋਂ ਬਾਅਦ ਜਮ੍ਹਾਂ ਹੋਈ ਗੰਦਗੀ ਨੂੰ ਸਾਫ਼ ਕੀਤਾ ਜਾ ਸਕੇ ਇਸ ਤੋਂ ਇਲਾਵਾ ਟੈਂਕ ਨੂੰ ਹਲਕੇ ਸਾਬਣ ਵਾਲੇ ਪਾਣੀ ਦਾ ਇਸਤੇਮਾਲ ਕਰਨ ਉਪਰੰਤ ਸਾਫ਼ ਤਾਜ਼ੇ ਪਾਣੀ ਨਾਲ ਧੋਇਆ ਜਾ ਸਕਦਾ ਹੈ ਸਹੀ ਵੈਂਟੀਲੇਸ਼ਨ ਲਈ ਅਵੈਪੋਰੇਟਿਵ ਕੂਲਰ ਵਿੱਚ ਬਾਹਰ ਦੀ ਤਾਜ਼ਾ ਹਵਾ ਆਉਣਾ ਜ਼ਰੂਰੀ ਹੈ।

ਡਾ ਹਰੀ ਨਰਾਇਣ ਸਿੰਘ  ਨੇ ਅੱਗੇ ਕਿਹਾ ਕਿ ਪੱਖਿਆਂ ਨੂੰ ਚਲਾਉਣ ਸਮੇਂ ਵੀ ਖਿੜਕੀਆਂ ਨੂੰ ਥੋੜਾ ਜਿਹਾ ਖੋਲ ਕੇ ਰੱਖਿਆ ਜਾਵੇ, ਜੇਕਰ ਨਜ਼ਦੀਕ ਹੀ ਕੋਈ ਐਗਜ਼ਾਸਟ ਫੈਨ ਲੱਗਿਆ ਹੈ ਤਾਂ ਉਸਨੂੰ ਚੱਲਦਾ ਰੱਖੋ ਤਾਂ ਜੋ ਹਵਾ ਦਾ ਬਿਹਤਰ ਵਹਾਅ ਹੋ ਸਕੇ ਉਨ੍ਹਾਂ ਕਿਹਾ ਕਿ ਵਪਾਰਿਕ (ਕਮਰਸ਼ੀਅਲ) ਤੇ ਉਦਯੋਗਿਕ (ਇੰਡਸਟਰੀਅਲ) ਥਾਵਾਂ ਵਿਖੇ ਹਵਾ ਵਿੱਚ ਫ਼ੈਲਾਅ ਨੂੰ ਘੱਟੋ ਘੱਟ ਰੱਖਣ ਲਈ ਜ਼ਰੂਰੀ ਹੈ ਕਿ ਅੰਦਰੂਨੀ ਵਾਤਾਵਰਣ ਵਿੱਚ ਵੱਧ ਤੋਂ ਵੱਧ ਬਾਹਰੀ ਹਵਾ ਆਏ ਸਿਰਫ਼ ਖਿੜਕੀਆਂ ਖੋਲਣ ਦੀ ਜਗ੍ਹਾ ’ਤੇ ਜੇਕਰ ਵੈਂਟੀਲੇਸ਼ਨ ਵਾਲਾ ਮਕੈਨੀਕਲ ਵੈਂਟੀਲੇਸ਼ਨ ਸਿਸਟਮਜ਼ ਅਤੇ ਏਅਰ ਕੰਡੀਸ਼ਨਿੰਗ ਸਿਸਟਮਜ਼ ਹੋਵੇ ਤਾਂ ਜ਼ਿਆਦਾ ਬਿਹਤਰ ਤਰੀਕੇ ਨਾਲ ਬਾਹਰੀ ਹਵਾ ਨੂੰ ਫਿਲਟਰ ਕਰਕੇ ਅੰਦਰੂਨੀ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਲਿਆਇਆ ਜਾ ਸਕਦਾ ਹੈ ਜੇਕਰ ਤਾਜ਼ੀ ਹਵਾ ਉਪਲਬੱਧ ਨਾ ਹੋ ਰਹੀ ਹੋਵੇ ਤਾਂ ਇਹ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਤਾਜ਼ੀ ਹਵਾ ਲਈ ਸੈਂਟਰਲ ਇਨਲਾਈਨ ਫੈਨ ਫਿਲਟਰ ਯੂਨਿਟ ਨਾਲ ਇੱਕ ਏਅਰ ਡਕਟ (ਹਵਾ ਵਾਲੀ ਪਾਈਪ) ਜੋੜ ਦਿੱਤੀ ਜਾਵੇ ਅਤੇ ਜੇਕਰ ਮਲਟੀਪਲ ਕੈਸੇਟ ਜਾਂ ਮਲਟੀਪਲ ਹਾਈ ਵਾਲ ਯੂਨਿਟ ਹੋਣ ਤਾਂ ਤਾਜ਼ੀ ਹਵਾ ਨੂੰ ਗਰਿਲਾਂ ਰਾਹੀਂ ਅੰਦਰੂਨੀ ਖੇਤਰ ਵਿੱਚ ਜਾਂ ਉਸਦੇ ਨਜ਼ਦੀਕ ਪਹੁੰਚਾਇਆ ਜਾ ਸਕਦਾ ਹੈ ਜਿਹੜੀਆਂ ਇਮਾਰਤਾਂ ਵਿੱਚ ਮਕੈਨੀਕਲ ਵੈਂਟੀਲੇਸ਼ਨ ਸਿਸਟਮ ਨਹੀਂ ਹੈ ਉਨਾਂ ਵਿੱਚ ਖੁੱਲਣ ਵਾਲੀਆਂ ਖਿੜਕੀਆਂ ਦਾ ਉਪਯੋਗ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।ਉਨ੍ਹਾਂ ਕਿਹਾ ਕਿ ਸਿਹਤ ਸੰਸਥਾਵਾਂ ਵਿੱਚ ਖ਼ਾਸ ਤੌਰ ਤੇ ਕੋਵਿਡ-19 ਵਾਰਡਾਂ ਜਾਂ ਆਈਸੋਲੇਸ਼ਨ ਸੈਂਟਰਾਂ ਵਿੱਚ ਸੰਕਰਮਣ ਫ਼ੈਲਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ ਇਸ ਲਈ ਸਲਾਹ ਦਿੱਤੀ ਜਾਂਦੀ ਹੈ ਕਿ ਇਨਾਂ ਖੇਤਰਾਂ ਵਿੱਚ ਬਾਕੀ ਸਾਰੇ ਹਸਪਤਾਲ ਜਾਂ ਬਿਲਡਿੰਗ ਨਾਲੋਂ ਏਅਰ ਕੰਡੀਸ਼ਨਿੰਗ ਸਿਸਟਮ ਵੱਖਰਾ ਹੋਵੇ ਤਾਂ ਜੋ ਸੰਭਾਵਿਤ ਸੰਕ੍ਰਮਿਤ ਹਵਾ ਜਾਂ ਛਿੱਟਿਆਂ ਨੂੰ ਫੈਲਣ ਤੋਂ ਰੋਕਿਆ ਜਾ ਸਕੇ ਉਹ ਕੁਝ ਥਾਵਾਂ ਜਿਥੇ ਵੱਖਰੀ ਏਅਰ ਕੰਡੀਸ਼ਨਿੰਗ ਨਹੀਂ ਕੀਤੀ ਜਾ ਸਕਦੀ  ਉਥੇ ਇਕੱਠੀ ਹੋਈ ਬਾਹਰ ਜਾਣ ਵਾਲੀ ਹਵਾ ਵਿੱਚ ਸੰਕ੍ਰਮਿਤ ਰੋਗਾਣੂ ਹੋਣ ਦੀ ਸੰਭਾਵਨਾ ਰਹਿੰਦੀ ਹੈ ਅਤੇ ਇਸ ਲਈ ਉਪਯੁਕਤ ਤਕਨੀਕ ਦੀ ਵਰਤੋਂ ਕਰਕੇ ਸੰਕ੍ਰਮਣ ਨੂੰ ਫੈਲਣ ਦੇ ਖ਼ਤਰੇ ਤੋਂ ਬਚਾਅ ਕੀਤਾ ਜਾ ਸਕਦਾ ਹੈ ਕੋਵਿਡ-19 ਪ੍ਰਭਾਵਿਤ ਮਰੀਜ ਦੇ ਕਮਰੇ ਦੀ ਐਗਜ਼ਾਸਟ ਹਵਾ ਦਾ ਟਰੀਟਮੈਂਟ, ਹੈਪਾ੍ਫਿਲਟਰੇਸ਼ਨ ਜਾਂ ਕੈਮੀਕਲ ਡਿਸਇਨਫੈਕਸ਼ਨ ਨਾਲ ਕੀਤਾ ਜਾ ਸਕਦਾ ਹੈ, ਹਵਾ ਦੀ ਬਬਲਿੰਗ ਕਰਨ ਲਈ ਗੈਰ ਧਾਤੂ ਮਟੀਰੀਅਲ ਵਾਲੇ ਡਿਫਿਊਜ਼ਡ ਏਅਰ ਏਰੀਏਟਰ ਟੈਂਕ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ, ਜਿਸ ਵਿੱਚ 1 ਪ੍ਰਤੀਸ਼ਤ ਸੋਡੀਅਮ ਹਾਈਪੋਕਲੋਰਾਈਟ ਸੋਲਿਊਸ਼ਨਸ ਦੀ ਵਰਤੋਂ ਕੀਤੀ ਜਾਵੇ। ਡਾ ਸਿੰਘ ਨੇ ਦੱਸਿਆ ਕਿ ਐਗਜ਼ਾਸਟ ਸਿਸਟਮ ਵਿੱਚ ਐਕਟਿਵ ਵਾਇਰਲ ਪਾਰਟੀਕਲ ਮੌਜੂਦ ਹੋਣ ਦੀ ਸੰਭਾਵਨਾ ਦੇ ਚੱਲਦੇ ਇਹ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਐਗਜ਼ਾਸਟ ਸਿਸਟਮ ਦੀ ਮੈਂਟੀਨੈਂਸ ਦੇ ਸਮੇਂ ਉਪਯੁਕਤ ਨਿੱਜੀ ਅਤੇ ਵਾਤਾਵਰਣ ਸੁਰੱਖਿਆ ਨਿਯਮਾਵਲੀ ਦੀ ਪਾਲਣਾ ਕੀਤੀ ਜਾਵੇ ਕੋਵਿਡ-19 ਦੇ ਕਣਾਂ ਤੋਂ ਬਚਾਅ ਲਈ ਸੀਮਿਤ ਸਰੋਤਾਂ ਵਾਲੇ ਸਥਾਨਾਂ ਤੇ ਆਈਸੋਲੇਸ਼ਨ ਲਈ ਕੁਝ ਅਸਥਾਈ ਦੀਵਾਰਾਂ ਬਣਾ ਕੇ ਸੁਰੱਖਿਆ ਪ੍ਰਦਾਨ ਕੀਤੀ ਜਾ ਸਕਦੀ ਹੈ ਇਹ ਅਸਥਾਈ ਢਾਂਚੇ ਵਾਲੇ ਟੈਂਟ ਜਾਂ ਕਿਊਬੀਕਲ (ਪਲਾਸਟਿਕ ਜਾਂ ਧਾਤੂ) ਨੂੰ ਪਲਾਸਟਿਕ ਸ਼ੀਟ ਜਾਂ ਕੈਨਵਸ ਕਵਰ ਦਾ ਇਸਤੇਮਾਲ ਕਰਕੇ ਬਣਾਇਆ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਏਕਾਂਤਵਾਸ ਕੇਂਦਰ ਹਵਾਦਾਰ ਹੋਣੇ ਚਾਹੀਦੇ ਹਨ ਅਤੇ ਨੈਗੇਟਿਵ ਜਾਂ ਨਿਉਟ੍ਰਲ ਪ੍ਰੈਸ਼ਰ ਤੇ ਮੈਂਟੇਨ ਹੋਣੇ ਚਾਹੀਦੇ ਹਨ ਜਦੋਂ ਮਕੈਨੀਕਲ ਵੈਂਟੀਲੇਸ਼ਨ ਦੀ ਵਰਤੋਂ ਕੀਤੀ ਜਾਵੇ ਤਾਂ ਇੱਕ ਵਾਰ ਵਰਤੋਂ ਵਾਲਾ ਹੋਣਾ ਚਾਹੀਦਾ ਹੈ, ਜੋ ਕਿ ਸਾਫ਼ ਤੋਂ ਗੰਦੀ (ਮਰੀਜਾਂ ਵੱਲ ਸਾਫ਼ ਅਤੇ ਐਗਜ਼ਾਸਟ ਵੱਲ ਗੰਦੀ) ਹਵਾ ਲੈ ਜਾਣ ਦੇ ਵਹਾਅ ਦੇ ਤਰੀਕੇ ਅਨੁਸਾਰ ਕੰਮ ਵਿੱਚ ਲਿਆਂਦਾ ਜਾਵੇ।ਯੂਨਿਟਾਂ ਦਾ ਬਚਾਅ ਮੈਨੂਫੈਕਚਰਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਕੀਤੀ ਜਾਵੇ ਜਿਸ ਵਿੱਚ ਡਿਸਇਨਫੈਕਸ਼ਨ ਅਤੇ ਸਫ਼ਾਈ ਦਾ ਹਦਾਇਤਾਂ ਅਨੁਸਾਰ ਧਿਆਨ ਰੱਖਿਆ ਜਾਵੇ।

 

Tags: Civil Surgeon Sri Mukatsar Sahib , Coronavirus

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD