ਵਿਧਾਨ ਸਭਾ ਹਲਕਾ ਖਰੜ ਵਿੱਚ ਹਲਕੇ ਦੇ ਕੋਰੋਨਾ ਯੋਧੇ ਜੋ ਕੇ ਫਰੰਟ ਲਾਇਨ ਤੇ ਹਰ ਸਮੇਂ ਜਨਤਾ ਦੀ ਸੇਵਾ ਚ ਲੱਗੇ ਹੋਏ ਹਨ ਅਤੇ ਇਸ ਮਹਾਂਮਾਰੀ ਖਿਲਾਫ ਲੜਾਈ ਚ ਅਹਿਮ ਯੋਗਦਾਨ ਪਾ ਰਹੇ ਨੇ ,ਉਨ੍ਹਾਂ ਨੂੰ ਸਨਮਾਨਿਤ ਕਰਨ ਦੀ ਮੁਹਿੰਮ ਪੰਜਾਬ ਕਾਂਗਰਸ ਦੇ ਪ੍ਰਧਾਨ ਵਰਿੰਦਰ ਸਿੰਘ ਢਿੱਲੋਂ ਜੀ ਦੀ ਅਗਵਾਈ ਹੇਠ ਵਿੱਢੀ ਗਈ । ਇਸ ਮੁਹਿੰਮ ਤਹਿਤ ਅੱਜ ਯੂਥ ਕਾਂਗਰਸ ਹਲਕਾ ਖਰੜ ਦੇ ਪ੍ਧਾਨ ਰਾਜਵੀਰ ਸਿੰਘ ਰਾਜੀ ਨੇ ਵਿਧਾਨ ਸਭਾ ਹਲਕਾ ਖਰੜ ਦੀ ਸਮੁੱਚੀ ਟੀਮ ਨਾਲ ਪੁਰੇ ਹਲਕੇ ਦਾ ਦੋਰਾ ਕੀਤਾ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹੋਂਸਲਾ ਅਫ਼ਜ਼ਾਈ, ਸਨਮਾਨ ਕੀਤਾ ਗਿਆ। ਇਸ ਦੋਰਾਨ ਸਤਿਕਾਰਯੋਗ ਸਾਥੀ ਰਵੀ ਬੜੈਚ ਪੰਜਾਬ ਯੂਥ ਕਾਂਗਰਸ ਸਕੱਤਰ, ਵਾਇਸ ਪ੍ਰਧਾਨ ਜ਼ਿਲ੍ਹਾ ਮੋਹਾਲੀ ਸਤੀਸ਼ ਕੁਮਾਰ, ਵਾਇਸ ਪ੍ਰਧਾਨ ਜ਼ਿਲ੍ਹਾ ਮੋਹਾਲੀ ਲਾਡੀ ਚੱਕਲ, ਕੁਰਾਲੀ ਸਿਟੀ ਪ੍ਰਧਾਨ ਰਮਾਕਾਂਤ ਕਾਲੀਆਂ, ਸਕੱਤਰ ਯੂਥ ਕਾਂਗਰਸ ਜ਼ਿਲ੍ਹਾ ਮੋਹਾਲੀ ਕਮਲਜੀਤ ਅਰੋੜਾ, ਸੀਨੀਅਰ ਯੂਥ ਕਾਂਗਰਸੀ ਆਗੂ ਮਨਬੀਰ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਗੁਰਵਿੰਦਰ ਸਿੰਘ ਜਨਰਲ ਸਕੱਤਰ ਹਲਕਾ ਖਰੜ,ਸੀਨੀਅਰ ਕਾਂਗਰਸੀ ਆਗੂ ਦੀਪਕ ਵਰਮਾ, ਹਰਸ਼ ਅਰੋੜਾ ਆਦਿ ਮੌਜੂਦ ਸਨ। ਵਿਸ਼ਵ ਵਿਆਪੀ ਕੋਰੋਨਾ ਜੰਗ ਦੇ ਯੋਧਿਆ ਨੂੰ ਸਨਮਾਨਿਤ ਕਰਨ ਤਹਿਤ ਵਿਧਾਨ ਸਭਾ ਹਲਕਾ ਦੀ ਸਮੁੱਚੀ ਯੂਥ ਕਾਂਗਰਸ ਦੀ ਟੀਮ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ S.D.M ਖਰੜ ਸ੍ਰੀ ਹਿਮਾਂਸ਼ੂ ਜੈਨ D.S.P ਖਰੜ ਸਰਦਾਰ ਪਾਲ ਸਿੰਘ S.H.O ਸਰਦਾਰ ਭਗਵੰਤ ਸਿੰਘ ਅਤੇ ਤਹਿਸੀਲਦਾਰ ਸਾਬ ਖਰੜ ਸਰਦਾਰ ਮਨਦੀਪ ਸਿੰਘ ਢਿੱਲੋਂ , ਸਰਦਾਰ ਗੁਰਮਿੰਦਰ ਸਿੰਘ ,ਨੈਬ ਤਹਿਸੀਲਦਾਰ ਮਾਜਰੀ ਜਸਕਰਨ ਸਿੰਘ ਬਰਾੜ, D.S.P ਗੁਰਵਿੰਦਰ ਸਿੰਘ ਮੁਲਾਂਪੁਰ,D.S.P ਰੁਪਿੰਦਰ ਕੌਰ ਸੋਹੀ ਨੋਡਲ ਅਫ਼ਸਰ ਖਰੜ, S.H.O ਹਰਮਨਦੀਪ ਸਿੰਘ ਚੀਮਾ ਮੁਲਾਂਪੁਰ,S.H.O ਮਾਜਰੀ ਹਿੰਮਤ ਸਿੰਘ ,S.H.O ਅਸ਼ੋਕ ਕੁਮਾਰ ਨਵਾ ਗਰੋ ਅਤੇ ਚੋਂਕੀ ਇੰਚਾਰਜ ਮਜਾਤ ਇਕਬਾਲ ਮੋਹੰਮਦ ਜੀ ਨੂੰ ਸਰੋਪੇ ਭੇਂਟ ਕੀਤੇ ਗਏ। ਇਸ ਦੌਰਾਨ ਉਹਨਾਂ ਵੱਲੋਂ ਦਿਨ ਰਾਤ ਕੀਤੀਆਂ ਜਾ ਰਹੀਆਂ ਅਣਥੱਕ ਕੋਸ਼ਿਸ਼ਾਂ ਲਈ ਉਹਨਾਂ ਦਾ ਧੰਨਵਾਦ ਵੀ ਕੀਤਾ ।