Sunday, 26 July 2026

 

 

ਖ਼ਾਸ ਖਬਰਾਂ ਪਦਮ ਸ੍ਰੀ ਜਤਿੰਦਰ ਸਿੰਘ ਸ਼ੰਟੀ ਨੇ ‘ਓਪਨ ਹੀਅਰਿੰਗ ਕੈਂਪਾਂ’ ਦੀ ਕੀਤੀ ਪ੍ਰਧਾਨਗੀ ਗੌਰਮਿੰਟ ਕਾਲਜ ਆਫ਼ ਐਜੂਕੇਸ਼ਨ ਵੱਲੋਂ "ਦੀ ਇੰਕਲੂਸਿਵ ਕਲਾਸਰੂਮ: ਬ੍ਰਿਜਿੰਗ ਗੈਪਸ ਵਿਦ ਆਡੀਓ-ਵੀਡੀਓ ਸਟ੍ਰੈਟਜੀਜ਼" ਵਿਸ਼ੇ 'ਤੇ ਤਿੰਨ-ਰੋਜ਼ਾ ਵਰਕਸ਼ਾਪ ਦਾ ਆਯੋਜਨ ਪੰਜਾਬ ਸਰਕਾਰ ਨੇ ਰਾਜਪਾਲ ਨੂੰ ਆਊਟਸੋਰਸਡ ਕਰਮਚਾਰੀ ਆਰਡੀਨੈਂਸ ਨੂੰ ਮਨਜ਼ੂਰੀ ਦੇਣ ਦੀ ਅਪੀਲ ਕੀਤੀ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਤਾਲਮੇਲ ਨਾਲ ਗੈਂਗਸਟਰ ਜੋਬਨਜੀਤ ਬਿੱਲਾ ਨੂੰ ਇੰਡੋਨੇਸ਼ੀਆ ਤੋਂ ਲਿਆਂਦਾ ਭਾਰਤ ਪਟਿਆਲਾ ਦੇ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ : ਅਜੀਤਪਾਲ ਸਿੰਘ ਕੋਹਲੀ ਸ਼੍ਰੀ ਗੁਰੂ ਰਵਿਦਾਸ ਸਮਰਸਤਾ ਸੰਕਲਪ ਅਭਿਆਨ 'ਤੇ ਭਾਜਪਾ ਚੰਡੀਗੜ੍ਹ ਦੀ ਸੂਬਾ ਪੱਧਰੀ ਵਰਕਸ਼ਾਪ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਵੱਲੋਂ ਅਨਾਜ ਮੰਡੀ ਸਰਦੂਲਗੜ੍ਹ ਵਿਖੇ 3.20 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਸਫ਼ਾਈ ਕਰਮਚਾਰੀਆਂ ਨਾਲ ਦੁਰਵਿਵਹਾਰ ਬਰਦਾਸ਼ਤ ਨਹੀਂ : ਚੇਅਰਮੈਨ ਚੰਦਨ ਕੁਮਾਰ ਗਰੇਵਾਲ ਸਿੱਖਿਆ ਦੇ ਖੇਤਰ 'ਚ ਪੰਜਾਬ ਸਰਕਾਰ ਦੀਆਂ ਪਹਿਲਕਦਮੀਆਂ ਵਿਦਿਆਰਥੀਆਂ ਦੇ ਭਵਿੱਖ ਨੂੰ ਕਰਨਗੀਆਂ ਹੋਰ ਮਜ਼ਬੂਤ : ਬ੍ਰਮ ਸ਼ੰਕਰ ਜਿੰਪਾ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਖਾਨਪੁਰ ਥਿਆੜਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਸ਼ਰਧਾਲੂਆਂ ਦੀ ਬੱਸ ਰਵਾਨਾ ਪੰਜਾਬ ਸਰਕਾਰ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ : ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਗੁਰਮੀਤ ਸਿੰਘ ਖੁੱਡੀਆ ਨੇ ਆਮ ਆਦਮੀ ਕਲੀਨਿਕ ਦਾ ਕੀਤਾ ਉਦਘਾਟਨ ਡਾ. ਬਲਜੀਤ ਕੌਰ ਨੇ ਮਲੋਟ ਵਿਖੇ ਤਿੰਨ ਆਮ ਆਦਮੀ ਕਲੀਨਿਕਾਂ ਦਾ ਕੀਤਾ ਉਦਘਾਟਨ ਰਵਿੰਦਰ ਸਿੰਘ ਖੇੜਾ ਵੱਲੋਂ ਖਰੜ ਦੇ ਵਿਕਾਸ ਕਾਰਜਾਂ ਵਿੱਚ ਵੱਡੇ ਪੱਧਰ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਵੱਲੋਂ ਸਰਦੂਲਗੜ੍ਹ ਵਿਖੇ ਨਵੇਂ ਆਮ ਆਦਮੀ ਕਲੀਨਿਕ ਦਾ ਉਦਘਾਟਨ ਫੌਜੀ ਵੀਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਕੁਰਬਾਨੀ ਦੇ ਜਜ਼ਬੇ ਦਾ ਮੁੱਲ ਕੋਈ ਨਹੀਂ ਦੇ ਸਕਦਾ : ਕੁਲਤਾਰ ਸਿੰਘ ਸੰਧਵਾਂ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਗੁਰੂਗ੍ਰਾਮ ਵਿੱਚ ਜ਼ਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਹੋਈ, 15 ਵਿੱਚੋਂ 13 ਮਾਮਲਿਆਂ ਦਾ ਮੌਕੇ ਉੱਤੇ ਕੀਤਾ ਹੱਲ ਨੌਜਵਾਨਾਂ ਦੇ ਨਾਂ 'ਤੇ ਕਾਂਗਰਸ ਵੱਲੋਂ ਰਾਜਨੀਤੀ ਕਰਨਾ ਮੰਦਭਾਗਾ, ਉਨ੍ਹਾਂ ਦੇ ਭਵਿੱਖ ਨਾਲ ਖਿਲਵਾੜ ਬਰਦਾਸ਼ਤ ਨਹੀਂ : ਨਾਇਬ ਸਿੰਘ ਸੈਣੀ ਸੂਬਾ ਸਰਕਾਰ ਦਾ ਉਦੇਸ਼ ਹਰ ਨਾਗਰਿਕ ਨੂੰ ਸਮੇਂ ਸਿਰ ਅਤੇ ਵਧੀਆ ਸਿਹਤ ਸੇਵਾਵਾਂ ਉਪਲੱਬਧ ਕਰਵਾਉਣਾ ਹੈ : ਸ਼ਿਆਮ ਸਿੰਘ ਰਾਣਾ ਸੂਬੇ ਨੂੰ ਮਿਲੇ 100 ਹੋਰ ਆਮ ਆਦਮੀ ਕਲੀਨਿਕ, ਕੁੱਲ ਗਿਣਤੀ 1,090 'ਤੇ ਪੁੱਜੀ : ਡਾ. ਬਲਬੀਰ ਸਿੰਘ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵੱਲੋਂ ਬਲਾਕ ਸੀਤੋ ਗੁਨੋ ਦੇ ਪਿੰਡ ਖੁਈਖੇੜਾ ਰੁਕਨਪੁਰਾ ਵਿਖੇ ਆਮ ਆਦਮੀ ਕਲੀਨਕ ਦਾ ਉਦਘਾਟਨ

 

ਪੰਜਾਬ ਸਰਕਾਰ ਵਲੋਂ ਗੋਬਿੰਦਗੜ੍ਹ ਕਿਲ੍ਹੇ ਦੀ ਸੁੰਦਰਤਾ ਵਧਾਉਣ ਲਈ ਖਰਚੇ ਜਾਣਗੇ 12.84 ਕਰੋੜ: ਫਿਲੌਰ

8.24 ਕਰੋੜ ਰੁਪਏ ਦੀ ਲਾਗਤ ਨਾਲ ਬਣੇਗੀ ਦਿਲਖਿੱਚਵੀ ਲੈਂਡਸਕੇਪਿੰਗ,ਯਾਤਰੀਆਂ ਦੀ ਖਿੱਚ ਲਈ 4.60 ਕਰੋੜ ਰੁਪਏ ਖਰਚੇ ਜਾਣਗੇ ਮਾਨੂਮੈਂਟ ਲਾਈਟਿੰਗ ਲਈ

ਸਰਵਨ ਸਿੰਘ ਫਿਲੌਰ

Web Admin

Web Admin

5 ਦਰਿਆ ਨਿਊਜ਼

ਚੰਡੀਗੜ੍ਹ , 18 Dec 2013

Last updated on: Dec 18, 2013, 00:00 IST

ਪੰਜਾਬ ਸਰਕਾਰ ਵਲੋਂ ਸੁਬੇ ਵਿਚਲੀਆਂ ਵਿਰਾਸਤੀ ਇਮਾਰਤਾਂ ਦੀ ਸਾਂਭ ਸੰਭਾਲ ਲਈ ਕਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ।ਇਨ੍ਹਾਂ ਦੇ ਚਲਦਿਆਂ ਪੰਜਾਬ ਹੈਰੀਟੇਜ ਅਤੇ ਟੂਰੀਜਮ ਪ੍ਰਮੋਸ਼ਨ ਬੋਰਡ ਵਲੋਂ ਅੰਮ੍ਰਿਤਸਰ ਦੇ ਗੋਬਿੰਦਗੜ੍ਹ ਕਿਲੇ ਦੀ ਸਾਂਭ ਸੰਭਾਲ ਅਤੇ ਯਾਤਰੀਆਂ ਦੀ ਖਿੱਚ ਲਈ 12.84 ਕਰੋੜ ਰੁਪਏ ਖਰਚੇ ਜਾ ਰਹੇ ਹਨ।ਇ ਪ੍ਰੋਜੈਕਟ ਦੇ ਅਧੀਨ ਗੋਬਿੰਦਗੜ੍ਹ ਕਿਲ੍ਹੇ ਵਿਖੇ ਲੈਂਡਸਕੇਪਿੰਗ ਅਤੇ ਮਾਨੂਮੈਂਟ ਲਾਈਟਿੰਗ ਕੀਤੀ ਜਾਵੇਗੀ।ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆ ਦੇ ਮੰਤਰੀ ਸ. ਸਰਵਨ ਸਿੰਘ ਫਿਲੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੋਬਿੰਦਗੜ੍ਹ ਕਿਲੇ ਨੂੰ ਯਾਤਰੀਆਂ ਲਈ ਦਿਲਖਿਚਵਾਂ ਬਣਾਉਣ ਲਈ 8.24 ਕਰੋੜ ਰੁਪਏ ਦੇ ਲੈਂਡਸਕੇਪਿੰਗ ਪ੍ਰੋਜੈਕਟ ਕਿਲ੍ਹੇ ਦੀ ਬਾਹਰੀ ਦਿੱਖ ਨੂੰ ਕਲਾਤਮਿਕ ਬਣਾਇਆ ਜਾਵੇਗਾ।ਫਿਲੌਰ ਨੇ ਕਿਹਾ ਕਿ ਲੈਂਡਸਕੇਪਿੰਗ ਕਿਲ੍ਹੇ ਦੇ ਮੁੱਖ ਸੜਕ ਤੋਂ ਕਿਲ੍ਹੇ ਦੇ ਬਾਹਰੀ ਲਾਂਘੇ ਤੱਕ ਕੀਤੀ ਜਾਵੇਗੀ। ਇਸ ਦੀ ਸਜਾਵਟ ਲਈ ਖਾਸ ਕਿਸਮ ਦੇ ਬੂਟੇ ਲਾਏ ਜਾਣਗੇ।ਜਿਸ ਵਿਚ ਫੁੱਲਾਂ ਅਤੇ ਬਿਨਾਂ ਫੁੱਲਾਂ ਦੋਵਾਂ ਕਿਸਮਾਂ ਸ਼ਾਮਿਲ ਹੋਣਗੀਆਂ ਜੋ ਗੱਡੀਆਂ ਅਤੇ ਪੈਦਲ ਰਾਸਤੇ ਦਰਸਾਉਣਗੀਆਂ।ਮੰਤਰੀ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਤਹਿਤ ਮੋਟ ਏਰੀਏ ਨੂੰ ਯਾਤਰੀਆਂ ਅਕ੍ਰਸ਼ਿਤ ਕਰਨ ਲਈ ਇੱਥੇ ਇਤਿਹਾਸਕ ਵਾਟਰ ਚੈਨਲ ਅਤੇ ਟਨਲ, ਕਿਲ੍ਹੇ ਦੀਆਂ ਦਿਵਾਰਾਂ ਆਦਿ ਨੂੰ ਸੰਵਾਰਿਆ ਜਾਵੇਗਾ ਤਾਂ ਜੋ  ਸਿੱਖ ਇਤਿਹਾਸ ਦੇ ਨਾਲ ਜੁੜੇ ਹੋਏ ਇਸ ਕਿਲ੍ਹੇ ਨੂੰ ਯਾਤਰੀਆਂ ਲਈ ਇੱਕ ਨਮੂੰਨੇ ਦੇ ਤੌਰ ਤੇ ਪੇਸ਼ ਕੀਤਾ ਜਾ ਸਕੇ।ਉਨ੍ਹਾਂ ਦੱਸਿਆ ਕਿ ਲੈਂਡਸਕੇਪ ਲਈ ਲਾਲ ਪੱਥਰ, ਵਿਸੇਸ਼ ਬੂਟੇ ਅਤੇ ਦਰੱਖਤ ਲਾਏ ਜਾਣਗੇ।ਸ. ਫਿਲੌਰ ਨੇ ਦੱਸਿਆ ਕਿ ਕਿਲ੍ਹੇ ਦੇ ਅੰਦਰਲੀਆਂ ਇਮਾਰਤਾਂ ਤੋਸ਼ਖਾਨਾ, ਸ਼ਾਸ਼ਤਰਾਂ ਅਜਾਇਬ ਘਰ, ਖਾਸ ਮਹਿਲ ਅਤੇ ਦਰਬਾਰ ਹਾਲ ਨੂੰ ਕੰਕਰੀਟ ਨਾਲ ਸੰਵਾਰਿਆ ਜਾਵੇਗਾ ਅਤੇ ਬਾਕੀ ਥਾਂ ਤੇ ਯਤਰੀਆਂ ਦੇ ਬੈਠਣ ਲਈ ਬਗੀਚਾ ਬਣਾਇਆ ਜਾਵੇਗਾ।ਮੰਤਰੀ ਨੇ ਦੱਸਿਆ ਕਿ ਪੂਰੇ ਕਿਲ੍ਹੇ ਨੂੰ ਮਾਨੂਮੰੈਟ ਲਾਈਟਿੰਗ ਨਾਲ ਸਜਾਇਆ ਜਾਵੇਗਾ ਜਿਸ ਤੇ 4.60 ਕਰੋੜ ਖਰਚ ਆਉਣਗੇ।ਜੋ ਰਾਤ ਦੇ ਸਮੇਂ ਯਾਤਰੀਆਂ ਲਈ ਬੜਾ ਖਿੱਚਵਾਂ ਨਜ਼ਾਰਾ ਪੇਸ਼ ਕਰੇਗਾ।

 

Tags: sarvan singh phillor

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD