ਕੋਵਿਡ- 19 ਕਾਰਨ ਜਿਥੇ ਪੁਰੀ ਦੁਨੀਆਂ ਚ ਠੱਪ ਹੋ ਕਿ ਰਹਿ ਗਈ ਹੈ ਉਥੇ ਭਾਰਤ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੱਲੋਂ ਸਮੇਂ ਸਿਰ ਚੁੱਕੇ ਗਏ ਕਦਮਾਂ ਕਾਰਨ ਅੱਜ ਦੇਸ਼ ਦੇ ਬਹੁਤ ਸਾਰੇ ਜਿਲਿਆਂ ਅੰਦਰ ਕੋਰੋਨਾ ਵਾਈਰਸ ਦਾ ਇੱਕ ਵੀ ਮਾਮਲਾ ਸਾਹਮਣੇ ਨਹੀ ਆਇਆ ਹੈ।ਇਨਾਂ ਗੱਲਾਂ ਦਾ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਆਗੂ ਨਰਿੰਦਰ ਸਿੰਘ ਰਾਣਾ ਅਤੇ ਭਾਜਪਾ ਮੰਡਲ ਪ੍ਰਧਾਨ ਪਵਨ ਮਨੌਚਾ ਨੇ ਸਫਾਈ ਸੇਵਕਾਂ ਅਤੇ ਹੋਰਨਾਂ ਲੋੜਵੰਦਾਂ ਨੂੰ ਮਾਸਕ ਅਤੇ ਸੈਨੀਟਾਈਜਰ ਵੰਡਣ ਵੇਲੇ ਕੀਤਾ। ਇਸ ਮੌਕੇ ਰਾਣਾ ਨੇ ਆਖਿਆ ਕਿ ਦੇਸ਼ ਅੰਦਰ ਲਾਕਡਾਊਨ ਅਤੇ ਸੁਬੇ ਅੰਦਰ ਕਰਫਿਊ ਲਗਾਉਣ ਮਗਰੋਂ ਸਰਕਾਰ ਨੇ ਹਰ ਵਿਅਕਤੀ ਲਈ ਮਾਸਕ ਜਰੂਰੀ ਕਰ ਦਿੱਤੇ ਹਨ ਤਾਂ ਜੋ ਬਿਮਾਰੀ ਅੱਗੇ ਨਾ ਫੈਲੇ।ਇਸ ਲਈ ਉਨਾਂ ਵੱਲੋਂ ਸ਼ਹਿਰ ਦੇ ਸਫਾਈ ਸੇਵਕਾਂ ਨੂੰ ਬਿਮਾਰੀ ਤੋਂ ਬਚਾਅ ਲਈ ਮਾਸਕ ਵੰਡੇ ਗਏ ਹਨ।ਕਿਉਕਿ ਸ਼ਹਿਰ ਵਿੱਚ ਸਫਾਈ ਕਰਦੇ ਸਫਾਈ ਕ੍ਰਮਚਾਰੀ ਆਪਣੀ ਜਾਨ ਹਥੇਲੀ ਤੇ ਰੱਖ ਕੇ ਇਸ ਮਹਾਂਮਾਰੀ ਦੌਰਾਨ ਕੰਮ ਕਰ ਰਹੇ ਹਨ ਜੋ ਬਹੁਤ ਸ਼ੰਲਾਘਾਯੋਗ ਹੈ।ਉਨਾਂ ਦੱਸਿਆ ਕਿ ਇਸੇ ਤਰਾਂ ਮੰਡਲ ਖਰੜ ਵੱਲੋਂ ਡਾਕਟਰਾਂ, ਹੈਲਥ ਵਰਕਰਾਂ, ਪੁਲਿਸ ਕ੍ਰਮਚਾਰੀਆਂ ਅਤੇ ਹੋਰਨਾਂ ਲੋੜਵੰਦਾਂ ਨੂੰ ਵੀ ਮਾਸਕ ਤੇ ਸੈਨੀਟਾਈਜਰ ਵੰਡੇ ਜਾ ਰਹੇ ਹਨ ਜੋ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਦਿਨ ਰਾਤ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ। ਇਸ ਤੋਂ ਇਲਾਵਾ ਜੋਤੀ ਕੰਨਿਆ ਆਸਰਾ ਵਿੱਚ ਰਹਿੰਦੀਆਂ ਬੱਚੀਆਂ ਨੂੰ ਵੀ ਮਾਸਕ ਵੰਡੇ ਗਏ ਹਨ । ਹੁਣ ਤੱਕ ਕਰੀਬ ਦੋ ਹਜਾਰ ਤੋਂ ਵੱਧ ਮਾਸਕ ਉਹ ਵੰਡ ਚੁੱਕੇ ਹਨ ਤੇ ਅੱਗੋਂ ਵੀ ਇਹ ਸਿਲਸਿਲਾ ਜਾਰੀ ਰਹੇਗਾ। ਮਨੌਚਾ ਨੇ ਸਾਰਿਆਂ ਨੂੰ ਸਲਾਹ ਦਿੱਤੀ ਕਿ ਹੈ ਕਿ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਲਾਕਡਾਊਨ ਦੀ ਪਾਲਣਾ ਕਰਕੇ ਲੋਕ ਆਪਣੇ ਘਰਾਂ ਅੰਦਰ ਰਹਿਣ ਕਿਊਕਿ ਅਜਿਹਾ ਕਰਕੇ ਉਹ ਆਪਣੀ ਅਤੇ ਆਪਣੇ ਪਰਿਵਾਰ ਸਮੇਤ ਪੁਰੇ ਸਮਾਜ ਦੀ ਸੁਰੱਖਿਅਤ ਕਰ ਸਕਦੇ ਹਨ।ਆਗੂਆਂ ਨੇ ਕਿਹਾ ਕਿ ਇਸ ਔਖੀ ਖੜੀ ਵਿੱਚ ਭਾਜਪਾ ਪੁਰੀ ਤਰਾਂ ਦੇਸ਼ ਦੇ ਨਾਲ ਖੜੀ ਹੈ। ਉਨਾਂ ਆਸ ਪ੍ਰਗਟ ਕੀਤੀ ਕਿ ਸਾਰਿਆਂ ਦੇ ਸਹਿਯੋਗ ਨਾਲ ਜਲਦੀ ਹੀ ਬਿਮਾਰੀ ਤੇ ਕਾਬੂ ਪਾ ਲਿਆ ਜਾਵੇਗਾ।