Thursday, 23 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਮਾਨਸਾ ਪੁਲਿਸ ਵੱਲੋਂ ‘‘ਫਸਲਾਂ ਦੀ ਹੋਵੇਗੀ ਢੋਆ-ਢੁਆਈ, ਪੰਜਾਬ ਪੁਲਿਸ ਕਰੇਗੀ ਅਗਵਾਈ” ਮੁਹਿੰਮ ਆਰੰਭ

ਮਾਨਸਾ ਪੁਲਿਸ ਨੇ ਕੀਤੀ ਸਬਜੀਆਂ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਮਿਲ ਕੇ ਵਾਰਤਾਲਾਪ

5 Dariya News

5 Dariya News

5 Dariya News

ਮਾਨਸਾ , 09 Apr 2020

Last updated on: Apr 09, 2020, 00:00 IST

ਐਸ.ਐਸ.ਪੀ. ਮਾਨਸਾ ਡਾ:ਨਰਿੰਦਰ ਭਾਰਗਵ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਵੱਲੋਂ ਪਿਛਲੇ ਮਹੀਨੇ ਸੁਰੂ ਕੀਤੀ ਗਈ ਵਿਲੇਜ ਪੁਲਿਸ ਅਫਸਰ/ਪਿੰਡ ਤੇ ਵਾਰਡਵਾਈਜ ਕਮੇਟੀਆਂ ਰਾਹੀ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਪਿੰਡ ਭੈਣੀਬਾਘਾ ਵਿਖੇ ਵੱਖ-ਵੱਖ ਕਿਸਾਨਾਂ ਵੱਲੋਂ ਕਰੀਬ 350 ਏਕੜ ਵਿੱਚ ਸਬਜੀਆਂ ਦੀ ਕਾਸ਼ਤ ਕੀਤੀ ਗਈ ਹੈ, ਜੋ ਕਰਫਿਊ ਲੱਗਣ ਕਰਕੇ ਸਬਜੀਆ ਦੀ ਸਪਲਾਈ ਬਾਹਰਲੇ ਸਟੇਟਾਂ ਨੂੰ ਨਾ ਭੇਜੇ ਜਾਣ ਕਰਕੇ ਕਿਸਾਨਾਂ ਦੀਆ ਸਬਜੀਆਂ ਖੇਤਾਂ ਵਿੱਚ ਹੀ ਖਰਾਬ ਹੋ ਰਹੀਆ ਹਨ। ਐਸ.ਐਸ.ਪੀ. ਵੱਲੋਂ ਤੁਰੰਤ ਐਕਸ਼ਨ ਲੈਂਦੇ ਹੋਏ ਅੱਜ ਪਿੰਡ ਭੈਣੀਬਾਘਾ ਵਿਖੇ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਮੌਕਾ ਦੇਖਿਆ ਗਿਆ ਅਤੇ ਉਹਨਾਂ ਦਾ ਹਾਲ ਚਾਲ ਪੁੱਛਿਆ ਗਿਆ ਅਤੇ ਉਹਨਾਂ ਦੀ ਸਬਜੀ ਦੀ ਕਾਸ਼ਤ/ਸਪਲਾਈ ਕਰਨ ਸਬੰਧੀ ਉਹਨਾਂ ਨੂੰ ਪੇਸ਼ ਆ ਰਹੀਆ ਦਿੱਕਤਾਂ ਸਬੰਧੀ ਜਾਣਕਾਰੀ ਹਾਸਲ ਕੀਤੀ ਗਈ। ਕਿਸਾਨਾਂ ਵੱਲੋਂ ਦੱਸਿਆ ਗਿਆ ਕਿ ਉਹਨਾ ਵੱਲੋਂ ਸ਼ਿਮਲਾ ਮਿਰਚ, ਕੱਦੂ, ਤੋਰੀਆਂ, ਖੀਰੇ ਅਤੇ ਸਟਰਾਅਬਰੀ ਦੀ ਕਾਸ਼ਤ ਕੀਤੀ ਜਾ ਰਹੀ ਹੈ। ਉਹਨਾ ਦੀਆ ਸਬਜੀਆ ਜਿਲਾ ਮਾਨਸਾ ਅਤੇ ਨਾਲ ਦੇ ਦੂਸਰੇ ਜਿਲਿਆ ਦੀਆ ਮੰਡੀਆਂ ਤੋਂ ਇਲਾਵਾ ਜਿਆਦਾਤਰ ਦੂਸਰੇ ਰਾਜਾਂ ਆਗਰਾ, ਦਿੱਲੀ ਆਦਿ ਵਿਖੇ ਸਪਲਾਈ ਕੀਤੀ ਜਾਂਦੀ ਹੈ, ਜਿਸ ਕਰਕੇ ਉਹਨਾਂ ਨੂੰ ਗੱਡੀਆਂ ਦੇ ਪਾਸ ਦੀ ਜਰੂਰਤ ਹੈ, ਸਬਜੀਆਂ ਲਈ ਰੇਹ/ਸਪਰੇਅ ਲਿਆਉਣ ਲਈ ਮਾਨਸਾ ਵਿਖੇ ਜਾਣ ਲਈ ਵੀ ਪਾਸ ਦੀ ਜਰੂਰਤ ਹੈ ਅਤੇ ਸਬਜੀਆ ਦੀ ਕਾਸ਼ਤ ਕਰਨ/ਤੋੜਨ ਲਈ ਲੇਬਰ ਵੀ ਨਾਲ ਦੇ ਪਿੰਡਾਂ ਤੋਂ ਲਿਆਉਣ ਅਤੇ ਵਾਪਸ ਛੱਡਣ ਲਈ ਲਾਕ-ਡਾਊਨ ਹੋਣ ਕਰਕੇ ਦਿੱਕਤ ਪੇਸ਼ ਆਉਦੀ ਹੈ।ਐਸ.ਐਸ.ਪੀ. ਵੱਲੋਂ ਉਹਨਾਂ ਨੂੰ ਦੱਸਿਆ ਗਿਆ ਕਿ ਪੰਜਾਬ ਸਰਕਾਰ ਅਤੇ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਵੱਲੋਂ ਕਰਫਿਊ ਦੌਰਾਨ ਪਬਲਿਕ/ਕਿਸਾਨਾਂ/ਮਜਦੂਰਾ ਆਦਿ ਦੀ ਵੱਧ ਤੋਂ ਵੱਧ ਸਹਾਇਤਾਂ ਕਰਨ ਲਈ ਪ੍ਰਸਾਸ਼ਨ ਨੂੰ ਹਦਾਇਤਾ ਦਿੱਤੀਆ ਗਈਆ ਹਨ ਕਿ ਹਰੇਕ ਲੋੜਵੰਦ ਵਿਆਕਤੀ ਨੂੰ ਜਰੂਰੀ ਵਸਤਾਂ ਅਤੇ ਜਰੂਰੀ ਸੇਵਾਵਾਂ ਮੁਹੱਈਆ ਕਰਵਾਈਆ ਜਾਣ। 

ਪ੍ਰਸਾਸ਼ਨ ਵੱਲੋਂ ਵੀ ਪਬਲਿਕ ਨੂੰ ਘਰਾਂ ਅੰਦਰ ਰਹਿ ਕੇ ਲੋੜੀਂਦੀਆ ਸਾਵਧਾਨੀਆ ਵਰਤ ਕੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਘੱਟ ਤੋਂ ਘੱਟ ਮੂਵਮੈਂਟ ਕੀਤੀ ਜਾਵੇ ਅਤੇ ਖੁਦ ਕੰਮ ਕਰਕੇ ਲੋੜ ਅਨੁਸਾਰ ਹੀ ਸੁਚੱਜੇ ਢੰਗ ਨਾਲ ਲੇਬਰ ਵੀ ਵਰਤੋਂ ਕੀਤੀ ਜਾਵੇ ਕਿਉਕਿ ਹਰੇਕ ਵਿਆਕਤੀ ਜਾਂ ਹਰੇਕ ਛੋਟੇ ਵਹੀਕਲ ਨੂੰ ਪਾਸ ਮੁਹੱਈਆ ਕਰਨ ਨਾਲ ਇਸ ਵਾਇਰਸ ਨੂੰ ਰੋਕਣ ਦੀ ਬਜਾਏ ਇਸਦੇ ਅੱਗੇ ਫੈਲਣ ਵਿੱਚ ਹੋਰ ਮੱਦਦ ਮਿਲੇਗੀ। ਇਸ ਲਈ ਕਿਸਾਨ ਸਬਜੀਆ ਦੀ ਢੋਆ-ਢੁਆਈ ਲਈ ਛੋਟੇ ਵਹੀਕਲਾਂ ਦੀ ਜਿਆਦਾ ਤਾਦਾਦ ਦੀ ਬਜਾਏ ਵੱਡੀਆ ਗੱਡੀਆ (ਕੈਂਟਰ ਵਗੈਰਾ) ਦਾ ਪ੍ਰਬੰਧ ਕਰਨ ਅਤੇ ਆਪਣੇ ਕੰਮਕਾਜ ਨੂੰ ਆਰਗੇਨਾਈਜ ਕਰਕੇ (ਵਿਊਤ ਬਣਾ ਕੇ) ਆਪਣੇ ਪਿੰਡ ਦੇ ਵਿਲੇਜ ਪੁਲਿਸ ਅਫਸਰ ਰਾਹੀ ਪ੍ਰਸਾਸ਼ਨ ਪਾਸ ਭੇਜਣ, ਜਿਹਨਾਂ ਨੂੰ ਜਰੂਰਤ ਅਨੁਸਾਰ ਇੰਟਰਸਟੇਟ ਪਾਸ ਬਣਵਾ ਕੇ ਦੇ ਦਿੱਤੇ ਜਾਣਗੇ। ਪ੍ਰਸਾਸ਼ਨ ਵੱਲੋਂ ਉਹਨਾਂ ਨੂੰ ਕੋਈ ਵੀ ਸਮੱਸਿਆਂ ਨਹੀ ਆਉਣ ਦਿੱਤੀ ਜਾਵੇਗੀ।ਕਿਉਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ  ਡੀ.ਜੀ.ਪੀ. ਪੰਜਾਬ ਵੱਲੋਂ ਉਹਨਾਂ ਨੂੰ ਹਦਾਇਤ ਹੈ ਕਿ ਕਿਸਾਨਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਸਬਜੀਆਂ ਅਤੇ ਫਸਲ ਦੇ ਵੇਚਣ ਵਿੱਚ ਨਹੀ ਆਉਣੀ ਚਾਹੀਦੀ ਅਤੇ ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਸਹੀ ਮੁੱਲ ਮਿਲਣਾ ਚਾਹੀਦਾ ਹੈ। ਇਸ ਲਈ ਕੋਈ ਵੀ ਕਿਸਾਨ ਆਪਣੇ ਪਿੰਡ ਦੇ ਵਿਲੇਜ ਪੁਲਿਸ ਅਫਸਰ (ਵੀ.ਪੀ.ਓ.) ਰਾਹੀ ਉਹਨਾਂ ਨਾਲ ਸੰਪਰਕ ਕਰਕੇ ਆਪਣੀ ਫਸਲ ਨੂੰ ਦੇਸ਼ ਵਿੱਚ ਕਿਸੇ ਵੀ ਥਾਂ ਜਾ ਕੇ ਵੇਚ ਸਕਦਾ ਹੈ ਜਿੱਥੇ ਕਿਸਾਨਾਂ ਨੂੰ ਆਪਣੀ ਫਸਲ ਅਤੇ ਸਬਜੀਆ ਦਾ ਉਚਿਤ ਮੁੱਲ ਮਿਲਦਾ ਹੋੋਵੇ। ਇਸ ਸਮੇਂ ਉਹਨਾਂ ਖੁਦ ਮੌਕੇ ਤੋਂ ਸਬਜੀ ਦੀਆ ਗੱਡੀਆਂ ਨੂੰ ਕਿਸਾਨਾਂ ਦੇ ਖੇਤਾਂ ਵਿੱਚੋ ਦੂਸਰੇ ਸ਼ਹਿਰਾ ਅਤੇ ਸੂਬਿਆਂ ਵਿੱਚ ਅੰਤਰਰਾਜੀ ਪਾਸ ਬਣਾ ਕੇ ਰਾਵਾਨਾ ਕੀਤਾ। ਇਸ ਸਮੇਂ ਐਸ.ਐਸ.ਪੀ. ਸਾਹਿਬ ਨੇ ਕਿਹਾ ਕਿ ਫਸਲਾਂ ਅਤੇ ਸਬਜੀਆ ਵੇਚਣ ਲਈ ਜੋ ਮੁਹਿੰਮ ਅੱਜ ਸੁਰੂ ਕੀਤੀ ਗਈ ਹੈ ਉਸ ਮੁਹਿੰਮ ਦਾ ਨਾਮ ਮਾਨਸਾ ਪੁਲਿਸ ਵੱਲੋਂ ਫਸਲਾਂ ਦੀ ਹੋਵੇਗੀ ਢੋਆ-ਢੁਆਈ, ਪੰਜਾਬ ਪੁਲਿਸ ਕਰੇਗੀ ਅਗਵਾਈ” ਦਿੱਤਾ ਗਿਆ ਹੈ। ਇਸ ਸਮੇਂ ਕਿਸਾਨਾਂ ਵੱਲੋਂ ਐਸ.ਐਸ.ਪੀ. ਸਾਹਿਬ ਵੱਲੋਂ ਉਹਨਾਂ ਪਾਸ ਖੇਤਾਂ ਵਿੱਚ ਆ ਕੇ ਉਹਨਾਂ ਦੀਆ ਮੁਸ਼ਕਲਾਂ ਸੁਣ ਕੇ ਮੌਕਾ ਪਰ ਹੀ ਹੱਲ ਕਰਨ ਲਈ ਧੰਨਵਾਦ ਕੀਤਾ ਗਿਆ।

 

Tags: SSP Mansa , Coronavirus

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD